ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਕਸ਼ਮੀਰ ਵਿੱਚ ਆਰਮੀ ਗੁਡਵਿਲ ਸਕੂਲਾਂ ਨੂੰ ਸੀਐੱਸਆਰ ਦੇ ਅਧੀਨ ਸਹਾਇਤਾ ਪ੍ਰਦਾਨ ਕੀਤੀ

Posted On: 27 SEP 2021 3:29PM by PIB Chandigarh

ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਪਾਵਰਗ੍ਰਿਡ) ਨੇ ਅੱਜ ਕਸ਼ਮੀਰ ਦੇ ਉਰੀ ਵਿੱਚ ਲੈਫਟੀਨੈਂਟ ਜਨਰਲ ਡੀ ਪੀ ਪਾਂਡੇ, ਜੀਓਸੀ 15 ਕੋਰ, ਸ਼੍ਰੀ ਕੈਲਾਸ਼ ਰਾਠੌਰ, ਕਾਰਜਕਾਰੀ ਨਿਰਦੇਸ਼ਕ, ਪਾਵਰਗ੍ਰਿਡ ਉੱਤਰੀ ਖੇਤਰ-II, ਅਤੇ ਪਾਵਰਗ੍ਰਿਡ ਅਤੇ ਭਾਰਤੀ ਫੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਸ ਆਰਮੀ ਗੁਡਵਿਲ ਸਕੂਲਾਂ [Army Goodwill Schools (AGS)] ਨੂੰ ਸਮਰਪਿਤ, ਅਪਗ੍ਰੇਡ ਅਤੇ ਡਿਜੀਟਾਈਜ਼ਡ ਕੀਤਾ। ਇਨ੍ਹਾਂ ਸਕੂਲਾਂ ਨੂੰ ਪਾਵਰਗ੍ਰਿਡ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐੱਸਆਰ) ਪਹਿਲ ਦੇ ਤਹਿਤ ਅਪਗ੍ਰੇਡ ਅਤੇ ਡਿਜੀਟਾਈਜ਼ਡ ਕੀਤਾ ਗਿਆ ਹੈ।

ਪਾਵਰਗ੍ਰਿਡ ਨੇ ਭਾਰਤੀ ਫ਼ੌਜ ਨੂੰ 3.09 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਤਾਂ ਜੋ ਦਸ ਆਰਮੀ ਗੁਡਵਿਲ ਸਕੂਲਾਂ (ਏਜੀਐੱਸ) ਯਾਨੀ - ਏਜੀਐੱਸ-ਬੋਨੀਯਾਰ, ਬਾਰਾਮੂਲਾ, ਏਜੀਐੱਸ-ਹਾਜੀਨਾਰ, ਕੁਪਵਾੜਾ, ਏਜੀਐੱਸ-ਵੇਨ, ਬਾਂਦੀਪੋਰਾ, ਏਜੀਐੱਸ-ਚੰਡੀਗਾਮ, ਕੁਪਵਾੜਾ, ਏਜੀਐੱਸ- ਬਡਕੋਟ, ਕੁਪਵਾੜਾ, ਏਜੀਐੱਸ- ਸੋਪੋਰ, ਬਾਰਾਮੂਲਾ, ਏਜੀਐੱਸ- ਕ੍ਰੁਸਾਨ, ਕੁਪਵਾੜਾ, ਏਜੀਐੱਸ-ਬਿਹਬਾਗ, ਕੁਲਗਾਮ  ਐਸ਼ਮੁਕਮ, ਅਨੰਤਨਾਗ, ਏਜੀਐੱਸ- ਵੁਜ਼ੂਰ, ਅਨੰਤਨਾਗ, ਦੇ ਵਿਦਿਆਰਥੀਆਂ ਨੂੰ ਤਕਨਾਲੋਜੀ ਅਧਾਰਤ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

ਪਾਵਰਗ੍ਰਿਡ ਦਾ ਇਹ ਸੀਐੱਸਆਰ ਪ੍ਰਯਤਨ 5000 ਦੇ ਕਰੀਬ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ, ਵਿਗਿਆਨਕ, ਸੱਭਿਆਚਾਰਕ ਵਿਕਾਸ ਦੇ ਨਾਲ ਡਿਜੀਟਲ ਲਰਨਿੰਗ ਅਤੇ ਡਿਜੀਟਲ ਏਡਜ ਦੀ ਸਹਾਇਤਾ ਨਾਲ ਜਾਣਕਾਰੀ ਤੱਕ ਜਲਦੀ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਇਸ ਸੀਐੱਸਆਰ ਪਹਿਲਕਦਮੀ ਦੁਆਰਾ, ਕਸ਼ਮੀਰ ਘਾਟੀ ਦੇ ਵਿਦਿਆਰਥੀਆਂ ਦੇ ਲਾਭ ਲਈ ਨਵੀਨਤਮ ਅਧਿਆਪਨ ਸਮਾਧਾਨ ਉਪਲਬਧ ਹੋਣਗੇ।

ਪਾਵਰਗ੍ਰਿਡ (POWERGRID) ਵਿੱਚ ਇਸ ਵੇਲੇ 172,154 ਸੀਕੇਐੱਮ ਟ੍ਰਾਂਸਮਿਸ਼ਨ ਲਾਈਨਾਂ, 262 ਸਬ-ਸਟੇਸ਼ਨ ਅਤੇ 446,940 ਐੱਮਵੀਏ ਤੋਂ ਵੱਧ ਟ੍ਰਾਂਸਫੋਰਮੇਸ਼ਨ ਸਮਰੱਥਾ ਮੌਜੂਦ ਹੈ। ਨਵੀਨਤਮ

ਤਕਨੀਕੀ ਉਪਕਰਣਾਂ ਅਤੇ ਤਕਨੀਕਾਂਨੂੰ ਅਪਣਾਉਣ, ਆਟੋਮੇਸ਼ਨ ਅਤੇ ਡਿਜੀਟਲ ਸਮਾਧਾਨਾਂ ਦੀ ਵਧਦੀ ਵਰਤੋਂ ਦੇ ਨਾਲ, ਪਾਵਰਗ੍ਰਿਡ ਔਸਤ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਉਪਲਬਧਤਾ > 99% ਬਰਕਰਾਰ ਰੱਖਣ ਦੇ ਸਮਰੱਥ ਹੋਇਆ ਹੈ। ਜੰਮੂ ਵਿੱਚ ਸਥਿਤ ਹੈੱਡਕੁਆਰਟਰ ਵਾਲੇ ਉੱਤਰੀ ਖੇਤਰ-II ਦੀ ਟ੍ਰਾਂਸਮਿਸ਼ਨ ਪ੍ਰਣਾਲੀ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਦੇ ਕੁਝ ਹਿੱਸਿਆਂ ਅਤੇ ਚੰਡੀਗੜ੍ਹ, ਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੀ ਹੋਈ ਹੈ।

*********

 

 ਐੱਮਵੀ/ਆਈਜੀ



(Release ID: 1758731) Visitor Counter : 154


Read this release in: English , Urdu , Hindi , Tamil