ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 'ਅਮੂਲ ਹਨੀ' ਲਾਂਚ ਕੀਤਾ
ਸ਼੍ਰੀ ਤੋਮਰ ਨੇ ਕਿਹਾ ਕਿ ਕੌਮੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਛੋਟੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਮਹੱਤਵਪੂਰਨ ਹੈ
Posted On:
28 SEP 2021 7:37PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਦੀ ਮੌਜੂਦਗੀ ਵਿੱਚ ਵਰਚੁਅਲ ਮਾਧਿਅਮ ਰਾਹੀਂ 'ਕੌਮੀ ਮਧੂ ਮੱਖੀ ਬੋਰਡ' (ਐੱਨਬੀਬੀ) ਦੇ ਸਰਗਰਮ ਸਹਿਯੋਗ ਅਧੀਨ ਅੱਜ ਗੁਜਰਾਤ ਸਹਿਕਾਰੀ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਜੀਸੀਐੱਮਐੱਮਐੱਫ) ਦੇ ਉਤਪਾਦ ਅਮੂਲ ਹਨੀ ਨੂੰ ਲਾਂਚ ਕੀਤਾ। ਲਾਂਚਿੰਗ ਸਮਾਰੋਹ ਨੂੰ ਸੰਬੋਧਨ ਕਰਦਿਆਂ, ਸ਼੍ਰੀ ਤੋਮਰ ਨੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜੋ ਕਿ ਮਧੂ ਮੱਖੀ ਪਾਲਣ ਦੁਆਰਾ ਕਿਸਾਨਾਂ/ਮਧੂ ਮੱਖੀ ਪਾਲਕਾਂ ਦੀ ਆਮਦਨੀ ਦੁੱਗਣੀ ਕਰਨ ਲਈ ਦੇਸ਼ ਵਿੱਚ 500 ਕਰੋੜ ਰੁਪਏ ਦੇ ਬਜਟ ਲਾਗੂ ਕੀਤਾ ਜਾ ਰਿਹਾ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਵਿੱਚ 86% ਛੋਟੇ ਕਿਸਾਨ ਹਨ। ਛੋਟੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ, ਇਨ੍ਹਾਂ ਨੂੰ ਮਧੂ ਮੱਖੀ ਪਾਲਣ ਵਰਗੇ ਖੇਤੀ ਦੇ ਹੋਰ ਪਹਿਲੂਆਂ ਨਾਲ ਜੋੜਨਾ ਜ਼ਰੂਰੀ ਹੈ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੀ ਧਰਤੀ 'ਤੇ ਇੱਕ ਮਿੱਠੀ ਕ੍ਰਾਂਤੀ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਅੱਜ, ਅਮੂਲ ਹਨੀ ਲਾਂਚ ਕਰਕੇ, ਭਾਰਤ ਨੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹਿਦ ਦੀ ਗੁਣਵੱਤਾ ਦੇਸ਼ ਵਿੱਚ ਇੱਕ ਵੱਡੀ ਚਿੰਤਾ ਹੈ I ਜਿਸ ਲਈ ਪੂਰੇ ਦੇਸ਼ ਵਿੱਚ 5 ਵੱਡੇ ਪੱਧਰ ਦੀਆਂ ਖੇਤਰੀ ਸ਼ਹਿਦ ਜਾਂਚ ਪ੍ਰਯੋਗਸ਼ਾਲਾਵਾਂ ਅਤੇ 100 ਮਿੰਨੀ ਸ਼ਹਿਦ ਜਾਂਚ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, “ਇਹ ਸਾਡੀ ਨਿਰੰਤਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਸ਼ਹਿਦ ਉਤਪਾਦਾਂ ਦੀ ਗੁਣਵੱਤਾ ਵੀ ਆਲਮੀ ਮਾਪਦੰਡਾਂ ਨੂੰ ਪੂਰਾ ਕਰੇ, ਕਿਉਂਕਿ ਇਸ ਖੇਤਰ ਵਿੱਚ ਨਿਰਯਾਤ ਦੇ ਬਹੁਤ ਸਾਰੇ ਮੌਕੇ ਹਨ।” ਮੰਤਰੀ ਨੇ ਦੇਸ਼ ਦੇ ਮਧੂ ਮੱਖੀ ਪਾਲਕਾਂ/ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਦੇਸ਼ ਵਿੱਚ ਮਧੂ ਮੱਖੀ ਪਾਲਣ ਦੇ ਪ੍ਰਚਾਰ ਅਤੇ ਵਿਕਾਸ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੇਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਅਮੂਲ ਨੇ ਨਾ ਸਿਰਫ ਚਿੱਟੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਥਾਪਤ ਕੀਤਾ ਹੈ, ਬਲਕਿ ਇਸ ਨੇ ਦੁੱਧ ਪ੍ਰੋਸੈਸਿੰਗ ਖੇਤਰ ਵਿੱਚ ਵੀ ਵਿਸਤਾਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਗਲੋਬਲ ਬ੍ਰਾਂਡ ਵਜੋਂ ਸਥਾਪਤ ਕੀਤਾ। ਇਸ ਤੋਂ ਇਲਾਵਾ ਅਮੂਲ ਸੀਮਾਂਤ ਕਿਸਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ ਅਤੇ ਡੇਅਰੀ ਖੇਤਰ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਮੰਤਰੀ ਨੇ ਜੀਸੀਐੱਮਐੱਮਐੱਫ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਖੇਤੀਬਾੜੀ ਮੰਤਰਾਲਾ ਗੁਜਰਾਤ ਵਿੱਚ ਇੱਕ ਟੈਸਟਿੰਗ ਲੈਬ ਸਥਾਪਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰੇਗਾ।
