ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡੀਡੀ ਨਿਊਜ਼ ਕਨਕਲੇਵ ‘ਈਜ਼ ਆਵ੍ ਲਿਵਿੰਗ’ ਦਾ ਪ੍ਰਸਾਰਣ ਅੱਜ


ਮੁੱਖ ਸੰਬੋਧਨ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਦਿੱਤਾ


ਸੰਨ 2024 ਤੱਕ ਹਰ ਘਰ ਤੱਕ ਪੇਅਜਲ ਪਹੁੰਚਾਉਣ ਦਾ ਜਲ ਜੀਵਨ ਮਿਸ਼ਨ ਸਹੀ ਦਿਸ਼ਾ ਵਿੱਚ; ਯੋਜਨਾ ਹੁਣ ਆਮ ਜਨ ਦੇ ਲਈ ਈਜ਼ ਆਵ੍ ਲਿਵਿੰਗ ‘ਤੇ ਕੰਮ ਕਰ ਰਹੀ ਹੈ: ਅਮਿਤਾਭ ਕਾਂਤ

ਡੀਡੀ ਨਿਊਜ਼ ਕਨਕਲੇਵਸ ਆਉਣ ਵਾਲੇ ਹਫ਼ਤਿਆਂ ਵਿੱਚ ਸਹਿਕਾਰੀ ਸੰਘਵਾਦ ਤੋਂ ਲੈ ਕੇ ਯੁਵਾ ਸ਼ਕਤੀ ਤੱਕ ਦੇ ਵਿਸ਼ਿਆਂ ‘ਤੇ ਕੇਂਦ੍ਰਿਤ ਹੋਣਗੇ

Posted On: 28 SEP 2021 10:18PM by PIB Chandigarh

ਭਾਰਤ ਦੀ ਸੁਤੰਤਰਤਾ ਦੇ ਗੌਰਵਸ਼ਾਲੀ 75 ਵਰ੍ਹੇ ਹੋਣ ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਜਸ਼ਨਾਂ ਦੇ ਹਿੱਸਾ ਦੇ ਰੂਪ ਵਿੱਚ ਡੀਡੀ ਨਿਊਜ਼ ਕਨਕਲੇਵਸ ਦੀ ਸੀਰੀਜ਼ ਸ਼ੁਰੂ ਕਰ ਰਿਹਾ ਹੈ।  ਕਨਕਲੇਵ ਦਾ ਵਿਸ਼ਾ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਇੱਕ ਨਵੇਂ ਜੀਵੰਤ ਭਾਰਤ ਦੇ ਨਿਰਮਾਣ ਸਬੰਧੀ ਨੀਤੀਗਤ ਪਹਿਲਾਂ ਤੇ ਅਧਾਰਿਤ ਹੋਵੇਗਾ। ਡੀਡੀ ਨਿਊਜ਼ ਕਨਕਲੇਵ ਇੱਕ ਅਜਿਹਾ ਮੰਚ ਹੈ,  ਜਿੱਥੇ ਉੱਘੇ ਪਤਵੰਤੇ,  ਨੀਤੀ ਨਿਰਮਾਤਾ ਅਤੇ ਸਬੰਧਿਤ ਵਿਸ਼ਿਆਂ  ਦੇ ਮਾਹਿਰ ਇਕੱਠੇ ਜੁਟਣਗੇ ਅਤੇ ਨੀਤੀਗਤ ਪਹਿਲਾਂ  ਦੇ ਲਾਗੂਕਰਨ ਅਤੇ ਉਨ੍ਹਾਂ  ਦੇ  ਪ੍ਰਭਾਵ ਅਤੇ ਅੱਗੇ ਦੀ ਦਿਸ਼ਾ ਤੇ ਆਪਣੇ ਵਿਚਾਰਾਂ ਅਤੇ ਨਜ਼ਰੀਏ ਤੋਂ ਜਾਣੂ ਕਰਵਾਉਣਗੇ ।  ਆਸ ਕੀਤੀ ਜਾਂਦੀ ਹੈ ਕਿ ਕਨਕਲੇਵ ਇੱਕ ਪ੍ਰਮੁੱਖ ਵਿਚਾਰ ਮੰਚ  ਦੇ ਰੂਪ ਵਿੱਚ ਸਾਹਮਣੇ ਆਵੇਗਾ ਅਤੇ ਦੇਸ਼ਭਰ ਵਿੱਚ ਦੂਰਦਰਸ਼ਨ ਦੀ ਉਪਸਥਿਤੀ ਦੇ ਜ਼ਰੀਏ ਸਰਕਾਰ ਦੀਆਂ ਪ੍ਰਮੁੱਖ ਪਹਿਲਾਂ ਨੂੰ ਦਿਸ਼ਾ ਦੇਣ ਦੇ ਲਈ ਮੁੱਖ ਵਿਚਾਰਾਂ ਦਾ ਖਾਕਾ ਪੇਸ਼ ਕਰੇਗਾ ।

