ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
2030 ਤੱਕ ਕੁੱਤਿਆਂ ਦੇ ਰੇਬੀਜ਼ ਖਾਤਮੇ ਲਈ ਰਾਸ਼ਟਰੀ ਕਾਰਜਕਾਰੀ ਯੋਜਨਾ
ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਮਨਸੁਖ ਮਾਂਡਵੀਯਾ ਨੇ ਵਿਸ਼ਵ ਰੇਬੀਜ਼ ਦਿਵਸ ਤੇ ਐੱਨ ਏ ਪੀ ਆਰ ਈ ਲਾਂਚ ਕੀਤਾ
"ਰੇਬੀਜ਼ ਵਰਗੀਆਂ ਜ਼ੂਨੋਟਿਕ ਬਿਮਾਰੀਆਂ ਲੋਕਾਂ ਦੀ ਜਵਾਨੀ ਵਿੱਚ ਜਿ਼ੰਦਗੀ ਖੋਅ ਕੇ ਉਹਨਾਂ ਦੇ ਕਮਾਊ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਨੂੰ ਵਾਂਝਿਆਂ ਕਰ ਦਿੰਦੀਆਂ ਹਨ" : ਸ਼੍ਰੀ ਮਨਸੁਖ ਮਾਂਡਵੀਯਾ
"ਹਡਕਵਾ (ਰੇਬੀਜ਼) ਦਾ ਜਿ਼ਕਰ ਆਉਂਦਿਆਂ ਹੀ ਪੇਂਡੂ ਖੇਤਰਾਂ ਵਿੱਚ ਦਹਿਸ਼ਤ ਪੈਦਾ ਹੋ ਜਾਂਦੀ ਹੈ, ਉਹ ਸਰਕਾਰ ਦੇ ਇਸ ਭਲਾਈ ਯਤਨ ਵਿੱਚ ਸਰਕਾਰ ਦੀ ਸਰਗਰਮੀ ਨਾਲ ਮਦਦ ਕਰਨਗੇ" : ਸ਼੍ਰੀ ਰੁਪਾਲਾ
प्रविष्टि तिथि:
28 SEP 2021 4:45PM by PIB Chandigarh
ਅੱਜ ਵਿਸ਼ਵ ਰੇਬੀਜ਼ ਡੇਅ ਮੌਕੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਅਤੇ ਮੱਛੀ ਪਾਲਣ , ਪਸ਼ੂ ਪਾਲਣ ਤੇ ਡੇਅਰੀ ਮੰਰਤਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਡਾਕਟਰ ਭਾਰਤੀ ਪ੍ਰਵੀਣ ਪਵਾਰ , ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਤੇ ਸ਼੍ਰੀ ਸੰਜੀਵ ਕੁਮਾਰ ਬਾਲਿਯਾਨ, ਰਾਜ ਮੰਤਰੀ , ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਦੀ ਹਾਜ਼ਰੀ ਵਿੱਚ 2030 ਤੱਕ ਕੁੱਤਿਆਂ ਦੀ ਰੇਬੀਜ਼ ਸਮਾਪਤੀ ਲਈ ਇੱਕ ਕੌਮੀ ਕਾਰਜਕਾਰੀ ਯੋਜਨਾ ਨੂੰ ਲਾਂਚ ਕੀਤਾ ।
https://twitter.com/mansukhmandviya/status/1442730511542075395?s=20
