ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਬਿਸ਼ੇਸ਼ਵਰ ਟੁਡੂ ਨੇ ਜਨਜਾਤੀ ਕਾਰਜ ਮੰਤਰਾਲੇ ਵੱਲੋਂ ਆਯੋਜਿਤ ਦੋ ਰੋਜ਼ਾ ‘ਰਾਸ਼ਟਰੀ ਜਨਜਾਤੀ ਖੋਜ ਸੰਮੇਲਨ’ ਦਾ ਉਦਘਾਟਨ ਕੀਤਾ


ਜਨਜਾਤੀ ਸਮੁਦਾਏ ਕੋਲ ਨਾ ਸਿਰਫ਼ ਖੋਜ ਦੇ ਖੇਤਰ ਵਿੱਚ ਸਮਰੱਥਾ ਅਤੇ ਕਈ ਪ੍ਰਤਿਭਾਵਾਂ ਹਨ, ਬਲਕਿ ਖੇਡ, ਕਲਾ ਅਤੇ ਸ਼ਿਲਪ ਵਿੱਚ ਵੀ ਨਿਪੁੰਨ ਹਨ: ਸ਼੍ਰੀ ਬਿਸ਼ੇਸ਼ਵਰ ਟੁਡੂ

Posted On: 24 SEP 2021 11:03AM by PIB Chandigarh

ਮੁੱਖ ਵਿਸ਼ੇਸ਼ਤਾਵਾਂ :

  • ਜਨਜਾਤੀ ਕਾਰਜ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਬਿਸ਼ੇਸ਼ਵਰ ਟੁਡੂ ਨੇ ਓਡੀਸ਼ਾ, ਝਾਰਖੰਡ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ ਵਿਭਿੰਨ ਯੂਨੀਵਰਸਿਟੀਆਂ ਦੇ 250 ਤੋਂ ਜ਼ਿਆਦਾ ਜਨਜਾਤੀ ਖੋਜਾਰਥੀਆਂ ਨਾਲ ਗੱਲਬਾਤ ਕੀਤੀ।

  • ਜਨਜਾਤੀ ਕਾਰਜ ਮੰਤਰਾਲੇ ਦੀ ਜਨਜਾਤੀ ਪ੍ਰਤਿਭਾ ਪੂਲ ਪਹਿਲ ਦਾ ਉਦੇਸ਼-ਲਰਨਿੰਗ, ਸਹਾਇਤਾ ਅਤੇ ਯੋਗਦਾਨ ਦਾ ਮਾਹੌਲ ਉਪਲੱਬਧ ਕਰਵਾ ਕੇ ਜਨਜਾਤੀ ਵਿਦਵਾਨਾਂ ਦਾ ਵਿਕਾਸ ਕਰਨਾ ਹੈ।

ਜਨਜਾਤੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਬਿਸ਼ੇਸ਼ਵਰ ਟੁਡੂ ਨੇ ਰਾਸ਼ਟਰੀ ਜਨਜਾਤੀ ਖੋਜ ਸੰਸਥਾਨ (ਐੱਨਟੀਆਰਆਈ), ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ), ਨਵੀਂ ਦਿੱਲੀ, ਕੇਆਈਐੱਸਐੱਸ (ਡੀਮਡ ਟੂ ਬੀ ਯੂਨੀਵਰਸਿਟੀ), ਓਡੀਸ਼ਾ ਅਤੇ ਐੱਸਸੀਐੱਸਸੀਆਰਟੀਆਈ, ਓਡੀਸ਼ਾ ਦੇ ਸਹਿਯੋਗ ਨਾਲ ਸਤੰਬਰ 2021 ਤੱਕ ਆਯੋਜਿਤ ਦੋ ਰੋਜ਼ਾ ਵਰਚੁਅਲ ‘ਰਾਸ਼ਟਰੀ ਜਨਜਾਤੀ ਪ੍ਰਤਿਭਾ ਪੂਲ ਸੰਮੇਲਨ’ ਦਾ ਉਦਘਾਟਨ ਕੀਤਾ। 

ਇਸ ਵਰਕਸ਼ਾਪ ਦੌਰਾਨ ਉਨ੍ਹਾਂ ਨੇ ਓਡੀਸ਼ਾ, ਝਾਰਖੰਡ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ ਵਿਭਿੰਨ ਯੂਨੀਵਰਸਿਟੀਆਂ ਦੇ 250 ਤੋਂ ਜ਼ਿਆਦਾ ਜਨਜਾਤੀ ਖੋਜਾਰਥੀਆਂ ਨਾਲ ਗੱਲਬਾਤ ਕੀਤੀ। ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਵੀ ਪੇਸ਼ ਕੀਤੇ। ਖੋਜਾਰਥੀਆਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਕਾਂ ਦਾ ਮੰਤਰਾਲੇ ਦੇ ਅਧਿਕਾਰੀਆਂ ਨਾਲ ਇੱਕ ਸੰਵਾਦਾਤਮਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ। 

