ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਉੱਤਰ ਪੂਰਬੀ ਖੇਤਰ ਵਿੱਚ ਤੇਲ ਅਤੇ ਗੈਸ ਦੇ ਅਵਸਰਾਂ ‘ਤੇ ਅੱਜ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ


ਉੱਤਰ ਪੂਰਬੀ ਖੇਤਰ ਲਈ ਇੱਕ ਲੱਖ ਕਰੋੜ ਰੁਪਏ ਦੇ ਤੇਲ ਅਤੇ ਗੈਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ, ਜਿਨ੍ਹਾਂ ਦਾ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ: ਸ਼੍ਰੀ ਹਰਦੀਪ ਸਿੰਘ ਪੁਰੀ

ਕੇਂਦਰੀ ਮੰਤਰੀ ਨੇ ਨਿਵੇਸ਼ਕਾਂ ਨੂੰ ਤੇਲ ਅਤੇ ਗੈਸ ਖੇਤਰ ਦੇ ਅਵਸਰਾਂ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਹੋਣ ਦਾ ਸੱਦਾ ਕੀਤਾ

Posted On: 24 SEP 2021 4:58PM by PIB Chandigarh

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ,  ਭਾਰਤ ਸਰਕਾਰ ਨੇ ਅੱਜ ਗੁਵਾਹਾਟੀ ਵਿੱਚ ਉੱਤਰ ਪੂਰਬੀ ਖੇਤਰ (ਐੱਨਈਆਰ) ਵਿੱਚ ਤੇਲ ਅਤੇ ਗੈਸ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ  ਦੇ ਸਾਰੇ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੀਤੀ। ਇਸ ਮੌਕੇ ‘ਤੇ ਅਸਾਮ ਦੇ ਮੁੱਖ ਮੰਤਰੀ ਡਾ. ਹੇਮੰਤਾ ਬਿਸਵਾ ਸਰਮਾ,  ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਸਿੱਕਿਮ, ਅਰੁਣਾਚਲ ਪ੍ਰਦੇਸ਼,  ਨਾਗਾਲੈਂਡ,  ਮਣੀਪੁਰ ਅਤੇ ਮਿਜ਼ੋਰਮ ਦੇ ਮੰਤਰੀ ਸ਼ਾਮਿਲ ਹੋਏ।  ਬੈਠਕ ਵਿੱਚ ਸਕੱਤਰ,  ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ,  ਕੇਂਦਰ ਅਤੇ ਰਾਜ ਸਰਕਾਰਾਂ  ਦੇ ਸੀਨੀਅਰ ਅਧਿਕਾਰੀਆਂ ,  ਡੀਜੀਐੱਚ ਅਤੇ ਵੱਖ-ਵੱਖ ਹਿਤਧਾਰਕਾਂ ਨੇ ਹਿੱਸਾ ਲਿਆ ।

https://static.pib.gov.in/WriteReadData/userfiles/image/image0010YUK.jpg

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪੁਰੀ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਆਪਣੇ ਪ੍ਰਚੁਰ ਕੁਦਰਤੀ ਸੰਸਾਧਨਾਂ ,  ਸਮ੍ਰਿੱਧ ਸੱਭਿਆਚਾਰਿਕ ਵਿਰਾਸਤ ਅਤੇ ਵਿਕਾਸ ਲਈ ਪ੍ਰਬਲ ਅਵਸਰਾਂ  ਦੇ ਨਾਲ ਸਾਡੇ ਦੇਸ਼  ਦੇ ਵਿਕਾਸ ਏਜੰਡੇ  ਦੇ ਕੇਂਦਰ ਵਿੱਚ ਹੈ।  ਉਪਲੱਬਧ ਪ੍ਰਿਥਵੀ-ਵਿਗਿਆਨਿਕ ਸੂਚਨਾਵਾਂ  ਦੇ ਅਧਾਰ ‘ਤੇ ਭਾਰਤ  ਦੇ ਉੱਤਰ ਪੂਰਬੀ ਰਾਜਾਂ ਨੂੰ ਬਹੁਤ ਜ਼ਿਆਦਾ ਸੰਭਾਵਿਤ ਖੇਤਰ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਸ ਖੇਤਰ ਵਿੱਚ ਤੇਜ਼ ਨਿਗਰਾਨੀ ਦੇ ਮਾਧਿਅਮ ਨਾਲ ਸੰਭਾਵਿਤ ਤੇਲ ਅਤੇ ਗੈਸ ਦੀ ਖੋਜ ਦੇ ਸਮਰੱਥ ਅਵਸਰ ਉਪਲੱਬਧ ਹਨ ।

