ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਸਫੋਟਕਾਂ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਇਲੈਕਟ੍ਰੌਨਿਕ ਪੌਲੀਮਰ ਅਧਾਰਿਤ ਘੱਟ ਲਾਗਤ ਵਾਲਾ ਸੈਂਸਰ ਵਿਕਸਤ ਕੀਤਾ ਗਿਆ

Posted On: 24 SEP 2021 12:57PM by PIB Chandigarh

ਭਾਰਤੀ ਵਿਗਿਆਨਕਾਂ ਨੇ ਪਹਿਲੀ ਵਾਰ, ਉੱਚ-ਊਰਜਾ ਵਿਸਫੋਟਕਾਂ ਵਿੱਚ ਵਰਤੇ ਜਾਣ ਵਾਲੇ ਨਾਈਟ੍ਰੋ-ਐਰੋਮੈਟਿਕ ਰਸਾਇਣਾਂ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਇੱਕ ਥਰਮਲ ਸਥਿਰ ਅਤੇ ਲਾਗਤ-ਪ੍ਰਭਾਵੀ ਇਲੈਕਟ੍ਰੌਨਿਕ ਪੌਲੀਮਰ-ਅਧਾਰਿਤ ਸੈਂਸਰ ਵਿਕਸਿਤ ਕੀਤਾ ਹੈ। ਵਿਸਫੋਟਕਾਂ ਨੂੰ ਨਸ਼ਟ ਕੀਤੇ ਬਗੈਰ ਉਹਨਾਂ ਦੀ ਖੋਜ ਸੁਰੱਖਿਆ ਲਈ ਜ਼ਰੂਰੀ ਹੈ, ਅਤੇ ਅਪਰਾਧਿਕ ਜਾਂਚ, ਮਾਈਨਫੀਲਡ ਉਪਚਾਰ, ਸੈਨਿਕ ਕਾਰਜ, ਗੋਲਾ ਬਾਰੂਦ ਉਪਚਾਰ ਸਥਾਨ, ਸੁਰੱਖਿਆ ਕਾਰਜ ਅਤੇ ਰਸਾਇਣਕ ਸੰਵੇਦਕ ਅਜਿਹੇ ਮਾਮਲਿਆਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। 

 ਹਾਲਾਂਕਿ ਵਿਸਫੋਟਕ ਪੌਲੀ-ਨਾਈਟ੍ਰੋਐਰੋਮੈਟਿਕ ਮਿਸ਼ਰਣਾਂ ਦਾ ਆਮ ਤੌਰ 'ਤੇ ਆਧੁਨਿਕ ਸਾਧਨ ਤਕਨੀਕਾਂ ਦੁਆਰਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ, ਅਪਰਾਧ ਵਿਗਿਆਨ ਪ੍ਰਯੋਗਸ਼ਾਲਾਵਾਂ ਜਾਂ ਮੁੜ ਹਾਸਲ ਕੀਤੀਆਂ ਸੈਨਿਕ ਸਾਈਟਾਂ ਵਿੱਚ ਤੇਜ਼ੀ ਨਾਲ ਫੈਸਲੇ ਲੈਣ ਦੀਆਂ ਜ਼ਰੂਰਤਾਂ ਜਾਂ ਅੱਤਵਾਦੀਆਂ ਦੇ ਕਬਜ਼ੇ ਵਿੱਚ ਵਿਸਫੋਟਕਾਂ ਦਾ ਪਤਾ ਲਗਾਉਣ ਲਈ ਅਕਸਰ ਸਧਾਰਨ, ਕਿਫਾਇਤੀ ਅਤੇ ਚੋਣਵੀਂਆਂ ਫੀਲਡ ਤਕਨੀਕਾਂ ਦੀ ਲੋੜ ਹੁੰਦੀ ਹੈ ਜੋ ਕਿ ਸੁਭਾਅ ਵਿੱਚ ਗੈਰ-ਵਿਨਾਸ਼ਕਾਰੀ ਹੋਣ। ਨਾਈਟ੍ਰੋਆਰੋਮੈਟਿਕ ਰਸਾਇਣਾਂ (ਐੱਨਏਸੀ) ਦੀ ਗੈਰ-ਵਿਨਾਸ਼ਕਾਰੀ ਸੰਵੇਦਨਾ ਕਰਨਾ ਕਠਿਨ ਹੈ। ਹਾਲਾਂਕਿ ਪਹਿਲਾਂ ਦੇ ਅਧਿਐਨ ਜ਼ਿਆਦਾਤਰ ਫੋਟੋ-ਲੂਮਿਨੇਸੈਂਟ ਗੁਣਾਂ 'ਤੇ ਅਧਾਰਿਤ ਹੁੰਦੇ ਹਨ, ਪਰ ਗੁਣਾਂ ਦੇ ਸੰਚਾਲਨ ਦੇ ਅਧਾਰ ਦੀ ਖੋਜ ਅਜੇ ਤੱਕ ਨਹੀਂ ਕੀਤੀ ਗਈ ਹੈ। ਗੁਣਾਂ ਦੇ ਸੰਚਾਲਨ ਦੇ ਅਧਾਰ ‘ਤੇ ਡਿਟੈਕਸ਼ਨ ਇੱਕ ਆਸਾਨ ਡਿਟੈਕਸ਼ਨ ਡਿਵਾਈਸ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਜਿੱਥੇ ਐੱਲਈਡੀ ਦੀ ਸਹਾਇਤਾ ਨਾਲ ਨਤੀਜੇ ਦੇਖੇ ਜਾ ਸਕਦੇ ਹਨ।