ਮੰਤਰੀਆਂ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੇਬੀਜ਼ ਨੂੰ ਇੱਕ ਧਿਆਨ ਦੇਣ ਯੋਗ ਬਿਮਾਰੀ ਬਣਾਉਣ ਦੀ ਅਪੀਲ ਕੀਤੀ । ਸ਼੍ਰੀ ਮਨਸੁਖ ਮਾਂਡਵੀਯਾ ਅਤੇ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਇੱਕ ਸਿਹਤ ਪਹੁੰਚ ਦੁਆਰਾ 2030 ਤੱਕ ਭਾਰਤ ਵਿੱਚੋਂ ਕੁੱਤਿਆਂ ਨਾਲ ਹੋਣ ਵਾਲੀ ਬਿਮਾਰੀ ਰੇਬੀਜ਼ ਦੇ ਖਾਤਮੇ ਲਈ "ਸੰਯੁਕਤ ਅੰਤਰ ਮੰਤਰਾਲਾ ਐਲਾਨਨਾਮਾ ਸਮਰਥਨ ਬਿਆਨ" ਵੀ ਲਾਂਚ ਕੀਤਾ ।
ਈਵੈਂਟ ਦੀ ਸਮੇਂ ਸਿਰ ਹੋਣ ਦੇ ਮਹੱਤਵ ਬਾਰੇ ਬੋਲਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਨੋਟ ਕੀਤਾ ,"ਮਨੁੱਖ ਇੱਕ ਇਕੱਲਾ ਨਹੀਂ ਹੈ ਅਤੇ ਜਾਨਵਰਾਂ ਤੋਂ ਬਿਮਾਰੀਆਂ ਲੈਂਦਾ ਹੈ ਜੋ ਉਸ ਦੇ ਆਸੇ ਪਾਸੇ ਦੇ ਮਾਹੌਲ ਵਿੱਚ ਹੁੰਦੇ ਹਨ । ਮਨੁੱਖੀ ਦਾਇਰੇ ਤੋਂ ਬਾਹਰ ਜਾਨਵਰ ਲੜਦੇ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਲਾਗ ਟਰਾਂਸਮਿਸ਼ਨ ਯੋਗ ਬਣਾਉਂਦੇ ਹਨ । ਕੇਵਲ ਮਨੁੱਖ — ਜਾਨਵਰਾਂ ਦੇ ਆਪਸੀ ਤਾਲਮੇਲ ਅਤੇ ਵਾਤਾਵਰਣ ਨਾਲ ਉਹਨਾਂ ਦੇ ਵੱਡੇ ਤਾਲਮੇਲ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸੰਪੂਰਨ ਪਹੁੰਚ ਰਾਹੀਂ ਅਜਿਹੀਆਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ"। ਉਹਨਾਂ ਨੇ ਇਹ ਵੀ ਦੇਖਿਆ ਕਿ ਵਾਤਾਵਰਣ ਕਾਰਕ ਜਿਵੇਂ ਵਰਖਾ ਅਤੇ ਲੂ ਜ਼ਰਾਸੀਮ ਅਤੇ ਬਿਮਾਰੀ , ਜੋ ਇਸ ਖੇਤਰ ਵਿੱਚ ਵਧੇਰੇ ਜਾਗਰੂਕਤਾ ਅਤੇ ਖੋਜ ਦੀ ਮੰਗ ਕਰਦੀ ਹੈ , ਦੀ ਚਾਲ ਵਿੱਚ ਵੀ ਯੋਗਦਾਨ ਪਾਉਂਦੇ ਹਨ ।
