ਰੱਖਿਆ ਮੰਤਰਾਲਾ
ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਹਵਾਈ ਸੈਨਾ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਿਆ
Posted On:
30 SEP 2021 4:25PM by PIB Chandigarh
ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਪੀਵੀਐਸਐਮ ਏਵੀਐਸਐਮ ਵੀਐਮ ਏਡੀਸੀ ਨੇ ਅੱਜ ਏਅਰ ਹੈੱਡਕੁਆਰਟਰ (ਵਾਯੂ ਭਵਨ) ਵਿਖੇ ਇੱਕ ਸਮਾਰੋਹ ਦੌਰਾਨ ਹਵਾਈ ਸੈਨਾ ਮੁਖੀ (ਸੀਏਐਸ) ਦਾ ਅਹੁਦਾ ਸੰਭਾਲਿਆ।
ਐਨਏਡੀਏ ਦੇ ਸਾਬਕਾ ਵਿਦਿਆਰਥੀ, ਸੀਏਐਸ ਨੂੰ ਆਈਏਐਫ ਦੀ ਲੜਾਕੂ ਸਟਰੀਮ ਵਿੱਚ ਦਸੰਬਰ 82 ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕਈ ਲੜਾਕੂ ਅਤੇ ਟ੍ਰੇਨਰ ਜਹਾਜ਼ਾਂ ਵਿੱਚ 3800 ਘੰਟਿਆਂ ਤੋਂ ਵੱਧ ਦੀ ਉਡਾਨ ਭਰੀ ਹੈ।
ਲਗਭਗ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਦੇ ਦੌਰਾਨ, ਸੀਏਐਸ ਨੇ ਕਈ ਮਹੱਤਵਪੂਰਨ ਕਮਾਂਡ ਅਤੇ ਸਟਾਫ ਨਿਯੁਕਤੀਆਂ ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਇੱਕ ਮਿਗ -29 ਸਕੁਐਡਰਨ, ਦੋ ਏਅਰ ਫੋਰਸ ਸਟੇਸ਼ਨਾਂ ਅਤੇ ਪੱਛਮੀ ਏਅਰ ਕਮਾਂਡ ਦੀ ਕਮਾਂਡ ਸੰਭਾਲੀ ਹੈ। ਉਨ੍ਹਾਂ ਦੀਆਂ ਸਟਾਫ ਨਿਯੁਕਤੀਆਂ ਵਿੱਚ ਉਪ ਹਵਾਈ ਮੁਖੀ, ਪੂਰਬੀ ਏਅਰ ਕਮਾਂਡ ਦੇ ਮੁੱਖ ਦਫਤਰ ਵਿੱਚ ਸੀਨੀਅਰ ਹਵਾਈ ਸਟਾਫ ਅਫਸਰ, ਹਵਾਈ ਸਟਾਫ ਸੰਚਾਲਨ (ਹਵਾਈ ਰੱਖਿਆ) ਦੇ ਸਹਾਇਕ ਚੀਫ, ਏਅਰ ਸਟਾਫ ਦੇ ਸਹਾਇਕ ਚੀਫ (ਪਰਸੋਨਲ ਅਫਸਰ), ਏਅਰ ਫੋਰਸ ਅਕੈਡਮੀ ਦੇ ਡਿਪਟੀ ਕਮਾਂਡੈਂਟ ਅਤੇ ਹਵਾਈ ਸੈਨਾ ਮੁਖੀ ਦੇ ਹਵਾਈ ਸਹਾਇਕ ਦੀ ਨਿਯੁਕਤੀ ਵੀ ਸ਼ਾਮਲ ਹੈ।
ਇੱਕ ਕੈਟ 'ਏ' ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਦੇ ਤੌਰ ਤੇ ਉਨ੍ਹਾਂ ਨੇ ਫਲਾਇੰਗ ਟ੍ਰੇਨਿੰਗ ਸਥਾਪਨਾਵਾਂ ਵਿੱਚ ਇੰਸਟ੍ਰਕਟਰ ਵਜੋਂ ਸੇਵਾ ਨਿਭਾਈ ਹੈ ਅਤੇ ਏਅਰ ਫੋਰਸ ਐਗਜ਼ਾਮੀਨਰ ਵੀ ਰਹੇ ਹਨ। ਉਹ ਸੂਰਿਆਕਿਰਨ ਏਰੋਬੈਟਿਕ ਡਿਸਪਲੇ ਟੀਮ ਦੇ ਪਾਇਨੀਅਰ ਮੈਂਬਰ ਸਨ। ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਸਾਬਕਾ ਵਿਦਿਆਰਥੀ ਨੇ ਉਥੇ ਇੱਕ ਡਾਇਰੈਕਟਿੰਗ ਸਟਾਫ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਜ਼ਾਂਬੀਆਂ ਵਿੱਚ ਡੀਐਸਸੀਐਸਸੀ ਵਿਖੇ ਡਾਈਰੈਕਟਿੰਗ ਸਟਾਫ ਵਜੋਂ ਵੀ ਸੇਵਾ ਨਿਭਾਈ ਹੈ। ਮੌਜੂਦਾ ਨਿਯੁਕਤੀ ਨੂੰ ਸੰਭਾਲਣ ਤੋਂ ਪਹਿਲਾਂ, ਉਹ ਹਵਾਈ ਸੈਨਾ ਦੇ ਉਪ ਮੁਖੀ ਸਨ।
