ਵਣਜ ਤੇ ਉਦਯੋਗ ਮੰਤਰਾਲਾ

ਕੈਬਨਿਟ ਨੇ ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਲਿਮਿਟਿਡ ਨੂੰ ਇਨੀਸ਼ੀਅਲ ਪਬਲਿਕ ਔਫਰ ਦੇ ਜ਼ਰੀਏ ਸਟੌਕ ਐਕਸਚੇਂਜ ਵਿੱਚ ਸੂਚੀਬੱਧ ਕਰਨ ਦੀ ਪ੍ਰਵਾਨਗੀ ਦਿੱਤੀ

Posted On: 29 SEP 2021 3:57PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮੈਸਰਸ ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਲਿਮਿਟਿਡ (ਈਸੀਜੀਸੀ)ਜੋ ਇੱਕ ਗ਼ੈਰ-ਸੂਚੀਬੱਧ ਸੀਪੀਐੱਸਈ ਹੈਨੂੰ ਸੇਬੀਜ਼ (ਇਸ਼ੂ ਆਵ੍ ਕੈਪੀਟਲ ਐਂਡ ਅਤੇ ਡਿਸਕਲੋਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨਸ, 2018 ਦੇ ਤਹਿਤ ਇਨੀਸ਼ੀਅਲ ਪਬਲਿਕ ਔਫਰ (ਆਈਪੀਓ) ਦੇ ਜ਼ਰੀਏ ਸਟੌਕ ਐਕਸਚੇਂਜ ਵਿੱਚ ਸੂਚੀਬੱਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਈਸੀਜੀਸੀ ਲਿਮਿਟਿਡਭਾਰਤ ਸਰਕਾਰ ਦੀ ਪੂਰਨ ਮਲਕੀਅਤ ਵਾਲਾ ਸੀਪੀਐੱਸਈ ਹੈਜਿਸ ਦੀ ਸਥਾਪਨਾ ਨਿਰਯਾਤ ਦੇ ਲਈ ਕ੍ਰੈਡਿਟ ਰਿਸਕ ਬੀਮਾ ਅਤੇ ਸਬੰਧਿਤ ਸੇਵਾਵਾਂ ਪ੍ਰਦਾਨ ਕਰਕੇ ਨਿਰਯਾਤ ਦੇ ਮੁਕਾਬਲੇ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਕੰਪਨੀ ਨੇ ਅਧਿਕਤਮ ਦੇਣਦਾਰੀਆਂ (ਐੱਮਐੱਲ) ਨੂੰ ਵਰਤਮਾਨ ਦੇ 1.00 ਲੱਖ ਕਰੋੜ ਰੁਪਏ ਤੋਂ ਵਧਾ ਕੇ 2025-26 ਤੱਕ 2.03 ਲੱਖ ਕਰੋੜ ਰੁਪਏ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਹੈ।

ਈਸੀਜੀਸੀ ਲਿਮਿਟਿਡ ਦੇ ਸੂਚੀਬੱਧ ਹੋਣ ਨਾਲਕੰਪਨੀ ਦੀ ਅਸਲ ਵੈਲਿਊ ਦਾ ਨਿਰਧਾਰਣ ਹੋਵੇਗਾਕੰਪਨੀ ਦੀ ਇਕੁਇਟੀ ਹਿੱਸੇਦਾਰੀ ਵਿੱਚ ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣ ਨਾਲ ਲੋਕਾਂ ਦੀ ਮਲਕੀਅਤ’ ਨੂੰ ਹੁਲਾਰਾ ਮਿਲੇਗਾ ਤੇ ਪਾਰਦਰਸ਼ਤਾ ਅਤੇ ਅਧਿਕ ਜਵਾਬਦੇਹੀ ਦੇ ਜ਼ਰੀਏ ਕਾਰਪੋਰੇਟ ਸ਼ਾਸਨ ਨੂੰ ਵੀ ਹੁਲਾਰਾ ਮਿਲੇਗਾ।

ਸੂਚੀਬੱਧ ਹੋਣ ਨਾਲ ਈਸੀਜੀਸੀਬਜ਼ਾਰ ਤੋਂ ਜਾਂ ਉਸੇ ਆਈਪੀਓ ਦੇ ਜ਼ਰੀਏ ਜਾਂ ਬਾਅਦ ਵਿੱਚ ਫੌਲੋ-ਔਨ ਪਬਲਿਕ ਔਫਰ (ਐੱਫਪੀਓ) ਦੇ ਜ਼ਰੀਏ ਨਵੀਂ ਪੂੰਜੀ ਜੁਟਾਉਣ ਦੇ  ਸਮਰੱਥ ਹੋ ਸਕਦੀ ਹੈਜਿਸ ਸਦਕਾ ਕੰਪਨੀ ਨੂੰ ਅਧਿਕਤਮ ਦੇਣਦਾਰੀ ਕਵਰ ਵਧਾਉਣ ਵਿੱਚ ਮਦਦ ਮਿਲੇਗੀ।

ਵਿਨਿਵੇਸ਼ ਤੋਂ ਪ੍ਰਾਪਤ ਰਾਸ਼ੀ ਦਾ ਉਪਯੋਗ ਜਨਤਕ ਖੇਤਰ ਦੀਆਂ ਯੋਜਨਾਵਾਂ ਦੇ ਵਿੱਤਪੋਸ਼ਣ ਦੇ ਲਈ ਕੀਤਾ ਜਾਵੇਗਾ। 

 ************

 

ਡੀਐੱਸ



(Release ID: 1759516) Visitor Counter : 110