ਉਪ ਰਾਸ਼ਟਰਪਤੀ ਸਕੱਤਰੇਤ

ਸੂਚਨਾ ਅਤੇ ਸਾਈਬਰ ਯੁੱਧ ਜਿਹੇ ਨਵੇਂ ਖੇਤਰਾਂ ਵਿੱਚ ਵੀ ਉੱਤਮਤਾ ਬਣਾਏ ਰੱਖਣ ਦੇ ਲਈ ਸੈਨਾਵਾਂ ਤਿਆਰ ਰਹਿਣ : ਉਪ ਰਾਸ਼ਟਰਪਤੀ


ਆਪਣੀ ਬਹਾਦਰੀ ਨਾਲ ਹਥਿਆਰਬੰਦ ਬਲਾਂ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਦੇਸ਼ਵਾਸੀਆਂ ਨੂੰ ਨੇੜਲੇ ਜੰਗੀ ਅਜਾਇਬਘਰਾਂ ਨੂੰ ਦੇਖਣ ਦੀ ਸੱਦਾ ਦਿੱਤਾ ਜਿਸ ਨਾਲ ਉਹ ਆਪਣੇ ਸੈਨਿਕਾਂ ਦੇ ਬਲੀਦਾਨ ਤੋਂ ਜਾਣੂ ਹੋ ਸਕਣ



ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਦਾ ਸ਼ਾਮਲ ਹੋਣਾ, ਸ਼ੁਭ ਸੰਕੇਤ ਹੈ : ਉਪ ਰਾਸ਼ਟਰਪਤੀ



ਧਾਰਾ 370 ਦੀ ਸਮਾਪਤੀ ਨਾਲ ਜੰਮੂ ਤੇ ਕਸ਼ਮੀਰ ਦੇ ਲੋਕਾਂ ਅਤੇ ਬਾਕੀ ਭਾਰਤ ਦੇ ਵਿਚਕਾਰ ਦੀ ਦੀਵਾਰ ਹਟ ਗਈ ਹੈ : ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਜੈਸਲਮੇਰ ਜੰਗੀ ਅਜਾਇਬਘਰ ਦੇਖਿਆ ਅਤੇ ਸੈਨਿਕਾਂ ਨੂੰ ਵੀ ਮਿਲੇ



ਸ਼੍ਰੀ ਨਾਇਡੂ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ 191 ਬਟਾਲੀਅਨ ਦੇ ਸੈਨਿਕ ਸੰਮੇਲਨ ਨੂੰ ਸੰਬੋਧਨ ਕੀਤਾ



ਉਪ ਰਾਸ਼ਟਰਪਤੀ ਨੇ ਮੇਹਰਾਨਗੜ੍ਹ ਕਿਲ੍ਹਾ ਵੀ ਦੇਖਿਆ, ਰਾਜਸਥਾਨ ਦੀ ਸ਼ਾਨ ਦਾ ਉੱਜਲ ਪ੍ਰਤੀਕ ਦੱਸਿਆ

Posted On: 27 SEP 2021 6:55PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੇਕਈਆ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਦੇ ਆਸ-ਪਾਸ ਦੀ ਭੂ-ਰਣਨੀਤਕ ਸਥਿਤੀ ਤੇਜ਼ੀ ਨਾਲ ਅਨਿਸ਼ਚਿਤਤਾ ਵਿੱਚ ਬਦਲ ਰਹੀ ਹੈ ਅਤੇ ਅਸੀਂ ਅੰਦਰ ਅਤੇ ਬਾਹਰ ਦੋਵਾਂ ਪਾਸਿਆਂ ਤੋਂ ਪ੍ਰਗਟ ਅਤੇ ਭੇਸ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਹਥਿਆਰਬੰਦ ਬਲਾਂ ਨੂੰ ਤਾਕੀਦ ਕੀਤੀ ਕਿ ਉਹ ਕੇਵਲ ਪਰੰਪਰਾਗਤ ਯੁੱਧ ਦੀ ਤਿਆਰੀ ਵਿੱਚ ਆਪਣੀ ਉੱਤਮਤਾ ਬਣਾ ਕੇ ਰੱਖਣ ਬਲਕਿ ਯੁੱਧ ਦੇ ਨਵੇਂ ਖੇਤਰਾਂ ਜਿਸ ਤਰ੍ਹਾਂ ਸੂਚਨਾ ਅਤੇ ਸਾਈਬਰ ਖੇਤਰ ਵਿੱਚ ਵੀ ਆਪਣਾ ਦਬਦਬਾ ਸਥਾਪਿਤ ਕਰਨ ਦੇ ਲਈ ਤਿਆਰ ਰਹਿਣ, ਯੁੱਧ ਖੇਤਰ ਵਿੱਚ ਰੋਬੋਟਿਕਸ ਅਤੇ ਡ੍ਰੋਨ ਦੇ ਵਧਦੇ ਪ੍ਰਯੋਗ ਦੇ ਲਈ ਵੀ ਤਿਆਰੀ ਕਰਨ।

