ਇਸਪਾਤ ਮੰਤਰਾਲਾ

ਸੈੱਲ ਦੀ ਚੇਅਰਪਰਸਨ ਨੇ ਕੰਪਨੀ ਦੀ 49ਵੀਂ ਏਜੀਐੱਮ ਵਿੱਚ ਕਿਹਾ ਕੰਪਨੀ ਵਿਸਤਾਰ ਦੇ ਅਗਲੇ ਦੌਰ ਵਿੱਚ ਜਾਣ ਲਈ ਤਿਆਰ

Posted On: 28 SEP 2021 2:49PM by PIB Chandigarh

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਸੈੱਲ), ਇਸਪਾਤ ਮੰਤਰਾਲੇ ਦੇ ਤਹਿਤ ਆਉਣ ਵਾਲੇ ਇੱਕ ਉੱਦਮ ਨੇ ਵਰਚੁਅਲੀ ਅੱਜ ਇੱਥੇ ਆਪਣੀ 49ਵੀਂ ਸਲਾਨਾ ਆਮ ਬੈਠਕ ਦਾ ਆਯੋਜਨ ਕੀਤਾ। ਇਸ ਅਵਸਰ ‘ਤੇ ਸੈੱਲ ਦੀ ਪ੍ਰਧਾਨਗੀ, ਸ਼੍ਰੀਮਤੀ ਸੋਮਾ ਮੰਡਲ ਨੇ ਨਵੀਂ ਦਿੱਲੀ ਵਿੱਚ ਸਥਿਤ ਕੰਪਨੀ ਦੇ ਹੈੱਡਕੁਆਟਰ ਨਾਲ ਇਸ ਮੀਟਿੰਗ ਵਿੱਚ ਸ਼ਾਮਿਲ ਹੁੰਦੇ ਹੋਏ ਸ਼ੇਅਰਧਾਰਕਾਂ ਨੂੰ ਸੰਬੋਧਿਤ ਕੀਤਾ। ਸੈੱਲ ਦੀ ਪ੍ਰਧਾਨਗੀ ਨੇ ਕੰਪਨੀ ਦੇ ਸ਼ੇਅਰਧਾਰਕਾਂ ਦਰਮਿਆਨ ਕੁੱਝ ਮਹੱਤਵਪੂਰਨ ਘਟਨਾਵਾਂ/ ਮੁੱਖ ਗੱਲਾਂ ਨੂੰ ਰੇਖਾਂਕਿਤ ਕੀਤਾ। ਵਿੱਤ ਸਾਲ 2021 ਨੂੰ ਸੈੱਲ ਲਈ ਵਿਕਾਸ ਅਤੇ ਨਵੀਂਆਂ ਉਚਾਈਆਂ ਨੂੰ ਛੋਹਣ ਵਾਲਾ ਸਾਲ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸੈੱਲ ਨੇ ਹੁਣ ਤੱਕ ਦਾ ਆਪਣਾ ਉੱਚਤਮ ਏਬੀਟਡਾ, 13,740 ਕਰੋੜ ਰੁਪਏ ਪ੍ਰਾਪਤ ਕੀਤਾ ਹੈ।

