ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸੀਨੀਅਰ ਨਾਗਰਿਕਾਂ ਲਈ ਦੇਸ਼ ਦੀ ਪਹਿਲੀ ਅਖਿਲ ਭਾਰਤੀ ਹੈਲਪਲਾਈਨ : ਐਲਡਰ ਲਾਈਨ (ਟੌਲ ਫ੍ਰੀ ਨੰਬਰ-14567)

Posted On: 28 SEP 2021 1:57PM by PIB Chandigarh

ਭਾਰਤ ਵਿੱਚ 2050 ਤੱਕ ਸੀਨੀਅਰ ਨਾਗਰਿਕ ਲਗਭਗ 20 ਪ੍ਰਤੀਸ਼ਤ ਹੋ ਜਾਣਗੇ ਯਾਨੀ ਉਨ੍ਹਾਂ ਦੀ ਆਬਾਦੀ 300 ਮਿਲੀਅਨ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਕਈ ਦੇਸ਼ਾਂ ਦੀ ਆਬਾਦੀ ਇਸ ਸੰਖਿਆ ਤੋਂ ਘੱਟ ਹੈ। ਇਸ ਉਮਰ ਵਰਗ ਦੇ ਲੋਕਾਂ ਨੂੰ ਵਿਭਿੰਨ ਮਾਨਸਿਕ, ਭਾਵਨਾਤਮਕ, ਵਿੱਤੀ, ਕਾਨੂੰਨੀ ਅਤੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਹਾਮਾਰੀ ਨੇ ਇਨ੍ਹਾਂ ਪਰੇਸ਼ਾਨੀਆਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਇੱਥੇ ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਇਹ ਉਮਰ ਵਰਗ ਦੇਸ਼ ਦੇ ਸਮੁੱਚੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਗਿਆਨ ਅਤੇ ਸੰਪੂਰਨ ਸਰੋਤਾਂ ਦੀ ਇੱਕ ਟੋਕਰੀ ਹੈ।

ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਸਮਰਥਨ ਪ੍ਰਦਾਨ ਕਰਨ ਦੀਆਂ ਵਧਦੀਆਂ ਜ਼ਰੂਰਤਾਂ ’ਤੇ ਧਿਆਨ ਦਿੰਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਪਹਿਲੀ ਅਖਿਲ ਭਾਰਤੀ ਟੌਲ ਫ੍ਰੀ- ਹੈਲਪਲਾਈਨ-14567-ਜਿਸ ਨੂੰ ‘ਐਲਡਰ ਲਾਈਨ’ ਕਿਹਾ ਜਾਂਦਾ ਹੈ, ਜ਼ਰੀਏ ਉਨ੍ਹਾਂ ਦੇ ਸਾਹਮਣੇ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਜੋ ਪੈਨਸ਼ਨ ਮੁੱਦਿਆਂ, ਕਾਨੂੰਨੀ ਮੁੱਦਿਆਂ ’ਤੇ ਮੁਫ਼ਤ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਭਾਵਨਾਤਮਕ ਰੂਪ ਨਾਲ ਸਮਰਥਨ ਪ੍ਰਦਾਨ ਕਰਦਾ ਹੈ ਅਤੇ ਇੱਥੋਂ ਤੱਕ ਕਿ ਦੁਰਵਿਵਹਾਰ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ ਅਤੇ ਬੇਘਰ ਬਜ਼ੁਰਗਾਂ ਨੂੰ ਰਾਹਤ ਪ੍ਰਦਾਨ ਕਰਦਾ ਹੈ। 

‘ਐਲਡਰ ਲਾਈਨ’ ਦਾ ਉਦੇਸ਼ ਸਾਰੇ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨੂੰ ਪੂਰੇ ਦੇਸ਼ ਵਿੱਚ ਇੱਕ ਮੰਚ ਨਾਲ ਜੋੜਨਾ ਹੈ ਜਿਸ ਨਾਲ ਉਹ ਬਿਨਾਂ ਕਿਸੇ ਸੰਘਰਸ਼ ਦੇ ਆਪਣੀਆਂ ਚਿੰਤਾਵਾਂ ਨੂੰ ਜੋੜ ਸਕਣ ਅਤੇ ਸਾਂਝਾ ਕਰ ਸਕਣ, ਜਿਨ੍ਹਾਂ ਦਾ ਸਾਹਮਣਾ ਉਹ ਦਿਨ-ਪ੍ਰਤੀਦਿਨ ਦੇ ਅਧਾਰ ’ਤੇ ਕਰਦੇ ਹਨ।