https://static.pib.gov.in/WriteReadData/userfiles/image/image002DRVS.jpg

ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਲਈ ਉੱਤਰ ਪੂਰਬੀ ਖੇਤਰ ਸਾਮਰਿਕ ਮਹੱਤਵ ਦਾ ਹੈ। ਇਸ ਖੇਤਰ ਵਿੱਚ ਤੇਜ਼ੀ ਨਾਲ ਬਦਲਾਅ ਦੇ ਆਪਣੇ ਇਰਾਦੇ ਦੇ ਅਨੁਰੂਪ ਭਾਰਤ ਸਰਕਾਰ ਨੇ ਢਾਂਚੇ ਨੂੰ ਹੁਲਾਰਾ ਦੇਣ ਅਤੇ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਲਈ ਕਈ ਮਹੱਤਵਪੂਰਣ ਪਹਿਲਾਂ ਕੀਤੀਆਂ ਹਨ ।  ਉਨ੍ਹਾਂ ਨੇ ਉੱਤਰ ਪੂਰਬੀ ਖੇਤਰ ਵਿੱਚ ਤੇਲ ਅਤੇ ਗੈਸ ਨਾਲ ਸੰਬੰਧਿਤ ਨਿਮਨਲਿਖਿਤ ਪ੍ਰਮੁੱਖ ਪਹਿਲਾਂ ਦਾ ਜ਼ਿਕਰ ਕੀਤਾ : 

1. ਇੱਕ ਲੱਖ ਕਰੋੜ ਦੇ ਤੇਲ ਅਤੇ ਗੈਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ ਅਤੇ 2025 ਤੱਕ ਇਨ੍ਹਾਂ ਦੇ ਪੂਰੇ ਹੋਣ ਦੀ ਉਮੀਦ ਹੈ  [ਪ੍ਰਮੁੱਖ ਪ੍ਰੋਜੈਕਟ: ਅਪਸਟ੍ਰੀਮ  (27,000 ਕਰੋੜ),  ਐੱਨਆਰਐੱਲ  ( 30,000 ਕਰੋੜ ),  ਆਈਜੀਜੀਐੱਲ  ( 10,000 ਕਰੋੜ ),  ਸੀਜੀਡੀ ਅਤੇ ਹੋਰ  ( 33,000 ਕਰੋੜ )] 

2. ਉੱਤਰ ਪੂਰਬੀ ਖੇਤਰ ਲਈ ਓਏਐੱਲਪੀ ਦੇ ਤਹਿਤ ਸਰਕਾਰ ਦੁਆਰਾ ਵਿਸ਼ੇਸ਼ ਬਿਡਿੰਗ ਰਾਉਂਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਅਤਿਰਿਕਤ ਪ੍ਰੋਤਸਾਹਨ ਪੇਸ਼ ਕੀਤਾ ਗਿਆ ਹੈ ।  

3. ਉੱਤਰ ਪੂਰਬੀ ਖੇਤਰ ਵਿੱਚ ਖੋਜ ਖੇਤਰ ਨੂੰ ਮੌਜੂਦਾ 30,000 ਵਰਗ ਕਿਲੋਮੀਟਰ ਤੋਂ ਵਧਾ ਕੇ 2025 ਤੱਕ ਦੁੱਗਣਾ ਕਰਦੇ ਹੋਏ 60,000 ਵਰਗ ਕਿਲੋਮੀਟਰ ਕਰਨਾ (ਐੱਨਈਆਰ ਵਿੱਚ ਪਿਛਲੇ 3 ਸਾਲਾਂ ਵਿੱਚ ਓਏਐੱਲਪੀ ਦੇ ਤਹਿਤ ਪਹਿਲਾਂ ਤੋਂ ਹੀ ਲਗਭਗ 20,000 ਵਰਗ ਕਿਲੋਮੀਟਰ ਖੇਤਰ ਪ੍ਰਦਾਨ ਕੀਤਾ ਜਾ ਚੁੱਕਿਆ ਹੈ ) 