ਜੋ ਕਿ ਸੀਪੀਐੱਲਵਾਈ ਤੋਂ 23% ਅਧਿਕ ਹੈ। ਜਿਨ੍ਹਾਂ ਕਾਰਕਾਂ ਨੇ ਲਾਭ ਪ੍ਰਾਪਤੀ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕੀਤੀ, ਉਨ੍ਹਾਂ ਵਿੱਚ ਹੋਰਨਾਂ ਦੇ ਨਾਲ-ਨਾਲ ਸੈਕੰਡਰੀ ਉਤਪਾਦਾਂ ਦੀ ਉੱਚ ਵਿਕਰੀ, ਆਇਰਨ ਅਤੇ ਫਾਇਨਸ ਕੀਤੀ ਵਿਕਰੀ, ਹੋਰ ਕੱਚੇ ਮਾਲ ਦਾ ਘੱਟ ਉਪਯੋਗ, ਤਕਨੀਕੀ-ਅਰਥਿਕ ਮਾਪਦੰਡਾਂ ਵਿੱਚ ਸੁਧਾਰ, ਸਟੋਰਾਂ ਅਤੇ ਪੁਰਜਿਆਂ, ਦੇ ਖਰਚ ਵਿੱਚ ਲਾਭ, ਖਰੀਦੀ ਗਈ ਬਿਜਲੀ ਦੀ ਦਰ ਵਿੱਚ ਕਮੀ, ਵਿਆਜ ਸ਼ੁਲਕ ਵਿੱਚ ਕਮੀ, ਉੱਚ ਲਾਭਾਂਸ਼ ਆਮਦਨ ਅਤੇ ਵਿਦੇਸ਼ੀ ਮੁਦਰਾ ਵਿਨਿਮਯ ਲਾਭ ਸ਼ਾਮਿਲ ਹਨ। ਕੰਪਨੀ ਦਾ ਪ੍ਰਰੋਫਿਟ ਬਿਫੋਰ ਟੈਕਸ (ਪੀਬੀਟੀ) ਪਿਛਲੇ ਦਸ ਸਾਲਾਂ ਵਿੱਚ ਅਧਿਕਤਮ ਰਿਹਾ ਹੈ।

ਵਰਤਮਾਨ ਸਮੇਂ ਵਿੱਚ ਚਲ ਰਹੀ ਕੋਵਿਡ-19 ਮਹਾਮਾਰੀ ਦੇ ਕਾਰਨ ਕੰਪਨੀ ਦੇ ਸਾਹਮਣੇ ਉਤਪੰਨ ਹੋਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਸ਼ੇਅਰਧਾਰਕਾਂ ਨੂੰ ਇਸ ਮਹਾਮਾਰੀ ਦੇ ਪ੍ਰਭਾਵਾਂ ਨਾਲ ਮੁਕਾਬਲਾ ਕਰਨ ਲਈ ਕੰਪਨੀ ਦੁਆਰਾ ਅਪਨਾਏ ਗਏ ਉਪਾਆਂ ਦੇ ਬਾਰੇ ਵਿੱਚ ਸੂਚਿਤ ਕੀਤਾ ਗਿਆ। ਸਰਗਰਮ ਕਾਰਵਾਈ ਕਰਦੇ ਹੋਏ, ਕੰਪਨੀ ਨੇ ਆਪਣੀ ਚੌਤਰਫਾ ਗਤੀਵਿਧੀਆਂ ਨੂੰ ਬਣਾਏ ਰੱਖਣ ਲਈ ਆਪਣੀਆਂ ਯੋਜਨਾਵਾਂ ਅਤੇ ਰਣਨੀਤੀਆਂ ‘ਤੇ ਫਿਰ ਤੋਂ ਅਮਲ ਕੀਤਾ । ਉਨ੍ਹਾਂ ਵਿੱਚੋਂ ਕੁਝ ਨੂੰ ਰੇਖਾਂਕਿਤ ਕਰਦੇ ਹੋਏ,

