ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਰਾਜਸਥਾਨ ਦੇ ਚਾਰ ਦਿਨਾਂ ਦੇ ਦੌਰੇ ਦੇ ਬਾਅਦ ਪਰਤੇ


ਰਾਜਸਥਾਨ ਵਿੱਚ ਸੱਭਿਆਚਾਰਕ, ਇਤਿਹਾਸਿਕ ਅਤੇ ਸੀਮਾਂਤ ਸਥਾਨਾਂ ਦਾ ਦੌਰਾ ਕੀਤਾ

Posted On: 30 SEP 2021 2:01PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਆਪਣੇ ਚਾਰ ਦਿਨਾ ਰਾਜਸਥਾਨ ਦੇ ਦੌਰੇ ਦੇ ਬਾਅਦ ਅੱਜ ਨਵੀਂ ਦਿੱਲੀ ਪਰਤ ਆਏ। ਸ਼੍ਰੀ ਨਾਇਡੂ ਨੇ ਰਾਜਸਥਾਨ ਦੇ ਵਿਭਿੰਨ ਸੱਭਿਆਚਾਰਕ,  ਇਤਿਹਾਸਿਕ ਅਤੇ ਸੀਮਾਂਤ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਵਿਗਿਆਨੀਆਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੁਸ਼ਕ ਭੂਮੀ ਤੇ ਖੇਤੀ ਦੇ ਲਈ ਵਿਕਸਿਤ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ।

 

ਸ਼੍ਰੀ ਨਾਇਡੂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਜੈਸਲਮੇਰ ਦੇ ਪ੍ਰਸਿੱਧ ਤਨੋਟ ਮਾਤਾ ਮੰਦਿਰ ਵਿੱਚ ਜਾ ਕੇ ਕੀਤੀ, ਜਿੱਥੇ ਉਨ੍ਹਾਂ ਨੇ ਆਪਣੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਦੇ ਨਾਲ ਪੂਜਾ-ਅਰਚਨਾ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਤਨੋਟ ਦੇ ਵਿਜੈ ਸਤੰਭ ’ਤੇ ਪੁਸ਼ਪ ਚੱਕਰ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ।

 

ਜੈਸਲਮੇਰ ਵਿੱਚ ਸੀਮਾ ਦੇ ਪਾਸ ਪ੍ਰਸਿੱਧ ਲੌਂਗੇਵਾਲਾ ਯੁੱਧ ਸਥਲ ਦਾ ਦੌਰਾ ਕਰਦੇ ਹੋਏ, ਸ਼੍ਰੀ ਨਾਇਡੂ ਨੇ 1971 ਦੇ ਭਾਰਤ-ਪਾਕਿ ਯੁੱਧ ਦੇ ਦੌਰਾਨ ਇੱਕ ਨਿਰਣਾਇਕ ਲੜਾਈ ਵਿੱਚ ਭਾਰਤੀ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਮਿਸਾਲੀ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਸ਼ੰਸਾ ਕੀਤੀ।

 