ਅੱਜ ਜੈਸਲਮੇਰ ਵਿੱਚ ਭਾਰਤੀ ਸੈਨਾ ਦੀ 12 ਰੈਪਿਡ ਡਿਵੀਜ਼ਨ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਸ਼ਾਂਤੀ ਨੂੰ ਵਿਕਾਸ ਦੇ ਲਈ ਜ਼ਰੂਰੀ ਸ਼ਰਤ ਦੱਸਿਆ ਅਤੇ ਕਿਹਾ ਕਿ ਸਾਡੇ ਬਲਾਂ ‘ਤੇ ਦੇਸ਼ ਦੀਆਂ ਸਰਹੱਦਾਂ ‘ਤੇ ਅਤੇ ਦੇਸ਼ ਦੇ ਅੰਦਰ ਵੀ, ਸ਼ਾਂਤੀ ਅਤੇ ਸਥਿਰਤਾ ਬਣਾ ਕੇ ਰੱਖ ਦੀ ਵੱਡੀ ਜ਼ਿੰਮੇਵਾਰੀ ਹੈ। ਭਾਰਤੀ ਸੈਨਾ ਦੀ ਬਹਾਦਰੀ ਦਾ ਅਭਿਨੰਦਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਤਾਕਤ ਨੂੰ ਸਾਡੀ ਸੈਨਾਵਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ।

ਉਪ ਰਾਸ਼ਟਰਪਤੀ ਅੱਜ-ਕੱਲ੍ਹ ਰਾਜਸਥਾਨ ਦੀ ਪੰਜ ਦਿਨਾ ਯਾਤਰਾ ‘ਤੇ ਹਨ। ਅੱਜ ਉਨ੍ਹਾਂ ਨੇ ਜੈਸਲਮੇਰ ਜੰਗੀ ਅਜਾਇਬਘਰ ਦੇਖਿਆ, ਜਿੱਥੇ ਉਨ੍ਹਾਂ ਦਾ ਸੁਆਗਤ ਮੇਜਰ ਜਨਰਲ ਅਜੀਤ ਸਿੰਘ ਗਹਿਲੋਤ ਨੇ ਕੀਤਾ। ਉਪ ਰਾਸ਼ਟਰਪਤੀ ਨੇ ਥਾਰ ਰੇਗਿਸਤਾਨ ਦੀਆਂ ਗਰਮ ਅਤੇ ਕਠਿਨ ਪਰਿਸਥਿਤੀਆਂ ਵਿੱਚ ਦੇਸ਼ ਦੀਆਂ ਸਰਹੱਦਾਂ ਦੇ ਸੁਰੱਖਿਆ ਕਰਨ ਦੇ ਲਈ ਭਾਰਤੀ ਸੈਨਾ ਦੀ ਸਰਾਹਨਾ ਕੀਤੀ। ਉਨ੍ਹਾਂ ਸੈਨਿਕਾਂ ਨੂੰ ਕਿਹਾ ਕਿ ਦੇਸ਼ ਭਰੋਸਾ ਰੱਖਦਾ ਹੈ ਕਿ ਦੁਸ਼ਮਣ ਦੀ ਕਿਸੇ ਵੀ ਗਲਤ ਕਾਰਵਾਈ ਦਾ ਸਾਡੀ ਸੈਨਾ ਦੁਆਰਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਜੰਮੂ ਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਾਰਾ 370, ਜੋ ਵੈਸੇ ਵੀ ਇੱਕ ਅਸਥਾਈ ਪ੍ਰਬੰਧ ਹੀ ਸੀ, ਉਸ ਨੂੰ ਸਮਾਪਤ ਕਰਕੇ ਭਾਰਤੀ ਸੰਸਦ ਨੇ ਜੰਮੂ ਤੇ ਕਸ਼ਮੀਰ ਦੀ ਜਨਤਾ ਅਤੇ ਬਾਕੀ ਭਾਰਤ ਦੇ ਵਿਚਕਾਰ ਇੱਕ ਵੱਡੀ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ।