4. 2025 ਤੱਕ ਤੇਲ ਅਤੇ ਗੈਸ ਉਤਪਾਦਨ ਨੂੰ ਵਰਤਮਾਨ 9 ਐੱਮਐੱਮਟੀਓਈ ਤੋਂ ਵਧਾ ਕੇ 18 ਐੱਮਐੱਮਟੀਓਈ ਤੱਕ ਦੁੱਗਣਾ ਕਰਨ ਦੀ ਯੋਜਨਾ

5. ਰਾਜ ਸਰਕਾਰਾਂ ਦੇ ਸਹਿਯੋਗ ਨਾਲ ਤੇਲ ਅਤੇ ਗੈਸ ਉਦਯੋਗ ਦੀ ਲੋੜ ਦਾ ਸਮਰਥਨ ਕਰਨ ਲਈ ਐੱਨਈਆਰ ਵਿੱਚ ਇੱਕ ਸਮਰਪਿਤ ਸੇਵਾ ਪ੍ਰਦਾਤਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ

 

6. ਉੱਤਰ ਪੂਰਬੀ ਖੇਤਰ ਦੇ ਅੰਤਿਮ ਉਪਯੋਗਕਰਤਾ ਤੱਕ ਕੁਦਰਤੀ ਗੈਸ ਦੀ ਪਹੁੰਚ ਪ੍ਰਦਾਨ ਕਰਨ ਲਈ ਉੱਤਰ ਪੂਰਬੀ ਗੈਸ ਗਰਿੱਡ (ਐੱਨਈਜੀਜੀ) ਦਾ ਲਾਗੂਕਰਨ

7. ਸਿਟੀ ਗੈਸ ਵੰਡ (ਸੀਜੀਡੀ) ਨੈੱਟਵਰਕ ਵਿਕਸਿਤ ਕਰਨ ਲਈ ਸੀਜੀਡੀ ਬਿਡ ਰਾਉਂਡ ਦੇ 11ਵੇਂ ਦੌਰ ਦੇ ਤਹਿਤ ਅਸਾਮ ਅਤੇ ਤ੍ਰਿਪੁਰਾ ਰਾਜ  ਦੇ 18 ਜ਼ਿਲ੍ਹਿਆਂ ਨੂੰ ਮਿਲਾ ਕੇ ਛੇ ਭੂਗੋਲਿਕ ਖੇਤਰ  (ਜੀਏ)  ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ।

https://static.pib.gov.in/WriteReadData/userfiles/image/image003FBFQ.jpg

ਸ਼੍ਰੀ ਪੁਰੀ ਨੇ ਘੋਸ਼ਣਾ ਕੀਤੀ ਕਿ ਅਸਾਮ ਵਿੱਚ ਡਿਗਬੋਈ ਰਿਫਾਇਨਰੀ ਦਾ ਵਿਸਤਾਰ ਕੀਤਾ ਜਾਵੇਗਾ ।  ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਰਿਫਾਇਨਰੀ ਪੱਧਰ ‘ਤੇ ਪੇਟਰੋਲ ਦੇ ਨਾਲ ਈਥੇਨੌਲ ਨੂੰ ਮਿਲਾਉਣ ਵਾਲੇ ਮੁੱਦੇ ਦਾ ਵੀ ਅਨਵੇਸ਼ਣ ਕੀਤਾ ਜਾਵੇਗਾ । 

