ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਭਾਰਤ ਦੇ ਬਜ਼ੁਰਗਾਂ ਦੀ ਸਹਾਇਤਾ ਲਈ 'ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ' (SAGE) ਪ੍ਰੋਜੈਕਟ



ਐੱਸਏਜੀਈ ਪ੍ਰੋਜੈਕਟ ਬਜ਼ੁਰਗਾਂ ਲਈ ਸਟਾਰਟਅੱਪਸ 'ਤੇ ਅਧਿਕਾਰ ਪ੍ਰਾਪਤ ਮਾਹਿਰ ਕਮੇਟੀ (ਈਈਸੀ) ਦੀ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ

ਬਜ਼ੁਰਗਾਂ ਦੀ ਦੇਖਭਾਲ ਨਾਲ ਸਬੰਧਤ ਉਤਪਾਦਾਂ ਅਤੇ ਸੇਵਾਵਾਂ ਦਾ 'ਵਨ-ਸਟਾਪ ਐਕਸੈੱਸ' ਚੁਣਨ, ਸਮਰਥਨ ਕਰਨ ਅਤੇ ਬਣਾਉਣ ਲਈ

SAGE ਦਾ ਉਦੇਸ਼ ਬਜ਼ੁਰਗਾਂ ਨੂੰ ਲਾਭ ਪਹੁੰਚਾਉਣ ਲਈ ਉਤਪਾਦਾਂ ਵਿੱਚ ਨਵੀਨਤਾ ਲਿਆਉਣ ਲਈ ਨਿੱਜੀ ਉੱਦਮਾਂ ਨੂੰ ਉਤਸ਼ਾਹਿਤ ਕਰਨਾ ਹੈ

Posted On: 30 SEP 2021 2:42PM by PIB Chandigarh

 

 

ਭਾਰਤ ਦੀ ਬਜ਼ੁਰਗ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇੱਕ ਵਾਤਾਵਰਣ ਪ੍ਰਣਾਲੀ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਵਧੇਰੇ ਸੰਪੂਰਨ ਰੂਪ ਵਿੱਚ ਸਮਰਥਨ ਦਿੰਦੀ ਹੈ। ਇਸ ਵੇਲੇ ਦੇਸ਼ ਵਿੱਚ 110 ਮਿਲੀਅਨ ਬਜ਼ੁਰਗ ਹਨ, ਜਿਨ੍ਹਾਂ ਦੀ ਉਮਰ 60 ਵਰ੍ਹਿਆਂ ਤੋਂ ਉੱਪਰ ਹੈ। ਉਦਯੋਗ ਦੀਆਂ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਦੇਸ਼ ਦੀ ਕੁੱਲ ਆਬਾਦੀ ਦੇ ਪ੍ਰਤੀਸ਼ਤ ਵਜੋਂ ਬਜ਼ੁਰਗਾਂ ਦੀ ਹਿੱਸੇਦਾਰੀ 2001 ਵਿੱਚ 7.5 ਪ੍ਰਤੀਸ਼ਤ ਤੋਂ ਵਧ ਕੇ 2026 ਤੱਕ 12.5 ਪ੍ਰਤੀਸ਼ਤ ਅਤੇ 2050 ਤੱਕ 19.5 ਪ੍ਰਤੀਸ਼ਤ ਤੋਂ ਵੱਧ ਹੋ ਜਾਣ ਦੀ ਸੰਭਾਵਨਾ ਹੈ।

 

ਭਾਰਤ ਸਰਕਾਰ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2016 ਵਿੱਚ ਸੀਨੀਅਰ ਸਿਟੀਜ਼ਨ ਵੈਲਫੇਅਰ ਫੰਡ ਬਣਾਇਆ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਫੰਡ ਕੀਤੀਆਂ ਜਾ ਸਕਣ ਜੋ ਭਾਰਤ ਵਿੱਚ ਬਜ਼ੁਰਗਾਂ ਦੇ ਜੀਵਨ ਵਿੱਚ ਮਹੱਤਵਪੂਰਣ ਤਬਦੀਲੀ ਲਿਆਉਣਗੀਆਂ। ਫੰਡ ਦੁਆਰਾ ਈਪੀਐੱਫ ਅਤੇ ਹੋਰ ਜਨਤਕ ਫੰਡਾਂ ਵਿੱਚ ਬਿਨਾ ਕਿਸੇ ਦਾਅਵੇ ਦੇ 9,000 ਕਰੋੜ ਰੁਪਏ ਦੀ ਜਮ੍ਹਾਂ ਪਈ ਲਾਵਾਰਿਸ ਰਕਮ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਹੈ। ਰਾਸ਼ਟਰੀ ਵਾਯੋਸ਼੍ਰੀ ਯੋਜਨਾ ਨੂੰ ਇਸ ਦੁਆਰਾ ਫੰਡ ਦਿੱਤਾ ਜਾਂਦਾ ਹੈ।