ਉਦਾਹਰਨ ਲਈ ਫੋਨ ਕਰਨ ਵਾਲਿਆਂ ਵਿੱਚੋਂ ਇੱਕ ਪਾਰਕਿਨਸਨ ਤੋਂ ਪੀੜਤ ਆਪਣੀ ਸੱਸ ਲਈ ਇੱਕ ਹਸਪਤਾਲ ਦੀ ਤਲਾਸ਼ ਕਰ ਰਿਹਾ ਸੀ ਅਤੇ ਉਹ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਗ੍ਰਸਤ ਸੀ। ਉਸ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਸੀ ਅਤੇ ਉਸ ਨੂੰ ਆਈਸੀਯੂ ਦੇ ਇੱਕ ਕੋਵਿਡ ਵਾਰਡ ਵਿੱਚ ਸ਼ਿਫਟ ਕਰਨਾ ਪਿਆ। ਕੁਝ ਦਿਨਾਂ ਬਾਅਦ ਹਸਪਤਾਲ ਨੇ ਉਨ੍ਹਾਂ ’ਤੇ ਦਬਾਅ ਪਾਇਆ ਕਿ ਕੋਵਿਡ ਪਾਜ਼ੇਟਿਵ ਹੋਣ ਦੇ ਬਾਵਜੂਦ ਉਸ ਨੂੰ ਵਾਪਸ ਲੈ ਕੇ ਜਾਓ। ਇਸ ਗੱਲ ਨੂੰ ਸਮਝਣ ਵਿੱਚ ਅਸਮਰੱਥ ਹੋਣ ’ਤੇ ਉਹ ਵਿਅਕਤੀ ਮਾਰਗਦਰਸ਼ਨ ਲਈ ਐਲਡਰ ਲਾਈਨ ਤੱਕ ਪਹੁੰਚਿਆ। ਐਲਡਰ ਲਾਈਨ ਦੀ ਟੀਮ ਤੁਰੰਤ ਹੋਟਲਾਂ ਦੀ ਇੱਕ ਨਿੱਜੀ ਚੇਨ ਨਾਲ ਜੁੜੀ ਅਤੇ ਇੱਕ ਅਜਿਹੀ ਸੁਵਿਧਾ ਨੂੰ ਲੱਭ ਲਿਆ, ਜਿੱਥੇ ਉਸ ਨੂੰ ਅਸਥਾਈ ਰੂਪ ਨਾਲ ਸ਼ਿਫਟ ਕੀਤਾ ਜਾ ਸਕਦਾ ਸੀ।

ਐਲਡਰ ਲਾਈਨ, ਟਾਟਾ ਟਰੱਸਟ ਵੱਲੋਂ ਕੀਤੀ ਗਈ ਪਹਿਲ ਦਾ ਨਤੀਜਾ ਹੈ, ਭਾਰਤ ਦੇ ਸਭ ਤੋਂ ਪੁਰਾਣੇ ਪਰਉਪਕਾਰੀ ਨੇ 2017 ਵਿੱਚ ਤੇਲੰਗਾਨਾ ਸਰਕਾਰ ਦੇ ਸਹਿਸੋਗ ਨਾਲ ਹੈਦਰਾਬਾਦ ਵਿੱਚ ਆਪਣੇ ਸਾਥੀ ਵਿਜਯਵਾਹਿਨੀ ਚੈਰੀਟੇਬਲ ਫਾਊਂਡੇਸ਼ਨ ਜ਼ਰੀਏ ਸ਼ਹਿਰ ਵਿੱਚ ਸੀਨੀਅਰ ਨਾਗਰਿਕਾਂ ਦੀ ਮਦਦ ਕਰਨ ਲਈ ਸ਼ੁਰੂ ਕੀਤੀ ਸੀ। ਟਾਟਾ ਟਰੱਸਟ ਆਪਣੀ ਪਰਉਪਕਾਰੀ ਰਣਨੀਤੀ ਵਿੱਚ ਲਗਾਤਾਰ ਕਾਇਮ ਹੈ ਅਤੇ ਬਣਿਆ ਹੋਇਆ ਹੈ ਜਿਸ ਨਾਲ ਉਨ੍ਹਾਂ ਸਮੁਦਾਇਆਂ ਦੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਗਹਿਰਾ, ਵਿਆਪਕ ਅਤੇ ਅਟੱਲ ਪ੍ਰਭਾਵ ਉਤਪੰਨ ਕੀਤਾ ਜਾ ਸਕੇ, ਜਿਨ੍ਹਾਂ ਦੀ ਅਸੀਂ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਆਪਣੇ ਅਨੁਪਾਤ ਅਤੇ ਦਖਲਾਂ ਜ਼ਰੀਏ ਗਹਿਰਾਈ ਨਾਲ ਸੇਵਾ ਕਰਦੇ ਹਾਂ।