ਸ਼੍ਰੀ ਪੁਰੀ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਈਐਂਡਪੀ ਵਪਾਰ ਦੀ ਸੰਭਾਵਨਾ ਅਸਲ ਵਿੱਚ ਆਸ਼ਾਜਨਕ ਹੈ ।  ਇੱਕ ਵਿਸ਼ਾਲ ਹਾਈਡ੍ਰੋਕਾਰਬਨ ਦੋਹਨ ਦੀ ਉਡੀਕ ਵਿੱਚ ਹੈ;  ਉੱਤਰ ਪੂਰਬੀ ਵਿੱਚ ਅਨੁਮਾਨਿਤ 7600 ਐੱਮਐੱਮਟੀਓਈ ਵਿੱਚੋਂ ਹੁਣ ਤੱਕ ਕੇਵਲ 2000 ਐੱਮਐੱਮਟੀਓਈ ਦੀ ਖੋਜ ਕੀਤੀ ਗਈ ਹੈ। ਉਦਯੋਗ ਜਗਤ ਅਤੇ ਸਰਕਾਰਾਂ ਦੇ ਠੋਸ ਯਤਨਾਂ ਦੇ ਨਾਲ,  2020-21 ਵਿੱਚ 4.11 ਐੱਮਐੱਮਟੀ ਤੇਲ ਉਤਪਾਦਨ ਵਿੱਚ ਅਗਲੇ 4 ਸਾਲਾਂ ਵਿੱਚ 67 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਜੋ 6.85 ਐੱਮਐੱਮਟੀ ਹੋ ਜਾਵੇਗੀ। ਗੈਸ ਉਤਪਾਦਨ 2020-21 ਵਿੱਚ 5.05 ਬੀਸੀਐੱਮ ਤੋਂ ਅਗਲੇ 4 ਸਾਲਾਂ ਵਿੱਚ ਦੋਗੁਣਾ ਤੋਂ ਅਧਿਕ ਹੋ ਕੇ 10.87 ਬੀਸੀਐੱਮ ਹੋਣ ਦਾ ਪੂਰਵਅਨੁਮਾਨ ਹੈ ।

https://static.pib.gov.in/WriteReadData/userfiles/image/image0041P23.jpg

ਨਿਵੇਸ਼ਕਾਂ ਨੂੰ ਅਗਲੇ ਦੌਰ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਹੋਣ ਅਤੇ ਰਾਸ਼ਟਰੀ ਈਐਂਡਪੀ ਉੱਦਮ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹੋਏ,  ਜੋ ਕਿ ਆਉਣ ਵਾਲੇ ਦਿਨਾਂ ਵਿੱਚ ਗਤੀ ਪ੍ਰਾਪਤ ਕਰਨ ਲਈ ਤਿਆਰ ਹੈ,  ਕੇਂਦਰੀ ਮੰਤਰੀ ਨੇ ਕਿਹਾ ਕਿ ਹਾਲ  ਦੇ ਦਿਨਾਂ ਵਿੱਚ ਉੱਤਰ ਪੂਰਬੀ ਖੇਤਰ ਨੂੰ ਬਹੁਤ ਪ੍ਰੋਤਸਾਹਨ ਪ੍ਰਦਾਨ ਕੀਤਾ ਗਿਆ ਹੈ,  ਜੋ ਇਸ ਖੇਤਰ ਵਿੱਚ ਪਰਿਕਲਿਪਤ (envisaged) ਭਵਿੱਖ  ਦੇ ਵਿਕਾਸ ਲਈ ਉਤਪ੍ਰੇਰਕ ਵਰਗਾ ਕੰਮ ਕਰੇਗਾ ।

https://static.pib.gov.in/WriteReadData/userfiles/image/image005TDZ6.jpg

ਸ਼੍ਰੀ ਪੁਰੀ ਨੇ ਈਐਂਡਪੀ ਆਪਰੇਟਰਾਂ ਲਈ ਵਿਧਾਨਿਕ ਅਨੁਮਤੀਆਂ ਅਤੇ ਅਨੁਮੋਦਨਾਂ ਦੀ ਸਹੂਲਤ ਪ੍ਰਦਾਨ ਕਰਨ ਲਈ ਅਸਾਮ ਸਰਕਾਰ ਦੁਆਰਾ ਅੱਜ ਸ਼ੁਰੂ ਕੀਤੇ ਗਏ ਪੋਰਟਲ ਦੀ ਪ੍ਰਸ਼ੰਸਾ ਕੀਤੀ ਅਤੇ ਆਸ ਵਿਅਕਤ ਕੀਤੀ ਕਿ ਹੋਰ ਰਾਜ ਸਰਕਾਰਾਂ ਵੀ ਇਸੇ ਪ੍ਰਕਾਰ ਦੀਆਂ ਪਹਿਲਾਂ ਕਰਨਗੀਆਂ ।  ਇਸ ਸੰਦਰਭ ਵਿੱਚ,  ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਮੁੱਦਿਆਂ ਦਾ ਸਮਾਧਾਨ ਕਰਨ ਲਈ ਉੱਤਰ ਪੂਰਬੀ ਰਾਜਾਂ ਦੇ ਨਾਲ ਵੀਸੀ ਰਾਹੀਂ ਸਮੇਂ - ਸਮੇਂ ‘ਤੇ ਬੈਠਕ ਕੀਤੀ ਜਾਵੇਗੀ । 