ਜਨਜਾਤੀ ਪ੍ਰਤਿਭਾ ਪੂਲ ਪਹਿਲ (ਐੱਮਓਟੀਏ) ਦਾ ਉਦੇਸ਼ ਲਰਨਿੰਗ, ਸਹਾਇਤਾ ਅਤੇ ਯੋਗਦਾਨ ਅਤੇ ਮਾਨਤਾ ਦਾ ਮਾਹੌਲ ਉਪਲੱਬਧ ਕਰਵਾ ਕੇ ਜਨਜਾਤੀ ਖੋਜਾਰਥੀਆਂ ਦਾ ਵਿਕਾਸ ਕਰਨਾ ਹੈ ਤਾਂ ਕਿ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਪੱਧਰ ’ਤੇ ਐੱਮਓਟੀਏ ਵੱਲੋਂ ਕੀਤੀਆਂ ਗਈਆਂ ਵਿਭਿੰਨ ਖੋਜ ਅਤੇ ਮੁਲਾਂਕਣ ਗਤੀਵਿਧੀਆਂ ਵਿੱਚ ਭਾਗ ਲੈਣ ਵਿੱਚ ਸਮਰੱਥ ਬਣਾਇਆ ਜਾ ਸਕੇ।

 

https://static.pib.gov.in/WriteReadData/userfiles/image/image0014O5M.png

https://static.pib.gov.in/WriteReadData/userfiles/image/image002VRGS.png

ਇਸ ਅਵਸਰ ’ਤੇ ਬਿਸ਼ੇਸ਼ਵਰ ਟੁਡੂ ਨੇ ਕਿਹਾ ਕਿ ਜਨਜਾਤੀ ਸਮੁਦਾਏ ਕੋਲ ਨਾ ਸਿਰਫ਼ ਖੋਜ ਦੇ ਖੇਤਰ ਵਿੱਚ ਸਮਰੱਥਾ ਅਤੇ ਕਈ ਪ੍ਰਤਿਭਾਵਾਂ ਹਨ, ਬਲਕਿ ਉਹ ਖੇਡ, ਕਲਾ ਅਤੇ ਸ਼ਿਲਪ ਵਿੱਚ ਵੀ ਨਿਪੁੰਨ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਖੋਜਾਰਥੀਆਂ ਵਿੱਚ ਪ੍ਰੇਰਣਾ ਅਤੇ ਪ੍ਰੋਤਸਾਹਨ ਦੀ ਜ਼ਰੂਰਤ ਦੇ ਨਾਲ ਨਾਲ ਜਾਗਰੂਕਤਾ ਦੀ ਵੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਨਜਾਤੀ ਪ੍ਰਤਿਭਾ ਪੂਲ ਸੰਮੇਲਨ ਵਿਭਿੰਨ ਖੋਜ ਸੰਸਥਾਨਾਂ ਵੱਲੋਂ ਉਚਿੱਤ ਮਾਰਗਦਰਸ਼ਨ ਨਾਲ ਜਨਜਾਤੀ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰੇਗਾ। ਇਸ ਪ੍ਰਕਾਰ ਦੇ ਪ੍ਰੋਗਰਾਮਾਂ ਨੂੰ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਲੰਬੀ ਮਿਆਦ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ, ਰਾਜ ਸਰਕਾਰ, ਗੈਰ ਸਰਕਾਰੀ ਸੰਗਠਨਾਂ, ਯੂਨੀਵਰਸਿਟੀਆਂ ਨੂੰ ਮਨੁੱਖੀ ਵਿਕਾਸ ਵਿੱਚ ਮਹੱਤਵਪੂਰਨ ਸੁਧਾਰ ਹਾਸਲ ਕਰਨ ਲਈ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ’ਤੇ ਮਿਲ ਕੇ ਕੰਮ ਕਰਨਾ ਹੈ ਜਿਸ ਵਿੱਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਹੈ।

