ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਢੰਗ ਨਾਲ ਵਿਕਸਿਤ ਕਰਨ ਲਈ 200 ਕਰੋੜ ਰੁਪਏ ਵੰਡੇ : ਸ਼੍ਰੀ ਅਨੁਰਾਗ ਠਾਕੁਰ
Posted On:
27 SEP 2021 9:24PM by PIB Chandigarh
ਪ੍ਰਮੁੱਖ ਗੱਲਾਂ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 200 ਕਰੋੜ ਰੁਪਏ ਵੰਡੇ ਹਨ ਅਤੇ ਇਸ ਨਾਲ ਜੰਮੂ ਤੇ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ - ਇੱਕ ਅਤਿਅਧਿਕ ਸੁਸਜਿਤ ਇਨਡੋਰ ਸਟੇਡੀਅਮ ਬਣਨਗੇ। ਅੱਜ ਉਨ੍ਹਾਂ ਨੇ ਇਹ ਗੱਲਾਂ ਕੇਂਦਰ ਸਰਕਾਰ ਦੇ ਜਨ ਸੰਪਰਕ ਪ੍ਰੋਗਰਾਮ ਦੇ ਤਹਿਤ ਬਡਗਾਮ ਵਿੱਚ ਖਿਡਾਰੀਆਂ, ਪੀਆਰਆਈ ਦੇ ਮੈਂਬਰਾਂ , ਡੀਡੀਸੀ , ਬੀਡੀਸੀ ਅਤੇ ਵਿਦਿਆਰਥੀਆਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ।
ਮੰਤਰੀ ਨੇ ਬਡਗਾਮ, ਪੁਲਵਾਮਾ ਅਤੇ ਅਨੰਤਨਾਗ ਵਿੱਚ ਅਤਿਅਧਿਕ ਸੁਸਜਿਤ ਤਿੰਨ ਇਨਡੋਰ ਸਟੇਡੀਅਮ ਦਾ ਵੀ ਉਦਘਾਟਨ ਕੀਤਾ। ਮੰਤਰੀ ਨੇ ਕਿਹਾ ਕਿ ਹੁਣ ਇਨ੍ਹਾਂ ਸਟੇਡੀਅਮਾਂ ਵਿੱਚ ਖੇਡਾਂ ਦੀ ਸਹੂਲਤ , ਮੌਸਮ ਜਾਂ ਕਿਸੇ ਹੋਰ ਰੁਕਾਵਟਾਂ ਤੋਂ ਪ੍ਰਭਾਵਿਤ ਹੋਏ ਬਿਨਾ , 365 ਦਿਨ ਚੱਲੇਗੀ ।
https://twitter.com/ianuragthakur/status/1442486701515939844
ਮੰਤਰੀ ਨੇ ਅੱਗੇ ਕਿਹਾ, “ਭਵਿੱਖ ਵਿੱਚ , ਮੇਰੀ ਇੱਛਾ ਅਤੇ ਟੀਚਾ ਹੋਵੇਗਾ ਕਿ ਮੈਂ ਜੰਮੂ ਤੇ ਕਸ਼ਮੀਰ ਦੇ ਹਰੇਕ ਜ਼ਿਲ੍ਹੇ ਵਿੱਚ ਜਾਵਾਂ ਅਤੇ ਜ਼ਮੀਨ ‘ਤੇ ਮੌਜੂਦ ਜ਼ਰੂਰਤਾਂ ਨੂੰ ਵਿਅਕਤੀਗਤ ਰੂਪ ਨਾਲ ਦੇਖਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਖੇਡਾਂ ਦੇ ਵਰਤਮਾਨ ਢਾਂਚੇ ਨੂੰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਉੱਨਤ ਬਣਾਉਣ ਅਤੇ ਸੁਧਾਰਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਆਪਣੇ ਸੰਬੋਧਨ ਵਿੱਚ ਮੰਤਰੀ ਨੇ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਨੂੰ ਇਨ੍ਹਾਂ ਜਗ੍ਹਾਵਾਂ ‘ਤੇ ਆਉਣ ਅਤੇ ਇੱਥੋਂ ਦੀਆਂ ਹਰੀਆਂ-ਭਰੀਆਂ ਚਾਰਾਗਾਹਾਂ, ਸਵੱਛ ਵਾਤਾਵਰਣ ਅਤੇ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਪ੍ਰਾਹੁਣਚਾਰੀ ਨੂੰ ਦੇਖਣ ਦੀ ਅਪੀਲ ਕੀਤੀ।
