ਰੱਖਿਆ ਮੰਤਰਾਲਾ
ਇੰਡੀਅਨ ਨੇਵੀ ਸੇਲਿੰਗ ਚੈਂਪੀਅਨਸ਼ਿਪ 2021 ਮੁੰਬਈ ਵਿੱਚ 01-05 ਅਕਤੂਬਰ21 ਤੋਂ ਕਰਵਾਈ ਜਾਵੇਗੀ
Posted On:
30 SEP 2021 2:17PM by PIB Chandigarh
ਇੰਡੀਅਨ ਨੇਵੀ ਵਾਟਰਮੈਨਸ਼ਿਪ ਟ੍ਰੇਨਿੰਗ ਸੈਂਟਰ (ਆਈਐਨਡਬਲਯੂਟੀਸੀ), ਮੁੰਬਈ 01 ਤੋਂ 05 ਅਕਤੂਬਰ 21 ਤੱਕ'ਇੰਡੀਅਨ ਨੇਵੀ ਸੇਲਿੰਗ ਚੈਂਪੀਅਨਸ਼ਿਪ-2021' ਦੀ ਸਭ ਤੋਂ ਵੱਡੀ ਇੰਟਰ-ਨੇਵੀ ਸੇਲਿੰਗ ਰੈਗਾਟਾ ਦਾ ਆਯੋਜਨ ਕਰਨ ਲਈਤਿਆਰ ਹੈ। ਭਾਰਤੀ ਜਲ ਸੈਨਾ ਦੀਆਂ ਤਿੰਨਾਂ ਕਮਾਂਡਾਂ ਅਰਥਾਤ ਪੱਛਮੀ ਜਲ ਸੈਨਾ ਕਮਾਂਡ, ਪੂਰਬੀ ਜਲ ਸੈਨਾ ਕਮਾਂਡ ਅਤੇਦੱਖਣੀ ਜਲ ਸੈਨਾ ਕਮਾਂਡ ਦੇ ਯੇਚਮੈਨ ਅਤੇ ਮਹਿਲਾਵਾਂ ਦੀ ਅਗਲੇ ਪੰਜ ਦਿਨਾਂ ਦੌਰਾਨ ਮੁੰਬਈ ਬੰਦਰਗਾਹ ਵਿੱਚ ਆਪਣੀ ਸੇਲਿੰਗ ਅਤੇ ਵਾਟਰਮੈਨਸ਼ਿਪ ਦਾ ਪ੍ਰਦਰਸ਼ਨ ਕਰਨਗੇ।
90 ਤੋਂ ਵੱਧ ਭਾਗੀਦਾਰ ਇਸ ਇਵੈਂਟ ਵਿੱਚ ਹਿੱਸਾ ਲੈਣਗੇ, ਜੋ ਕਿ ਸੱਤ ਵੱਖ -ਵੱਖ ਸ਼੍ਰੇਣੀਆਂ ਦੀਆਂ ਕਿਸ਼ਤੀਆਂ ਵਿੱਚਮੁਕਾਬਲਾ ਕਰਨਗੇ। ਕਿਸ਼ਤੀਆਂ ਦੀਆਂ ਜੇ-24 ਸ਼੍ਰੇਣੀਆਂ ਵਿੱਚ ਐਂਟਰਪ੍ਰਾਈਜ਼ ਅਤੇ ਮੈਚ ਰੇਸਿੰਗ ਵਿੱਚ ਟੀਮ ਰੇਸਿੰਗ ਦੀਧਾਰਨਾ ਭਾਵਨਾ ਨੂੰ ਵਧਾਉਣ ਅਤੇ ਪ੍ਰਤੀਭਾਗੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਦੁਬਾਰਾ ਪੇਸ਼ ਕੀਤੀ ਜਾਰਹੀ ਹੈ। 5 ਅਕਤੂਬਰ 21 ਨੂੰ ਸਾਰੀਆਂ ਦੌੜਾਂ ਪੂਰੀਆਂ ਹੋਣ 'ਤੇ ਇਵੈਂਟ ਲਈ ਸਮੁੱਚੀ ਚੈਂਪੀਅਨ ਐਲਾਨੀ ਜਾਵੇਗੀ।
1 ਅਕਤੂਬਰ 21 ਨੂੰ ਆਈਐੱਨਡਬਲਯੂਟੀਸੀ (ਐਮਬੀਆਈ) ਤੋਂ 75 ਭਾਗੀਦਾਰਾਂ ਦੀ ਇੱਕ ਸੇਲ ਪਰੇਡ ਵੀ ਆਯੋਜਿਤਕੀਤੀ ਜਾਵੇਗੀ। ਇਹ ਭਾਰਤ ਦੀ ਆਜ਼ਾਦੀ ਦੇ 75 ਵੇਂ ਸਾਲ (ਆਜ਼ਾਦੀ ਕਾ ਅੰਮ੍ਰਿਤ ਮਹੋਤਸਵ) ਦੀ ਯਾਦ ਵਿੱਚ ਭਾਰਤੀ ਜਲਸੈਨਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਵਿੱਚੋਂ ਇੱਕ ਹੈ।
*******
ਐਮਕੇ/ਵੀਐਮ/ਜੇਐਸਐਨ
(Release ID: 1759706)
Visitor Counter : 239