ਹਰੇਕ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਯਾਦ ਕਰਵਾਉਂਦਿਆਂ ਉਹਨਾਂ ਕਿਹਾ ਕਿ "ਪਹਿਲਾਂ ਲੋਕ 20 ਤੋਂ 25 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਨਹੀਂ ਜਾਂਦੇ ਸਨ । ਜਿਸ ਵਿੱਚ ਆਧੁਨਿਕ ਜਿ਼ੰਦਗੀ ਨੇ ਬੜਾ ਵੱਡਾ ਪਰਿਵਰਤਣ ਲਿਆਂਦਾ ਹੈ । ਇਸ ਨਾਲ ਇੱਕ ਵਿਅਕਤੀ ਨੂੰ ਰਾਤੋਂ ਰਾਤ ਇੰਟਰਕੋਂਟੀਨੈਂਟਲ ਯਾਤਰਾ ਦੀ ਸਹੂਲਤ ਮਿਲੀ ਜਿਸ ਨਾਲ ਉਹ ਵੱਖ ਵੱਖ ਪਿਛੋਕੜ ਵਾਲੇ ਲੋਕਾਂ ਦੀ ਇੱਕ ਵਿਸ਼ਾਲ ਸ੍ਰੇਣੀ ਦੇ ਸੰਪਰਕ ਵਿੱਚ ਆ ਸਕਦਾ ਹੈ । ਜਿਸ ਦੇ ਨਤੀਜੇ ਵਜੋਂ ਤੇਜ਼ ਅਤੇ ਬੇਕਾਬੂ ਲਾਗ ਟਰਾਂਸਮਿਸ਼ਨ ਹੁੰਦੀ ਹੈ"।
ਕੇਂਦਰੀ ਸਿਹਤ ਮੰਤਰੀ ਨੇ ਬਿਮਾਰੀ ਵੱਲੋਂ ਲਈ ਜਾਂਦੀ ਮਨੁੱਖੀ ਕੀਮਤ ਬਾਰੇ ਵੀ ਬੋਲਿਆ । ਜਦੋਂ ਉਹ ਜਾਨਵਰਾਂ ਦਾ ਇਲਾਜ ਕਰਦੇ ਹਨ ਤਾਂ ਉਸ ਵੇਲੇ ਜ਼ੂਨੋਟਿਕ ਬਿਮਾਰੀ ਦੇ ਸੰਪਰਕ ਵਿੱਚ ਆਉਣ ਬਾਰੇ ਆਪਣੇ ਤਜ਼ਰਬੇ ਬਾਰੇ ਉਹਨਾਂ ਨੇ ਇਹ ਮੰਨਿਆ ਕਿ ਬਿਮਾਰੀ ਦੇ ਜਿ਼ਆਦਾਤਰ ਸਿ਼ਕਾਰ ਉਹ ਹਨ , ਜੋ ਆਪਣੀ ਜਿ਼ੰਦਗੀ ਦੇ ਸਭ ਤੋਂ ਉਤਪਾਦਕੀ ਸਾਲਾਂ ਵਿੱਚ ਹੁੰਦੇ ਹਨ । ਉਹਨਾਂ ਕਿਹਾ "ਰੇਬੀਜ਼ ਵਰਗੀਆਂ ਜ਼ੂਨੋਟਿਕ ਬਿਮਾਰੀਆਂ ਲੋਕਾਂ ਦੀ ਜਵਾਨੀ ਵਿੱਚ ਜਿ਼ੰਦਗੀ ਖੋਅ ਕੇ ਉਹਨਾਂ ਦੇ ਕਮਾਊ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਨੂੰ ਵਾਂਝਿਆਂ ਕਰ ਦਿੰਦੀਆਂ ਹਨ" ।
ਸ਼੍ਰੀ ਪਰਸ਼ੋਤਮ ਰੁਪਾਲਾ ਨੇ ਪੇਂਡੂ ਜਿ਼ੰਦਗੀ ਵਿੱਚ ਰੇਬੀਜ਼ ਦੇ ਖਤਰੇ ਤੋਂ ਮੌਜੂਦ ਲੋਕਾਂ ਨੂੰ ਸੁਚੇਤ ਕੀਤਾ ਹਾਲਾਂਕਿ ਪਿੰਡ ਵਾਸੀ ਇਸ ਬਿਮਾਰੀ ਦੇ ਅੰਗੇ੍ਜ਼ੀ ਨਾਂ ਤੋਂ ਅੰਜਾਨ "ਹਡਕਵਾ" ਕਹਿੰਦੇ ਹਨ । ਉਹਨਾਂ ਕਿਹਾ ,"ਪੇਂਡੂ ਇਲਾਕਿਆਂ ਵਿੱਚ ਹਡਕਵਾ ਦਾ ਕੇਵਲ ਜਿ਼ਕਰ ਹੀ ਦਹਿਸ਼ਤ ਪੈਦਾ ਕਰ ਦਿੰਦਾ ਹੈ । ਪਿੰਡ ਵਾਸੀ ਸਰਗਰਮੀ ਨਾਲ ਅੱਗੇ ਆਉਣਗੇ ਜਦੋਂ ਉਹ ਇਹ ਸਮਝਣਗੇ ਕਿ ਰੇਬੀਜ਼ ਦਾ ਉਲੱਥਾ ਹਡਕਵਾ ਹੈ, ਉਹ ਸਰਕਾਰ ਦੇ ਇਸ ਭਲਾਈ ਦੇ ਯਤਨ ਵਿੱਚ ਸਰਗਰਮੀ ਨਾਲ ਮਦਦ ਕਰਨਗੇ" । ਉਹਨਾਂ ਨੇ ਮੌਜੂਦ ਸੀਨੀਅਰ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਵਧੇਰੇ ਜਾਣੇ ਜਾਂਦੇ ਸ਼ਬਦ "ਹਡਕਵਾ" ਦੀ ਵਧੇਰੇ ਵਰਤੋਂ ਕਰਨ ਤਾਂ ਜੋ ਯੋਜਨਾ ਤਹਿਤ ਗਤੀਵਿਧੀਆਂ ਨੂੰ ਹਰਮਨ ਪਿਆਰਾ ਬਣਾਇਆ ਜਾ ਸਕੇ ।
ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਵੀ ਸੁਝਾਅ ਦਿੱਤਾ ਕਿ ਰੇਬੀਜ਼ ਦੇ ਸੰਬੰਧ ਵਿੱਚ ਦਵਾਈ ਅਤੇ ਟੀਕੇ ਵਿਚਾਲੇ ਅੰਤਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ਤੇ ਆਈ ਈ ਸੀ ਚਲਾਈ ਜਾਵੇ, ਬਹੁਤ ਲੋਕ ਸ਼ਸ਼ੋਪਣ ਵਿੱਚ ਹਨ ਅਤੇ ਟੀਕੇ ਨੂੰ ਦਵਾਈ ਨਾਲ ਇੱਕ ਸਾਵਧਾਨੀ ਕਦਮ , ਬਿਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਠੀਕ ਹੋਣ ਲਈ ਹੱਲ ਸਮਝਦੇ ਹਨ । ਭਾਵੇਂ ਹਰੇਕ ਰੇਬੀਜ਼ ਮੌਤ ਟੀਕੇ ਦੁਆਰਾ ਰੋਕਣ ਯੋਗ ਹੈ, ਮਨੁੱਖਾਂ ਵਿੱਚ ਇੱਕ ਵਾਰ ਬਿਮਾਰੀ ਵਿਕਸਿਤ ਹੋਣ ਨਾਲ ਇਸ ਦੀ ਕੋਈ ਦਵਾਈ ਨਹੀਂ ਹੈ ।
ਇੱਕ ਸਿਹਤ ਪਹੁੰਚ ਤੇ ਵਧੇਰੇ ਕੇਂਦਰਿਤ ਕਰਨ ਦੀ ਸਹਿਮਤੀ ਦਿਖਾਉਂਦਿਆਂ ਉਹਨਾਂ ਨੇ ਸੁਝਾਅ ਦਿੱਤਾ ਕਿ ਅੰਤਰ ਮੰਤਰਾਲਾ ਇਕਾਈਆਂ ਅਤੇ ਹੋਰ ਭਾਗੀਦਾਰਾਂ ਵਿਚਾਲੇ ਬੇਹਤਰ ਤਾਲਮੇਲ ਲਈ ਇੱਕ ਛੱਤਰੀ ਇਕਾਈ ਦੀ ਸਥਾਪਨਾ ਕਰਨੀ ਚਾਹੀਦੀ ਹੈ । ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐੱਨ ਸੀ ਡੀ ਸੀ ਨੂੰ ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਇੱਕ ਛੋਟੇ ਜਿਹੇ , ਬਹੁਤ ਘੱਟ ਸਮੇਂ ਵਿੱਚ ਕਾਰਜ ਯੋਜਨਾ ਦਾ ਮਸੌਦਾ ਤਿਆਰ ਕਰਨ ਲਈ ਵਧਾਈ ਦਿੰਦਿਆਂ ਡਾਕਟਰ ਪਵਾਰ ਨੇ ਕਿਹਾ ,"ਰੇਬੀਜ਼ 100% ਘਾਤਕ ਹੈ ਅਤੇ 100% ਟੀਕੇ ਨਾਲ ਰੋਕਣ ਯੋਗ, 33% ਵਿਸ਼ਵ ਰੇਬੀਜ਼ ਮੌਤਾਂ ਭਾਰਤ ਵਿੱਚ ਦਰਜ ਕੀਤੀਆਂ ਜਾਂਦੀਆਂ ਹਨ" । ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਐੱਨ ਸੀ ਡੀ ਸੀ ਆਪਣੇ ਅਮੀਰ ਤਜ਼ਰਬੇ ਨਾਲ ਜ਼ੂਨੋਟਿਕ ਬਿਮਾਰੀਆਂ ਜਿਵੇਂ ਨੀਪਾ , ਜ਼ੀਕਾ , ਏਬੀਅਨ ਫਲੂ ਅਤੇ ਫਲੂ ਤੇ ਹੈਪਟਾਟਿਸ ਦੀ ਨਿਗਰਾਨੀ ਇੱਕ ਸਿਹਤ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ।
ਸ਼੍ਰੀ ਬਾਲਿਯਾਨ ਨੇ ਇੱਕ ਸਿਹਤ ਪਹੁੰਚ ਦੇ ਮਹੱਤਵ ਬਾਰੇ ਇਸ਼ਾਰਾ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਯੁਗ ਵਿੱਚ ਜਦਕਿ ਸਾਰੀਆਂ ਮੌਜੂਦਾ ਬਿਮਾਰੀਆਂ ਦੀ 2 ਤਿਹਾਈ ਸ਼ੁਰੂਆਤ ਜਾਨਵਰਾਂ ਤੋਂ ਹੁੰਦੀ ਹੈ , ਸਿਹਤ ਚੁਣੌਤੀਆਂ ਲਈ ਨਵੀਆਂ ਰਣਨੀਤੀਆਂ ਡਿਜ਼ਾਈਨ ਕਰਨ ਦੀ ਲੋੜ ਹੈ । ਉਹਨਾਂ ਦੇਖਿਆ ਕਿ ,"ਰੇਬੀਜ਼ ਕਿਸੇ ਇੱਕ ਵਿਭਾਗ ਵੱਲੋਂ ਰੇਬੀਜ਼ ਨੂੰ ਕੰਟਰੋਲ ਕਰਨ ਦੀ ਜਿ਼ੰਮੇਵਾਰੀ ਲਈ ਅਧਿਕਾਰ ਖੇਤਰ ਵਿੱਚ ਫਿੱਟ ਨਹੀਂ ਹੁੰਦੀ । ਇਹ ਬਿਮਾਰੀ ਦੋਨਾਂ ਮਨੁੱਖਾਂ ਅਤੇ ਜਾਨਵਰਾਂ ਤੇ ਅਸਰ ਕਰਦੀ ਹੈ" ।
ਸ਼੍ਰੀ ਅਤੁਲ ਚਤੁਰਵੇਦੀ , ਸਕੱਤਰ ਪਸ਼ੂ ਪਾਲਣ ਤੇ ਡੇਅਰੀ , ਪ੍ਰੋਫੈਸਰ (ਡਾਕਟਰ) ਸੁਨੀਲ ਕੁਮਾਰ , ਡਾਇਰੈਕਟਰ ਜਨਰਲ ਸਿਹਤ ਸੇਵਾਵਾਂ , ਡਾਕਟਰ ਪ੍ਰਵੀਣ ਮਲਿਕ , ਪਸ਼ੂ ਪਾਲਣ ਕਮਿਸ਼ਨਰ , ਡਾਕਟਰ ਰੋਡਰਿਕੋ ਐੱਚ. ਓਫਰਿਨ , ਭਾਰਤ ਵਿੱਚ ਡਬਲਯੁ ਐੱਚ ਓ ਪ੍ਰਤੀਨਿੱਧ , ਸ਼੍ਰੀ ਲਵ ਅਗਰਵਾਲ , ਜੇ ਐੱਸ (ਐੱਚ ਐੱਫ ਡਬਲਯੁ) ਦੀ ਐੱਨ ਸੀ ਡੀ ਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਦੇ ਪ੍ਰਤੀਨਿਧਾਂ ਨਾਲ ਇਸ ਈਵੈਂਟ ਵਿੱਚ ਹਾਜ਼ਰ ਸਨ ।
***********************
ਐੱਮ ਵੀ / ਏ ਐੱਲ / ਜੀ ਐੱਸ
ਐੱਫ ਐੱਮ ਡਬਲਯੁ / ਐੱਚ ਐੱਫ ਐੱਮ ਡਬਲਯੁ ਆਰ ਡੀ 2021 / 28 ਸਤੰਬਰ 2021 / 4
(रिलीज़ आईडी: 1759114)
आगंतुक पटल : 235