ਉਪ ਰਾਸ਼ਟਰਪਤੀ ਸਕੱਤਰੇਤ

ਗੁਆਂਢ ਵਿੱਚ ਬਦਲਦੀ ਭੂ-ਰਾਜਨੀਤਕ ਅਸਥਿਰਤਾ ਸਾਡੇ ਸੁਰੱਖਿਆਂ ਬਲਾਂ ਲਈ ਨਵੀਂ ਚੁਣੌਤੀ ਹੈ: ਉਪ ਰਾਸ਼ਟਰਪਤੀ

ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਡ੍ਰੋਨ ਦਾ ਉਪਯੋਗ ਨਵੀਂ ਚੁਣੌਤੀ ਹੈ: ;ਸ਼੍ਰੀ ਨਾਇਡੂਬੀਐੱਸਐੱਫ ਸ਼ਾਂਤੀ ਦੇ ਦੁਸ਼ਮਣਾਂ ਦੇ ਨਾਪਾਕ ਮਨਸੂਬਿਆਂ ਨੂੰ ਅਸਫ਼ਲ ਕਰਨ ਵਿੱਚ ਸਮਰੱਥ ਹੈ: ਉਪ ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆਉਪ ਰਾਸ਼ਟਰਪਤੀ ਨੇ ਜੋਧਪੁਰ ਵਿੱਚ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾਉਪ ਰਾਸ਼ਟਰਪਤੀ ਨੇ ਆਈਸੀਏਆਰ ਦੇ ਜੋਧਪੁਰ ਸਥਿਤ ਸੈਂਟਰਲ ਅਰਿਡ ਜ਼ੋਨ ਰਿਸਰਚ ਇੰਸਟੀਟਿਊਟ, ਕਜ਼ਾਰੀ ਦਾ ਦੌਰਾ ਕੀਤਾ ਅਤੇ ਵਿਗਿਆਨਕਾਂ ਨਾਲ ਗੱਲਬਾਤ ਕੀਤੀਵਿਗਿਆਨਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਵੇਂ ਸਮਾਧਾਨ ਖੋਜਣ ਲਈ ਕਿਹਾਵਿਗਿਆਨੀ ਵਿਗਿਆਨਕ ਤਕਨੀਕਾਂ ਅਤੇ ਰਵਾਇਤੀ ਪੱਧਤੀਆਂ ਦੋਵਾਂ ਨੂੰ ਮਿਲਾ ਕੇ ਖੇਤੀਬਾੜੀ ਨੂੰ ਸਥਾਈ ਅਤੇ ਉਪਯੋਗੀ ਬਣਾਉਣਲੋਕ ਲੁਭਾਉਣੇ ਐਲਾਨਾਂ ਨਾਲ ਕਿਸਾਨਾਂ ਦੀਆਂ ਲੰਬਿਤ ਸਮੱਸਿਆਵਾਂ ਦਾ ਲੰਬੇ ਸਮੇਂ ਦਾ ਸਮਾਧਾਨ ਨਹੀਂ ਹੋਵੇਗਾ: ਉਪ ਰਾਸ਼ਟਰਪਤੀ

Posted On: 29 SEP 2021 5:16PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇੱਥੇ ਕਿਹਾ ਕਿ ਸਾਡੇ ਗੁਆਂਢ ਵਿੱਚ ਬਦਲਦੀ ਭੂ-ਰਾਜਨੀਤਕ ਸਥਿਤੀ ਸਾਡੀ ਸੀਮਾ ਤੇ ਤੈਨਾਤ ਸੁਰੱਖਿਆ ਬਲਾਂ ਲਈ ਨਵੀਂ ਚੁਣੌਤੀ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਬੀਐੱਸਐੱਫ ਸ਼ਾਂਤੀ ਦੇ ਦੁਸ਼ਮਣਾਂ ਦੀਆਂ ਕੋਝੀਆਂ ਚਾਲਾਂ ਨੂੰ ਅਸਫ਼ਲ ਕਰਨ ਵਿੱਚ ਸਮਰੱਥ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਗ਼ੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਡ੍ਰੋਨ ਦਾ ਪ੍ਰਯੋਗ ਇੱਕ ਨਵੀਂ ਚੁਣੌਤੀ ਹੈ।