ਗੋਲਡਨ ਸਿਟੀ ਜੈਸਲਮੇਰ ਦੀ ਆਪਣੀ ਯਾਤਰਾ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਆਪਣੇ ਸਮ੍ਰਿੱਧ ਸੱਭਿਆਚਾਰ ਅਤੇ ਸੈਨਾ ਵਿਰਾਸਤ ਦੇ ਲਈ ਪ੍ਰਸਿੱਧ ਹੈ । ਇੱਕ ਦਿਨ ਪਹਿਲਾ ਲੌਂਗੇਵਾਲਾ ਯੁੱਧ ਸਥਾਨ ਦੀ ਆਪਣੀ ਯਾਤਰਾ ਨੂੰ ਨਾਭੁੱਲਣਯੋਗ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਲੌਂਗੇਵਾਲਾ ਦੇ ਇਤਿਹਾਸਿਕ ਯੁੱਧ ਵਿੱਚ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀ ਸੈਨਿਕਾਂ ਦੀ ਬਹਾਦਰੀ ਦੀ ਪ੍ਰੇਰਕ ਗਾਥਾ ਸੁਣ ਕੇ ਉਨ੍ਹਾਂ ਨੂੰ ਭਾਰਤੀ ਸੈਨਾ ‘ਤੇ ਬਹੁਤ ਗੌਰਵ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਸਥਾਨ ‘ਤੇ ਵਤਨ ਦੀ ਰੱਖਿਆ ਵਿੱਚ ਸਾਡੇ ਵੀਰ ਸੈਨਿਕਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਉਸ ਪਵਿੱਤਰ ਯੁੱਧ ਭੂਮੀ ਨੂੰ ਦੇਖ ਕੇ ਉਹ ਖ਼ੁਦ ਭਾਵੁਕ ਹੋ ਗਏ। ਉਨ੍ਹਾਂ ਨੇ ਯੁਵਾ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਉਸ ਸਥਾਨ ਨੂੰ ਜਾ ਕੇ ਜ਼ਰੂਰ ਦੇਖਣ ਕਿ ਕਿਹੜੀਆਂ ਕਠਿਨ ਪਰਿਸਥਿਤੀਆਂ ਵਿੱਚ ਸਾਡੇ ਸੈਨਿਕ ਦੇਸ਼ ਦੀ ਰੱਖਿਆ ਕਰਦੇ ਹਨ।

ਸੰਨ 1971 ਦੇ ਭਾਰਤ-ਪਾਕਿ ਯੁੱਧ ਵਿੱਚ ਭਾਰਤ ਦੀ ਨਿਰਣਾਇਕ ਜਿੱਤ ਦੇ “ਸਵਰਣਿਮ ਵਿਜੈ ਵਰਸ਼” ਦੇ ਅਵਸਰ ‘ਤੇ, ਉਪ ਰਾਸ਼ਟਰਪਤੀ ਨੇ ਸਾਰੇ ਬਹਾਦਰ ਸੈਨਿਕਾਂ ਭਰਪੂਰ ਸ਼ਰਧਾਂਜਲੀਆਂ ਦਿੱਤੀਆਂ ਅਤੇ ਭਾਰਤੀ ਸੈਨਾ ਦੀ 12 ਰੈਪਿਡ ਡਿਵੀਜ਼ਨ ਦੇ ਜੈਸਲਮੇਰ ਖੇਤਰ ਵਿੱਚ ਤੈਨਾਤ ਸਾਰੇ ਰੈਂਕਾਂ ਦੇ ਅਫ਼ਸਰਾਂ ਤੇ ਸੈਨਿਕਾਂ ਨੂੰ ਪ੍ਰਸੰਨ ਅਤੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਬਾਅਦ ਵਿੱਚ ਆਪਣੀ ਫੇਸਬੁੱਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਨੇੜਲੇ ਜੰਗੀ ਅਜਾਇਬ ਘਰ ਜਾ ਕੇ ਦੇਖਣ ਦਾ ਸੱਦਾ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਇਹ ਯਾਦ ਰਹੇ ਕਿ ਦੇਸ਼ ਦੇ ਨਾਗਰਿਕ ਰਾਤ ਨੂੰ ਚੈਨ ਨਾਲ ਸੌ ਸਕਣ ਇਸ ਦੇ ਲਈ ਸਾਡੇ ਬਹਾਦਰ ਸੈਨਿਕ ਕਿੰਨੀਆਂ ਕੁਰਬਾਨੀਆਂ ਦਿੰਦੇ ਹਨ। ਆਪਣੀ ਯਾਤਰਾ ਦੇ ਦੌਰਾਨ ਸ਼੍ਰੀ ਨਾਇਡੂ ਨੇ ਸਮਾਰਕ ‘ਤੇ ਫੁੱਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਅਰਪਿਤ ਕੀਤੀ ਅਤੇ ਆਪਣੀ ਪੋਸਟ ਵਿੱਚ ਲਿਖਿਆ, “ਜਦ ਤੱਕ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਅਤੇ ਦੇਸ਼ ਦੀ ਸੁਰੱਖਿਆ ਦੀ ਗੱਲ ਉੱਠਦੀ ਹੈ ਸਾਡੇ ਹਥਿਆਰਬੰਦ ਬਲਾਂ ਨੇ ਵਾਰ-ਵਾਰ ਆਪਣਾ ਅਤੇ ਆਪਣੀ ਸ਼ਕਤੀ ਦਾ ਲੋਹਾ ਮੰਨਵਾਇਆ ਹੈ।”

