ਨੀਤੀ ਆਯੋਗ
azadi ka amrit mahotsav

ਭਾਰਤ ਵਿੱਚ ਡਿਜੀਟਲ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਆਯੋਗ, ਏਡਬਲਿਊਐੱਸ ਅਤੇ ਇੰਟੇਲ ਨੇ ਸਹਿਯੋਗ ਕੀਤਾ



ਨੀਤੀ ਆਯੋਗ ਕਲਾਉਡ ਇਨੋਵੇਸ਼ਨ ਸੈਂਟਰ ਵਿਖੇ ਨਿਊ ਐਕਸਪੀਰੀਐਂਸ ਸਟੂਡੀਓ ਸਿਹਤ, ਖੇਤੀਬਾੜੀ ਅਤੇ ਸਮਾਰਟ ਬੁਨਿਆਦੀ ਢਾਂਚੇ ਦੇ ਖੇਤਰਾਂ 'ਤੇ ਜ਼ੋਰ ਦੇ ਕੇ ਸ਼ੁਰੂ ਵਿੱਚ ਸਹਿਯੋਗ ਅਤੇ ਪ੍ਰਯੋਗ ਦੇ ਕੇਂਦਰ ਵਜੋਂ ਕੰਮ ਕਰੇਗਾ

Posted On: 30 SEP 2021 4:35PM by PIB Chandigarh

 

ਨੈਸ਼ਨਲ ਇੰਸਟੀਟਿਊਸ਼ਨ ਫਾਰ ਟ੍ਰਾਂਸਫੋਰਮਿੰਗ ਇੰਡੀਆ (ਨੀਤੀ ਆਯੋਗ), ਭਾਰਤ ਸਰਕਾਰ ਦਾ ਰਾਸ਼ਟਰੀ ਨੀਤੀ ਥਿੰਕਟੈਂਕ, ਐਮੇਜ਼ੋਨ ਵੈਬ ਸਰਵਿਸਿਜ਼ (ਏਡਬਲਿਊਐੱਸ), ਅਤੇ ਇੰਟੇਲ ਨੀਤੀ ਆਯੋਗ ਫਰੰਟੀਅਰ ਟੈਕਨੋਲੋਜੀ ਕਲਾਉਡ ਇਨੋਵੇਸ਼ਨ ਸੈਂਟਰ (ਸੀਆਈਸੀ) ਵਿਖੇ ਇੱਕ ਨਿਊ ਐਕਸਪੀਰੀਐਂਸ ਸਟੂਡੀਓ ਸਥਾਪਿਤ ਕਰਨ ਲਈ ਇਕੱਠੇ ਹੋਏ ਹਨ।ਨੀਤੀ ਆਯੋਗ ਦੇ ਨਵੀਂ ਦਿੱਲੀ ਪਰਿਸਰ ਵਿੱਚ ਸਥਿਤ, ਇਹ ਸਟੂਡੀਓ ਸਰਕਾਰੀ ਹਿਤਧਾਰਕਾਂ, ਸਟਾਰਟਅਪਸ, ਉੱਦਮਾਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਦਰਮਿਆਨ ਸਮੱਸਿਆ ਸਮਾਧਾਨ ਅਤੇ ਨਵੀਨਤਾ ਨੂੰ ਸਮਰੱਥ ਬਣਾਉਣ ਲਈ ਸਹਿਯੋਗ ਅਤੇ ਪ੍ਰਯੋਗ ਦਾ ਇੱਕ ਕੇਂਦਰ ਹੋਵੇਗਾ।

 

