ਕੋਲਾ ਮੰਤਰਾਲਾ
azadi ka amrit mahotsav

ਕੋਇਲਾ ਮੰਤਰਾਲਾ ਨੇ 8 ਕੋਇਲਾ ਖਾਣਾਂ ਲਈ ਚੱਲ ਰਹੀ ਬੋਲੀ ਦੇ ਸਫਲ ਬੋਲੀਕਾਰਾਂ ਨਾਲ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ


11 ਕੋਇਲਾ ਖਾਣਾਂ ਲਈ ਨਿਲਾਮੀ ਦਾ ਦੂਜਾ ਯਤਨ ਜਲਦੀ ਹੀ ਲਾਂਚ ਕੀਤਾ ਜਾਵੇਗਾ : ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ

ਆਉਂਦੇ ਮਹੀਨਿਆਂ ਵਿੱਚ ਵਪਾਰ ਕੋਇਲਾ ਖਾਣਾਂ ਦੀ ਬੋਲੀ ਲਈ ਅਗਲੀ ਕਿਸ਼ਤ ਲਾਂਚ ਕੀਤੀ ਜਾਵੇਗੀ : ਮੰਤਰੀ

Posted On: 23 SEP 2021 5:16PM by PIB Chandigarh

ਕੋਇਲਾ ਮੰਤਰਾਲਾ ਨੇ ਅੱਜ 12 ਬੋਲੀਆਂ ਸੀ ਐੱਮ ਐੱਸ ਪੀ ਐਕਟ ਅਤੇ 2 ਐੱਮ ਐੱਮ ਡੀ ਆਰ ਐਕਟ ਤਹਿਤ ਵਪਾਰਕ ਖੁਦਾਈ ਲਈ ਬੋਲੀ ਦੀ ਦੂਜੀ ਕਿਸ਼ਤ ਪਿੱਛੋਂ 8 ਸਫ਼ਲ ਬੋਲੀਕਾਰਾਂ ਨਾਲ ਸਮਝੌਤੇ ਕੀਤੇ ਹਨ 
ਸਫ਼ਲ ਬੋਲੀਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਕੋਇਲਾਖਾਣਾਂ ਅਤੇ ਪਾਰਲੀਮਾਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਬੋਲੀ ਪ੍ਰਕਿਰਿਆ ਵਿੱਚ ਉਹਨਾਂ ਦੀ ਸਫਲਤਾਪੂਰਵਕ ਹਿੱਸੇਦਾਰੀ ਲਈ ਉਹਨਾਂ ਨੂੰ ਵਧਾਈ ਦਿੱਤੀ  ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਅਤੇ ਕੋਇਲਾ ਮੰਤਰਾਲਾ ਕੋਇਲਾ ਖੇਤਰ ਦੇ ਸੁਧਾਰ ਅਤੇ ਕੌਮੀ ਅਰਥਚਾਰੇ ਦੀਆਂ ਕੀਮਤਾਂ ਨੂੰ ਅਨਲਾਕ ਕਰਨ ਲਈ ਲਗਾਤਾਰ ਸਫਰ ਤੇ ਹੈ  ਮੰਤਰੀ ਨੇ ਅੱਗੇ ਕਿਹਾ ਕਿ ਇਹਨਾਂ ਬੋਲੀਆਂ ਦੀ ਸਫਲਤਾ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ ਕਿਉਂਕਿ ਇਹ ਭਾਰਤ ਦੀ ਕੋਲਾ ਦਰਾਮਦ ਨੂੰ ਘੱਟ ਕਰਨ ਵਿੱਚ ਮਦਦਗਾਰ ਹੋਵੇਗੀ । 



ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸਾਰੇ ਕੋਇਲਾ ਖਾਣਾਂ ਵਾਲੇ ਸੂਬਿਆਂ ਨੂੰ ਕੋਇਲਾ ਖਾਣਾਂ ਅਲਾਟ ਕਰਨ ਦੀ ਖੁੱਲ੍ਹ ਦੀ ਸਹੂਲਤ ਦੇਣ ਦੀ  ਅਪੀਲ ਕੀਤੀ ਤਾਂ ਜੋ ਭਾਰਤ ਆਪਣੇ ਨਾਗਰਿਕਾਂ ਲਈ ਊਰਜਾ ਸੁਰੱਖਿਅਤ ਨੂੰ ਯਕੀਨੀ ਬਣਾ ਕੇ ਬੇਸ਼ੁਮਾਰ ਕੋਇਲਾ ਸਰੋਤਾਂ ਦੀ ਵਰਤੋਂ ਕਰ ਸਕੇ  ਮੰਤਰੀ ਨੇ ਐਲਾਨ ਕੀਤਾ ਕਿ ਅਕਤੂਬਰ / ਨਵੰਬਰ 2021 ਵਿੱਚ ਵਪਾਰਕ ਖਾਣਾਂ ਦੀ ਬੋਲੀ ਦੀ ਅਗਲੀ ਕਿਸ਼ਤ ਐਲਾਨੀ ਜਾਵੇਗੀ  ਇਹਨਾਂ ਖਾਣਾਂ ਵਿੱਚੋਂ ਜਿ਼ਆਦਾਤਰ ਦੇ ਵੇਰਵੇ ਪਹਿਲਾਂ ਹੀ ਜਨਤਕ ਡੋਮੇਨ ਵਿੱਚ ਉਪਲਬੱਧ ਹਨ ਅਤੇ ਕੁਝ ਹੋਰ ਖਾਣਾਂ ਨੂੰ ਇਸ ਸੂਚੀ ਵਿੱਚ ਜੋੜਿਆ ਜਾਵੇਗਾ  ਇਸ ਦੌਰਾਨ ਮੰਤਰਾਲਾ ਜਲਦੀ ਹੀ 11 ਕੋਇਲਾ ਖਾਣਾਂ ਲਈ ਜਾਰੀ ਨਿਲਾਮੀ ਦੇ ਦੂਜੇ ਯਤਨ ਲਈ ਟੈਂਡਰ ਦਸਤਾਵੇਜ਼ ਲੈ ਕੇ  ਰਿਹਾ ਹੈ  ਜਿਹਨਾਂ ਨੇ ਸਿੰਗਲ ਬੋਲੀਕਾਰ ਪ੍ਰਾਪਤ ਕੀਤੇ ਹਨ 