 

ਇਸ ਫੰਡ ਦੀ ਵਰਤੋਂ ਕਰਨ ਲਈ, ਸਰਕਾਰ ਨੇ ਆਜੀਵਕਾ, ਰੋਜ਼ਗਾਰ, ਸਿਹਤ, ਪੋਸ਼ਣ, ਸਿਲਵਰ ਇਕੋਨੋਮੀ, ਸਮਰੱਥਾ ਨਿਰਮਾਣ ਅਤੇ ਖੋਜ ਦੇ ਖੇਤਰਾਂ ਨੂੰ ਸੰਬੋਧਿਤ ਕਰਦੇ ਹੋਏ (7) ਉੱਘੇ ਮਾਹਿਰ ਸਮੂਹਾਂ ਦਾ ਗਠਨ ਕੀਤਾ ਹੈ। ਚਾਂਦੀ-ਅਰਥਵਿਵਸਥਾ (ਸਿਲਵਰ ਇਕੋਨੋਮੀ) ਦੇ ਮਾਹਿਰ ਸਮੂਹ ਨੇ ਪ੍ਰਾਈਵੇਟ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ ਲਿਆਉਣ ਦੀ ਸਿਫਾਰਸ਼ ਕੀਤੀ ਹੈ ਜੋ ਬਜ਼ੁਰਗਾਂ ਦੇ ਲਾਭ ਲਈ ਉਤਪਾਦਾਂ ਅਤੇ ਪ੍ਰਕਿਰਿਆਵਾਂ ਵਿੱਚ ਨਵੀਨਤਾ ਲਿਆਉਂਦੀ ਹੈ। ਉਨ੍ਹਾਂ ਦੀਆਂ ਸਿਫਾਰਸ਼ਾਂ ਦੇ ਅਧਾਰਤੇ, ਸੀਨੀਅਰ ਏਜਿੰਗ ਗ੍ਰੋਥ ਇੰਜਨ (SAGE) ਤਿਆਰ ਕੀਤਾ ਗਿਆ ਹੈ।

 

ਇਸ ਦਾ ਉਦੇਸ਼, ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ 'ਤੇ ਧਿਆਨ ਕੇਂਦਰਿਤ ਕਰਨਾ, ਬਜ਼ੁਰਗਾਂ ਦੀ ਦੇਖਭਾਲ ਦੇ ਉਤਪਾਦਾਂ ਅਤੇ ਸੇਵਾਵਾਂ ਦੀ "ਵਨ-ਸਟਾਪ ਪਹੁੰਚ" ਦੀ ਚੋਣ, ਸਹਾਇਤਾ ਅਤੇ ਸਿਰਜਣਾ, ਨਵੀਨਤਾਕਾਰੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰਤੇ ਚੁਣੇ ਗਏ "ਸਟਾਰਟਅੱਪਸ" ਨੂੰ ਉਤਸ਼ਾਹਿਤ ਕਰਨਾ, ਸਿਹਤ, ਰਿਹਾਇਸ਼, ਦੇਖਭਾਲ ਕੇਂਦਰਾਂ, ਵਿੱਤ, ਫੂਡ ਅਤੇ ਵੈਲਥ ਮੈਨੇਜਮੈਂਟ ਤੋਂ ਲੈ ਕੇ ਕਾਨੂੰਨੀ ਮਾਰਗਦਰਸ਼ਨ ਤੱਕ ਦੀਆਂ ਜ਼ਰੂਰਤਾਂ ਨਾਲ ਜੁੜੀ ਟੈਕਨੋਲੋਜੀਕਲ ਪਹੁੰਚ ਤੋਂ ਸੇਵਾਵਾਂ ਨੂੰ ਸੰਬੋਧਿਤ ਕਰਨਾ ਹੈ।

 

