ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਕੰਬਾਇੰਡ ਡਿਫੈਂਸ ਸਰਵਿਸਿਜ਼ ਪ੍ਰੀਖਿਆ (II), 2020 ਦਾ ਫਾਈਨਲ ਨਤੀਜਾ ਐਲਾਨਿਆ

Posted On: 01 OCT 2021 4:14PM by PIB Chandigarh

ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਆਯੋਜਿਤ ਕੰਬਾਇੰਡ ਡਿਫੈਂਸ ਸਰਵਿਸਿਜ਼ ਪ੍ਰੀਖਿਆ (II), 2020 ਅਤੇ ਰੱਖਿਆ ਮੰਤਰਾਲੇ ਦੇ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਆਯੋਜਿਤ ਇੰਟਰਵਿਊਜ਼ ਦੇ ਨਤੀਜਿਆਂ ਦੇ ਅਧਾਰ ’ਤੇ ਜਿਨ੍ਹਾਂ 192 (*141 +^51) ਉਮੀਦਵਾਰਾਂ ਨੇ ਅਕਤੂਬਰ 2021 ਤੋਂ ਸ਼ੁਰੂ ਹੋਣ ਵਾਲੇ (i) *114ਵੇਂ ਸ਼ੌਰਟ ਸਰਵਿਸ ਕਮਿਸ਼ਨ (ਗੈਰ ਤਕਨੀਕੀ) (ਮਰਦਾਂ ਲਈ) ਅਤੇ (ii) ^28ਵੇਂ ਸ਼ੌਰਟ ਸਰਵਿਸ ਕਮਿਸ਼ਨ ਮਹਿਲਾ (ਗੈਰ ਤਕਨੀਕੀ) ਪਾਠਕ੍ਰਮ ਲਈ ਆਫ਼ੀਸਰਜ਼ ਟਰੇਨਿੰਗ ਅਕਾਦਮੀ, ਚੇਨਈ ਵਿੱਚ ਪ੍ਰਵੇਸ਼ ਲਈ ਫਾਈਨਲ ਯੋਗਤਾ ਪ੍ਰਾਪਤ ਕਰ ਲਈ ਹੈ, ਉਨ੍ਹਾਂ ਦੀਆਂ ਸੂਚੀਆਂ ਯੋਗਤਾਕ੍ਰਮ ਵਿੱਚ ਹੇਠ ਦਿੱਤੀਆਂ ਗਈਆਂ ਹਨ। 114ਵੇਂ ਸ਼ਾਰਟ ਸਰਵਿਸ ਕਮਿਸ਼ਨ ਪਾਠਕ੍ਰਮ (ਮਰਦਾਂ ਲਈ) ਦੀ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਇਸੀ ਪ੍ਰੀਖਿਆ ਨਤੀਜੇ ਦੇ ਅਧਾਰ ’ਤੇ ਭਾਰਤੀ ਮਿਲਟਰੀ ਅਕਾਦਮੀ, ਦੇਹਰਾਦੂਨ, ਜਲ ਸੈਨਾ ਅਕਾਦਮੀ, ਇਝੀਮਲਾ, ਕੇਰਲ ਅਤੇ ਵਾਯੂ ਸੈਨਾ ਅਕਾਦਮੀ, ਹੈਦਰਾਬਾਦ (ਉਡਾਣ ਤੋਂ ਪਹਿਲਾਂ) ਸਿਖਲਾਈ ਪਾਠਕ੍ਰਮ (ਪਾਠਕ੍ਰਮਾਂ) ਵਿੱਚ ਪ੍ਰਵੇਸ਼ ਲਈ ਸਿਫਾਰਸ਼ ਕੀਤੀ ਗਈ ਸੀ। 

ਸਰਕਾਰ ਵੱਲੋਂ ਅਨੁਮਾਨਤ ਖਾਲੀ ਅਸਾਮੀਆਂ ਦੀ ਸੰਖਿਆ (i) 114ਵੇਂ ਸ਼ਾਰਟ ਸਰਵਿਸ ਕਮਿਸ਼ਨ ਪਾਠਕ੍ਰਮ (ਮਰਦਾਂ ਲਈ) ਲਈ 169 ਅਤੇ (ii) 28ਵੇਂ ਸ਼ਾਰਟ ਸਰਵਿਸ ਕਮਿਸ਼ਨ ਮਹਿਲਾ (ਗੈਰ ਤਕਨੀਕੀ) ਪਾਠਕ੍ਰਮ ਲਈ 17 ਹੈ। 