ਕੋਇਲਾ ਖਾਣਾਂ ਦੀ ਸਫਲਤਾਪੂਰਵਕ ਬੋਲੀ ਦੇ ਮਾਲੀਆ ਹਿੱਸੇ ਦੀ ਜੇਤੂ ਪ੍ਰਤੀਸ਼ਤ 6% ਤੋਂ 75.5% ਹੋਈ ਹੈ  ਇਹਨਾਂ ਖਾਣਾਂ ਦੀ ਇਲੈਕਟ੍ਰੋਨਿਕ ਬੋਲੀ ਇਸ ਸਾਲ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਗਈ ਸੀ 
ਐੱਸ ਬੀ ਆਈ ਕੈਪੀਟਲ ਮਾਰਕਿਟ ਲਿਮਟਿਡ , ਕਮਰਸ਼ੀਅਲ ਕੋਇਲਾ ਮਾਈਨ ਬੋਲੀ ਲਈ ਕੋਇਲਾ ਮੰਤਰਾਲੇ ਦਾ ਇਕੱਲਾ ਲੈਣ ਦੇਣ ਸਲਾਹਕਾਰ ਹੈ , ਨੇ ਬੋਲੀ ਨੂੰ ਕਰਾਉਣ ਲਈ ਮੰਤਰੀ ਦੀ ਸਹਾਇਤਾ ਅਤੇ ਤਰੀਕੇ ਇਜਾਦ ਕੀਤੇ ਸਨ ।  
ਖਾਣਾਂ ਜਿਹਨਾਂ ਲਈ ਕੋਇਲਾ ਖਾਣਾਂ / ਬਲਾਕ ਉਤਪਾਦਨ ਅਤੇ ਵਿਕਾਸ ਸਮਝੌਤੇ ਕੀਤੇ ਗਏ ਹਨ , ਉਹ ਹਨ — ਭਾਸਕਰ ਪਾਰਾ , ਬੁਰਾਖੱਪ , ਸਮਾਲ ਪੈਚ , ਗੂੰਦ ਖਾੜੀ , ਯੋਗੇਸ਼ਵਰ ਅਤੇ ਐਂਪ : ਖਾਸ ਜੋਗੇਸ਼ਵਰ , ਰਉਤਾ ਕਲੋਸਡ ਮਾਈਨ , ਭਿਵਕੁੰਡ , ਝੀਗਾ ਦੌਰ ਅਤੇ ਖਡਗਾਓਂ  ਸਫਲ ਬੋਲੀਕਾਰਾਂ ਵਿੱਚ ਸੰਨਫਲੈਗ , ਆਇਰਨ ਅਤੇ ਐਂਪ , ਸਟੀਲ ਕੰਪਨੀ ਲਿਮਟਿਡ , ਦੱਖਣ ਪੱਛਮ ਪਿਨੈਕਲ ਐਕਸਪਲੋਰੇਸ਼ਨ ਲਿਮਟਿਡ , ਪ੍ਰਕਾਸ਼ ਇੰਡਸਟਰੀ ਲਿਮਟਿਡ , ਸੀ ਜੀ ਨੈਚੂਰਲ ਰਿਸੋਰਸੇਸ ਪ੍ਰਾਈਵੇਟ ਲਿਮਟਿਡ , ਅਡਾਨੀ ਪਾਵਰ ਮਹਾਰਾਸ਼ਟਰ ਲਿਮਟਿਡ ਅਤੇ ਸ੍ਰੀ ਸੱਤਿਆ ਮਾਈਨਸ ਪ੍ਰਾਈਵੇਟ ਲਿਮਟਿਡ ਸ਼ਾਮਲ ਹੈ 

 

***************************

 

ਐੱਮ ਵੀ / ਆਰ ਕੇ ਪੀ


(Release ID: 1757430) Visitor Counter : 170
Read this release in: English , Urdu , Hindi , Kannada