ਐੱਸਏਜੀਈ ਪੋਰਟਲ: ਸਟਾਰਟ-ਅੱਪਸ ਦੀ ਚੋਣ ਕਰਨ ਲਈ ਇੱਕ ਪਾਰਦਰਸ਼ੀ ਵਿਧੀ ਪ੍ਰਦਾਨ ਕਰਨ ਲਈ, ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ ਹੈ। ਸਾਰੇ ਪ੍ਰਸਤਾਵਾਂ ਨੂੰ ਅਪਲੋਡ ਕੀਤਾ ਜਾਵੇਗਾ ਅਤੇ ਮਾਹਿਰਾਂ ਦੀ ਇੱਕ ਸੁਤੰਤਰ ਸਕ੍ਰੀਨਿੰਗ ਕਮੇਟੀ ਦੁਆਰਾ ਬਲਾਈਂਡ ਰਿਵਿਊ ਦੇ ਅਧਾਰਤੇ ਚੋਣ ਕੀਤੀ ਜਾਵੇਗੀ। ਚੁਣੇ ਹੋਏ ਸਟਾਰਟਅੱਪਸ ਦੇ ਪਹਿਲੇ ਸਮੂਹ ਨੂੰ ਤਕਰੀਬਨ ਦੋ ਮਹੀਨਿਆਂ ਦੇ ਸਮੇਂ ਵਿੱਚ ਪੋਰਟਲਤੇ ਹੋਸਟ ਕੀਤਾ ਜਾਵੇਗਾ। ਸਿੱਖਿਆ ਮੰਤਰਾਲੇ ਦੇ ਨੀਟ (NEAT) ਦੇ ਸੀਈਓ ਸ਼੍ਰੀ ਚੰਦਰਸ਼ੇਖਰ ਬੁੱਧਾ ਅਤੇ ਐੱਮਐੱਚਆਰਡੀ ਦੇ ਸਹਾਇਕ ਇਨੋਵੇਸ਼ਨ ਡਾਇਰੈਕਟਰ ਡਾ. ਕੇ ਏਲੰਗੋਵਨ (Dr. K. Elangovan) ਨੇ ਰਿਕਾਰਡ ਸਮੇਂ ਵਿੱਚ ਪੋਰਟਲ ਨੂੰ ਡਿਜ਼ਾਈਨ ਕੀਤਾ ਹੈ।

 

ਇਕਵਿਟੀ ਸਹਾਇਤਾ- ਐੱਸਸੀਡਬਲਯੂਐੱਫ ਲਈ ਅੰਤਰ ਮੰਤਰਾਲਾ ਕਮੇਟੀ ਨੇ ਚੁਣੇ ਹੋਏ ਸਟਾਰਟ-ਅੱਪਸ ਨੂੰ ਇਕੁਵਿਟੀ ਸਹਾਇਤਾ ਵਜੋਂ-ਵੱਧ ਤੋਂ ਵੱਧ ਇੱਕ ਕਰੋੜ ਰੁਪਏ ਪ੍ਰਤੀ ਸਟਾਰਟਅਪ ਦੇ ਹਿਸਾਬ ਨਾਲ ਤਕਰੀਬਨ 100 ਕਰੋੜ ਰੁਪਏ ਦੀ ਫੰਡਿੰਗ ਬਾਰੇ ਵਿਚਾਰ ਕੀਤਾ ਹੈ। ਮੌਜੂਦਾ ਵਰ੍ਹੇ ਲਈ, 20 ਕਰੋੜ ਰੁਪਏ ਉਪਲੱਬਧ ਕਰਵਾਏ ਗਏ ਹਨ। ਅਗਲੇ ਪੰਜ ਸਾਲਾਂ ਵਿੱਚ, ਪ੍ਰੋਜੈਕਟ ਦੇ ਤਹਿਤ ਤਕਰੀਬਨ 100 ਅਜਿਹੇ ਨਵੀਨਤਾਕਾਰੀ ਸਟਾਰਟ-ਅੱਪਸ ਨੂੰ ਫੰਡ ਦਿੱਤੇ ਜਾਣਗੇ।

 

ਉਮੀਦ ਕੀਤੇ ਨਤੀਜੇ: SAGE ਪ੍ਰੋਜੈਕਟ ਦਾ ਉਦੇਸ਼ ਉਤਪਾਦਾਂ, ਸਮਾਧਾਨਾਂ, ਸੇਵਾਵਾਂ ਦੀ ਪਛਾਣ ਕਰਨਾ, ਮੁਲਾਂਕਣ ਕਰਨਾ, ਤਸਦੀਕ ਕਰਨਾ, ਇਕੱਤਰ ਕਰਨਾ ਅਤੇ ਵਿਤਰਣ ਕਰਨਾ ਹੈ ਜੋ ਸਿੱਧੇ ਤੌਰ 'ਤੇ ਹਿਤਧਾਰਕਾਂ ਨੂੰ ਪ੍ਰਦਾਨ ਕੀਤੇ ਜਾ ਸਕਦੇ ਹਨ, ਉਨ੍ਹਾਂ ਨੂੰ ਉਨ੍ਹਾਂ ਉਤਪਾਦਾਂ, ਸਮਾਧਾਨਾਂ ਅਤੇ ਸੇਵਾਵਾਂ ਦੀ ਚੋਣ ਕਰਨ ਲਈ ਵਿਆਪਕ ਵਿਕਲਪ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਸਹਾਇਤਾ ਦੇ ਅਨੁਕੂਲ ਹੋਣਗੇ।ਐੱਮਓਐੱਸਜੇਈ (MoSJE) ਸਮੁੱਚੀ ਪ੍ਰਕਿਰਿਆ ਵਿੱਚ ਸੁਵਿਧਾਜਨਕ ਵਜੋਂ ਕੰਮ ਕਰੇਗਾ ਜੋ ਬਜ਼ੁਰਗਾਂ ਨੂੰ ਇਨ੍ਹਾਂ ਪਛਾਣੇ ਗਏ ਸਟਾਰਟ-ਅਪਸ ਦੁਆਰਾ ਭਰੋਸੇਯੋਗ ਉਤਪਾਦਾਂ ਤੱਕ ਪਹੁੰਚ ਦੇ ਯੋਗ ਬਣਾਉਂਦਾ ਹੈ।

 

ਈਈਸੀ ਦੀ ਰਿਪੋਰਟ ਨੇ ਉਜਾਗਰ ਕੀਤਾ ਹੈ ਕਿ ਇਸ ਖੇਤਰ ਵਿੱਚ ਵਪਾਰ ਦੇ ਅਵਸਰ ਪ੍ਰਭਾਵ-ਕੇਂਦ੍ਰਿਤ ਉੱਦਮਾਂ (ਸਮਾਜਿਕ ਉੱਦਮਾਂ, ਗੈਰ-ਮੁਨਾਫ਼ਾ, ਗੈਰ-ਰਸਮੀ ਨੈਟਵਰਕਸ), ਟੈਕਨੋਲੋਜੀ ਸਟਾਰਟ-ਅੱਪਸ (ਫਿਨਟੈਕ, ਐਡਟੈਕ, ਫੂਡਟੈਕ, ਹੈਲਥਟੈਕ, ਵੈਲਥ ਟੈਕ), ਕਾਨੂੰਨੀ ਅਤੇ ਵਿੱਤੀ ਸੇਵਾਵਾਂ (ਯੋਜਨਾਬੰਦੀ ਹੱਲ, ਬੀਮਾ, ਮੈਡੀਕਲ-ਲੀਗਲ) ਅਤੇ ਬੁਨਿਆਦੀ ਢਾਂਚਾ ਅਤੇ ਪ੍ਰਬੰਧਿਤ ਦੇਖਭਾਲ ਪ੍ਰਣਾਲੀਆਂ (ਸੀਨੀਅਰ ਹਾਊਸਿੰਗ, ਰਹਿਣ ਦੀਆਂ ਸਹੂਲਤਾਂ, ਦੇਖਭਾਲ ਕੇਂਦਰ) ਤੋਂ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ, ਖੋਜ ਅਤੇ ਡਾਟਾ-ਅਧਾਰਤ ਸੰਸਥਾਵਾਂ ਅਤੇ ਸਮਾਜਿਕ ਉੱਦਮਾਂ ਦੇ ਇਨਕਿਊਬੇਟਰਾਂ ਵਲੋਂ ਵੀ SAGE ਦਾ ਹਿੱਸਾ ਬਣਨ ਲਈ ਅੱਗੇ ਆਉਣ ਦੀ ਉਮੀਦ ਹੈ।

 

ਅਧਿਕਾਰਤ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਚੋਣ ਦੇ ਦੌਰਾਨ 3 ਵਰ੍ਹਿਆਂ ਤੋਂ ਬਜ਼ੁਰਗਾਂ ਲਈ ਕੰਮ ਕਰ ਰਹੇ ਨੌਜਵਾਨ ਸਟਾਰਟਅਪਸ (3 ਵਰ੍ਹਿਆਂ ਤੋਂ ਘੱਟ ਉਮਰ ਦੇ) ਦੁਆਰਾ ਸੋਸ਼ਲ ਇਨਕਿਊਬੇਟਰਾਂ ਅਤੇ ਸੁਤੰਤਰ ਸਟਾਰਟਅਪਸਤੇ ਪੇਸ਼ ਕੀਤੇ ਗਏ ਨਵੀਨਤਾਕਾਰੀ ਵਿਚਾਰਾਂਤੇ ਵਿਚਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ।

 

 

**********

 

ਐੱਮਜੀ/ਆਰਐੱਨਐੱਮ


(Release ID: 1760031) Visitor Counter : 199


Read this release in: English , Urdu , Hindi , Bengali