ਜਨਜਾਤੀ ਕਾਰਜ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਕਿਹਾ ਕਿ ਮੰਤਰਾਲਾ ਦੇਸ਼ ਵਿੱਚ ਜਨਜਾਤੀ ਵਿਕਾਸ ਲਈ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ‘ਰਾਸ਼ਟਰੀ ਜਨਜਾਤੀ ਪ੍ਰਤਿਭਾ ਪੂਲ ਸੰਮੇਲਨ ਮੰਤਰਾਲੇ ਦੀ ਇੱਕ ਮਹੱਤਵਪੂਰਨ ਪਹਿਲ ਹੈ ਜਿਸ ਦਾ ਉਦੇਸ਼ ਜਨਜਾਤੀ ਖੋਜਾਰਥੀਆਂ ਲਈ ਰਾਸ਼ਟਰੀ ਮੰਚ ਉਪਲੱਬਧ ਕਰਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਜਨਜਾਤੀ ਪ੍ਰਤਿਭਾਵਾਂ ਨੂੰ ਇੱਕ ਮੰਚ ’ਤੇ ਸਮੂਹਿਕ ਰੂਪ ਨਾਲ ਪ੍ਰਦਰਸ਼ਿਤ ਕੀਤੇ ਜਾਣ ਦੀ ਜ਼ਰੂਰਤ ਹੈ। ਜਨਜਾਤੀ ਵਿਦਵਾਨ ਕੇਂਦਰ ਅਤੇ ਰਾਜ ਦੋਵੇਂ ਪੱਧਰਾਂ, ਜਨਤਕ ਅਤੇ ਨਿੱਜੀ ਖੇਤਰ ਵਿੱਚ ਨੀਤੀ ਨਿਰਮਾਣ ਅਤੇ ਸਮੁਦਾਏ ਦੇ ਵਿਕਾਸ ਲਈ ਵੀ ਯੋਗਦਾਨ ਕਰ ਸਕਦੇ ਹਨ। ਇਸ ਤਰ੍ਹਾਂ ਦੇ ਸੰਮੇਲਨ/ਵਰਕਸ਼ਾਪਾਂ ਇਨ੍ਹਾਂ ਜਨਜਾਤੀ ਖੋਜਾਰਥੀਆਂ ਨੂੰ ਆਪਣੇ ਖੋਜ ਕਾਰਜ ਦੇ ਨਾਲ ਸਰਗਰਮ ਹੋਣ ਲਈ ਪ੍ਰੋਤਸਾਹਿਤ ਕਰਨਗੇ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਇਸ ਯਤਨ ਲਈ ਵਧਾਈ ਦਿੰਦੇ ਹੋਏ ਇਹ ਸੁਝਾਅ ਦਿੱਤਾ ਕਿ ਗਿਆਨ ਵਾਧੇ ਲਈ ਸਹਿਯੋਗ ਇੱਕ ਬੁਨਿਆਦੀ ਕੁੰਜੀ ਹੈ ਅਤੇ ਵਿਦਵਾਨਾਂ ਦੀ ਨੈੱਟਵਰਕਿੰਗ ਇਸ ਤਰ੍ਹਾਂ ਦੇ ਖੋਜ ਵਿਸ਼ੇ ਵਿੱਚ ਕੰਮ ਕਰਨ ਲਈ ਬਹੁਤ ਮਹੱਤਵਪੂਰਨ ਹੈ।

 

https://static.pib.gov.in/WriteReadData/userfiles/image/image003G9JH.png

 

ਆਈਆਈਪੀਏ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸ.ਐੱਨ. ਤ੍ਰਿਪਾਠੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਨਜਾਤੀ ਪ੍ਰਤਿਭਾ ਪੂਲ ਮਾਰਗਦਰਸ਼ਨ ਵਿੱਚ ਆਪਣੇ ਕੰਮ ਨੂੰ ਅੱਗੇ ਵਧਾਏ ਅਤੇ ਮੰਤਰਾਲੇ ਦਾ ਇੱਕ ਬਲ ਜਾਂ ਥਿੰਕ ਟੈਂਕ ਬਣੇ ਅਤੇ ਜਨਜਾਤੀ ਸਮੁਦਾਏ ਦੀ ਸੰਭਾਲ ਵਿੱਚ ਮਦਦ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਸਾਰੇ ਜਨਜਾਤੀ ਵਿਦਵਾਨਾਂ ਲਈ ਇੱਕ ਅਵਸਰ ਹੈ ਜੋ ਇੱਕ ਦੂਜੇ ਨਾਲ ਅਤੇ ਸਮੁਦਾਏ ਨਾਲ ਗੱਲਬਾਤ ਕਰਨ, ਉਪਯੋਗ ਕਰਨ, ਸਾਂਝਾ ਕਰਨ ਅਤੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਉਤਸ਼ਾਹਪੂਰਬਕ ਜਨਜਾਤੀ ਅਧਿਐਨ ਕਾਰਜ ਵਿੱਚ ਲੱਗੇ ਹੋਏ ਹਨ।