ਇਹ ਸਟੂਡੀਓ ਟੈਕਨੋਲੋਜੀਆਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐੱਮਐੱਲ), ਇੰਟਰਨੈਟ ਆਵ੍ ਥਿੰਗਸ (ਆਈਓਟੀ), ਔਗਮੈਂਟਿਡ (augmented) ਰਿਐਲਿਟੀ ਅਤੇ ਵਰਚੁਅਲ ਰਿਐਲਿਟੀ (ਏਆਰ/ਵੀਆਰ), ਬਲਾਕਚੇਨ (blockchain) ਅਤੇ ਰੋਬੋਟਿਕਸ ਦੀ ਸਮਰੱਥਾ ਨੂੰ ਪ੍ਰਦਰਸ਼ਤ ਕਰਨ ਵਿੱਚ ਸਹਾਇਤਾ ਕਰੇਗਾ ਤਾਂ ਜੋ ਜਨਤਕ ਸੈਕਟਰ ਦੇ ਮਾਮਲੇ ਵਿੱਚ ਉਨ੍ਹਾਂ ਦੀ ਵਰਤੋਂ ਤੇਜ਼ੀ ਸਕੇ। ਇਹ ਸਟੂਡੀਓ ਖੁੱਲ੍ਹੀ ਨਵੀਨਤਾਕਾਰੀ ਨੂੰ ਉਤਸ਼ਾਹਿਤ ਕਰੇਗਾ ਅਤੇ ਭਾਰਤ ਤੋਂ ਸਰਕਾਰ, ਸਿਹਤ ਸੰਭਾਲ, ਸਿੱਖਿਆ ਅਤੇ ਗੈਰ-ਮੁਨਾਫਾ ਸਟਾਰਟਅੱਪਸ ਨੂੰ ਉਨ੍ਹਾਂ ਦੇ ਸਮਾਧਾਨ ਪ੍ਰਦਰਸ਼ਿਤ ਕਰਨ ਲਈ ਇੱਕ ਕੇਂਦਰ ਵਜੋਂ ਕੰਮ ਕਰੇਗਾ। ਇਹ ਸਟਾਰਟਅੱਪਸ ਨੂੰ ਉਨ੍ਹਾਂ ਦੇ ਸਮਾਧਾਨਾਂ ਨੂੰ ਹੋਰ ਅੱਗੇ ਵਧਾਉਣ ਅਤੇ ਸਕੇਲ ਕਰਨ ਲਈ ਲੋੜੀਂਦੀ ਸਹਾਇਤਾ ਤੱਕ ਪਹੁੰਚਣ ਦਾ ਵਿਕਲਪ ਵੀ ਪ੍ਰਦਾਨ ਕਰੇਗਾ।

 