ਇਸ ਮੌਕੇ ‘ਤੇ ਮੰਤਰੀ ਨੇ ਨੌਜਵਾਨ ਪੀੜ੍ਹੀ, ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕਰਨ ਵਾਲੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਵਿਅਕਤੀਗਤ ਵਿਕਾਸ, ਸਮਰੱਥਾ ਅਤੇ ਪ੍ਰਤਿਭਾ ਨੂੰ ਨਿਖਾਰਣ ਦੇ ਮਾਧਿਅਮ ਦੇ ਰੂਪ ਵਿੱਚ ਉਪਯੋਗ ਕਰਨ ਦੀ ਅਪੀਲ ਕੀਤੀ, ਜੋ ਉਨ੍ਹਾਂ ਨੂੰ, ਚਾਹੇ ਖੇਡ ਹੋਵੇ ਜਾਂ ਸਿੱਖਿਅਕ ਖੇਤਰ , ਕਿਸੇ ਵੀ ਮੁਕਾਬਲੇ ਵਿੱਚ ਮੁਕਾਬਲਾ ਕਰਨ ਯੋਗ ਬਣਾਵੇਗਾ ।
ਉਨ੍ਹਾਂ ਨੇ ਕੋਵਿਡ - 19 ਮਹਾਮਾਰੀ ਦੇ ਕਾਰਨ ਸਾਹਮਣੇ ਆਈਆਂ ਢੇਰ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਇਨ੍ਹਾਂ ਮਹੱਤਵਪੂਰਣ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਜੰਮੂ ਤੇ ਕਸ਼ਮੀਰ ਦੇ ਜ਼ਿਲ੍ਹੇ ਪ੍ਰਸ਼ਾਸਨ ਅਤੇ ਖੇਡ ਪਰਿਸ਼ਦ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ।
ਸ਼੍ਰੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਕਾਫ਼ੀ ਪ੍ਰਸੰਨਤਾ ਹੋਈ ਕਿ ਜੰਮੂ ਤੇ ਕਸ਼ਮੀਰ ਦੇ ਨੌਜਵਾਨ ਖੇਡ ਗਤੀਵਿਧੀਆਂ ਵਿੱਚ ਡੂੰਘੀ ਰੁਚੀ ਵਿਖਾ ਰਹੇ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਖੇਡਾਂ ਦੇ ਬੁਨਿਆਦੀ ਢਾਂਚੇ ਦੇ ਅਣਹੋਂਦ ਦੇ ਕਾਰਨ ਸਾਡੇ ਖਿਡਾਰੀ ਨਿਰਾਸ਼ ਨਹੀਂ ਮਹਿਸੂਸ ਕਰਨਗੇ।” ਸਾਰੀਆਂ ਖੇਡ ਗਤੀਵਿਧੀਆਂ ਵਿੱਚ ਇੱਛਤ ਨਤੀਜੇ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਯੁਵਾਵਾਂ ਨੂੰ ਨਵੇਂ ਅਤੇ ਵਿਗਿਆਨਿਕ ਢੰਗ ਨਾਲ ਟ੍ਰੇਨਿੰਗ ਦੇਣ ‘ਤੇ ਜ਼ੋਰ ਦਿੱਤਾ ।
ਇਸ ਤੋਂ ਪਹਿਲਾਂ, ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਮਾਣਯੋਗ ਮੰਤਰੀ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲ ਦੇ ਸਲਾਹਕਾਰ ਮਾਣਯੋਗ ਸ਼੍ਰੀ ਫਾਰੂਕ ਅਹਿਮਦ ਖਾਨ, ਪ੍ਰਮੁੱਖ ਸਕੱਤਰ ਵਾਈਐੱਸਐੱਸ, ਡਾਇਰੈਕਟਰ ਵਾਈਐੱਸਐੱਸ ਕਸ਼ਮੀਰ, ਡੀਸੀ ਬਡਗਾਮ ਸ਼ਾਹਬਾਜ ਅਹਿਮਦ ਮਿਰਜਾ ਅਤੇ ਐੱਸਐੱਸਪੀ ਬਡਗਾਮ ਸਹਿਤ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਸਵਾਗਤ ਕੀਤਾ ।