ਇਸ ਯੋਗਤਾ ਦੀ ਸੂਚੀ ਨੂੰ ਤਿਆਰ ਕਰਦੇ ਸਮੇਂ ਉਮੀਦਵਾਰਾਂ ਦੇ ਮੈਡੀਕਲ ਟੈਸਟ ਦੇ ਨਤੀਜੇ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਪ੍ਰੋਵਿਜ਼ਨਲ ਹੈ। ਇਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ ਅਤੇ ਅਕਾਦਮਿਕ ਯੋਗਤਾ ਦੀ ਜਾਂਚ ਸੈਨਾ ਹੈੱਡਕੁਆਰਟਰ ਵੱਲੋਂ ਕੀਤੀ ਜਾਵੇਗੀ।

ਉਮੀਦਵਾਰ, ਨਤੀਜੇ ਨਾਲ ਸਬੰਧਿਤ ਜਾਣਕਾਰੀ ਸੰਘ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ  http://www.upsc.gov.in ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਉਮੀਦਵਾਰਾਂ ਦੇ ਅੰਕ, ਫਾਈਨਲ ਨਤੀਜੇ ਐਲਾਨ ਹੋਣ ਦੇ 15 ਦਿਨਾਂ ਦੇ ਅੰਦਰ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਹੋਣਗੇ ਅਤੇ ਇਹ 30ਦਿਨਾਂ ਦੇ ਸਮੇਂ ਲਈ ਉਪਲੱਬਧ ਰਹਿਣਗੇ।

ਉਮੀਦਵਾਰਾਂ ਦਾ ਧਿਆਨ ਗੈਰ ਸਿਫਾਰ਼ਸ ਉਮੀਦਵਾਰਾਂ ਦੇ ਸਬੰਧ ਵਿੱਚ ਅੰਕਾਂ ਅਤੇ ਹੋਰ ਵਿਵਰਣਾਂ ਦੇ ਜਨਤਕ ਖੁਲਾਸੇ ਦੀ ਯੋਜਨਾ ਵੱਲ ਵੀ ਆਕਰਸ਼ਿਤ ਕੀਤਾ ਜਾਂਦਾ ਹੈ ਜਿਸ ਦਾ ਵਿਵਰਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਅਜਿਹੇ ਗੈਰ ਸਿਫਾਰਸ਼ ਉਮੀਦਵਾਰ ਆਪਣੇ ਅੰਕ ਡਾਊਨਲੋਡ ਕਰਦੇ ਸਮੇਂ ਆਪਣੇ ਵਿਕਲਪ ਦੀ ਚੋਣ ਕਰ ਸਕਦੇ ਹਨ।
ਸੰਘ ਲੋਕ ਸੇਵਾ ਕਮਿਸ਼ਨ ਦਾ ਆਪਣੇ ਕੈਂਪਸ ਵਿੱਚ ਪ੍ਰੀਖਿਆ ਭਵਨ ਦੇ ਕੋਲ ਇੱਕ ਸੁਵਿਧਾਂ ਕਾਊਂਟਰ ਹੈ। ਉਮੀਦਵਾਰ ਆਪਣੀ ਪ੍ਰੀਖਿਆ ਨਾਲ ਸਬੰਧਿਤ ਕਿਸੇ ਪ੍ਰਕਾਰ ਦੀ ਜਾਣਕਾਰੀ/ਸਪੱਸ਼ਟੀਕਰਨ ਕੰਮਕਾਜੀ ਦਿਨ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਵਿਚਕਾਰ ਵਿਅਕਤੀਗਤ ਰੂਪ ਨਾਲ ਜਾਂ ਫੋਨ ਨੰਬਰ 011-23385271, 011-23381125 ਅਤੇ 011-23098543 ਤੋਂ ਪ੍ਰਾਪਤ ਕਰ ਸਕਦੇ ਹਨ।

ਨਤੀਜੇ ਜਾਣਨ ਲਈ ਇੱਥੇ ਕਲਿੱਕ ਕਰੋ: 

 

<><><><><>

ਐਸ ਐਨ ਸੀ/ਆਰ ਆਰ



(Release ID: 1760509) Visitor Counter : 126