ਨੀਤੀ ਆਯੋਗ ਸਿਹਤ ਸੰਭਾਲ, ਖੇਤੀਬਾੜੀ ਅਤੇ ਸਮਾਰਟ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਭੂ-ਸਥਾਨਿਕ, ਏਆਰ/ਵੀਆਰ, ਡਰੋਨ ਅਤੇ ਆਈਓਟੀ ਸਮਾਧਾਨਾਂ ਦੀ ਵਰਤੋਂ ਨੂੰ ਪ੍ਰਦਰਸ਼ਿਤ ਕਰਨ ਲਈ ਸਟੂਡੀਓ ਦਾ ਲਾਭ ਵੀ ਉਠਾਏਗਾ। ਟੈਕਨੋਲੋਜੀ ਅਤੇ ਖੋਜ ਦੇ ਸੰਬੰਧਤ ਖੇਤਰਾਂ ਵਿੱਚ ਪ੍ਰਮੁੱਖ ਘਰੇਲੂ ਉਦਯੋਗ ਲੀਡਰ - ਜਿਵੇਂ ਭੂ-ਸਥਾਨਿਕ ਸਮਾਧਾਨਾਂ ਵਿੱਚ MapMyIndia, Raphe mPhibr ਪ੍ਰਾਈਵੇਟ ਲਿਮਿਟੇਡ - ਮਨੁੱਖ ਰਹਿਤ ਏਰੀਅਲ ਵਹੀਕਲਜ਼ (ਯੂਏਵੀਜ਼), ਅਤੇ ਇਮੇਜਿੰਗ, ਨਿਯੂਰੋਸਾਇੰਸ ਐਂਡ ਜੀਨੋਮਿਕਸ ਵਿੱਚ ਐਡਵਾਂਸਡ ਰਿਸਰਚ ਸੈਂਟਰ (ਕੇਅਰਿੰਗ-CARING), ਜੋ ਕਿ ਹੈਲਥਕੇਅਰ ਵਿੱਚ ਏਆਈ ਪ੍ਰਦਾਨ ਕਰਦਾ ਹੈ - ਅਤੇ ਡਾਸਾਲਟ ਸਿਸਟਮਸ ਵਰਗੇ ਗਲੋਬਲ ਲੀਡਰ ਸਟੂਡੀਓ ਵਿੱਚ ਆਪਣੇ ਸਮਾਧਾਨਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਵਿਜ਼ਾਰਾ ਟੈਕਨੋਲੋਜੀ ਅਤੇ ਅਗਾਤਸਾ ਸੌਫਟਵੇਅਰ ਪ੍ਰਾਈਵੇਟ ਲਿਮਿਟੇਡ ਵਰਗੇ ਸਟਾਰਟ-ਅੱਪਸ ਆਪਣੇ ਨਵੀਨਤਾਕਾਰੀ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਅਟੱਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਅਤੇ ਅਟਲ ਇਨਕਿਊਬੇਸ਼ਨ ਸੈਂਟਰਾਂ (ਏਆਈਸੀ) ਦੇ ਸਹਿਯੋਗ ਨਾਲ ਹੈਕਾਥੌਨਾਂ, ਵੱਡੀਆਂ ਚੁਣੌਤੀਆਂ ਅਤੇ ਹੋਰ ਸਮਰੱਥਾ ਨਿਰਮਾਣ ਪਹਿਲਾਂ ਦੁਆਰਾ ਸਟੂਡੀਓਜ਼ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਸਟਾਰਟਅੱਪਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

 

ਸਟੂਡੀਓ ਦਾ ਉਦਘਾਟਨ ਅੱਜ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਦੀ ਮੌਜੂਦਗੀ ਵਿੱਚ ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਅਤੇ ਰਾਹੁਲ ਸ਼ਰਮਾ, ਪ੍ਰਧਾਨ, ਪਬਲਿਕ ਸੈਕਟਰ - ਅਮੇਜ਼ੋਨ ਇੰਟਰਨੈਟ ਸਰਵਿਸਿਜ਼ ਪ੍ਰਾਈਵੇਟ ਲਿਮਿਟੇਡ (ਏਆਈਐੱਸਪੀਐੱਲ), ਏਡਬਲਿਊਐੱਸ ਇੰਡੀਆ ਅਤੇ ਦੱਖਣੀ ਏਸ਼ੀਆ ਦੁਆਰਾ ਕੀਤਾ ਗਿਆ। ਪ੍ਰਕਾਸ਼ ਮਾਲਯਾ, ਵੀਪੀ ਅਤੇ ਐੱਮਡੀ - ਵਿਕਰੀ, ਮਾਰਕੀਟਿੰਗ ਅਤੇ ਸੰਚਾਰ ਸਮੂਹ, ਇੰਟੇਲ ਇੰਡੀਆ ਨੇ ਉਦਘਾਟਨ ਵਿੱਚ ਵਰਚੁਅਲੀ ਹਿੱਸਾ ਲਿਆ।

 

ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਨੇ ਕਿਹਾਕੋਵਿਡ-19 ਮਹਾਮਾਰੀ ਨੇ ਦਿਖਾਇਆ ਹੈ ਕਿ ਦੇਸ਼ ਵਿੱਚ ਵੱਡੇ ਪੱਧਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵੀਨਤਾਕਾਰੀ ਸਮਾਧਾਨ ਵਿਕਸਿਤ ਕਰਨ ਵੇਲੇ ਪ੍ਰਭਾਵੀ ਸਹਿਯੋਗ ਅਤੇ ਪ੍ਰਯੋਗ ਮਹੱਤਵਪੂਰਣ ਹਨ। ਜਿਵੇਂ ਕਿ ਨੀਤੀ ਆਯੋਗ ਫਰੰਟੀਅਰ ਟੈਕਨੋਲੋਜੀਜ਼ ਸੀਆਈਸੀ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਪਛਾਣ ਕਰਦੀ ਹੈ, ਇਸ ਲਈ ਖੁੱਲ੍ਹੀ ਨਵੀਨਤਾ ਦੇ ਸੱਭਿਆਚਾਰ ਨੂੰ ਅਪਣਾਉਣਾ ਅਤੇ ਸਮੱਸਿਆ ਦੇ ਬਿਆਨਾਂ ਤੋਂ ਪਿੱਛੇ ਵੱਲ ਕੰਮ ਕਰਨਾ ਮਹੱਤਵਪੂਰਨ ਹੈ। ਏਡਬਲਿਊਐੱਸ (AWS ) ਅਤੇ ਇੰਟੇਲ (Intel) ਨਾਲ ਨਿਊ ਐਕਸਪੀਰੀਐਂਸ ਸਟੂਡੀਓ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਰੰਤਰ ਨਵੀਨਤਾਕਾਰੀ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਧਾਰਦਾਰ ਟੈਕਨੋਲੋਜੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤੈਨਾਤ ਕਰਨ ਦੇ ਸਾਡੇ ਮਿਸ਼ਨ ਨੂੰ ਹੋਰ ਸਮਰਥਨ ਦੇਵੇਗਾ।

 

ਰਾਹੁਲ ਸ਼ਰਮਾ, ਪ੍ਰਧਾਨ, ਪਬਲਿਕ ਸੈਕਟਰ - ਏਆਈਐੱਸਪੀਐੱਲ, ਏਡਬਲਿਊਐੱਸ ਇੰਡੀਆ ਅਤੇ ਦੱਖਣੀ ਏਸ਼ੀਆ, ਨੇ ਕਿਹਾਏਡਬਲਿਊਐੱਸ ਕਲਾਉਡ ਇਨੋਵੇਸ਼ਨ ਸੈਂਟਰਜ਼ ਪ੍ਰੋਗਰਾਮ ਦੇ ਅਧਾਰਤੇ ਸਥਾਪਿਤ, ਨੀਤੀ ਆਯੋਗ ਫਰੰਟੀਅਰ ਟੈਕਨੋਲੋਜੀਜ਼ ਸੀਆਈਸੀ ਦਾ ਨਿਊ ਐਕਸਪੀਰੀਐਂਸ ਸਟੂਡੀਓ, ਜਨਤਕ ਖੇਤਰ ਦੀਆਂ ਚੁਣੌਤੀਆਂ ਨੂੰ ਸਹਿਯੋਗੀ ਢੰਗ ਨਾਲ ਹੱਲ ਕਰਨ ਅਤੇ ਪ੍ਰਯੋਗਾਂ ਅਤੇ ਪ੍ਰੋਟੋਟਾਈਪਾਂ ਤੋਂ ਨਵੀਨਤਾਵਾਂ ਨੂੰ ਅਸਲ ਰੂਪ ਵਿੱਚ ਪੇਸ਼ ਕਰਨ ਵਿੱਚ ਸਹਾਇਤਾ ਕਰੇਗਾ। ਇਹ ਸਟੂਡੀਓ ਵਿਭਿੰਨ ਖੇਤਰਾਂ ਦੇ ਵਿਸ਼ਿਆਂ ਦੇ ਮਾਹਿਰਾਂ, ਸਰਕਾਰੀ ਹਿਤਧਾਰਕਾਂ ਅਤੇ ਸਟਾਰਟਅਪਸ ਦੀ ਮਦਦ ਕਰੇਗਾ, ਡਿਜ਼ਾਈਨ ਸੋਚ ਨੂੰ ਸਮੱਸਿਆਵਾਂ ਦੀ ਗਹਿਰਾਈ ਵਿੱਚ ਜਾਣ ਅਤੇ ਡਿਜੀਟਲ ਹੈਲਥਕੇਅਰ ਨੂੰ ਸਮਰੱਥ ਬਣਾਉਣ, ਇੱਕ ਡਿਜੀਟਲ ਐਗਰੀਕਲਚਰ ਈਕੋਸਿਸਟਮ ਬਣਾਉਣ ਅਤੇ ਭਾਰਤ ਵਿੱਚ ਸਮਾਰਟ ਸਿਟੀਜ਼ ਲਈ ਡਿਜੀਟਲ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ। ਇਹ ਸਮਾਜਿਕ ਚੁਣੌਤੀਆਂ ਨੂੰ ਸੁਲਝਾਉਣ ਦੇ ਉਦੇਸ਼ ਨਾਲ ਰਚਨਾਤਮਕਤਾ, ਪ੍ਰਯੋਗ ਅਤੇ ਨਵੇਂ ਵਿਚਾਰਾਂ ਦੀ ਪਰਖ ਦੇ ਕੇਂਦਰ ਵਜੋਂ ਕੰਮ ਕਰੇਗਾ।

