ਰੱਖਿਆ ਮੰਤਰਾਲਾ
azadi ka amrit mahotsav g20-india-2023

ਏਅਰ ਫੋਰਸ ਕਬੱਡੀ ਚੈਂਪੀਅਨਸ਼ਿਪ

Posted On: 02 OCT 2021 4:05PM by PIB Chandigarh

ਹੈੱਡਕੁਆਰਟਰ ਐੱਮਸੀ ਰਿਪੇਅਰ ਡਿਪੂਪਾਲਮ ਦੀ ਤਰਫੋਂਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਦੀ ਸਰਪ੍ਰਸਤੀ ਹੇਠ 27 ਸਤੰਬਰ 21 ਤੋਂ 01 ਅਕਤੂਬਰ 21 ਤੱਕ ਏਅਰ ਫੋਰਸ ਕਬੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਗਈ। ਇਸ ਸਮਾਗਮ ਦਾ ਉਦਘਾਟਨ ਏਅਰ ਕੋਮੋਡੋਰ ਐਸਐਸ ਰੀਹਾਲ ਵੀਐਸਐਮਏਅਰ ਆਫ਼ਿਸਰ ਕਮਾਂਡਿੰਗ ਬੇਸ ਰਿਪੇਅਰ ਡਿਪੂਪਾਲਮ ਨੇ 27 ਸਤੰਬਰ 21 ਨੂੰ ਕੀਤਾ ਸੀ। ਸਾਰੀਆਂ ਕਮਾਂਡਾਂ ਅਤੇ ਏਅਰ ਹੈੱਡਕੁਆਰਟਰਾਂ ਦੇ 120 ਹਵਾਈ ਯੋਧਿਆਂ ਦੀਆਂ  ਕੁੱਲ ਅੱਠ ਟੀਮਾਂ ਨੇ ਹਿੱਸਾ ਲਿਆ।

 ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ 01 ਅਕਤੂਬਰ 21 ਨੂੰ ਆਯੋਜਿਤ ਕੀਤਾ ਗਿਆ ਸੀ। ਏਅਰ ਕੋਮੋਡੋਰ ਐੱਸ ਐੱਸ ਰੀਹਾਲਵੀਐੱਸਐੱਮਏਅਰ ਆਫ਼ਿਸਰ ਕਮਾਂਡਿੰਗ ਬੇਸ ਰਿਪੇਅਰ ਡੀਪੋਪਾਲਮ ਇਸ ਮੌਕੇ ਤੇ ਮੁੱਖ ਮਹਿਮਾਨ ਸਨ। ਮੁੱਖ ਮਹਿਮਾਨ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਖਿਡਾਰੀ ਦੀ ਸੱਚੀ ਭਾਵਨਾ ਨਾਲ ਖੇਡਣ ਲਈ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਜਾਣ ਕੇ ਖੁਸ਼ੀ ਪ੍ਰਗਟ ਕੀਤੀ ਕਿ ਬਹੁਤ ਸਾਰੇ ਭਾਗੀਦਾਰਾਂ ਨੇ ਪ੍ਰੋ-ਕਬੱਡੀ ਲੀਗ ਪਲੇਟਫਾਰਮ 'ਤੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਖਤ ਮਿਹਨਤ ਕਰਦੇ ਰਹਿਣ ਅਤੇ ਅੰਤਰਰਾਸ਼ਟਰੀ ਖੇਡ ਮੋਰਚੇ 'ਤੇ ਆਪਣੀ ਸੇਵਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਕੋਸ਼ਿਸ਼ ਕਰਨ।

 ਸਮਾਪਤੀ ਸਮਾਰੋਹ ਵਿੱਚਆਈਏਐਫ ਏਅਰ ਵਾਰੀਅਰ ਡ੍ਰਿਲ ਟੀਮ (ਏਡਬਲਯੂਡੀਟੀ) ਨੇ ਦਰਸ਼ਕਾਂ ਨੂੰ ਉਨ੍ਹਾਂ ਦੀ ਨਿਰਵਿਘਨ ਸਿੰਕ੍ਰੋਨਾਈਜ਼ਡ ਡ੍ਰਿਲ ਗਤੀਵਿਧੀਆਂ ਨਾਲ ਆਨੰਦਿਤ ਕੀਤਾ। ਇਸ ਸਮਾਗਮ ਨੂੰ ਅਰਜੁਨ ਅਵਾਰਡੀ ਸ਼੍ਰੀ ਰਾਮ ਮੇਹਰ ਸਿੰਘ ਅਤੇ ਸ਼੍ਰੀ ਅਨੂਪ ਸਿੰਘ ਅਤੇ ਦਰੋਣਾਚਾਰੀਆ ਐਵਾਰਡੀ ਸ਼੍ਰੀ ਬਲਵਾਨ ਸਿੰਘ ਨੇ ਵੀ ਮਾਣ ਪ੍ਰਦਾਨ ਕੀਤਾਜਿਨ੍ਹਾਂ ਨੇ ਸਮਾਪਤੀ ਸਮਾਰੋਹ ਦੇ ਸਾਰੇ  ਨੌਜਵਾਨ ਪ੍ਰਤਿਭਾਸ਼ਾਲੀ ਕਬੱਡੀ ਖਿਡਾਰੀਆਂ ਸਮੇਤ ਸਾਰੇ ਪ੍ਰਤੀਭਾਗੀਆਂ ਦਾ  ਮਨੋਬਲ ਵਧਾਉਣ ਵਾਲਿਆਂ ਵਜੋਂ ਕੰਮ ਕੀਤਾ।

 

 

---------------------------

 ਏ ਬੀ ਬੀ /ਆਈ ਐੱਨ /ਐੱਮ ਐੱਸ



(Release ID: 1760519) Visitor Counter : 135


Read this release in: English , Urdu , Hindi , Tamil