ਉਪ ਰਾਸ਼ਟਰਪਤੀ ਨੇ ਜੈਸਲਮੇਰ ਵਿੱਚ ਸੈਨਿਕ ਸੰਮੇਲਨ ਨੂੰ ਸੰਬੋਧਨ ਕੀਤਾ –

ਸਰਹੱਦ ‘ਤੇ ਸਥਿਤ ਜੈਸਲਮੇਰ ਦੀ ਆਪਣੀ ਯਾਤਰਾ ਦੇ ਦੌਰਾਨ ਉਪ ਰਾਸ਼ਟਰਪਤੀ ਨੇ ਅੱਜ ਸੀਮਾ ਸੁਰੱਖਿਆ ਬਲ ਦੀ ਟੁਕੜੀ ਦੇ ਹੈੱਡਕੁਆਰਟਰ ‘ਤੇ ਆਯੋਜਿਤ ਸੈਨਿਕ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਖੇਤਰ ਵਿੱਚ ਤੈਨਾਤ ਬੀਐੱਸਐੱਫ ਬਲ ਦੇ ਸੈਨਿਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੁਰਗਮ ਇਲਾਕਿਆਂ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਤਤਪਰ ਬੀਐੱਸਐੱਫ ਦੇ ਜਵਾਨਾਂ ਦੀ ਸਰਾਹਨਾ ਕੀਤੀ।

ਉਪ ਰਸ਼ਟਰਪਤੀ ਦੇ ਆਗਮਨ ‘ਤੇ, ਰਾਜਸਥਾਨ ਵਿੱਚ ਬੀਐੱਸਐੱਫ ਦੇ ਆਈਜੀ ਸ਼੍ਰੀ ਪੰਕਜ ਘੂਮਰ ਅਤੇ ਡੀਆਈਜੀ ਅਰੁਣ ਕੁਮਾਰ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਸ ਖੇਤਰ ਵਿੱਚ ਬੀਐੱਸਐੱਫ ਦੀ ਭੂਮਿਕਾ ਦੇ ਵਿਸ਼ੇ ਵਿੱਚ ਉਪ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ। ਬੀਐੱਸਐੱਫ ਦੀ ਉੱਚ ਪੱਧਰ ਦੀ ਸਿਖਲਾਈ, ਅਨੁਸ਼ਾਸਨ ਅਤੇ ਸ਼ਾਨਦਾਰ ਪਰੰਪਰਾਵਾਂ ਦੀ ਸਰਾਹਨਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨਕਸਲਵਾਦੀ ਅਤੇ ਆਤੰਕਵਾਦੀ ਹਿੰਸਾ ਵਰਗੇ ਅੰਦਰੂਨੀ ਸੁਰੱਖਿਆ ਦੇ ਖਤਰਿਆਂ ਦੀ ਰੋਕਥਾਮ ਵਿੱਚ ਬੀਐੱਸਐੱਫ ਦੀ ਸਫਲ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀ ਹਿੰਸਾ ‘ਤੇ ਨਿਯੰਤਰਣ ਕਰਦੇ ਸਮੇਂ, ਇਨਾਂ ਤੱਤਾਂ ਦੁਆਰਾ ਉਕਸਾਉਣ ‘ਤੇ ਵੀ, ਆਪਣੇ ਨਿਯਮਾਂ ਦੀ ਸੀਮਾ ਵਿੱਚ ਰਹਿ ਕੇ ਹੀ ਆਪਣੇ ਕਰਤੱਵਾਂ ਦਾ ਪਾਲਨ ਕੀਤਾ ਹੈ।