ਦੂਸਰੇ ਦਿਨ, ਉਪ ਰਾਸ਼ਟਰਪਤੀ ਨੇ ‘ਜੈਸਲਮੇਰ ਯੁੱਧ ਅਜਾਇਬ-ਘਰ ਦਾ ਦੌਰਾ ਕੀਤਾ ਅਤੇ ਭਾਰਤੀ ਸੈਨਾ  ਦੇ ਬੈਟਲ ਐਕਸ ਡਿਵੀਜ਼ਨ (12 ਰੈਪਿਡ)  ਦੇ ਸੈਨਿਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਠੋਰ ਜਲਵਾਯੂ ਪਰਿਸਥਿਤੀਆਂ ਵਿੱਚ ਰਾਸ਼ਟਰ ਦੀ ਰੱਖਿਆ ਅਤੇ ਸੀਮਾਵਾਂ ਦੀ ਰੱਖਿਆ ਕਰਨ ਵਿੱਚ ਉਨ੍ਹਾਂ  ਦੇ ਸਰਬਉੱਚ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੁਰੱਖਿਆ ਬਲਾਂ ਨਾਲ ਪਰੰਪਰਾਗਤ ਯੁੱਧ ਵਿੱਚ ਆਪਣਾ ਸਰਬਉੱਚਤਾ ਬਣਾਈ ਰੱਖਦੇ ਹੋਏ ਸੂਚਨਾ ਅਤੇ ਸਾਈਬਰ ਯੁੱਧ ਜਿਹੇ ਸੰਘਰਸ਼ ਦੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਆਪਣਾ ਦਬਦਬਾ ਸਥਾਪਿਤ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਨਾਇਡੂ ਨੇ ਬਾਅਦ ਵਿੱਚ 191 ਬੀਐੱਨ ਹੈੱਡ ਕੁਆਰਟਰ ਵਿੱਚ ਇੱਕ ਸੈਨਿਕ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਖੇਤਰ ਵਿੱਚ ਤੈਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਅਤੇ ਸੀਮਾ ’ਤੇ ਦੁਸ਼ਮਣ ਦੇ ਡ੍ਰੋਨ ਤੋਂ ਉੱਭਰਦੇ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਉਪਾਅ ਦੇ ਲਈ ਬੀਐੱਸਐੱਫ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਬਲ ਨੂੰ ਨਵੀਨਤਮ ਟੈਕਨੋਲੋਜੀਆਂ ਦੇ ਨਾਲ ਆਪਣੇ ਆਪ ਨੂੰ ਅੱਪਡੇਟ ਕਰਨ ਲਈ ਕਿਹਾ। ਉਪ ਰਾਸ਼ਟਰਪਤੀ ਨੇ ਸਾਡੇ ਸੁਰੱਖਿਆ ਬਲਾਂ ਵਿੱਚ ਮਹਿਲਾਵਾਂ ਦੇ ਪ੍ਰਤੀਨਿਧਤਾ ਵਿੱਚ ਵਾਧੇ ’ਤੇ ਸੰਤੋਸ਼ ਵਿਅਕਤ ਕੀਤਾ।

 

ਜੈਸਲਮੇਰ ਵਿੱਚ ਆਪਣੇ ਦੋ ਦਿਨਾ ਪ੍ਰਵਾਸ ਦੇ ਬਾਅਦ, ਉਪ ਰਾਸ਼ਟਰਪਤੀ ਜੋਧਪੁਰ ਪਹੁੰਚੇ ਅਤੇ ਵਿਸ਼ਵ ਟੂਰਿਜ਼ਮ ਦਿਵਸ ਦੇ ਮੌਕੇ ’ਤੇ ਇਤਿਹਾਸਿਕ ਮੇਹਰਾਨਗੜ੍ਹ ਕਿਲੇ ਦਾ ਦੌਰਾ ਕੀਤਾ ਅਤੇ ਇਸ ਦੀ ਸ਼ਾਨਦਾਰ ਸੁੰਦਰਤਾ ਤੋਂ ਪ੍ਰਭਾਵਿਤ ਹੋਏ। ਬਾਅਦ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ, ਸ਼੍ਰੀ ਨਾਇਡੂ ਨੇ ਕਿਲੇ ਨੂੰ ਰਾਜਸਥਾਨ ਦੀ ਸ਼ਾਨ ਦਾ ਇੱਕ ਉੱਜਲ ਪ੍ਰਤੀਕ ਦੱਸਿਆ। ਉਨ੍ਹਾਂ ਨੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਵਿਰਾਸਤ ਸਥਲਾਂ ਦੇ ਆਸ-ਪਾਸ ਬੁਨਿਆਦੀ ਢਾਂਚੇ ਅਤੇ ਹੋਰ ਸੁਵਿਧਾਵਾਂ ਵਿੱਚ ਸੁਧਾਰ ਕਰਨ ਦਾ ਵੀ ਸੱਦਾ ਦਿੱਤਾ।

 