 

ਪ੍ਰਕਾਸ਼ ਮਾਲਯਾ, ਵੀਪੀ ਅਤੇ ਐੱਮਡੀ - ਸੇਲਜ਼, ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਗਰੁੱਪ, ਇੰਟੇਲ ਇੰਡੀਆ ਨੇ ਕਿਹਾ, "ਕਲਾਉਡ ਇਨੋਵੇਸ਼ਨ ਭਵਿੱਖ ਦੀਆਂ ਟੈਕਨੋਲੋਜੀਆਂ ਦੀ ਸਮਰੱਥਾ ਨੂੰ ਵਰਤਣ ਦੀ ਨੀਂਹ ਪੱਥਰ ਹੈ ਜੋ ਬਹੁਤ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ। ਇੰਟੈਲ ਨੀਤੀ ਆਯੋਗ ਅਤੇ ਏਡਬਲਿਊਐੱਸ ਦੇ ਨਾਲ ਸਾਡੇ ਸਹਿਯੋਗ ਦੁਆਰਾ ਟੈਕਨੋਲੋਜੀ ਸੰਸਾਧਨਾਂ ਅਤੇ ਗਿਆਨ ਤੱਕ ਪਹੁੰਚ ਦਾ ਵਿਸਤਾਰ ਕਰਨ ਲਈ ਵਚਨਬੱਧ ਹੈ ਜੋ ਕਲਾਉਡ ਸੇਵਾਵਾਂ ਨੂੰ ਵਿਕਸਤ, ਨਿਰਮਾਣ ਅਤੇ ਸਹਾਇਤਾ ਦੇਵੇਗੀ ਜੋ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਸਮ੍ਰਿਧ ਬਣਾ ਸਕਦੀ ਹੈ। ਨਵਾਂ ਨੀਤੀ ਆਯੋਗ ਸੀਆਈਸੀ ਐਕਸਪੀਰੀਐਂਸ ਸਟੂਡੀਓ ਅਰਥਪੂਰਨ ਸਮਾਜਿਕ ਪ੍ਰਭਾਵ ਲਈ ਟੈਕਨੋਲੋਜੀ ਸਮਾਧਾਨਾਂ ਨੂੰ ਗਤੀ ਦੇਣ ਲਈ ਉਦਯੋਗ ਦੇ ਸਹਿਯੋਗ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ।

 