ਸੀਮਾ ‘ਤੇ ਵਧਦੇ ਖਤਰੇ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸੀਮਾਪਾਰ ਤੋਂ ਆਤੰਕਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜੋ ਪ੍ਰੋਤਸਾਹਨ ਅਤੇ ਪਨਾਹ ਸਾਡੇ ਕੁਝ ਗੁਆਂਢੀਆਂ ਦੁਆਰਾ ਦਿੱਤੀ ਜਾ ਰਹੀ ਹੈ, ਦੇਸ਼ ਨੂੰ ਇਸ ਤੋਂ ਮੁਕਤ ਬਣਾਉਣ ਦੇ ਲਈ ਸਾਡੇ ਸੁਰੱਖਿਆ ਬਲਾਂ ਨੂੰ ਸਤਰਕ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਦੁਸ਼ਮਣ ਦੇ ਡ੍ਰੋਨ ਵਰਗੇ ਵੱਧਦੇ ਖਤਰਿਆਂ ਦਾ ਪ੍ਰਭਾਵਸ਼ਾਲੀ ਸਮਾਧਾਨ ਕਰਨ ਦੇ ਲਈ ਬੀਐੱਸਐੱਫ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਤੋਂ ਉਮੀਦ ਕੀਤੀ ਕਿ ਉਹ ਆਧੁਨਿਕਤਮ ਟੈਕਨੋਲੋਜੀ ਦੇ ਖੇਤਰ ਵਿੱਚ ਵੀ ਜਵਾਨਾਂ ਦੀ ਸਿਖਲਾਈ ਵਧਾਉਣ। ਸ਼੍ਰੀ ਨਾਇਡੂ ਨੇ ਜਵਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਲਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ, ਇਸ ਦੇ ਲਈ ਦੂਰ-ਦੁਰਾਡੇ ਸਰਹੱਦੀ ਖੇਤਰਾਂ ਵਿੱਚ ਸੜਕਾਂ ਅਤੇ ਸੰਚਾਰ ਦੀ ਕਨੈਕਟੀਵਿਟੀ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬਿਜਲੀ ਪਹੁੰਚਾਈ ਜਾ ਰਹੀ ਹੈ। ਇਨ੍ਹਾਂ ਉਪਾਵਾਂ ਨਾਲ ਜਵਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਵਿੱਚ ਸੁਵਿਧਾ ਹੋਵੇਗੀ।

ਸ਼੍ਰੀ ਨਾਇਡੂ ਨੇ ਸੁਰੱਖਿਆ ਬਲਾਂ ਵਿੱਚ ਮਹਿਲਾਵਾਂ ਦੀ ਵਧਦੀ ਸੰਖਿਆ ‘ਤੇ ਸੰਤੋਸ਼ ਜਤਾਇਆ। ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਰਤ ਦੇ ਇਤਿਹਾਸ ਵਿੱਚ ਪੰਨਾ ਧਾਈ ਅਤੇ ਰਾਣੀ ਬਾਘੇਲੀ ਜਿਹੀਆਂ ਨਾਇਕਾਵਾਂ ਦੀ ਬਹਾਦਰੀ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਕਰਨ ਦੇ ਲਈ ਸਰਗਰਮੀ ਨਾਲ ਪ੍ਰੋਤਸਾਹਨ ਦੇ ਰਹੀ ਹੈ।

ਇਸ ਅਵਸਰ ‘ਤੇ ਉਪ ਰਾਸ਼ਟਰਪਤੀ ਨੇ ਲੌਂਗੇਵਾਲਾ ਯੁੱਧ ਵਿੱਚ ਹਿੱਸਾ ਲੈਣ ਵਾਲੇ ਸੈਨਿਕ, ਸ਼੍ਰੀ ਭੈਰੋਂ ਸਿੰਘ ਜੀ ਨੂੰ ਸਨਮਾਨਿਤ ਕੀਤਾ।

ਉਪ ਰਾਸ਼ਟਰਪਤੀ ਨੇ ਜੋਧਪੁਰ ਦਾ ਇਤਿਹਾਸਿਕ ਮੇਹਰਾਨਗੜ੍ਹ ਕਿਲ੍ਹਾ ਦੇਖਿਆ :