ਸੀਏਐਸ ਪਰਮ ਵਿਸ਼ਿਸ਼ਟ ਸੇਵਾ ਮੈਡਲ (ਪੀਵੀਐਸਐਮ), ਅਤਿ ਵਿਸ਼ਿਸ਼ਟ ਸੇਵਾ ਮੈਡਲ (ਏਵੀਐਸਐਮ), ਵਾਯੂ ਸੈਨਾ ਮੈਡਲ (ਵੀਐਮ) ਦੇ ਪ੍ਰਾਪਤਕਰਤਾ ਹਨ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਆਨਰੇਰੀ ਏਡੀਸੀ ਹਨ।
ਹਵਾਈ ਸੈਨਾ ਨੂੰ ਆਪਣੇ ਸੰਬੋਧਨ ਵਿੱਚ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੇ ਜਾਣ ਦਾ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਸਾਰੇ ਹਵਾਈ ਯੋਧਿਆਂ, ਗੈਰ-ਲੜਾਕੂ (ਐਨਰੋਲਡ), ਡੀਐਸਸੀ ਕਰਮਚਾਰੀਆਂ, ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ, ਸੀਏਐਸ ਨੇ ਆਈਏਐਫ ਦੀ ਕਾਰਜਸ਼ੀਲ ਸਮਰੱਥਾ ਨੂੰ ਹਰ ਸਮੇਂ ਉੱਚਾ ਰੱਖਦੇ ਹੋਇਆਂ ਦ੍ਰਿੜਤਾ ਨਾਲ ਸਾਰੇ ਸੌਂਪੇ ਗਏ ਕਾਰਜਾਂ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਯੋਗਤਾ ਵਿੱਚ ਪੂਰਾ ਵਿਸ਼ਵਾਸ ਅਤੇ ਭਰੋਸਾ ਪ੍ਰਗਟ ਕੀਤਾ।
ਕਮਾਂਡਰਾਂ ਅਤੇ ਕਰਮਚਾਰੀਆਂ ਦੇ ਫੋਕਸ ਖੇਤਰਾਂ ਦੀ ਰੂਪ ਰੇਖਾ ਦਿੰਦਿਆਂ, ਸੀਏਐਸ ਨੇ ਕਿਹਾ, “ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਸੁਰੱਖਿਆ ਕਿਸੇ ਵੀ ਕੀਮਤ ਤੇ ਯਕੀਨੀ ਬਣਾਈ ਜਾਣੀ ਚਾਹੀਦੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਨਵੇਂ ਸ਼ਾਮਲ ਕੀਤੇ ਪਲੇਟਫਾਰਮਾਂ, ਹਥਿਆਰਾਂ ਅਤੇ ਉਪਕਰਣਾਂ ਨੂੰ ਮੌਜੂਦਾ ਸੰਪਤੀਆਂ ਦੇ ਏਕੀਕਰਨ ਰਾਹੀਂ ਕਾਰਜਸ਼ੀਲ ਸਮਰੱਥਾ ਵਿੱਚ ਵਾਧਾ ਕਰਨਾ ਅਤੇ ਸੰਚਾਲਨ ਦੇ ਸੰਕਲਪਾਂ ਵਿੱਚ ਇਸ ਨੂੰ ਅੱਗੇ ਵਧਾਉਣਾ ਇੱਕ ਤਰਜੀਹੀ ਖੇਤਰ ਰਹੇਗਾ। ਉਨ੍ਹਾਂ ਨੇ ਨਵੀਂ ਟੈਕਨੋਲੋਜੀ ਦੀ ਪ੍ਰਾਪਤੀ, ਸਵਦੇਸ਼ੀਕਰਨ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ, ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ, ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਿਖਲਾਈ ਦੇ ਤਰੀਕਿਆਂ ਨੂੰ ਤੇਜ਼ੀ ਨਾਲ ਅਪਨਾਉਣ ਅਤੇ ਮਨੁੱਖੀ ਸਰੋਤਾਂ ਦੇ ਪਾਲਣ ਪੋਸ਼ਣ ਲਈ ਨਿਰੰਤਰ ਕੰਮ ਦੇ ਪਹਿਲੂਆਂ 'ਤੇ ਗੱਲ ਕੀਤੀ। ਸੀਏਐਸ ਨੇ ਸਾਰਿਆਂ ਨੂੰ "ਏਅਰ ਵਾਰੀਅਰ 'ਦੇ ਸਦਾਚਾਰ ਅਤੇ ਵਿਸ਼ਵਾਸ ਨੂੰ ਹਮੇਸ਼ਾ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਵਿੱਚ ਆਈਏਐਫ ਦੀ ਸੰਪਤੀ ਬਣਨ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। "
****************
ਏ ਬੀ ਬੀ /ਏ ਐੱਮ/ਏ ਐੱਸ /ਜੇ ਪੀ
(Release ID: 1759799)
Visitor Counter : 236