ਪਹਿਲਾ ਕਨਕਲੇਵ ਈਜ਼ ਆਵ੍ ਲਿਵਿੰਗ’ ‘ਤੇ ਆਯੋਜਿਤ ਹੋਇਆ ਸੀ ,  ਜਿਸ ਵਿੱਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਨੇ ਮੁੱਖ ਸੰਬੋਧਨ ਦਿੱਤਾ ਸੀ। ਇਸ ਸੈਸ਼ਨ ਦਾ ਸੰਚਾਲਨ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਡਾਇਰੈਕਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀ  ਨੇ ਕੀਤਾ ਸੀ ।  ਕਨਕਲੇਵ ਵਿੱਚ ਇੱਕ ਮਾਹਿਰ ਪੈਨਲ ਵੀ ਸੀ,  ਜਿਸ ਵਿੱਚ ਅਰਥਸ਼ਾਸਤਰੀ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਖੋਜ ਅਤੇ ਸੂਚਨਾ ਪ੍ਰਣਾਲੀ (ਆਰਆਈਐੱਸ )  ਦੇ ਡਾਇਰੈਕਟਰ ਜਨਰਲ ਪ੍ਰੋ.  ਸਚਿਨ ਚਤੁਰਵੇਦੀ,  ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਦੀ ਐਸੋਸੀਏਟ ਪ੍ਰੋਫੈਸਰ ਡਾ.  ਨੂਪੁਰ ਤਿਵਾਰੀ  ਅਤੇ ਐਗਰੋ  ( ਫਾਊਂਡੇਸ਼ਨ ਫੌਰ ਇਕਨੌਮਿਕ ਗ੍ਰੋਥ ਐਂਡ ਵੈਲਫੇਅਰ)  ਦੇ ਮੁੱਖ ਕਾਰਜਕਾਰੀ ਡਾ. ਚਰਨ ਸਿੰਘ  ਸ਼ਾਮਲ ਸਨ। ਸਟੂਡੀਓ ਵਿੱਚ ਬੈਠੇ ਦਰਸ਼ਕਾਂ ਨੇ ਚਰਚਾ ਵਿੱਚ ਵੱਧ–ਚੜ੍ਹ ਕੇ ਹਿੱਸਾ ਲਿਆ। ਸੈਸ਼ਨ  ਦੇ ਦੌਰਾਨ ਸਟਾਰਟ-ਅੱਪ ਸੰਸਥਾਪਕਾਂ,  ਅਕਾਦਮਿਕ ਹਸਤੀਆਂ,  ਸਕੂਲ ਅਧਿਆਪਕਾਂ ਅਤੇ ਯੁਵਾ ਵਿਦਿਆਰਥੀਆਂ ਨੇ ਪੈਨਲ ਵਿੱਚ ਸ਼ਾਮਲ ਮਾਹਿਰਾਂ ਨਾਲ ਗੱਲਬਾਤ ਕੀਤੀ ।

ਆਪਣੇ ਮੁੱਖ ਸੰਬੋਧਨ ਵਿੱਚ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਈਜ਼ ਆਵ੍ ਲਿਵਿੰਗ ਨੂੰ ਕੇਂਦਰ ਵਿੱਚ ਰੱਖ ਕੇਸਰਕਾਰ ਚਾਹੁੰਦੀ ਹੈ ਕਿ ਆਵਾਸ,  ਬਿਜਲੀ ,  ਪੇਅਜਲ ਸਪਲਾਈ,  ਗੈਸ ਕਨੈਕਸ਼ਨ,  ਰੋਡ ਕਨੈਕਟੀਵਿਟੀ ਜਿਹੀਆਂ ਬੁਨਿਆਦੀ ਜ਼ਰੂਰਤਾਂ ਹਰ ਨਾਗਰਿਕ ਤੱਕ ਪਹੁੰਚ ਸਕਣ।  ਇਨ੍ਹਾਂ ਵਿਚੋਂ ਕੁਝ ਲਕਸ਼ਾਂ ਨੂੰ ਪੂਰਾ ਕਰ ਲਿਆ ਗਿਆ ਹੈ ,  ਜਿਵੇਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਹਰ ਘਰ ਵਿੱਚ ਪਖਾਨਿਆਂ ਦਾ ਨਿਰਮਾਣ ,  ਪ੍ਰਧਾਨ ਮੰਤਰੀ ਜਨ ਧਨ ਯੋਜਨਾ  ਦੇ ਤਹਿਤ ਬੈਂਕ ਖਾਤਿਆਂ  ਦਾ ਖੋਲ੍ਹਿਆ ਜਾਣਾ ਆਦਿ ।  ਦੂਸਰੇ ਪਾਸੇ ਜਲ ਜੀਵਨ ਮਿਸ਼ਨ ,  ਪ੍ਰਧਾਨ ਮੰਤਰੀ ਆਵਾਸ ਯੋਜਨਾ,  ਉੱਜਵਲਾ 2.0,  ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਜਿਹੇ ਪ੍ਰੋਜੈਕਟ ਹਨ,  ਜੋ ਚਲ ਰਹੇ ਹਨ ਅਤੇ ਇਨ੍ਹਾਂ ਦਾ ਸਾਰਾ ਧਿਆਨ ਈਜ਼ ਆਵ੍ ਲਿਵਿੰਗ ਤੇ ਕੇਂਦ੍ਰਿਤ ਹੈ।  ਨੀਤੀ ਆਯੋਗ ਨੇ ਵੀ ਈਜ਼ ਆਵ੍ ਲਿਵਿੰਗ ਇੰਡੈਕਸ ਤਿਆਰ ਕੀਤਾ ਹੈ। ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਇਸ ਇੰਡੈਕਸ ਦੀ ਬਦੌਲਤ ਪਾਰਦਰਾਸ਼ਿਤਾ ਆਈ ਹੈ ਅਤੇ ਨਾਗਰਿਕਾਂ ਦਾ ਹੌਸਲਾ ਵਧਿਆ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਤੋਂ ਬਿਹਤਰ ਸੇਵਾਵਾਂ ਦੀ ਮੰਗ ਕਰਨ ।