ਇਸ ਮੌਕੇ ‘ਤੇ ਬੋਲਦੇ ਹੋਏ, ਅਸਾਮ ਦੇ ਮੁੱਖ ਮੰਤਰੀ ਡਾ. ਹੇਮੰਤਾ ਬਿਸਵਾ ਸਰਮਾ ਨੇ ਖੋਜ ਗਤੀਵਿਧੀਆਂ ਲਈ ਰਾਜ ਸਰਕਾਰ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਤੇਲ ਅਤੇ ਗੈਸ ਪ੍ਰੋਜੈਕਟਾਂ ਲਈ ਜਲਦੀ ਹੀ ਵਾਤਾਵਰਣ ਮਨਜ਼ੂਰੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਦਮ  ਉਠਾ ਰਹੀ ਹੈ ।  ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ  ਦੇ ਖੇਤਰ ਵਿੱਚ ਅਸਾਮ ਦਾ ਯੋਗਦਾਨ ਜਗ-ਜਾਹਿਰ ਹੈ ਅਤੇ ਉਹ ਚਾਹੁੰਦੇ ਹਨ ਕਿ ਖੋਜ ਗਤੀਵਿਧੀਆਂ ਤੇਜ਼ੀ ਦੇ ਨਾਲ ਅੱਗੇ ਵਧਣ।

https://static.pib.gov.in/WriteReadData/userfiles/image/image006YZK9.jpg

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਇੱਕ ਸਿਖਰ ਊਰਜਾ ਉਪਭੋਗਤਾ ਬਣਨ ਜਾ ਰਿਹਾ ਹੈ। ਊਰਜਾ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੇਲ ਅਤੇ ਗੈਸ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ  ਦੇ ਨਾਲ ਇਸ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ।

https://static.pib.gov.in/WriteReadData/userfiles/image/image007ZVKL.jpg

ਇਸ ਸੰਮੇਲਨ ਦਾ ਉਦੇਸ਼ ਭਾਰਤੀ ਤਲਛਟੀ ਬੇਸਿਨਾਂ ਦੀ ਹਾਈ-ਵੈਲਿਊਮ ਵਾਲੇ ਤੇਲ ਅਤੇ ਗੈਸ ਪਰਿਸੰਪਤੀਆਂ  ਦੇ ਪੋਰਟਫੋਲਿਓ ਨੂੰ ਉਜਾਗਰ ਕਰਨਾ ਅਤੇ ਹਾਈਡ੍ਰੋਕਾਰਬਨ ਐਕਸਪਲੋਰੇਸ਼ਨ ਐਂਡ ਲਾਇਸੈਂਸਿੰਗ ਪਾਲਿਸੀ ਐਂਡ ਡਿਸਕਵਰਡ ਸਮਾਲ ਫੀਲਡ ਪਾਲਿਸੀ ਦੇ ਬਿਡਿੰਗ ਰਾਉਂਡ ਨੂੰ ਹੁਲਾਰਾ ਦੇਣਾ ਸੀ। ਇਸ ਪ੍ਰੋਗਰਾਮ ਵਿੱਚ ਕੇਂਦਰ ਅਤੇ ਰਾਜ ਸਰਕਾਰ, ਰਾਸ਼ਟਰੀ ਤੇਲ ਕੰਪਨੀਆਂ ਦੇ ਪ੍ਰਮੁਖਾਂ, ਨਿਜੀ ਈਐਂਡਪੀ ਕੰਪਨੀਆਂ, ਸੇਵਾ ਪ੍ਰਦਾਤਾਵਾਂ ਅਤੇ ਅਕਾਦਮਿਕ ਸੰਸਥਾਨਾਂ ਦੀ ਉਤਸਾਹਜਨਕ ਭਾਗੀਦਾਰੀ ਵੇਖੀ ਗਈ