ਤੀਸਰੇ ਦਿਨ, ਉਪ ਰਾਸ਼ਟਰਪਤੀ ਨੇ ਆਈਆਈਟੀ ਜੋਧਪੁਰ ਦੇ ਕੈਂਪਸ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਜੋਧਪੁਰ ਸਿਟੀ ਨਾਲੇਜ ਐਂਡ ਇਨੋਵੇਸ਼ਨ ਕਲਸਟਰ ਦਾ ਉਦਘਾਟਨ ਕੀਤਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਆਵ੍ ਥਿੰਗਸ (ਏਆਈਓਟੀ) ਸਿਸਟਮ ਲਈ ਫੈਬ ਲੈਬ ਦਾ ਨੀਂਹ ਪੱਥਰ ਰੱਖਿਆ।  ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ)  ਜਿਹੀਆਂ ਕ੍ਰਾਂਤੀਕਾਰੀ ਟੈਕਨੋਲੋਜੀਆਂ ਦੀ ਸਮਰੱਥਾ ਦਾ ਦੋਹਨ ਕਰਨ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਖੇਤੀਬਾੜੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਮੱਸਿਆਵਾਂ ਦੇ ਵਿਵਹਾਰਕ ਸਮਾਧਾਨ ਖੋਜਣ ਦੀ ਸਲਾਹ ਦਿੱਤੀ।

 

ਅੰਤਿਮ ਦਿਨ, ਸ਼੍ਰੀ ਨਾਇਡੂ ਨੇ ਸੀਮਾ ਸੁਰੱਖਿਆ ਬਲ ਦੇ ਜੋਧਪੁਰ ਫ੍ਰੰਟੀਅਰ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਬੀਐੱਸਐੱਫ ਪ੍ਰਸੋਨਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਬੀਐੱਸਐੱਫ ਸ਼ਾਂਤੀ ਦੇ ਦੁਸ਼ਮਣਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨਾ ਜਾਰੀ ਰੱਖੇਗਾ।

 

ਇਸੇ ਦਿਨ ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਜੋਧਪੁਰ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ  (ਆਈਸੀਏਆਰ-ICAR)- ਕੇਂਦਰੀ ਖੁਸ਼ਕ ਖੇਤਰ ਖੋਜ ਸੰਸਥਾਨ (ਕਾਜ਼ਰੀ- CAZRI) ਦਾ ਦੌਰਾ ਕੀਤਾ ਅਤੇ ਵਿਗਿਆਨੀਆਂ ਤੇ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ। ਸੰਸਥਾਨ ਵਿੱਚ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਸਾਨਾਂ ਨੂੰ ਅਧਿਕ ਤੋਂ ਅਧਿਕ ਪਹੁੰਚ ਪ੍ਰਦਾਨ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ ਟੈਕਨੋਲੋਜੀਆਂ ਪ੍ਰਯੋਗਸ਼ਾਲਾਵਾਂ ਤੱਕ ਸੀਮਿਤ ਨਹੀਂ ਰਹਿਣੀਆਂ ਚਾਹੀਦੀਆਂ ਹਨ ਅਤੇ ਵਿਗਿਆਨਕ ਜਾਣਕਾਰੀ ਕਿਸਾਨਾਂ ਨੂੰ ਟਰਾਂਸਫਰ ਕੀਤੀ ਜਾਣੀ ਚਾਹੀਦੀ ਹੈ।

 

ਜੈਪੁਰ ਤੋਂ ਨਵੀਂ ਦਿੱਲੀ ਦੇ ਲਈ ਪ੍ਰਸਥਾਨ ਦੇ ਸਮੇਂ, ਸ਼੍ਰੀ ਨਾਇਡੂ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਨੂੰ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰ, ਰਾਜਸਥਾਨ ਸਰਕਾਰ ਦੇ ਮੰਤਰੀ ਡਾ. ਬੁਲਾਕੀ ਦਾਸ ਕੱਲਾ, ਰਾਜ ਸਭਾ ਦੇ ਮੈਂਬਰ ਸ਼੍ਰੀ ਰਾਜੇਂਦਰ ਗਹਿਲੋਤ ਅਤੇ ਹੋਰਾਂ ਨੇ ਵਿਦਾਈ ਦਿੱਤੀ।

 

 

 ***************

ਐੱਮਐੱਸ/ਆਰਕੇ



(Release ID: 1759850) Visitor Counter : 113