ਸ਼੍ਰੀ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਈਜ਼ ਆਵ੍ ਲਿਵਿੰਗ’  ਦੇ ਸਮਰਥਕ ਹਨ ਅਤੇ ਉਹ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਹਰ ਮੰਤਰਾਲੇ  ਨੂੰ ਪ੍ਰੋਤਸਾਹਿਤ ਕਰ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਪ੍ਰਸ਼ਾਸਨ ਅਤੇ ਲੋਕਾਂ ,  ਦੋਨਾਂ  ਦੇ ਰੱਵਈਏ ਵਿੱਚ ਬਹੁਤ ਫਰਕ ਆਇਆ ਹੈ ।

ਪ੍ਰੋ. ਨੂਪੁਰ ਤਿਵਾਰੀ ਨੇ ਕਿਹਾ ਕਿ ਗ੍ਰਾਮ ਸਮਾਜ ਪੋਰਟਲ,  ਕੌਮਨ ਸਰਵਿਸ ਸੈਂਟਰਾਂ ਅਤੇ ਗ੍ਰਾਮ ਪੰਚਾਇਤ ਵਿਕਾਸ ਪ੍ਰੋਗਰਾਮ ਦੇ ਜ਼ਰੀਏ ਦੇਸ਼ ਭਰ ਦੀਆਂ ਪੰਚਾਇਤਾਂ ਵਿੱਚ ਜ਼ਮੀਨ-ਅਸਮਾਨ ਦਾ ਬਦਲਾਅ ਆ ਗਿਆ ਹੈ। ਇਸ ਮੌਕੇ ਪ੍ਰੋ. ਸਚਿਨ ਚਤੁਰਵੇਦੀ ਨੇ ਕਿਹਾ ਕਿ ਈਜ਼ ਆਵ੍ ਲਿਵਿੰਗ’ ਅਤੇ ਟਿਕਾਊ ਵਿਕਾਸ ਲਕਸ਼ ਆਪਸ ਵਿੱਚ ਬਹੁਤ ਗਹਿਰੇ ਜੁੜੇ  ਹਨ ਅਤੇ ਇਸ ਵਿੱਚ ਜਨ ਭਾਗੀਦਾਰੀ  ਦੇ ਕਾਰਨ ਮਹੱਤਵਪੂਰਨ ਪਰਿਵਰਤਨ ਦੇਖਿਆ ਜਾ ਰਿਹਾ ਹੈ।  ਡਾ.  ਚਰਨ ਸਿੰਘ  ਨੇ ਕਿਹਾ ਕਿ ਸਰਕਾਰ ਦਾ ਸੈਂਟਰਲ ਵਿਸਟਾ ਪ੍ਰੋਗਰਾਮ ਅਰਥਵਿਵਸਥਾ ਅਤੇ ਰੋਜ਼ਗਾਰ ਵਿੱਚ ਤੇਜ਼ੀ ਲਿਆਉਣ ਵਾਲਾ ਕਦਮ  ਹੈ। ਉਨ੍ਹਾਂ ਨੇ ਕਿਹਾ ਕਿ ਰਾਜਾਂ ਨੂੰ ਵੀ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ,  ਤਾਕਿ ਅਰਥਵਿਵਸਥਾ ਨੂੰ ਤੇਜ਼ੀ ਮਿਲੇ ਅਤੇ ਉਹ ਫਲਦਾਈ ਹੋਵੇ।  ਉਨ੍ਹਾਂ ਨੇ ਪੰਜ ਟ੍ਰਿਲੀਅਨ ਅਰਥਵਿਵਸਥਾ ਦੇ ਲਕਸ਼ ਨੂੰ ਪੂਰਾ ਕਰਨ ਲਈ ਸਟਾਰਟ-ਅੱਪ ਦੀ ਭੂਮਿਕਾ ਤੇ ਵੀ ਬਲ ਦਿੱਤਾ ।

*****

ਸੌਰਭ ਸਿੰਘ



(Release ID: 1759491) Visitor Counter : 192


Read this release in: Urdu , English , Hindi