ਇਸ ਆਯੋਜਨ ਦਾ ਵਿਸ਼ਾ ਉੱਤਰ ਪੂਰਬੀ ਭਾਰਤ ਲਈ ਹਾਈਡ੍ਰੋਕਾਰਬਨ ਵਿਜ਼ਨ 2030 ਨਾਲ ਜੁੜਿਆ ਹੋਇਆ ਸੀ,  ਜੋ ਉੱਤਰ ਪੂਰਬੀ ਖੇਤਰ ਵਿੱਚ ਵਿਕਾਸ ਨੂੰ ਉਤਪ੍ਰੇਰਿਤ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ , ਯੁਵਾਵਾਂ ਲਈ ਮੌਕੇ ਉਤਪੰਨ ਕਰਨ ਅਤੇ ਇੱਕ ਚਿਰਸਥਾਈ ਊਰਜਾ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰਨ ਲਈ ਹਾਈਡ੍ਰੋਕਾਰਬਨ ਦਾ ਉਤਪਾਦਨ ਅਤੇ ਉਪਯੋਗ ਵਿੱਚ ਇੱਕ ਆਦਰਸ਼ ਬਦਲਾਅ ਹੈ । 

ਇਹ ਇਸ ਖੇਤਰ ਵਿੱਚ ਹਾਲ ਦੇ ਦਿਨਾਂ ਵਿੱਚ ਈਐਂਡਪੀ ਖੇਤਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਸੀ ,  ਜਿਸ ਨੂੰ ਈਐਂਡਪੀ ਖੇਤਰ ਨਾਲ ਸੰਬੰਧਿਤ ਵਿਸ਼ਿਆਂ  ਦੇ ਇੱਕ ਵਿਆਪਕ ਸੈਟ  ਦੇ ਨਾਲ ਪ੍ਰਸਤੁਤੀਆਂ ਅਤੇ ਪੈਨਲ ਚਰਚਾਵਾਂ ਦੀ ਵਿਆਪਕਤਾ ਵਿੱਚ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਕੀਤਾ ਗਿਆ ਸੀ । 

ਈਐਂਡਪੀ ਅਵਸਰਾਂ ਦਾ ਪ੍ਰਦਰਸ਼ਨ ਇਸ ਪ੍ਰੋਗਰਾਮ  ਦੇ ਮਾਧਿਅਮ ਰਾਹੀਂ ਕੀਤਾ ਗਿਆ : 

1 .  ਓਏਐੱਲਪੀ ਬਿਡ ਰਾਉਂਡ VI - ~  35,346 ਵਰਗ ਕਿਲੋਮੀਟਰ ਨੂੰ ਕਵਰ ਕਰਦੇ ਹੋਏ 11 ਤਲਛਟੀ ਬੇਸਿਨਾਂ ਵਿੱਚ 21 ਬਲਾਕ ਪ੍ਰਸਤਾਵਿਤ ਹਨ।  21 ਬਲਾਕਾਂ ਵਿੱਚੋਂ 15 ਬਲਾਕ ਔਨਲੈਂਡ ਪ੍ਰਕਾਰ ਦੇ ਹਨ,  4 ਬਲਾਕ ਸ਼ੈਲੋ ਵਾਟਰ ਪ੍ਰਕਾਰ ਦੇ ਹਨ ਅਤੇ 2 ਬਲਾਕ ਅਲਟ੍ਰਾ ਡੀਪ-ਵਾਟਰ ਪ੍ਰਕਾਰ ਦੇ ਹਨ । 

2. ਡੀਐੱਸਐੱਫ ਬਿਡ ਰਾਉਂਡ III- 32 ਅਨੁਬੰਧ ਖੇਤਰਾਂ  ( 75 ਖੋਜਾਂ  ਦੇ ਨਾਲ )  ਦੀ ਪੇਸ਼ਕਸ਼ ‘ਤੇ ~13685 ਵਰਗ ਕਿਲੋਮੀਟਰ ਖੇਤਰ ਨੂੰ ਕਵਰ ਕਰਨ ਦੇ ਨਾਲ, 232 ਮਿਲੀਅਨ ਮੀਟ੍ਰਿਕ ਟਨ ਤੇਲ ਸੰਸਾਧਿਤ ਕਰਨ ਦਾ ਅਨੁਮਾਨ ਹੈ ।

***********

 

ਵਾਈਬੀ



(Release ID: 1759492) Visitor Counter : 177