ਰੱਖਿਆ ਮੰਤਰਾਲਾ

ਭਾਰਤੀ ਦਲ ਸ਼੍ਰੀਲੰਕਾ ਨਾਲ ਸਾਂਝੇ ਅਭਿਆਸ ਮਿੱਤਰ ਸ਼ਕਤੀ 21 ਲਈ ਰਵਾਨਾ ਹੋਇਆ

Posted On: 02 OCT 2021 11:30AM by PIB Chandigarh

ਭਾਰਤ ਸ਼੍ਰੀਲੰਕਾ ਦੁਵੱਲੇ ਸਾਂਝੇ ਅਭਿਆਸ ਮਿੱਤਰ ਸ਼ਕਤੀ ਦਾ ਵਾਂ ਸੰਸਕਰਣ  ਤੋਂ 15  ਅਕਤੂਬਰ 2021 ਤੱਕ ਸ਼੍ਰੀਲੰਕਾ ਦੇ ਕੰਬੈਟ ਟ੍ਰੇਨਿੰਗ ਸਕੂਲਅਮਪਾਰਾ ਵਿਖੇ ਸੰਚਾਲਤ ਕੀਤਾ ਜਾਵੇਗਾ।

ਭਾਰਤੀ ਫੌਜ ਦੇ ਸਾਰੇ ਹੀ ਅੰਗਾਂ ਦੇ 120 ਜਵਾਨਾਂ ਦਾ ਦਲ ਸ਼੍ਰੀਲੰਕਾਈ ਫੌਜ ਦੀ ਇੱਕ ਬਟਾਲੀਅਨ ਦੇ ਨਾਲ ਅਭਿਆਸ ਵਿੱਚ ਹਿੱਸਾ ਲਵੇਗਾ। ਅਭਿਆਸ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਨੇੜਲੇ ਸਬੰਧਾਂ ਨੂੰ ਉਤਸ਼ਾਹਤ ਕਰਨਾ, ਅੰਤਰ-ਕਾਰਜਸ਼ੀਲਤਾ ਵਧਾਉਣਾ ਅਤੇ ਕਾਊਂਟਰ ਇੰਸਰਜੇਂਸੀ ਅਤੇ ਕਾਊਂਟਰ ਟੈੱਰਰਿਜਮ  ਕਾਰਵਾਈਆਂ ਵਿਚ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨਾ ਹੈ। 

ਇਹ ਅਭਿਆਸ ਅੰਤਰਰਾਸ਼ਟਰੀ ਕਾਊਂਟਰ ਇੰਸਰਜੇਂਸੀ ਅਤੇ ਕਾਊਂਟਰ ਟੈੱਰਰਿਜਮ  ਵਾਤਾਵਰਣ ਵਿੱਚ ਸੱਬ ਯੂਨਿਟ ਪੱਧਰ 'ਤੇ ਰਣਟੈਕਟਿਕਲ ਪੱਧਰ ਦੇ ਸੰਚਾਲਨ ਨੂੰ ਸ਼ਾਮਲ ਕਰੇਗਾ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਬਹੁਤ ਅੱਗੇ ਵਧੇਗਾ ਅਤੇ ਦੋਹਾਂ ਫੌਜ਼ਾਂ ਵਿਚਾਲੇ ਜਮੀਨੀ ਪੱਧਰ ਤੇ ਤਾਲਮੇਲ ਅਤੇ ਸਹਿਯੋਗ ਪੈਦਾ ਕਰਨ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ। 

ਅਭਿਆਸ ਮਿੱਤਰ ਸ਼ਕਤੀ ਦਾ ਵਾਂ ਸੰਸਕਰਣ ਵਿਦੇਸ਼ੀ ਸਿਖਲਾਈ ਨੋਡ (ਐਫਟੀਐਨ),  ਪੁਣੇ,  ਮਹਾਰਾਸ਼ਟਰ (ਭਾਰਤ) ਵਿੱਚ 2019 ਵਿੱਚ ਆਯੋਜਿਤ ਕੀਤਾ ਗਿਆ ਸੀ। 

----------------------- 

ਐਸਸੀਵੀਬੀਵਾਈਕੇਸੀਆਰ



(Release ID: 1760511) Visitor Counter : 156