ਅਜਿਹੇ ਨੁਕਸਾਨਾਂ ਨੂੰ ਦੂਰ ਕਰਨ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਇੰਸਟੀਚਿਊਟ ਆਵ੍ ਅਡਵਾਂਸਡ ਸਟੱਡੀ ਇਨ ਸਾਇੰਸ ਐਂਡ ਟੈਕਨੋਲੋਜੀ, ਗੁਹਾਟੀ ਦੇ ਡਾ. ਨੀਲੋਤਪਲ ਸੇਨ ਸਰਮਾ ਦੀ ਅਗਵਾਈ ਵਿੱਚ ਵਿਗਿਆਨਕਾਂ ਦੀ ਇੱਕ ਟੀਮ ਨੇ ਇੱਕ ਪਰਤ-ਦਰ-ਪਰਤ (ਐੱਲਬੀਐੱਲ) ਪੌਲੀਮਰ ਡਿਟੈਕਟਰ ਵਿਕਸਿਤ ਕੀਤਾ ਹੈ, ਜਿਸ ਵਿੱਚ ਦੋ ਜੈਵਿਕ ਪੌਲੀਮਰ ਸ਼ਾਮਲ ਹੁੰਦੇ ਹਨ --ਐਕਰੀਲੋਨਾਈਟ੍ਰਾਈਲ (ਪੀ2 ਵੀਪੀ-ਸੀਓ-ਏਐੱਨ) ਦੇ ਨਾਲ ਪੌਲੀ-2-ਵਿਨਾਇਲ ਪਾਈਰੀਡੀਨ ਅਤੇ ਹੈਕਸੇਨ (ਪੀਸੀਐੱਚਐੱਮਏਐੱਸਐੱਚ) ਦੇ ਨਾਲ ਕੋਲੇਸਟ੍ਰੋਲ ਮੈਥਾਕ੍ਰਾਈਲੇਟ ਦਾ ਕੋਪੋਲੀਸਫੋਨ, ਜੋ ਐੱਨਏਸੀ ਭਾਫ਼ ਦੀ ਬਹੁਤ ਘੱਟ ਇਕਾਗਰਤਾ ਦੀ ਮੌਜੂਦਗੀ ਵਿੱਚ ਕੁਝ ਸਕਿੰਟਾਂ ਦੇ ਅੰਦਰ (ਇੱਕ ਏਸੀ ਸਰਕਟ ਵਿੱਚ ਪ੍ਰਤੀਰੋਧ) ਵਿੱਚ ਭਾਰੀ ਬਦਲਾਅ ਲਿਆਉਂਦਾ ਹੈ। ਇੱਥੇ, ਪਿਕ੍ਰਿਕ ਐਸਿਡ (ਪੀਏ) ਨੂੰ ਮਾਡਲ ਐੱਨਏਸੀ ਵਜੋਂ ਚੁਣਿਆ ਗਿਆ ਸੀ, ਅਤੇ ਪੀਏਸ ਦੀ ਵਿਯੂਅਲ ਡਿਟੈਕਸ਼ਨ ਲਈ ਇੱਕ ਸਧਾਰਨ ਅਤੇ ਲਾਗਤ-ਪ੍ਰਭਾਵੀ ਇਲੈਕਟ੍ਰੌਨਿਕ ਪ੍ਰੋਟੋਟਾਈਪ ਵਿਕਸਿਤ ਕੀਤਾ ਗਿਆ ਸੀ। ਟੀਮ ਨੇ ਡੀਈਆਈਟੀਵਾਈ (DeitY), ਭਾਰਤ ਸਰਕਾਰ ਦੁਆਰਾ ਫੰਡ ਕੀਤੀ ਗਈ ਨਵੀਂ ਤਕਨੀਕ ਲਈ ਇੱਕ ਪੇਟੈਂਟ ਦਾਇਰ ਕੀਤਾ ਹੈ। ਡਾਕਟਰ ਨੀਲੋਤਪਾਲ ਸੇਨ ਸ਼ਰਮਾ ਨੇ ਕਿਹਾ, "ਇੱਕ ਇਲੈਕਟ੍ਰੌਨਿਕ ਸੈਂਸਿੰਗ ਉਪਕਰਣ ਜੋ ਪੌਲੀਮਰ ਗੈਸ ਸੈਂਸਰ ਦੇ ਦੁਆਲੇ ਬਣਾਇਆ ਗਿਆ ਹੈ, ਵਿਸਫੋਟਕ ਨੂੰ ਸਾਈਟ 'ਤੇ ਤੁਰੰਤ ਪਛਾਣ ਸਕਦਾ ਹੈ।"

