ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ 27-28 ਸਤੰਬਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵਿਭਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
प्रविष्टि तिथि:
24 SEP 2021 3:57PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ 27 ਸਤੰਬਰ, 2021 ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਵਿਭਿੰਨ ਰਾਸ਼ਟਰੀ ਰਾਜਮਾਰਗ (ਐੱਨਐੱਚ) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। 28 ਸਤੰਬਰ, 2021 ਨੂੰ ਉਹ ਜ਼ੈਡ-ਮੋੜ੍ਹ (Z-Morh) ਅਤੇ ਜ਼ੋਜੀਲਾ ਸੁਰੰਗਾਂ ਦੀ ਸਮੀਖਿਆ ਕਰਨਗੇ ਅਤੇ ਨਿਰੀਖਣ ਕਰਨਗੇ।
ਸ਼੍ਰੀ ਗਡਕਰੀ ਹੇਠ ਲਿਖੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ:
ੳ. ਬਾਰਾਮੂਲਾ-ਗੁਲਮਰਗ: ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਐੱਨਐੱਚ-701ਏ। ਮੌਜੂਦਾ ਕੈਰੇਜਵੇਅ ਦਾ ਨਵੀਨੀਕਰਨ। ਕੁੱਲ ਲੰਬਾਈ 43 ਕਿਲੋਮੀਟਰ, ਅਵਾਰਡਡ ਲਾਗਤ 85 ਕਰੋੜ ਰੁਪਏ। ਇਸ ਨਾਲ ਸੈਲਾਨੀਆਂ ਲਈ ਗੁਲਮਰਗ ਆਉਣ ਲਈ ਐੱਨਐੱਚ ਦੀ ਸਵਾਰੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
ਅ. ਵੇਲੂ ਤੋਂ ਦੋਨੀਪਾਵਾ (ਪੀ-6): ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਐੱਨਐੱਚ -244। ਸੜਕ ਦਾ ਨਿਰਮਾਣ ਅਤੇ ਨਵੀਨੀਕਰਨ (2L+PS)। ਕੁੱਲ ਲੰਬਾਈ 28 ਕਿਲੋਮੀਟਰ, ਅਵਾਰਡਡ ਲਾਗਤ 158 ਕਰੋੜ ਰੁਪਏ। ਇਹ ਕੋਕਰਨਾਗ ਅਤੇ ਵੈਲੂ ਨੂੰ ਕਨੈਕਟੀਵਿਟੀ ਪ੍ਰਦਾਨ ਕਰੇਗਾ।
ੲ. ਦੋਨੀਪਾਵਾ ਤੋਂ ਆਸ਼ਾਜੀਪਰਾ (ਪੀ-7): ਐੱਨਐੱਚ -244, ਅਨੰਤਨਾਗ ਜ਼ਿਲ੍ਹੇ ਵਿੱਚ ਐੱਨਐੱਚ -44 ਨਾਲ ਜੁੜਨਾ। ਨਵੇਂ ਬਾਈਪਾਸ (2L+PS) ਦਾ ਨਿਰਮਾਣ। ਕੁੱਲ ਲੰਬਾਈ 8.5 ਕਿਲੋਮੀਟਰ, ਅਵਾਰਡਡ ਲਾਗਤ 57 ਕਰੋੜ ਰੁਪਏ। ਇਹ ਅਨੰਤਨਾਗ ਸ਼ਹਿਰ ਨੂੰ ਬਾਈਪਾਸ ਕਰੇਗਾ।