ਨੀਤੀ ਆਯੋਗ ਫਰੰਟੀਅਰ ਟੈਕਨੋਲੋਜੀਜ਼ ਸੀਆਈਸੀ ਦਾ ਐਕਸਪੀਰੀਐਂਸ ਸਟੂਡੀਓ ਇੱਕ ਹਾਈਬ੍ਰਿਡ ਮਾਡਲ ਅਪਣਾਏਗਾ ਜਿਸ ਨਾਲ ਫਿਜ਼ੀਕਲ ਅਤੇ ਵਰਚੁਅਲ ਵਰਕਸਪੇਸ ਨਿਰਵਿਘਨ ਸਹਿਯੋਗ ਕਰ ਸਕਣਗੇ। ਸਟੂਡੀਓ ਵਿੱਚ ਬਣਾਇਆ ਗਿਆ ਫਿਜ਼ੀਕਲ ਵਰਕਸਪੇਸ ਡਿਜ਼ਾਇਨ ਸਮਾਧਾਨ ਪ੍ਰਦਰਸ਼ਨ, ਇੰਟਰਐਕਟਿਵ ਡੈਮੋ ਅਤੇ ਹਿਤਧਾਰਕਾਂ ਵਿੱਚ ਤੇਜ਼ੀ ਨਾਲ ਪ੍ਰੋਟੋਟਾਈਪਿੰਗ ਨੂੰ ਅੱਗੇ ਦੀ ਕਾਰਵਾਈ ਲਈ ਵਿਚਾਰਾਂ ਦੇ ਏਕੀਕਰਣ ਨੂੰ ਸਮਰੱਥ ਬਣਾਉਣ ਦੇ ਸਮਰੱਥ ਬਣਾਏਗਾ। ਸਟੂਡੀਓ ਦਾ ਡਿਜੀਟਲ ਵਰਕਸਪੇਸ ਇੱਕ ਅਤਿ-ਆਧੁਨਿਕ ਸਹਿਯੋਗੀ ਵਾਤਾਵਰਣ ਨੂੰ ਵਿਭਿੰਨ ਖੇਤਰਾਂ, ਸਰਕਾਰੀ ਵਿਭਾਗਾਂ, ਖੋਜ ਸੰਸਥਾਵਾਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਦੇ ਮਾਹਿਰਾਂ ਨੂੰ ਵਿਹਾਰਕ ਵਰਕਸ਼ਾਪਾਂ ਲਈ ਸੱਦਾ ਦੇਣ ਦੇ ਯੋਗ ਬਣਾਏਗਾ।

 