ਜਨਜਾਤੀ ਕਾਰਜ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਨੇ ਤਿੰਨ ਮੁੱਖ ਉਦੇਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਵਿੱਚ ਮੁੱਖ ਉਦੇਸ਼ ਹੈ-ਜਨਜਾਤੀ ਖੋਜਾਰਥੀਆਂ ਨੂੰ ਸਮੇਂ ’ਤੇ ਸਕਾਲਰਸ਼ਿਪ ਪ੍ਰਦਾਨ ਕਰਨਾ, ਜਿਸ ਲਈ ਇੱਕ ਔਨਲਾਈਨ ਪੋਰਟਲ ਵਿਕਸਤ ਕੀਤਾ ਗਿਆ ਹੈ ਜੋ ਡਿਜੀ ਲਾਕਰ ਨਾਲ ਜੁੜਿਆ ਹੈ ਜਿਸ ਵਿੱਚ ਹਰੇਕ ਵਿਦਿਆਰਥੀ ਔਨਲਾਈਨ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪਹਿਲਾਂ ਸਕਾਲਰਸ਼ਿਪ ਦੇਣ ਵਿੱਚ 2 ਸਾਲ ਲੱਗ ਜਾਂਦੇ ਸਨ, ਪਰ ਹੁਣ ਔਨਲਾਈਨ ਪ੍ਰਕਿਰਿਆ ਨਾਲ ਇਸ ਕਾਰਜ ਵਿੱਚ ਤੇਜੀ ਆਈ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਮੰਤਰਾਲੇ ਨੇ ਜਨਜਾਤੀ ਪ੍ਰਤਿਭਾ ਪੂਲ ਦੇ ਸਬੰਧ ਵਿੱਚ ਅੱਠ ਪ੍ਰੋਗਰਾਮ ਆਯੋਜਿਤ ਕੀਤੇ ਹਨ। ਇਸ ਜ਼ਰੀਏ ਸਾਨੂੰ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਅੱਗੇ ਵਧਣ ਦੀਆਂ ਅਕਾਂਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਖੋਜਾਰਥੀਆਂ ਕੋਲ ਯੋਗਤਾ ਹੈ, ਹਾਲਾਂਕਿ ਉਨ੍ਹਾਂ ਵਿੱਚ ਰੁਜ਼ਗਾਰ ਦੀ ਘਾਟ ਹੈ। ਜਨਜਾਤੀ ਖੋਜਾਰਥੀ ਅੱਗੇ ਆ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੇ ਹਨ।

ਕੇਅਈਆਈਐੱਸ, ਓਡੀਸ਼ਾ ਦੇ ਕੁਲਪਤੀ ਪ੍ਰੋ. ਦੀਪਕ ਕੁਮਾਰ ਵੋਹਰਾ ਨੇ ਜ਼ਿਕਰ ਕੀਤਾ ਕਿ ਆਪਣੇ ਖੋਜ ਕਾਰਜ ਨੂੰ ਅੱਗੇ ਵਧਾਉਣ ਲਈ ਨੈੱਟਵਰਕ ਵਿਕਸਤ ਕਰਨ ਅਤੇ ਉਚਿੱਤ ਸਾਹਿਤ ਪ੍ਰਾਪਤ ਕਰਨ, ਡੇਟਾ ਵਿਸ਼ਲੇਸ਼ਣ, ਸੰਚਾਰ ਦੇ ਹੁਨਰ ਵਿੱਚ ਸੁਧਾਰ ਕਰਨ ਲਈ ਜਨਜਾਤੀ ਖੋਜਾਰਥੀਆਂ ਲਈ ਅੱਜ ਦਾ ਦਿਨ ਵਿਸ਼ੇਸ਼ ਦਿਨ ਹੈ। ਇਸ ਨਾਲ ਉਨ੍ਹਾਂ ਲਈ ਨੈੱਟਵਰਕਿੰਗ ਦਾ ਚੰਗਾ ਅਸਵਰ ਉਪਲੱਬਧ ਹੋਵੇਗਾ। ਇਨ੍ਹਾਂ ਜ਼ਿਆਦਾਤਰ ਖੋਜਾਰਥੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਪ੍ਰਸੰਗਿਕ ਡੇਟਾ ਨੂੰ ਪ੍ਰਸੰਗਿਕ ਧਾਰਨਾਵਾਂ ਅਤੇ ਸਿਧਾਂਤਾਂ ਨਾਲ ਕਿਸ ਪ੍ਰਕਾਰ ਜੋੜਿਆ ਜਾਵੇ। ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਉਨ੍ਹਾਂ ਨੂੰ ਇਨ੍ਹਾਂ ਅੰਤਰਾਲਾਂ ਨੂੰ ਘੱਟ ਕਰਨ ਵਿੱਚ ਪ੍ਰੋਤਸਾਹਿਤ ਕਰਨਗੀਆਂ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਐੱਨਟੀਆਰਆਈ ਵੱਲੋਂ ਭਵਿੱਖ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇ।