ਸ. ਸ਼੍ਰੀਨਗਰ ਸ਼ਹਿਰ ਵਿੱਚ ਭੀੜ ਘਟਾਉਣ ਲਈ 2948.72 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀਨਗਰ ਦੇ ਆਲੇ ਦੁਆਲੇ 4 ਲੇਨ ਰਿੰਗ ਰੋਡ (42 ਕਿਲੋਮੀਟਰ) ਦਾ ਨਿਰਮਾਣ।
ਮੰਤਰੀ ਮਹੋਦਯ ਨਿਮਨਲਿਖਿਤ ਪ੍ਰੋਜੈਕਟ ਸਾਈਟਾਂ ਦਾ ਦੌਰਾ ਕਰਨਗੇ:
ੳ. ਜ਼ੈਡ-ਮੋੜ੍ਹ (Z-Morh) ਪੋਰਟਲ ਖੇਤਰ ਦਾ ਦੌਰਾ ਕਰਨਗੇ, ਅਤੇ ਜ਼ੈਡ-ਮੋੜ੍ਹ ਮੁੱਖ ਸੁਰੰਗ ਦੁਆਰਾ ਡਰਾਈਵ ਕਰਨਗੇ। ਜ਼ੈਡ-ਮੋੜ੍ਹ ਮੁੱਖ ਸੁਰੰਗ ਦੀ ਲੰਬਾਈ 6.5 ਕਿਲੋਮੀਟਰ ਹੈ, ਬਚਾਅ (escape) ਸੁਰੰਗ ਦੀ ਲੰਬਾਈ (ਖੁਦਾਈ ਮੁਕੰਮਲ) 6.5 ਕਿਲੋਮੀਟਰ ਹੈ। ਜ਼ੈਡ-ਮੋੜ੍ਹ ਸੁਰੰਗ ਟੂਰਿਸਟ ਆਕਰਸ਼ਣ ਵਾਲੇ ਸ਼ਹਿਰ ਸੋਨਮਾਰਗ ਨੂੰ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਅ. ਨੀਲਗ੍ਰਾਰ ਸੁਰੰਗ- I ਅਤੇ II ਦਾ ਦੌਰਾ। ਨੀਲਗ੍ਰਾਰ -1, 433 ਮੀਟਰ ਹਰੇਕ ਦੀ ਲੰਬਾਈ ਵਾਲੀ (twin) ਦੋਹਰੀ ਟਿਊਬ ਸੁਰੰਗ ਹੈ। ਨੀਲਗ੍ਰਾਰ ਟਵਿਨ ਸੁਰੰਗ -2 ਹਰੇਕ ਦੀ ਲੰਬਾਈ 1.95 ਕਿਲੋਮੀਟਰ ਹੈ। ਨੀਲਗ੍ਰਾਰ -1 ਅਤੇ ਨੀਲਗ੍ਰਾਰ -2 ਸੁਰੰਗਾਂ ਜੋਜੀਲਾ ਪੱਛਮੀ ਪੋਰਟਲ ਲਈ 18.0 ਕਿਲੋਮੀਟਰ ਲੰਬੀ ਪਹੁੰਚ ਸੜਕ ਦਾ ਹਿੱਸਾ ਹਨ। ਇਨ੍ਹਾਂ ਦੋਵਾਂ ਸੁਰੰਗਾਂ ਸਮੇਤ ਪਹੁੰਚ ਸੜਕ ਦੀ ਕੁੱਲ ਲਾਗਤ 1900 ਕਰੋੜ ਰੁਪਏ ਹੈ। ਜ਼ੋਜੀਲਾ ਸੁਰੰਗ ਲੱਦਾਖ ਖੇਤਰ ਕਰਗਿਲ, ਦਰਾਸ ਅਤੇ ਲੇਹ ਨੂੰ ਸੰਪਰਕ ਪ੍ਰਦਾਨ ਕਰੇਗੀ।
ੲ. ਪੱਛਮੀ ਪੋਰਟਲ ਰਾਹੀਂ ਜ਼ੋਜੀਲਾ ਸੁਰੰਗ ਦਾ ਦੌਰਾ। ਜ਼ੋਜੀਲਾ ਸੁਰੰਗ ਦੀ ਕੁੱਲ ਲੰਬਾਈ 14.15 ਕਿਲੋਮੀਟਰ ਹੈ। ਸੁਰੰਗ ਦੀ ਅਵਾਰਡਡ ਲਾਗਤ 2610 ਕਰੋੜ ਰੁਪਏ ਹੈ।
ਸ. ਜ਼ੋਜੀਲਾ ਸੁਰੰਗ ਦਾ ਪੂਰਬੀ ਪੋਰਟਲ ਰਾਹੀਂ ਦੌਰਾ। ਪੱਛਮੀ ਪੋਰਟਲ ਰਾਹੀਂ ਸੁਰੰਗ ਦੀ ਖੁਦਾਈ 123 ਮੀਟਰ ਹੈਡਿੰਗ ਵਿੱਚ ਅਤੇ ਪੂਰਬੀ ਪੋਰਟਲ ਰਾਹੀਂ ਹੈਡਿੰਗ ਵਿੱਚ ਖੁਦਾਈ 368 ਮੀਟਰ ਕੀਤੀ ਗਈ ਹੈ।
***********
ਐੱਮਜੇਪੀਐੱਸ
(रिलीज़ आईडी: 1758182)
आगंतुक पटल : 264