ਨੀਤੀ ਆਯੋਗ ਫਰੰਟੀਅਰ ਟੈਕਨੋਲੋਜੀਜ਼ ਸੀਆਈਸੀ ਦੀ ਸਥਾਪਨਾ ਅਕਤੂਬਰ 2020 ਵਿੱਚ ਏਡਬਲਿਊਐੱਸ ਕਲਾਉਡ ਇਨੋਵੇਸ਼ਨ ਸੈਂਟਰਜ਼ ਗਲੋਬਲ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤੀ ਗਈ ਸੀ। ਭਾਰਤ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ 'ਤੇ ਧਿਆਨ ਕੇਂਦਰਿਤ ਕਰਦਿਆਂ, ਸੀਆਈਸੀ ਨੇ ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਦੇ ਦੌਰਾਨ ਕੋਵ-ਏਡ (COvAID) ਵਿਕਸਿਤ ਕੀਤਾ। ਪੰਜ ਦਿਨਾਂ ਵਿੱਚ ਵਿਕਸਿਤ, ਕੋਵ-ਏਡ ਨੇ ਕੋਵਿਡ -19 ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪ੍ਰਾਪਤ ਕੀਤੀ ਸਹਾਇਤਾ ਦੇ ਅੰਤ ਤੋਂ ਅੰਤ ਤੱਕ ਪ੍ਰਵਾਹ ਨੂੰ ਮਜ਼ਬੂਤ ​​ਕਰਨ, ਸਹਾਇਤਾ ਨੂੰ ਪਾਰਦਰਸ਼ੀ ਢੰਗ ਨਾਲ ਵੰਡਣ ਅਤੇ ਅਤੇ ਸਹਾਇਤਾ ਨੂੰ ਲਾਭਾਰਥੀਆਂ ਤੱਕ ਪਹੁੰਚਾਉਣ ਦੀ ਗਤੀ ਨੂੰ ਤੇਜ਼ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਉਦਾਹਰਣ ਵਜੋਂ, ਡਿਜੀ ਯਾਤਰਾ ਫਾਊਂਡੇਸ਼ਨ ਦੇ ਨਾਲ ਕੰਮ ਕਰਦੇ ਹੋਏ, ਸੀਆਈਸੀ ਨੇ ਡਿਜੀਟਲ ਯਾਤਰਾ ਸੈਂਟਰਲ ਈਕੋਸਿਸਟਮ (ਡੀਵਾਈਸੀਈ) ਚੈਲੇਂਜ ਦੀ ਵੀ ਸ਼ੁਰੂਆਤ ਕੀਤੀ, ਜਿਸ ਵਿੱਚ ਸਟਾਰਟਅਪਸ ਨੂੰ, ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਰਗੜ-ਰਹਿਤ, ਪਰੇਸ਼ਾਨੀ-ਰਹਿਤ, ਸੰਪਰਕ-ਰਹਿਤ ਅਤੇ ਸੁਰੱਖਿਅਤ ਅਨੁਭਵ ਪ੍ਰਦਾਨ ਕਰਨ ਲਈ ਰੀਅਲ-ਟਾਈਮ ਚਿਹਰੇ ਦੇ ਬਾਇਓਮੈਟ੍ਰਿਕ ਤਸਦੀਕ ਦੇ ਹੱਲ ਵਿਕਸਿਤ ਕਰਨ ਦਾ ਸੱਦਾ ਦਿੱਤਾ ਗਿਆ।

 

ਏਡਬਲਿਊਐੱਸ ਪਬਲਿਕ ਸੈਕਟਰ ਸੀਆਈਸੀਜ਼ ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਫਰਾਂਸ, ਜਰਮਨੀ, ਦੱਖਣੀ ਕੋਰੀਆ ਅਤੇ ਸੰਯੁਕਤ ਰਾਜ ਵਿੱਚ ਵੀ ਮੌਜੂਦ ਹਨ। ਇਸ ਸਾਲ ਦੇ ਸ਼ੁਰੂ ਵਿੱਚ, AWS ਨੇ ਭਾਰਤ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY) ਨਾਲ ਮਿਲ ਕੇ ਦੇਸ਼ ਵਿੱਚ ਇੱਕ ਕੁਆਂਟਮ ਕੰਪਿਊਟਿੰਗ ਐਪਲੀਕੇਸ਼ਨਸ ਲੈਬ ਦੀ ਸਥਾਪਨਾ ਕੀਤੀ, ਜੋ ਕਿ ਸਰਕਾਰ ਦੀਆਂ ਵਿਗਿਆਨ ਅਤੇ ਟੈਕਨੋਲੋਜੀ ਦੀਆਂ ਤਰਜੀਹਾਂ ਦੇ ਅਨੁਰੂਪ, ਕੁਆਂਟਮ ਕੰਪਿਊਟਿੰਗ ਦੀ ਅਗਵਾਈ ਵਾਲੀ ਖੋਜ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਨਵੀਂ ਵਿਗਿਆਨਕ ਖੋਜਾਂ ਨੂੰ ਸਮਰੱਥ ਬਣਾਉਣ ਦੇ ਨਾਲ ਜੁੜੀ ਹੋਈ ਸੀ।

 

*********

ਡੀਐੱਸ/ਏਕੇਜੇ/ਏਕੇ


(Release ID: 1760038) Visitor Counter : 226


Read this release in: English , Urdu , Hindi , Kannada