ਉਨ੍ਹਾਂ ਨੇ ਕਿਹਾ ਕਿ ਸੈੱਲ ਨੇ ਸਭ ਤੋਂ ਅਨੁਕੂਲ ਪੱਧਰ ‘ਤੇ ਜਿਆਦਾ ਸੰਖਿਆ ਵਿੱਚ ਸੁਵਿਧਾਵਾਂ ਦਾ ਸੰਚਾਲਨ ਕਰਨ ਦੇ ਬਦਲੇ ਪਰਿਚਾਲਨ ਸੁਵਿਧਾਵਾਂ ਦਾ ਸਭ ਤੋਂ ਉੱਤਮ ਉਪਯੋਗ ਕੀਤਾ। ਵੱਖ-ਵੱਖ ਆਦਾਨਾਂ ਲਈ ਖਪਤ ਦੇ ਪੱਧਰ ਵਿੱਚ ਕਮੀ ਦੇ ਰਾਹੀਂ ਲਾਗਤ ਵਿੱਚ ਕਮੀ ਲਿਆਉਣ ਦੇ ਨਾਲ-ਨਾਲ, ਜਿੱਥੇ ਕਿਤੇ ਵੀ ਸੰਭਵ ਹੋ ਸਕਿਆ , ਪੂੰਜੀ ਵਿੱਚ ਸੁਧਾਰ ਵੀ ਪੂਰਵ - ਨਿਰਧਾਰਿਤ ਕੀਤਾ ਗਿਆ। ਇਨ੍ਹਾਂ ਯਤਨਾਂ ਦੇ ਦੌਰਾਨ, ਕੰਪਨੀ ਨੇ ਨਿਰਯਾਤ , ਰੇਲਵੇ ਡਿਸਪੈਚ ਜਿਹੇ ਸੰਭਾਵਿਕ ਚੈਨਲਾਂ ਦੇ ਰਾਹੀਂ ਵਿਕਰੀ ਦੀ ਮਾਤਰਾ ਨੂੰ ਅਧਿਕਤਮ ਕੀਤਾ, ਜਦੋਂ ਕਿ ਪ੍ਰਤਿਬੱਧਤਾਂ ਦੀ ਸਮੀਖਿਆ ਕਰਕੇ ਅਤੇ ਹੋਰ ਲੋਕਾਂ ਨਾਲ ਕਨਟਰੈਕਟਸ ‘ਤੇ ਫਿਰ ਤੋਂ ਗੱਲਬਾਤ ਕਰਕੇ ਕੈਸ ਆਉਟਫਲੋ ਵਿੱਚ ਕਮੀ ਲਿਆਂਦੀ।

ਸ਼੍ਰੀਮਤੀ ਮੰਡਲ ਨੇ ਕਿਹਾ ਕਿ ਕੰਪਨੀ ਕੋਵਿਡ - 19 ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਦੇਸ਼ ਦੀ ਭਾਗੀਦਾਰੀ ਵਿੱਚ ਸਭ ਤੋਂ ਮੋਹਰੀ ਰਹੀ ਹੈ। ਉਨ੍ਹਾਂ ਨੇ ਸ਼ੇਅਰਧਾਰਕਾਂ ਨੂੰ ਕੰਪਨੀ ਦੇ ਸਾਰੇ ਸਥਾਨਾਂ ‘ਤੇ ਕੋਵਿਡ-19 ਦੇ ਕਹਿਰ ਦਾ ਪ੍ਰਬੰਧਨ ਕਰਨ ਲਈ ਸੈੱਲ ਦੁਆਰਾ ਸਰਗਰਮ ਰੂਪ ਤੋਂ ਅਪਨਾਈ ਗਈ ਪ੍ਰਤੀਕਿਰਿਆ ਦੇ ਬਾਰੇ ਵਿੱਚ ਵੀ ਜਾਣੂ ਕਰਵਾਇਆ ।

ਉਨ੍ਹਾਂ ਨੇ ਸੰਬੋਧਨ ਵਿੱਚ, ਸੈੱਲ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ‘ਤੇ ਚਾਨਣਾ ਪਾਇਆ ਗਿਆ:

ਕੋਵਿਡ-19 ਮਹਾਮਾਰੀ ਨਾਲ ਨਿਪਟਨ ਦੇ ਨਾਲ-ਨਾਲ ਦੂਜੀ ਲਹਿਰ ਦੇ ਦੌਰਾਨ ਇਨ੍ਹਾਂ ਸੁਵਿਧਾਵਾਂ ਨੂੰ ਵਧਾਉਣ ਲਈ ਚਿਕਿਤਸਾ ਬੁਨਿਆਦੀ ਢਾਂਚੇ ਦਾ ਵਿਕਾਸ 5 ਏਕੀਕ੍ਰਿਤ ਇਸਪਾਤ ਪਲਾਂਟਾਂ ਦੇ ਸੈੱਲ ਹਸਪਤਾਲ ਵਿੱਚ ਸ਼ੁਰੂਆਤ ਵਿੱਚ ਕੋਵਿਡ-19 ਰੋਗੀਆਂ ਲਈ ਕੁੱਲ ਬੈੱਡਾਂ ਵਿੱਚੋਂ 10% ਯਾਨੀ 330 ਬੈੱਡ ਨਿਰਧਾਰਿਤ ਕੀਤੇ ਸਨ, ਜਿਸ ਦੇ ਬਾਅਦ ਵਿੱਚ ਆਕਸੀਜਨ ਸਪੋਰਟ ਦੇ ਨਾਲ 1000 ਕੋਵਿਡ-19 ਸਮਰਪਿਤ ਬੈੱਡ ਤੱਕ ਵਧਾਏ ਗਏ।

  • ਵੱਖ-ਵੱਖ ਪਲਾਂਟ ਸਥਾਨਾਂ ‘ਤੇ ਪਲਾਂਟਾਂ ਦੁਆਰਾ ਸਿੱਧੇ ਸਪਲਾਈ ਕੀਤੀ ਜਾਣ ਵਾਲੀ ਗੈਸੀ ਆਕਸੀਜਨ ਦੀ ਸੁਵਿਧਾ ਦੇ ਨਾਲ-ਨਾਲ ਕੋਵਿਡ ਕੇਅਰ ਇਕਾਈਆਂ ਦੀ ਸਥਾਪਨਾ।
  • ਸੰਬੰਧਿਤ ਰਾਜ ਸਰਕਾਰਾਂ ਦੇ ਤਾਲਮੇਲ ਦੇ ਨਾਲ ਸੈੱਲ ਹਸਪਤਾਲਾਂ ਵਿੱਚ ਕੋਵਿਡ-19 ਟੈਸਟਿੰਗ ਸੁਵਿਧਾਵਾਂ ਦਾ ਵਿਕਾਸ, ਜਿਵੇਂ, ਆਰਏਟੀ, ਆਰਟੀਪੀਸੀਆਰ, ਟੀਆਰਯੂ-ਐੱਨਏਟੀ ਆਦਿ।

ਕੋਵਿਡ-19 ਸੰਕ੍ਰਮਣ ਨੂੰ ਵਧਣ ਤੋਂ ਰੋਕਣ ਲਈ ਹੋਰ ਪਹਿਲਾਂ ਵਿੱਚ ਵੱਖ-ਵੱਖ ਰਾਜਾਂ ਨੂੰ ਹੁਣ ਤੱਕ 1 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰਨਾ ਸ਼ਾਮਿਲ ਹੈ।

ਇੱਥੇ ਜ਼ਿਕਰਯੋਗ ਹੈ ਕਿ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸੈੱਲ ਰਾਸ਼ਟਰੀ ਮਹੱਤਵ ਅਤੇ ਸਾਮਰਿਕ ਮਹੱਤਵ ਦੀ ਵੱਡੇ-ਵੱਡੇ ਪ੍ਰੋਜੈਕਟਾਂ ਤੋਂ ਲੈ ਕੇ ਛੋਟੇ-ਛੋਟੇ ਖੁਦਰਾ ਉਪਭੋਗਤਾਵਾਂ ਨੂੰ ਇਸਪਾਤ ਦੀ ਸਪਲਾਈ ਕਰਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦਿੰਦਾ ਰਿਹਾ ਹੈ।

 

*******


ਐੱਮਵੀ/ਐੱਸਕੇ
 



(Release ID: 1759346) Visitor Counter : 121


Read this release in: Tamil , English , Urdu , Hindi , Telugu