 ਸੈਂਸਰ ਉਪਕਰਣ ਵਿੱਚ ਤਿੰਨ ਪਰਤਾਂ — 1-ਹੈਕਸੀਨ (ਪੀਸੀਐੱਚਐੱਮਏਐੱਸਐੱਚ) ਦੇ ਨਾਲ ਕੋਲੈਸਟਰਾਈਲ ਮੈਥਾਕ੍ਰਾਈਲੇਟ ਦਾ ਪੌਲੀਮਰਸ ਕੋਪੋਲਾਈਸਲਫੋਨ, ਅਤੇ ਦੋ ਪੀ2ਵੀਪੀ-ਸੀਓ-ਏਐੱਨ ਬਾਹਰੀ ਪਰਤਾਂ ਦੇ ਵਿਚਕਾਰ ਪੀਸੀਐੱਚਐੱਮਏਐੱਸਐੱਚ ਦੁਆਰਾ ਸਟੇਨਲੈੱਸ ਸਟੀਲ (ਐੱਸਐੱਸ) ਜਾਲ ਸੈਂਡਵਿਚਿੰਗ ਦੁਆਰਾ ਐਕਰੀਲੋਨਾਈਟ੍ਰਾਈਲ ਦੇ ਨਾਲ ਪੌਲੀ-2-ਵਿਨਾਇਲ ਪਾਈਰੀਡੀਨ ਦਾ ਕੋਪੋਲਿਮਰ, ਸ਼ਾਮਲ ਹੁੰਦੀਆਂ ਹਨ। ਸਿਸਟਮ ਦੀ ਸੰਵੇਦਨਸ਼ੀਲਤਾ ਵਿਸ਼ਲੇਸ਼ਕ (ਪਿਕ੍ਰਿਕ ਐਸਿਡ) ਦੀ ਭਾਫ਼ ਦੀ ਮੌਜੂਦਗੀ ਵਿੱਚ ਸਮੇਂ (ਸਕਿੰਟ) ਦੇ ਨਾਲ ਪ੍ਰਤੀਰੋਧਕ ਪ੍ਰਤੀਕਿਰਿਆ ਵਿੱਚ ਤਬਦੀਲੀ ਦੀ ਨਿਗਰਾਨੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।