ਸ਼੍ਰੀ ਪਰਸ਼ੋਤਮ ਰੁਪਾਲਾ ਨੇ ਜੀਸੀਐੱਮਐੱਮਐੱਫ ਨੂੰ ਆਪਣਾ ਹਨੀ ਉਤਪਾਦ ਲਾਂਚ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਕਿ ਅਮੂਲ ਹਨੀ ਨੂੰ ਗਲੋਬਲ ਮਿਆਰ ਦੇ ਅਨੁਸਾਰ ਟੈਸਟ ਕਰਨ ਤੋਂ ਬਾਅਦ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਧੂ-ਮੱਖੀ ਪਾਲਣ ਨੂੰ ਉਤਸ਼ਾਹਤ ਕਰਨਾ ਅਤੇ ਸਹਿਕਾਰਤਾ ਦੁਆਰਾ ਸ਼ਹਿਦ ਵੇਚਣਾ ਪੇਂਡੂ ਅਰਥ ਵਿਵਸਥਾ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਕਿਸਾਨਾਂ/ਮਧੂ ਮੱਖੀ ਪਾਲਕਾਂ ਨੂੰ ਇਹ ਵੀ ਉਤਸ਼ਾਹਿਤ ਕੀਤਾ ਕਿ ਸ਼ਹਿਦ ਦੇ ਨਾਲ, ਉਹ ਮਧੂ ਮੱਖੀ ਪਾਲਣ ਦੇ ਉਤਪਾਦਾਂ ਜਿਵੇਂ ਕਿ ਮਧੂਮੱਖੀਆਂ ਦਾ ਮੋਮ, ਪਰਾਗ, ਸ਼ਾਹੀ ਜੈਲੀ ਦੁਆਰਾ ਵਾਧੂ ਉਤਪਾਦਨ ਵੀ ਕਰ ਸਕਦੇ ਹਨ, ਕਿਉਂਕਿ ਭਾਰਤੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਉਤਪਾਦਾਂ ਦੀ ਉੱਚ ਮੰਗ ਅਤੇ ਬਿਹਤਰ ਕੀਮਤਾਂ ਹਨ।
ਸ਼੍ਰੀ ਸੰਜੇ ਅਗਰਵਾਲ, ਸਕੱਤਰ (ਏ ਅਤੇ ਐੱਫਡਬਲਯੂ) ਨੇ ਕਿਹਾ ਕਿ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨਬੀਐੱਚਐੱਮ) ਦੇ ਲਾਗੂ ਹੋਣ ਤੋਂ ਬਾਅਦ, ਦੇਸ਼ ਵਿੱਚ ਮਧੂ ਮੱਖੀ ਪਾਲਣ ਦਾ ਸਾਰਾ ਦ੍ਰਿਸ਼ ਬਦਲ ਗਿਆ ਹੈ ਅਤੇ ਸ਼ਹਿਦ ਦੀ ਗੁਣਵੱਤਾ, ਮਧੂ ਮੱਖੀ ਪਾਲਕਾਂ ਦੇ ਏਕੀਕਰਨ, ਬੁਨਿਆਦੀ ਢਾਂਚਾ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸ਼ਹਿਦ ਉਤਪਾਦਨ ਵਿੱਚ ਮਿਲਾਵਟ ਨੂੰ ਰੋਕਣ ਲਈ ਸ਼ਹਿਦ ਜਾਂਚ ਪ੍ਰਯੋਗਸ਼ਾਲਾਵਾਂ, ਮਧੂਕ੍ਰਾਂਤੀ ਪੋਰਟਲ ਸ਼ਾਮਲ ਹਨ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੇਟਿੰਗ ਫੈਡਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਡਾ: ਆਰ ਐੱਸ ਸੋਢੀ ਨੇ ਕਿਹਾ ਕਿ ਡੇਅਰੀ ਸਹਿਕਾਰੀ ਅਤੇ ਉਨ੍ਹਾਂ ਦੀਆਂ ਬੁਨਿਆਦੀ ਢਾਂਚਾਗਤ ਸਹੂਲਤਾਂ ਨੂੰ ਸਮੁੱਚੇ ਦੇਸ਼ ਵਿੱਚ 84 ਡੇਅਰੀ ਪਲਾਂਟਾਂ ਦੀ ਸਥਾਪਨਾ ਦੁਆਰਾ ਸ਼ਹਿਦ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ।
ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ, ਸੁਸ਼੍ਰੀ ਸ਼ੋਭਾ ਕਰੰਦਲਾਜੇ; ਸਕੱਤਰ, ਪਸ਼ੂ ਪਾਲਣ ਵਿਭਾਗ ਸ਼੍ਰੀ ਅਤੁਲ ਚਤੁਰਵੇਦੀ ਅਤੇ ਐੱਮਓਏਐੱਫ ਅਤੇ ਐੱਮਓਏਐੱਚਡੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸ਼੍ਰੀ ਸ਼ਮਲਭਾਈ ਪਟੇਲ, ਚੇਅਰਮੈਨ, ਜੀਸੀਐੱਮਐੱਮਐੱਫ; ਸ਼੍ਰੀ ਵਲਮਜੀਭਾਈ ਹੰਬਲ, ਵਾਈਸ ਚੇਅਰਮੈਨ, ਜੀਸੀਐੱਮਐੱਮਐੱਫ; ਸ਼੍ਰੀ ਸ਼ੰਕਰ ਚੌਧਰੀ, ਚੇਅਰਮੈਨ, ਬਨਾਸ ਡੇਅਰੀ ਗੁਜਰਾਤ ਤੋਂ ਵਰਚੂਅਲੀ ਸ਼ਾਮਲ ਹੋਏ।
*****
ਏਪੀਐੱਸ/ਜੇਕੇ/ਆਈਏ
(Release ID: 1759110)
Visitor Counter : 223