ਜੈਸਲਮੇਰ ਵਿੱਚ ਆਪਣੇ ਦੋ ਦਿਨਾਂ ਦੌਰੇ ਦੇ ਦੌਰਾਨ ਸੈਨਾ ਅਤੇ ਸੀਮਾ ਸੁਰੱਖਿਆ ਬਲ ਦੇ ਸੈਨਿਕਾਂ ਨਾਲ ਭੇਂਟ ਕਰਨ ਦੇ ਬਾਅਦ, ਉਪ ਰਾਸ਼ਟਰਪਤੀ ਅੱਜ ਜੋਧਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਅੱਜ ਵਿਸ਼ਵ ਟੂਰਿਜ਼ਮ ਦਿਵਸ ਦੇ ਅਵਸਰ ‘ਤੇ, ਜੋਧਪੁਰ ਦੇ ਇਤਿਹਾਸਿਕ ਮੇਹਰਾਨਗੜ੍ਹ ਕਿਲੇ ਨੂੰ ਦੇਖਿਆ। ਸ਼੍ਰੀ ਨਾਇਡੂ ਕਿਲੇ ਦੀ ਮਹਾਨਤਾ ਦੇਖ ਕੇ ਬਹੁਤ ਪ੍ਰਸੰਨ ਹੋਏ। ਆਪਣੀ ਫੇਸਬੁੱਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਕਿਲੇ ਨੂੰ ਰਾਜਸਥਾਨ ਦੀ ਸ਼ਾਨ ਦਾ ਸੁਨਹਿਰੀ ਪ੍ਰਤੀਕ ਦੱਸਿਆ। ਕਿਲੇ ਨੂੰ ਦੇਖਣ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਕਿਲੇ ਦੇ ਅੰਦਰ ਸਥਿਤ ਸ਼ੀਸ਼ ਮਹਿਲ, ਫੂਲ ਮਹਿਲ ਅਤੇ ਜਾਨਕੀ ਮਹਿਲ, ਸਾਡੇ ਸ਼ਿਲਪਕਾਰਾਂ ਅਤੇ ਕਾਰੀਗਰਾਂ ਦੀ ਕਲਾਤਮਕ ਕਾਰੀਗਰੀ ਅਤੇ ਉਨ੍ਹਾਂ ਦੇ ਹੁਨਰ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਲਿਖਿਆ ਕਿ ਕਿਲੇ ਦੀ ਦੀਵਾਰ ‘ਤੇ ਖੜ੍ਹੇ ਹੋ ਕੇ ਦੇਖਣ ‘ਤੇ ਜੋਧਪੁਰ ਸ਼ਹਿਰ ਉਤਨਾ ਹੀ ਮਨਮੋਹਕ ਲਗਦਾ ਹੈ ਜਿਤਨੀ ਮਨਮੋਹਕ ਕਿਲੇ ਦੀ ਅੰਦਰ ਦੀ ਸੁੰਦਰਤਾ ਹੈ।

ਦੇਸ਼ ਭਰ ਵਿੱਚ ਆਰਕੀਟੈਕਚਰ ਦੇ ਅਨੇਕ ਅਦਭੁਤ ਨਮੂਨੇ ਦੇਖਣ ਤੋਂ ਬਾਅਦ ਆਪਣੇ ਅਨੁਭਵ ਦੇ ਅਧਾਰ ‘ਤੇ ਸ਼੍ਰੀ ਨਾਇਡੂ ਲਿਖਦੇ ਹਨ ਕਿ ਇਹ ਸਥਾਨ ਹਮੇਸ਼ਾ ਤੁਹਾਨੂੰ ਅਚੰਭਿਤ ਕਰਦੇ ਹਨ। ਗਹਿਰੇ ਗਿਆਨ ਨਾਲ ਭਰਿਆ ਇਹ ਅਨੁਭਵ ਬਹੁਤ ਹੀ ਗਿਆਨਵਰਧਕ ਰਿਹਾ ਹੈ।

ਉਪ ਰਾਸ਼ਟਰਪਤੀ ਦੇ ਇਸ ਦੌਰੇ ਦੌਰਾਨ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ ਅਤੇ ਪ੍ਰਦੇਸ਼ ਸਰਕਾਰ ਵਿੱਚ ਮੰਤਰੀ, ਡਾ. ਬੁਲਾਕੀ ਦਾਸ ਕੱਲਾ ਵੀ ਨਾਲ ਰਹੇ।

 

 

 **********

ਐੱਮਐੱਸ/ਆਰਕੇ



(Release ID: 1758774) Visitor Counter : 231


Read this release in: English , Urdu , Hindi , Tamil