ਉਹ ਅੱਜ ਜੋਧਪੁਰ ਵਿੱਚ ਬੀਐੱਸਐੱਫ ਦੇ ਜੋਧਪੁਰ ਫਰੰਟੀਅਰ ਦੇ ਹੈਂਡਕੁਆਰਟਰ ਤੇ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ 1965 ਤੋਂ ਪਿਛਲੇ 56 ਸਾਲਾਂ ਵਿੱਚ ਬੀਐੱਸਐੱਫ ਨੇ ਦੇਸ਼ ਦੀ ਰਾਖੀ ਅਤੇ ਸੇਵਾ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। 1971 ਦੇ ਭਾਰਤ ਪਾਕ ਯੁੱਧ ਵਿੱਚ ਬੀਐੱਸਐੱਫ ਨੇ ਪੂਰਬੀ ਅਤੇ ਪੱਛਮੀ ਦੋਵਾਂ ਮੋਰਚਿਆਂ ਤੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ।

ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰੋਂ ਆਤੰਕਵਾਦੀਆਂ ਦੀ ਘੁਸਪੈਠ ਅਤੇ ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਆਤੰਕਵਾਦੀਆਂ ਦੀ ਹਿੰਸਾ ਦੇ ਖ਼ਿਲਾਫ਼ ਬੀਐੱਸਐੱਫ ਨੇ ਆਪਣੀ ਸਮਰੱਥਾ ਦੀ ਬਾਖੂਬੀ ਪਛਾਣ ਦਿੱਤੀ ਹੈ ਅਤੇ ਵਰਤਮਾਨ ਵਿੱਚ ਵੀ ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ਨਕਸਲਵਾਣ ਖ਼ਿਲਾਫ਼ ਅਭਿਆਨ ਵਿੱਚ ਭਾਗ ਲੈ ਰਹੀ ਹੈ। ਉਨ੍ਹਾਂ ਨੇ ਇਸ ਅਵਸਰ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਬੀਐੱਸਐੱਫ ਦੇ ਸਾਹਸੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

ਉਪ ਰਾਸ਼ਟਰਪਤੀ ਨੇ ਕੁਦਰਤੀ ਆਫ਼ਤਾਂ ਦੇ ਸਮੇਂ ਵੀ ਮੁਸੀਬਤ ਵਿੱਚ ਫਸੇ ਨਾਗਰਿਕਾਂ ਨੂੰ ਰਾਹਤ ਮਦਦ ਪਹੁੰਚਾਉਣ ਵਿੱਚ ਬੀਐੱਸਐੱਫ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬਲਾਂ ਵੱਲੋਂ ਸਥਾਨਕ ਖੇਤਰਾਂ ਵਿੱਚ ਕੋਵਿਡ ਮਹਾਮਾਰੀ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਉਪ ਰਾਸ਼ਟਰਪਤੀ ਦਾ ਆਈਸੀਏਆਰ ਕਾਜ਼ਰੀ (ICAR CAZRI), ਜੋਧਪੁਰ ਦਾ ਦੌਰਾ-

ਬਾਅਦ ਵਿੱਚ ਉਪ ਰਾਸ਼ਟਰਪਤੀ ਨੇ ਜੋਧਪੁਰ ਸਥਿਤ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਸੈਂਟਰਲ ਅਰਿਡ ਜ਼ੋਨ ਰਿਸਰਚ ਇੰਸਟੀਟਿਊਟ (CAZRI) ਦਾ ਵੀ ਦੌਰਾ ਕੀਤਾ ਅਤੇ ਉੱਥੋਂ ਦੇ ਵਿਗਿਆਨਕਾਂ ਨੂੰ ਮਿਲੇ।

ਸੰਸਥਾਨ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਸਿਰਫ਼ ਪ੍ਰਯੋਗਸ਼ਾਲਾ ਤੱਕ ਹੀ ਸੀਮਤ ਨਹੀਂ ਰਹਿ ਜਾਣੀ ਚਾਹੀਦੀ ਬਲਕਿ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਉਪਲੱਬਧ ਕਰਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੇਤੀਬਾੜੀ ਨੂੰ ਉਪਯੋਗੀ ਅਤੇ ਸਥਾਈ ਬਣਾਉਣ ਲਈ ਨਵੀਆਂ ਤਕਨੀਕਾਂ ਨੂੰ ਰਵਾਇਤੀ ਪੱਧਤੀਆਂ ਨਾਲ ਮਿਲਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਜਲਵਾਯੂ ਪਰਿਵਰਤਨ ਅਤੇ ਉਤਪਾਦਕਤਾ ਵਧਾਉਣ ਵਰਗੀਆਂ ਚੁਣੌਤੀਆਂ ਦਾ ਵਿਵਹਾਰਕ ਇਨੋਵੇਟਿਵ ਸਮਾਧਾਨ ਖੋਜਣ।

