ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 1 ਅਕਤੂਬਰ ਨੂੰ ‘ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0’ ਅਤੇ ਅਮਰੁਤ 2.0 ਦੀ ਸ਼ੁਰੂਆਤ ਕਰਨਗੇ


ਸਾਡੇ ਸਾਰੇ ਸ਼ਹਿਰਾਂ ਨੂੰ ‘ਕਚਰਾ ਮੁਕਤ’ ਅਤੇ ‘ਜਲ ਸੁਰੱਖਿਅਤ’ ਬਣਾਉਣ ਦੇ ਲਈ ਮਿਸ਼ਨ ਤਿਆਰ ਕੀਤੇ ਗਏ ਹਨ

Posted On: 30 SEP 2021 1:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਇਤਿਹਾਸਿਕ ਪਹਿਲ ਦੇ ਤਹਿਤ 1 ਅਕਤੂਬਰ, 2021 ਨੂੰ ਸਵੇਰੇ 11 ਵਜੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ’ਚ ‘ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0’ ਅਤੇ ਇਸ ਦੇ ਨਾਲ ਹੀ ਕਾਇਆਕਲਪ ਤੇ ਸ਼ਹਿਰੀ ਸੁਧਾਰ ਲਈ ‘ਅਟਲ ਮਿਸ਼ਨ 2.0’ ਦੀ ਸ਼ੁਰੂਆਤ ਕਰਨਗੇ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0 ਅਤੇ ਅਮਰੁਤ 2.0 ਨੂੰ ਸਾਡੇ ਸਾਰੇ ਸ਼ਹਿਰਾਂ ਨੂੰ ‘ਕਚਰਾ ਮੁਕਤ’ ਅਤੇ ‘ਜਲ ਸੁਰੱਖਿਅਤ’ ਬਣਾਉਣ ਦੀ ਆਕਾਂਖਿਆ ਨੂੰ ਸਾਕਾਰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰਮੁੱਖ ਮਿਸ਼ਨ ਭਾਰਤ ’ਚ ਤੇਜ਼ੀ ਨਾਲ ਸ਼ਹਿਰੀਕਰਣ ਦੀਆਂ ਚੁਣੌਤੀਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਦੀ ਦਿਸ਼ਾ ’ਚ ਇੱਕ ਕਦਮ ਅੱਗੇ ਵਧਣ ਦਾ ਸੰਕੇਤ ਦੇਣ ਦੇ ਨਾਲ–ਨਾਲ ਟਿਕਾਊ ਵਿਕਾਸ ਲਕਸ਼ 2030 ਦੀ ਉਪਲਬਧੀ ’ਚ ਯੋਗਦਾਨ ਪਾਉਣ ਵਿੱਚ ਵੀ ਮਦਦਗਾਰ ਹੋਣਗੇ।

ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਤੇ ਰਾਜ ਮੰਤਰੀ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸ਼ਹਿਰੀ ਵਿਕਾਸ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।

 

ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0 ਬਾਰੇ

ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0 ਸਾਰੇ ਸ਼ਹਿਰਾਂ ਨੂੰ ‘ਕਚਰਾ ਮੁਕਤ’ ਬਣਾਉਣ ਅਤੇ ਅਮਰੁਤਓਡੀਐੱਫ+ ਤੋਂ ਇਲਾਵਾ ਸਾਰੇ ਸ਼ਹਿਰਾਂ ਵਿੱਚ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ 1 ਲੱਖ ਤੋਂ ਘੱਟ ਆਬਾਦੀ ਦੇ ਇਲਾਵਾ ਸਾਰੇ ਸ਼ਹਿਰਾਂ ਵਿੱਚ ਸਲੇਟੀ ਅਤੇ ਕਾਲ਼ੇ ਪਾਣੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਤੇ ਇਸ ਨੂੰ ਪੂਰਾ ਕਰਨ ਲਈ ਓਡੀਐੱਫ ++ ਵਜੋਂ ਵਿਕਸਿਤ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਸੁਰੱਖਿਅਤ ਸਫ਼ਾਈ ਦੇ ਲਕਸ਼ ਨੂੰ ਪੂਰਾ ਕੀਤਾ ਜਾ ਸਕੇ। ਇਸ ਮਿਸ਼ਨ ਦੇ ਤਹਿਤਠੋਸ ਰਹਿੰਦ-ਖੂੰਹਦ ਦੇ ਸਰੋਤ ਅਲੱਗ-ਥਲੱਗ ਕਰਨ ਦੇ ਸਿਧਾਂਤ, 3-ਆਰਰਿਡਿਊਸ (ਘਟਾਓ)ਰੀਯੂਜ਼ (ਮੁੜ ਵਰਤੋਂ)ਰੀਸਾਈਕਲ ਦੇ ਸਿਧਾਂਤਾਂ ਦਾ ਉਪਯੋਗ ਕਰਨਹਰ ਕਿਸਮ ਦੀ ਸ਼ਹਿਰੀ ਠੋਸ ਰਹਿੰਦ-ਖੂੰਹਦ ਦੀ ਵਿਗਿਆਨਕ ਪ੍ਰੋਸੈੱਸਿੰਗ ਅਤੇ ਪ੍ਰਭਾਵਸ਼ਾਲੀ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦਾ ਧਿਆਨ ਡੰਪ–ਸਾਈਟ ਦੇ ਸੁਧਾਰ 'ਤੇ ਕੇਂਦ੍ਰਿਤ ਹੋਵੇਗਾ। ਸਵੱਛ ਭਾਰਤ ਮਿਸ਼ਨ–ਸ਼ਹਿਰੀ 2.0 ਦਾ ਖਰਚ ਲਗਭਗ 1.41 ਲੱਖ ਕਰੋੜ ਰੁਪਏ ਹੈ।

