ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਐੱਨਸੀਡਬਲਿਊ ਨੇ ਡੇਅਰੀ ਫਾਰਮਿੰਗ ਵਿੱਚ ਮਹਿਲਾਵਾਂ ਦੇ ਲਈ ਦੇਸ਼ਵਿਆਪੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ
ਡੇਅਰੀ ਫਾਰਮਿੰਗ ਅਤੇ ਸੰਬੰਧਿਤ ਗਤੀਵਿਧੀਆਂ ਨਾਲ ਜੁੜੀ ਮਹਿਲਾਵਾਂ ਨੂੰ ਟ੍ਰੇਂਡ ਕਰਨ ਦੇ ਲਈ ਐੱਨਸੀਡਬਲਿਊ ਭਾਰਤ ਭਰ ਦੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕਰ ਰਿਹਾ ਹੈ
ਐੱਨਸੀਡਬਲਿਊ ਦਾ ਉਦੇਸ਼ ਮਹਿਲਾ, ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਸਾਇੰਟਿਫਿਕ ਟ੍ਰੇਨਿੰਗ ਤੇ ਵਿਵਹਾਰਕ ਵਿਚਾਰਾਂ ਦੇ ਮਾਧਿਅਮ ਨਾਲ ਡੇਅਰੀ ਫਾਰਮਿੰਗ ਖੇਤਰ ਵਿੱਚ ਵਿਸਤਾਰ ਗਤੀਵਿਧੀਆਂ ਨੂੰ ਪ੍ਰਭਾਵੀ ਢੰਗ ਨਾਲ ਸੰਚਾਲਿਤ ਕਰਨ ਵਿੱਚ ਮਦਦ ਕਰਨਾ ਹੈ
ਵਿੱਤੀ ਸੁਤੰਤਰਤਾ, ਮਹਿਲਾ ਸਸ਼ਕਤੀਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ: ਐੱਨਸੀਡਬਲਿਊ ਚੇਅਰਪਰਸਨ
Posted On:
27 SEP 2021 2:27PM by PIB Chandigarh
ਗ੍ਰਾਮੀਣ ਮਹਿਲਾਵਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਆਰਥਿਕ ਰੂਪ ਨਾਲ ਸੁਤੰਤਰ ਬਣਾਉਣ ਦੇ ਇੱਕ ਪ੍ਰਯਤਨ ਦੇ ਤਹਿਤ, ਰਾਸ਼ਟਰੀ ਮਹਿਲਾ ਆਯੋਗ (ਐੱਨਸੀਡਬਲਿਊ) ਨੇ ਡੇਅਰੀ ਫਾਰਮਿੰਗ ਵਿੱਚ ਮਹਿਲਾਵਾਂ ਦੇ ਲਈ ਇੱਕ ਦੇਸ਼ਵਿਆਪੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਆਯੋਗ ਡੇਅਰੀ ਫਾਰਮਿੰਗ ਅਤੇ ਸੰਬੰਧ ਗਤੀਵਿਧੀਆਂ ਨਾਲ ਜੁੜੀਆਂ ਮਹਿਲਾਵਾਂ ਦੀ ਪਹਿਚਾਣ ਅਤੇ ਟ੍ਰੇਨਿੰਗ ਦੇ ਲਈ ਪੂਰੇ ਭਾਰਤ ਵਿੱਚ ਐਗਰੀਕਲਚਰ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕਰ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਵੈਲਿਊ ਐਡੀਸ਼ਨ, ਗੁਣਵੱਤਾ ਵਾਧਾ, ਪੈਕੇਜਿੰਗ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਅਤੇ ਹੋਰ ਸ਼ਾਮਲ ਹਨ।
ਪ੍ਰੋਜੈਕਟ ਦੇ ਤਹਿਤ ਪਹਿਲਾ ਪ੍ਰੋਗਰਾਮ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਸਹਿਯੋਗ ਨਾਲ ਰਾਜ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਵ੍ ਵੈਟੇਰੀਨਰੀ ਅਤੇ ਐਨੀਮਲ ਸਾਇੰਸਸ ਵਿੱਚ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਮਹਿਲਾ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਲਈ ‘ਵੈਲਿਊ ਐਡਿਡ ਡੇਅਰੀ ਪ੍ਰੋਡਕਟਸ’ ਦੇ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ। ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ, ਐੱਨਸੀਡਬਲਿਊ ਦੀ ਚੇਅਰਪਰਸਨ ਸ਼੍ਰੀਮਤੀ ਰੇਖਾ ਸ਼ਰਮਾ ਨੇ ਕਿਹਾ ਕਿ ਵਿੱਤੀ ਸਹਾਇਤਾ ਸੁਤੰਤਰਤਾ ਮਹਿਲਾ ਸਸ਼ਕਤੀਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਭਾਰਤ ਦੀਆਂ ਮਹਿਲਾਵਾਂ ਡੇਅਰੀ ਫਾਰਮਿੰਗ ਦੇ ਹਰ ਹਿੱਸੇ ਵਿੱਚ ਸ਼ਾਮਲ ਹਨ, ਫੇਰ ਵੀ ਵਿੱਤੀ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਐੱਨਸੀਡਬਲਿਊ ਦਾ ਟੀਚਾ ਆਪਣੇ ਪ੍ਰੋਜੈਕਟ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਡੇਅਰੀ ਉਤਪਾਦਾਂ ਦੀ ਗੁਣਵੱਤਾ ਵਧਾਉਣ, ਉਨ੍ਹਾਂ ਦੇ ਵੈਲਿਊ ਐਡੀਸ਼ਨ, ਪੈਕੇਜਿੰਗ ਅਤੇ ਸ਼ੈਲਫ ਲਾਈਫ ਨੂੰ ਵਧਾਉਣ ਤੇ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਨਾਲ ਜੁੜੀ ਟ੍ਰੇਨਿੰਗ ਦੇ ਕੇ ਸਸ਼ਕਤ ਕਰਨਾ ਅਤੇ ਵਿੱਤੀ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ ਹੈ।
ਰਾਸ਼ਟਰੀ ਮਹਿਲਾ ਆਯੋਗ ਮਹਿਲਾਵਾਂ ਦੀ ਉਨ੍ਹਾਂ ਦੀ ਪੂਰੀ ਸਮਰੱਥਾ ਹਾਸਲ ਕਰਨ ਅਤੇ ਇੱਕ ਸਥਾਈ ਅਰਥਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਿੱਚ ਮਦਦ ਕਰਨ ਦੇ ਲਈ ਕੰਮ ਕਰ ਰਿਹਾ ਹੈ। ਆਯੋਗ ਹਮੇਸ਼ਾ ਮਹਿਲਾਵਾਂ ਦੀ ਸਮਾਨਤਾ ਦੇ ਲਈ ਖੜਾ ਰਿਹਾ ਹੈ ਕਿਉਂਕਿ ਇਹ ਦ੍ਰਿੜਤਾ ਨਾਲ ਮੰਨਦਾ ਹੈ ਕਿ ਅਰਥਵਿਵਸਥਾ ਸਫਲ ਨਹੀਂ ਹੋ ਸਕਦੀ ਜੇਕਰ ਅਸੀਂ ਆਪਣੀ ਅੱਧੀ ਆਬਾਦੀ ਨੂੰ ਉਸ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਤੋਂ ਰੋਕਣਗੇ।
ਐੱਨਸੀਡਬਲਿਊ ਦਾ ਉਦੇਸ਼ ਡੇਅਰੀ ਫਾਰਮਿੰਗ ਖੇਤਰ ਵਿੱਚ ਵਿਸਤਾਰ ਸੰਬੰਧੀ ਗਤੀਵਿਧੀਆਂ ਨੂੰ ਪ੍ਰਭਾਵੀ ਢੰਗ ਨਾਲ ਸੰਚਾਲਿਤ ਕਰਨ ਦੇ ਲਈ ਸਾਇੰਟਿਫਿਕ ਟ੍ਰੇਨਿੰਗ ਅਤੇ ਵਿਵਹਾਰਿਕ ਵਿਚਾਰਾਂ ਦੀ ਇੱਕ ਲੜੀ ਦੇ ਮਾਧਿਅਮ ਨਾਲ ਮਹਿਲਾ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪ ਦੀ ਮਦਦ ਕਰਨਾ ਹੈ। ਆਯੋਗ ਮਹਿਲਾਵਾਂ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਉੱਦਮਤਾ ਦੇ ਲਈ ਪ੍ਰੋਤਸਾਹਿਤ ਕਰਨ ਦੀ ਖਾਤਰ ਟ੍ਰੇਨਿੰਗ ਪ੍ਰਦਾਨ ਕਰੇਗਾ। ਐੱਨਸੀਡਬਲਿਊ ਅਜਿਹੇ ਟ੍ਰੇਨਰਾਂ ਦੀ ਵੀ ਚੋਣ ਕਰੇਗਾ ਜੋ ਮਹਿਲਾ ਉੱਦਮੀਆਂ, ਮਹਿਲਾਵਾਂ ਦੁਆਰਾ ਸੰਚਾਲਿਤ ਮਿਲਕ ਕਾਪਰੇਟਿਵ ਸੋਸਾਇਟੀਸ, ਮਹਿਲਾ ਸੈਲਫ ਹੈਲਪ ਗੁਰੱਪਸ ਆਦਿ ਨੂੰ ਟ੍ਰੇਂਡ ਕਰਨਗੇ। ਐੱਨਸੀਡਬਲਿਊ ਦਾ ਉਦੇਸ਼ ਡੇਅਰੀ ਖੇਤਰ ਵਿੱਚ ਇੱਕ ਟਿਕਾਊ ਅਤੇ ਪ੍ਰਤੀਕ੍ਰਿਤੀਯੋਗ (replicable) ਜ਼ਿਲ੍ਹਾ ਪੱਧਰ ਮਾੱਡਲ ਬਣਾਉਣਾ ਹੈ ਜਿਸ ਨੂੰ ਅੱਗੇ ਦੇਸ਼ ਦੇ ਡੇਅਰੀ ਫਾਰਮਿੰਗ ਖੇਤਰਾਂ ਵਿੱਚ ਅਪਣਾਇਆ ਜਾ ਸਕੇ। ਪ੍ਰੋਜੈਕਟ ਦਾ ਉਦੇਸ਼ ਡੇਅਰੀ ਉਤਪਾਦਾਂ ਦੇ ਨਿਰਮਾਣ ਤੇ ਮਾਰਕੀਟਿੰਗ ਦੇ ਲਿਹਾਜ਼ ਨਾਲ ਪਿੰਡਾਂ ਵਿੱਚ ਉਪਲੱਬਧ ਅਪਾਰ ਸਮਰੱਥਾ ਦਾ ਦੋਹਨ ਕਰਨਾ ਅਤੇ ਇਸ ਪ੍ਰਕਿਰਿਆ ਦੇ ਨਾਲ-ਨਾਲ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਹੈ ਤਾਕਿ ਉਹ ਵਿੱਤੀ ਸੁਤੰਤਰਤਾ ਪ੍ਰਾਪਤ ਕਰ ਸਕਣ।
*****
ਬੀਵਾਈ/ਏਐੱਸ
(Release ID: 1758984)
Visitor Counter : 171