ਆਪਣੇ ਸਵਾਗਤੀ ਭਾਸ਼ਣ ਵਿੱਚ, ਸ਼੍ਰੀ ਫਾਰੂਖ ਅਹਿਮਦ ਖਾਨ ਕਿਹਾ ਕਿ ਅੱਜ ਦੇ ਦਿਨ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਖੇਡ ਪ੍ਰੇਮੀਆਂ, ਖਾਸ ਤੌਰ ‘ਤੇ ਬਡਗਾਮ, ਅਨੰਤਨਾਗ ਅਤੇ ਪੁਲਵਾਮਾ ਦੇ ਨੌਜਵਾਨ ਖਿਡਾਰੀਆਂ ਦੇ ਲਈ , ਇੱਕ ਸ਼ੁਭ ਦਿਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ, ਜਿੱਥੇ ਤਿੰਨ ਸੁਸਜਿਤ ਇਨਡੋਰ ਸਟੇਡੀਅਮ ਦਾ ਉਦਘਾਟਨ ਹੋਇਆ ਹੈ ਅਤੇ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਲਈ ਖੋਲ੍ਹ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਵਰਤਮਾਨ ਸਰਕਾਰ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਦੇਸ਼ਾਂ ਵਿੱਚ ਉਪਲੱਬਧ ਬੁਨਿਆਦੀ ਢਾਂਚੇ ਦੇ ਅਨੁਰੂਪ ਬਣਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦਾ ਟੀਚਾ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾਵਾਂ ਉਪਲੱਬਧ ਕਰਾਉਣਾ ਹੈ , ਤਾਕਿ ਉਹ ਓਲੰਪਿਕ ਪੱਧਰ ‘ਤੇ ਮੁਕਾਬਲਿਆਂ ਵਿੱਚ ਭਾਗ ਲੈ ਸਕਣ ਅਤੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ।
ਤਿੰਨ ਇਨਡੋਰ ਸਟੇਡੀਅਮ ਦਾ ਉਦਘਾਟਨ ਕਰਨ ਦੇ ਬਾਅਦ, ਮੰਤਰੀ ਨੇ ਸਥਾਨਕ ਵਾਲੀਬਾਲ ਦੀਆਂ ਦੋ ਟੀਮਾਂ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਖਿਡਾਰੀਆਂ ਨੇ ਉਦਘਾਟਨੀ ਪ੍ਰੋਗਰਾਮ ਦੇ ਦੌਰਾਨ ਇੱਕ ਵਾਲੀਬਾਲ ਮੈਚ ਵੀ ਖੇਡਿਆ, ਜਿਸ ਦੀ ਇੱਕ ਵਾਲੀਬਾਲ ਖਿਡਾਰੀ ਦੇ ਰੂਪ ਵਿੱਚ ਮਾਣਯੋਗ ਮੰਤਰੀ ਨੇ ਪ੍ਰਸ਼ੰਸਾ ਕੀਤੀ। ਮੰਤਰੀ ਨੇ ਬੋਕਸਿੰਗ, ਜੂਡੋ ਅਤੇ ਤਲਵਾਰਬਾਜੀ ਨਾਲ ਜੁੜੇ ਐਥਲੀਟਾਂ ਦੀਆਂ ਖੇਡ ਗਤੀਵਿਧੀਆਂ ਨੂੰ ਵੀ ਵੇਖਿਆ ।
ਦਿਨ ਭਰ ਚਲੇ ਸਮਾਰੋਹ ਵਿੱਚ ਕਈ ਜ਼ਿਲ੍ਹਾ ਅਤੇ ਖੇਤਰੀ ਅਧਿਕਾਰੀਆਂ ਦੇ ਇਲਾਵਾ ਡੀਡੀਸੀ ਦੇ ਚੇਅਰਪਰਸਨ ਨਜੀਰ ਅਹਿਮਦ ਖਾਨ ਦੇ ਨਾਲ ਡੀਡੀਸੀ , ਬੀਡੀਸੀ ਅਤੇ ਹੋਰ ਪੀਆਰਆਈ ਮੈਂਬਰ ਵੀ ਸ਼ਾਮਿਲ ਹੋਏ ।
*******
ਐੱਨਬੀ/ਓਏ
(Release ID: 1759078)
Visitor Counter : 156