 

ਅਮਰੁਤ 2.0 ਬਾਰੇ

ਅਮਰੁਤ 2.0 ਦਾ ਉਦੇਸ਼ 500 ਅਮਰੁਤ ਸ਼ਹਿਰਾਂ ਵਿੱਚ ਸੀਵਰੇਜ ਅਤੇ ਸੈਪਟੇਜ ਦੀ 100% ਕਵਰੇਜਲਗਭਗ 2.64 ਕਰੋੜ ਸੀਵਰ/ਸੈਪਟੇਜ ਕਨੈਕਸ਼ਨਲਗਭਗ 2.68 ਕਰੋੜ ਟੈਪ ਕਨੈਕਸ਼ਨ ਅਤੇ ਲਗਭਗ 4,700 ਸ਼ਹਿਰੀ ਸਥਾਨਕ ਸੰਸਥਾਵਾਂ ਦੇ ਸਾਰੇ ਘਰਾਂ ਨੂੰ 100 ਪ੍ਰਤੀਸ਼ਤ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣਾ ਹੈ। ਅਮਰੁਤ 2.0 ਸਰਕੂਲਰ ਅਰਥਵਿਵਸਥਾ ਦੇ ਸਿਧਾਂਤਾਂ ਨੂੰ ਅਪਣਾਏਗਾ ਅਤੇ ਸਤਹ ਤੇ ਧਰਤੀ ਹੇਠਲੇ ਜਲ ਭੰਡਾਰਾਂ ਦੀ ਸੰਭਾਲ਼ ਅਤੇ ਪੁਨਰ ਸੁਰਜੀਤੀ ਨੂੰ ਹੁਲਾਰਾ ਦੇਵੇਗਾ। ਇਹ ਮਿਸ਼ਨ ਨਵੀਨਤਮ ਆਲਮੀ ਟੈਕਨੋਲੋਜੀਆਂ ਅਤੇ ਹੁਨਰਾਂ ਦਾ ਲਾਭ ਉਠਾਉਣ ਲਈ ਜਲ ਪ੍ਰਬੰਧਨ ਅਤੇ ਟੈਕਨੋਲੋਜੀ ਸਬ-ਮਿਸ਼ਨ ਵਿੱਚ ਡਾਟਾ ਅਧਾਰਿਤ ਸ਼ਾਸਨ ਨੂੰ ਉਤਸ਼ਾਹਿਤ ਕਰੇਗਾ। ਸ਼ਹਿਰਾਂ ਵਿਚ ਪ੍ਰਗਤੀਸ਼ੀਲ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ 'ਪੀਣ ਵਾਲੇ ਪਾਣੀ ਦਾ ਸਰਵੇਖਣਕਰਵਾਇਆ ਜਾਵੇਗਾ। ਅਮਰੁਤ 2.0 ਦਾ ਖਰਚਾ ਲਗਭਗ 2.87 ਲੱਖ ਕਰੋੜ ਰੁਪਏ ਹੈ।

 

ਸਵੱਛ ਭਾਰਤ ਮਿਸ਼ਨ-ਸ਼ਹਿਰੀ ਅਤੇ ਐਲਿਕਸਿਰ ਦਾ ਪ੍ਰਭਾਵ

ਸਵੱਛ ਭਾਰਤ ਮਿਸ਼ਨ-ਸ਼ਹਿਰੀ ਅਤੇ ਅਮਰੁਤ ਨੇ ਪਿਛਲੇ ਸੱਤ ਸਾਲਾਂ ਦੌਰਾਨ ਸ਼ਹਿਰੀ ਦ੍ਰਿਸ਼ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨ੍ਹਾਂ ਦੋਵਾਂ ਮੁੱਖ ਮਿਸ਼ਨਾਂ ਨੇ ਨਾਗਰਿਕਾਂ ਨੂੰ ਪਾਣੀ ਦੀ ਸਪਲਾਈ ਅਤੇ ਸਵੱਛਤਾ ਦੀਆਂ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵਧਾਇਆ ਹੈ। ਅੱਜ ਸਫ਼ਾਈ ਇੱਕ ਲੋਕ ਲਹਿਰ ਬਣ ਗਈ ਹੈ। ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ਓਡੀਐੱਫ) ਐਲਾਨਿਆ ਗਿਆ ਹੈ ਅਤੇ 70 ਪ੍ਰਤੀਸ਼ਤ ਠੋਸ ਕਚਰੇ ਨੂੰ ਹੁਣ ਵਿਗਿਆਨਕ ਢੰਗ ਨਾਲ ਸੰਸਾਧਿਤ ਕੀਤਾ ਜਾ ਰਿਹਾ ਹੈ। ਅਮਰੁਤ 1.1 ਕਰੋੜ ਘਰੇਲੂ ਟੂਟੀ ਕਨੈਕਸ਼ਨਾਂ ਅਤੇ 85 ਲੱਖ ਸੀਵਰ ਕਨੈਕਸ਼ਨਾਂ ਨੂੰ ਜੋੜ ਕੇ ਪਾਣੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਲਗਿਆ ਹੋਇਆ ਹੈਜਿਸ ਨਾਲ ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।

 

****

ਡੀਐੱਸ/ਏਕੇਜੇ


(Release ID: 1759793) Visitor Counter : 317