ਟ੍ਰਾਈ-ਲੇਅਰ ਪੌਲੀਮਰ ਮੈਟ੍ਰਿਕਸ ਨਾਈਟ੍ਰੋਐਰੋਮੈਟਿਕ ਰਸਾਇਣਾਂ ਲਈ ਬਹੁਤ ਪ੍ਰਭਾਵੀ ਮੋਲਿਊਕੁਲਰ ਸੈਂਸਰ ਪਾਇਆ ਗਿਆ ਸੀ। ਸੈਂਸਰ ਡਿਵਾਈਸ ਬਹੁਤ ਸਧਾਰਨ ਅਤੇ ਰਿਵਰਸੀਬਲ ਹੈ, ਅਤੇ ਇਸਦਾ ਹੁੰਗਾਰਾ ਦੂਜੇ ਆਮ ਰਸਾਇਣਾਂ ਅਤੇ ਨਮੀ ਦੀ ਮੌਜੂਦਗੀ ਵਿੱਚ ਵੱਖੋ ਵੱਖਰੇ ਓਪਰੇਟਿੰਗ ਤਾਪਮਾਨ ਦੇ ਨਾਲ ਨਹੀਂ ਬਦਲਦਾ।

 ਉਪਕਰਣ ਨੂੰ ਕਮਰੇ ਦੇ ਤਾਪਮਾਨ ‘ਤੇ ਸੰਚਾਲਿਤ ਕੀਤੀ ਜਾ ਸਕਦਾ ਹੈ, ਇਸਦਾ ਪ੍ਰਤੀਕਿਰਿਆ ਸਮਾਂ ਘੱਟ ਹੁੰਦਾ ਹੈ ਅਤੇ ਦੂਸਰੇ ਰਸਾਇਣਾਂ ਦੀ ਬਹੁਤ ਘੱਟ ਦਖਲਅੰਦਾਜ਼ੀ ਹੁੰਦੀ ਹੈ। ਇਸ ਦਾ ਨਿਰਮਾਣ ਬਹੁਤ ਹੀ ਸਧਾਰਨ ਹੈ, ਨਮੀ ਤੋਂ ਬਹੁਤ ਘੱਟ ਪ੍ਰਭਾਵਿਤ ਹੁੰਦਾ ਹੈ, ਅਤੇ ਵਰਤੇ ਜਾਣ ਵਾਲੇ ਕੋਲੇਸਟ੍ਰੋਲ ਅਧਾਰਿਤ ਪੌਲੀਮਰ ਬਾਇਓਡੀਗਰੇਡੇਬਲ ਹੁੰਦੇ ਹਨ। 



 

C:\Users\Punjabi\Desktop\Gurpreet Kaur\2021\September 2021\23-09-2021\image001S9CQ.jpg

 

ਪੇਟੈਂਟ ਵੇਰਵੇ:

 ਇੰਡੀਅਨ ਪੇਟੈਂਟ ਨੰਬਰ 3436085, 

ਅਰਜ਼ੀ ਨੰਬਰ 3613/DEL/2014 ਮਿਤੀ 09/12/2014,  27- 04-2020 ਨੂੰ ਦਿੱਤੀ ਗਈ।

 

 ਹੋਰ ਵੇਰਵਿਆਂ ਲਈ, ਡਾ. ਨੀਲੋਤਪਾਲ ਸੇਨ ਸਰਮਾ, ਪ੍ਰੋਫੈਸਰ I, ਭੌਤਿਕ ਵਿਗਿਆਨ ਵਿਭਾਗ, ਆਈਏਐੱਸਐੱਸਟੀ, ਗੁਹਾਟੀ, ਨਾਲ ਸੰਪਰਕ ਕੀਤਾ ਜਾ ਸਕਦਾ ਹੈ:(neelot@iasst.gov.in)

*********

 ਐੱਸਐੱਨਸੀ / ਆਰਆਰ



(Release ID: 1757722) Visitor Counter : 209


Read this release in: English , Urdu , Hindi , Tamil , Telugu