ਅੱਜ ਟਾਟਾ ਟਰੱਸਟ ਅਤੇ ਐੱਨਐੱਸਈ ਫਾਊਂਡੇਸ਼ਨ ਤਕਨੀਕੀ ਭਾਗੀਦਾਰੀ ਦੇ ਰੂਪ ਵਿੱਚ ਐਲਡਰ ਲਾਈਨ ਦਾ ਸੰਚਾਲਨ ਕਰਨ ਵਿੱਚ ਮੰਤਰਾਲੇ ਦਾ ਸੰਯੁਕਤ ਰੂਪ ਨਾਲ ਸਮਰਥਨ ਪ੍ਰਦਾਨ ਕਰ ਰਹੇ ਹਨ। ਹੁਣ ਤੱਕ 17 ਰਾਜਾਂ ਨੇ ਆਪਣੇ ਆਪਣੇ ਭੂਗੋਲਿਕ ਖੇਤਰਾਂ ਲਈ ਐਲਡਰ ਲਾਈਨ ਖੋਲ੍ਹ ਦਿੱਤੀ ਹੈ ਅਤੇ ਹੋਰ ਰਾਜ ਵੀ ਕਤਾਰ ਵਿੱਚ ਹਨ। ਪਿਛਲੇ 4 ਮਹੀਨਿਆਂ ਵਿੱਚ 2 ਲੱਖ ਤੋਂ ਜ਼ਿਆਦਾ ਫੋਨ ਪ੍ਰਾਪਤ ਹੋਏ ਹਨ ਅਤੇ 30,000 ਤੋਂ ਜ਼ਿਆਦਾ ਸੀਨੀਅਰ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਲਗਭਗ 40 ਪ੍ਰਤੀਸ਼ਤ ਫੋਨ ਵੈਕਸੀਨ ਲਈ ਜ਼ਰੂਰੀ ਮਾਰਗਦਰਸ਼ਨ ਪ੍ਰਾਪਤ ਕਰਨ ਅਤੇ ਇਸ ਨਾਲ ਸਬੰਧਿਤ ਪ੍ਰਸ਼ਨਾਂ ਨਾਲ ਸਬੰਧਿਤ ਸਨ ਅਤੇ ਲਗਭਗ 23 ਪ੍ਰਤੀਸ਼ਤ ਫੋਨ ਪੈਨਸ਼ਨ ਨਾਲ ਸਬੰਧਿਤ ਸਨ।

ਇੱਕ ਹੋਰ ਮਾਮਲੇ ਵਿੱਚ ਇੱਕ ਕਾਲਰ ਸੀ ਜਿਸ ਨੂੰ ਪੈਨਸ਼ਨ ਨਹੀਂ ਮਿਲ ਰਹੀ ਸੀ ਅਤੇ ਉਸ ਨੇ ਐਲਡਰ ਲਾਈਨ ਟੀਮ ਤੋਂ ਸਹਾਇਤਾ ਮੰਗੀ। ਟੀਮ ਨੇ ਸਬੰਧਿਤ ਪੈਨਸ਼ਨ ਅਧਿਕਾਰੀ ਨਾਲ ਸੰਪਰਕ ਕੀਤਾ, ਰਾਜ ਅਤੇ ਭਾਰਤ ਸਰਕਾਰ ਵੱਲੋਂ ਪ੍ਰਬੰਧਿਤ ਸਾਰੀਆਂ ਡੀ ਲਾਈਨ ਸੁਵਿਧਾਵਾਂ ਜ਼ਰੀਏ ਤਸਦੀਕ ਕੀਤਾ। ਇਸ ਪਿਛੋਕੜ ਨਾਲ ਸੀਨੀਅਰ ਨਾਗਰਿਕ ਦੀ ਪੈਨਸ਼ਨ ਤੁਰੰਤ ਉਸ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ।

ਐਲਡਰ ਲਾਈਨ ਦੇ ਆਉਣ ਨਾਲ ਹੀ ਹੁਣ ਲੱਖਾਂ ਲੋਕ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ ਅਤੇ ਸੀਨੀਅਰ ਨਾਗਰਿਕਾਂ ਲਈ ਸਹਾਇਤਾ ਪ੍ਰਦਾਨ ਕਰ ਸਕਦੇ ਹਨ-ਇਹ ਉਹੀ ਗੱਲ ਹੈ ਜੋ ‘ਐਲਡਰ ਲਾਈਨ: 14567’ ਨੂੰ ਵਰਤਮਾਨ ਅਤੇ ਭਵਿੱਖ ਵਿੱਚ ਵਾਸਤਵਿਕ ਰੂਪ ਨਾਲ ਜ਼ਿਕਰਯੋਗ ਸੇਵਾ ਬਣਾਉਂਦੀ ਹੈ। 

**********

MG/RNM
 



(Release ID: 1759489) Visitor Counter : 218