ਰੱਖਿਆ ਮੰਤਰਾਲਾ
ਸ਼ੰਘਾਈ ਸਹਿਯੋਗ ਸੰਸਥਾ (ਐੱਸ ਸੀ ਓ) ਮੈਂਬਰ ਮੁਲਕਾਂ ਨਾਲ ਸੰਯੁਕਤ ਮਿਲਟ੍ਰੀ ਸਿਖਲਾਈ ਅਭਿਆਨ ਰੂਸ ਦੇ ਓਰਨਬਰਗ ਵਿਖੇ ਸਮਾਪਤ ਹੋਇਆ
Posted On:
24 SEP 2021 5:26PM by PIB Chandigarh
ਰੂਸ ਦੀ ਮੇਜ਼ਬਾਨੀ ਵਿੱਚ ਆਯੋਜਿਤ ਐੱਸ ਸੀ ਓ ਮੈਂਬਰ ਮੁਲਕਾਂ ਦਾ ਅਮਨ ਮਿਸ਼ਨ — 2021 ਦੇ ਅਭਿਆਸ ਦਾ ਛੇਵਾਂ ਸੰਸਕਰਣ 24 ਸਤੰਬਰ 2021 ਨੂੰ ਦੱਖਣ ਪੱਛਮੀ ਰੂਸ ਦੇ ਓਰਨਬਰਗ ਖੇਤਰ ਵਿੱਚ ਸਮਾਪਤ ਹੋਇਆ । 12 ਦਿਨ ਲੰਬੀ ਸੰਯੁਕਤ ਸਿਖਲਾਈ ਵਿੱਚ ਸਾਰੇ ਸ਼ੰਘਾਈ ਸਹਿਯੋਗ ਸੰਸਥਾ ਮੈਂਬਰ ਮੁਲਕਾਂ ਦੀਆਂ ਹਥਿਆਰਬੰਦ ਫੌਜਾਂ ਸ਼ਾਮਲ ਸਨ । ਇਸ ਦਾ ਆਯੋਜਨ ਐੱਸ ਸੀ ਓ ਮੈਂਬਰ ਮੁਲਕਾਂ ਵਿਚਾਲੇ ਨੇੜਲੇ ਸੰਬੰਧ ਕਾਇਮ ਕਰਨ ਅਤੇ ਬਹੁ ਮੁਲਕੀ ਫੌਜੀ ਟੁਕੜੀਆਂ ਨੂੰ ਕਮਾਂਡ ਕਰਨ ਲਈ ਮਿਲਟ੍ਰੀ ਆਗੂਆਂ ਦੀਆਂ ਯੋਗਤਾਵਾਂ ਵਧਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ ।
ਇਹ ਸੰਯੁਕਤ ਬਹੁਦੇਸ਼ੀ ਅਭਿਆਨ 14 ਸਤੰਬਰ 2021 ਨੂੰ ਸ਼ੁਰੂ ਹੋਇਆ ਸੀ । ਐੱਸ ਸੀ ਓ ਮੈਂਬਰ ਮੁਲਕਾਂ ਨੇ ਅੱਤਵਾਦ ਤੇ ਕਾਬੂ ਪਾਉਣ ਲਈ ਸੰਯੁਕਤ ਸਿਖਲਾਈ ਫੋਕਸ ਕਰਨ ਲਈ ਆਯੋਜਿਤ ਕੀਤਾ ਸੀ । ਸਾਰੀਆਂ ਮਿਲਟ੍ਰੀ ਟੁਕੜੀਆਂ ਨੇ ਅੰਤਿਮ ਸੰਯੁਕਤ ਅਭਿਆਸ ਵਿੱਚ ਹਿੱਸਾ ਲਿਆ ਜਿੱਥੇ ਬਹੁਪੱਖੀ ਫੌਜਾਂ ਨੇ ਆਪਣੀ ਕਲਾਬਾਜ਼ੀਆਂ ਵਿੱਚ ਨਿਪੁੰਨਤਾ , ਸ਼ਕਤੀ ਤੇ ਕਾਬੂ ਪਾਉਣ ਅਤੇ ਅੱਤਵਾਦੀ ਗਰੁੱਪਾਂ ਉੱਪਰ ਸਮੁੱਚਾ ਦਬਦਬਾ ਦਿਖਾਉਣ ਲਈ ਹਿੱਸਾ ਲਿਆ ਸੀ । ਅਭਿਆਨ ਦਾ ਪ੍ਰਮਾਣਿਤ ਪੜਾਅ ਐੱਸ ਸੀ ਓ ਮੈਂਬਰ ਮੁਲਕਾਂ ਦੇ ਜਨਰਲ ਸਟਾਫ ਦੇ ਸਾਰੇ ਮੁਖੀਆਂ ਨੇ ਦੇਖਿਆ । ਜਨਰਲ ਬਿਪਿਨ ਰਾਵਤ , ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੈੱਸ) ਜੋ ਇਸ ਵੇਲੇ ਰੂਸ ਦੇ ਦੌਰੇ ਤੇ ਹਨ , ਨੇ 23 ਸਤੰਬਰ 2021 ਨੂੰ ਪ੍ਰਮਾਣਿਤ ਅਭਿਆਸ ਦੇਖਿਆ ਅਤੇ ਉੱਚ ਮਾਣਕਾਂ ਦੇ ਤਾਲਮੇਲ ਅਤੇ ਅਭਿਆਸ ਦੌਰਾਨ ਮੈਂਬਰ ਮੁਲਕਾਂ ਵਿਚਾਲੇ ਨੇੜਲੇ ਸੰਬੰਧਾਂ ਦੀਆਂ ਪ੍ਰਾਪਤੀਆਂ ਤੇ ਵੱਡਾ ਸੰਤੋਸ਼ ਪ੍ਰਗਟ ਕੀਤਾ ।
***********
ਐੱਸ ਸੀ / ਬੀ ਐੱਸ ਸੀ / ਵੀ ਬੀ ਆਈ
(Release ID: 1757899)
Visitor Counter : 234