ਉਨ੍ਹਾਂ ਨੇ ਖੁਸ਼ਕ ਇਲਾਕਿਆਂ ਵਿੱਚ ਫ਼ਲ ਅਤੇ ਸਬਜ਼ੀਆਂ ਦੀ ਖੇਤੀ ਦਾ ਇਲਾਕਾ ਵਧਾਏ ਜਾਣ ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਖੇਤੀਬਾੜੀ ਵਿੱਚ ਵਿਭਿੰਨਤਾਡਰਿੱਪ ਅਤੇ ਸਪਰਿੰਕਲਰ ਨਾਲ ਸਿੰਜਾਈਕਿਸਾਨਾਂ ਨੂੰ ਸਮੇਂ ਸਿਰ ਅਤੇ ਸਸਤੀ ਤਰ ਤੇ ਰਿਣ ਦੀ ਉਪਲੱਬਧਤਾਗੁਣਵੱਤਾ ਵਾਲੇ ਬੀਜਕੀਟਨਾਸ਼ਕ ਦਵਾਈ ਅਤੇ ਖਾਦ ਦੀ ਉਪਲੱਬਧਤਾ ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਸਿਰਫ਼ ਕਰਜ਼ਾ ਮੁਆਫ਼ੀ ਜਿਹੇ ਲੋਕ ਲੁਭਾਉਣੇ ਵਾਅਦਿਆਂ ਨਾਲ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਸਮੱਸਿਆਵਾਂ ਦਾ ਲੰਬੇ ਸਮੇਂ ਦਾ ਨਿਦਾਨ ਨਹੀਂ ਹੋ ਸਕਦਾਉਨ੍ਹਾਂ ਨੂੰ ਸਮੇਂ ਸਿਰ ਸਸਤੇ ਕਰਜ਼ਨਿਰਵਿਘਨ ਬਿਜਲੀ ਸਪਲਾਈਵਿਕਰੀ ਦੀਆਂ ਬਿਹਤਰ ਸੁਵਿਧਾਵਾਂ ਦੀ ਜ਼ਰੂਰਤ ਹੈ ਜਿਸ ਨਾਲ ਖੇਤੀਬਾੜੀ ਇੱਕ ਲਾਭਦਾਇਕ ਕਿੱਤਾ ਬਣ ਸਕੇ।

ਉਪ ਰਾਸ਼ਟਰਪਤੀ ਦੇ ਦੌਰ ਦੌਰਾਨ ਉਨ੍ਹਾਂ ਨੂੰ ਕਾਜ਼ਰੀ ਵੱਲੋਂ ਖੁਸ਼ਕ ਖੇਤਰ ਵਿੱਚ ਖੇਤੀਬਾੜੀਜਲ ਸੰਭਾਲ਼ਪਸ਼ੂਆਂ ਦੀ ਨਸਲ ਸੁਧਾਰਨ ਲਈ ਕੀਤੇ ਗਏ ਅਤੇ ਫੂਡ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਤੇ ਉਪ ਰਾਸ਼ਟਰਪਤੀ ਨਾਲ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਰਾਜਸਥਾਨ ਸਰਕਾਰ ਦੇ ਮੰਤਰੀ ਡਾ. ਬੀ. ਡੀ. ਕੱਲਾਰਾਜ ਸਭਾ ਸਾਂਸਦ ਸ਼੍ਰੀ ਰਾਜੇਂਦਰ ਗਹਿਲੋਤ ਅਤੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਅਤੇ CAZRI ਦੇ ਡਾਇਰੈਕਟਰ ਹਾਜ਼ਰ ਰਹੇ।

 

 

 **********

ਐੱਮਐੱਸ/ਆਰਕੇ/ਡੀਪੀ(Release ID: 1759511) Visitor Counter : 36


Read this release in: Urdu , English , Hindi , Tamil