ਐੱਸਸੀਐੱਸਟੀਆਰਆਈ, ਓਡੀਸ਼ਾ ਦੇ ਨਿਰਦੇਸ਼ਕ ਸ਼੍ਰੀ ਏ. ਬੀ. ਅੋਟਾ ਨੇ ਉਦਘਾਟਨੀ ਸੰਬੋਧਨ ਦੌਰਾਨ ਕਿਹਾ ਕਿ ਜਨਜਾਤੀ ਪ੍ਰਤਿਭਾ ਪੂਲ ਪਹਿਲ ਜਨਜਾਤੀ ਖੋਜਾਰਥੀਆਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਖੋਜ ਪੱਧਤੀ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਡੇਟਾ ਨੂੰ ਮਾਪਣ ਲਈ ਅੰਕੜਾ ਉਪਕਰਨਾਂ ਦਾ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਹਿਤਕ ਚੋਰੀ ਰੋਕਣ ਅਤੇ ਅੱਗੇ ਅਧਿਐਨ ਨੂੰ ਆਯੋਜਿਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਮੇਲਨ ਵਿੱਚ ਖੋਜਾਰਥੀਆਂ ਵੱਲੋਂ ਉਜਾਗਰ ਕੀਤੀਆਂ ਗਈਆਂ ਮੁਸ਼ਕਿਲਾਂ ਤੋਂ ਸਾਨੂੰ ਉਨ੍ਹਾਂ ਪਾੜੇ ਦੇ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਜੋ ਸਾਨੂੰ ਬਿਹਤਰ ਸਮਰੱਥਾ ਨਿਰਮਾਣ ਵਿੱਚ ਸਾਡੀ ਸਹਾਇਤਾ ਕਰਨਗੇ।

ਰਾਸ਼ਟਰੀ ਜਨਜਾਤੀ ਖੋਜ ਸੰਸਥਾਨ ਦੀ ਵਿਸ਼ੇਸ਼ ਨਿਰਦੇਸ਼ਕ ਅਤੇ ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਨੁਪੁਰ ਤਿਵਾਰੀ ਨੇ ਦੱਸਿਆ ਕਿ ਆਈਆਈਪੀਏ ਨੇ ਪਿਛਲੇ ਇੱਕ ਸਾਲ ਵਿੱਚ ਸੱਤ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ। ਐੱਨਟੀਆਰਆਈ ਭਵਿੱਖ ਵਿੱਚ ਸਹਾਇਤਾ ਲਈ ਸਾਬਕਾ ਵਿਦਿਆਰਥੀਆਂ ਦਾ ਅਧਾਰ ਵੀ ਤਿਆਰ ਕਰ ਰਿਹਾ ਹੈ ਅਤੇ ਰਿਸਰਚ ਫੈਲੋ’ਜ਼ ਵਿਭਿੰਨ ਪ੍ਰੋਗਰਾਮਾਂ ਵਿੱਚ ਉਤਸੁਕਤਾ ਨਾਲ ਭਾਗ ਲੈ ਰਹੇ ਹਨ।

ਜਨਜਾਤੀ ਪ੍ਰਤਿਭਾ ਪੂਲ ਸੰਮੇਲਨ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਵਿਭਿੰਨ ਉੱਤਮਤਾ ਕੇਂਦਰਾਂ (ਸੀਓਈ’ਜ਼) ਅਤੇ ਜਨਜਾਤੀ ਖੋਜ ਸੰਸਥਾਨਾਂ (ਟੀਆਰਆਈ) ਦੇ ਪ੍ਰਮੁੱਖਾਂ ਨੇ ਵੀ ਭਾਗ ਲਿਆ। 

 

***************

ਐਨ ਬੀ/ਐਸ ਕੇ (Release ID: 1758183) Visitor Counter : 97