ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਕੱਲ੍ਹ ‘ਸੰਕੇਤਿਕ ਭਾਸ਼ਾ ਦਿਵਸ’ ਮਨਾਏਗਾ
ਇਸ ਅਵਸਰ ‘ਤੇ ‘ਭਾਰਤ ਸੰਕੇਤਿਕ ਭਾਸ਼ਾ ਯਾਤਰਾ’ ਦੇ ਬਾਰੇ ਵਿੱਚ ਇੱਕ ਦਸਤਾਵੇਜ਼ੀ ਫਿਲਮ ਪੇਸ਼ ਕੀਤੀ ਜਾਏਗੀ
ਡਾ. ਵੀਰੇਂਦਰ ਕੁਮਾਰ ਚੌਥੀ ਭਾਰਤੀ ਸੰਕੇਤਿਕ ਭਾਸ਼ਾ ਮੁਕਾਬਲੇ, 2021 ਦੇ ਵਿਜੇਤਾਵਾਂ ਦੇ ਨਾਲ ਗੱਲਬਾਤ ਕਰਨਗੇ
Posted On:
22 SEP 2021 6:22PM by PIB Chandigarh
ਨਵੀਂ ਦਿੱਲੀ ਸਥਿਤ ਭਾਰਤੀ ਸੰਕੇਤਿਕ ਭਾਸ਼ਾ ਖੋਜ ਅਤੇ ਟ੍ਰੇਂਨਿਗ ਸੈਂਟਰ (ਆਈਐੱਸਐੱਲਆਰਟੀਸੀ) ਜੋ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਅੰਦਰ ਇੱਕ ਖੁਦਮੁਖਤਿਆਰ ਨਿਕਾਏ ਹੈ, ਕੱਲ੍ਹ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, 15 ਜਨਪਥ, ਨਵੀਂ ਦਿੱਲੀ ਵਿੱਚ ‘ਸੰਕੇਤਿਕ ਭਾਸ਼ਾ ਦਿਵਸ’ ਮਨਾਏਗਾ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਪ੍ਰਤਿਮਾ ਭੌਮਿਕ ਅਤੇ ਸ਼੍ਰੀ ਏ. ਨਾਰਾਇਣਸਵਾਮੀ ਵਿਸ਼ੇਸ਼ ਮਹਿਮਾਨ ਹੋਣਗੇ। ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਜਲੀ ਭਵਰਾ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਇਲਾਵਾ ਸਕੱਤਰ ਸ਼੍ਰੀ ਸੰਤੋਸ਼ ਸਾਰੰਗੀ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸੰਯੁਕਤ ਸਕੱਤਰ ਅਤੇ ਆਈਐੱਸਐੱਲਆਰਟੀਸੀ ਦੇ ਨਿਦੇਸ਼ਕ ਡਾ. ਪ੍ਰਬੋਧ ਸੇਠ ਅਤੇ ਆਲ ਇੰਡੀਅਨ ਫੈਡਰੇਸ਼ਨ ਆਵ੍ ਡੇਫ ਦੇ ਜਨਰਲ ਸਕੱਤਰ ਸ਼੍ਰੀ ਵੀ. ਗੋਪਾਲਾ ਕ੍ਰਿਸ਼ਣਨ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ।
ਜਦੋਂ ਤੋਂ ਸੰਯੁਕਤ ਰਾਸ਼ਟਰ ਨੇ 23 ਸਤੰਬਰ ਨੂੰ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਹੈ, ਆਈਐੱਸਐੱਲਆਰਟੀਸੀ ਨੇ ਇਸ ਦਿਵਸ ਨੂੰ ਹਰ ਸਾਲ ਮਨਾਇਆ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਆਮ ਜਨਤਾ ਨੂੰ ਭਾਰਤੀ ਸੰਕੇਤਿਕ ਭਾਸ਼ਾਵਾਂ ਅਤੇ ਸੁਣਨ ਵਿੱਚ ਅਯੋਗ ਰਹਿਣ ਵਾਲੇ ਵਿਅਕਤੀਆਂ ਦੀ ਸੂਚਨਾ ਅਤੇ ਸੰਚਾਰ ਤੱਕ ਪਹੁੰਚ ਦੇ ਮਹੱਤਵ ਦੇ ਬਾਰੇ ਵਿੱਚ ਜਾਗਰੂਕ ਕਰਨਾ ਹੈ। ਸੰਕੇਤਿਕ ਭਾਸ਼ਾ ਨਾ ਕੇਵਲ ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਬਲਕਿ ਇਹ ਸੁਣਨ ਦੀ ਅਯੋਗਤਾ ਵਾਲੇ ਵਿਅਕਤੀਆਂ ਲਈ ਰੋਜ਼ਗਾਰ ਦੇ ਸਿਰਜਣ ਅਤੇ ਵਿਵਸਾਇਕ ਟ੍ਰੇਨਿੰਗ ਦੀ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਣ ਹੈ।
ਇਸ ਪ੍ਰੋਗਰਾਮ ਦੇ ਦੌਰਾਨ ਭਾਰਤੀ ਸੰਕੇਤਿਕ ਭਾਸ਼ਾ ਖੋਜ ਅਤੇ ਟ੍ਰੇਨਿੰਗ ਕੇਂਦਰ ‘ਭਾਰਤੀ ਸੰਕੇਤਿਕ ਭਾਸ਼ਾ ਯਾਤਰਾ’ ਦੇ ਬਾਰੇ ਵਿੱਚ ਇੱਕ ਦਸਤਾਵੇਜ਼ੀ ਫਿਲਮ ਪੇਸ਼ ਕਰੇਗਾ ਅਤੇ ਚੌਥੀ ਭਾਰਤੀ ਸੰਕੇਤਿਕ ਭਾਸ਼ਾ ਮੁਕਾਬਲੇ 2021, ਜੋ ਕਿ ਸੁਣਨ ਵਿੱਚ ਅਯੋਗ ਰਹਿਣ ਵਾਲੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾਣ ਵਾਲੀ ਰਾਸ਼ਟਰੀ ਪੱਧਰ ਦੀ ਇੱਕ ਮੁਕਾਬਲਾ ਹੈ, ਦੇ ਵਿਜੇਤਾਵਾਂ ਦਾ ਐਲਾਨ ਵੀ ਕਰੇਗਾ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਦੁਆਰਾ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਕੁੱਝ ਵਿਜੇਤਾਵਾਂ ਦੇ ਨਾਲ ਉਨ੍ਹਾਂ ਦੇ ਅਨੁਭਵ ਸਾਂਝਾ ਕਰਨ ਲਈ ਸਿੱਧੀ ਗੱਲਬਾਤ ਕਰਨ ਦੀ ਵੀ ਸੰਭਾਵਨਾ ਹੈ।
ਆਈਐੱਸਐੱਲਆਰਟੀਸੀ ਨੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਨੂੰ ਭਾਰਤੀ ਸੰਕੇਤਿਕ ਭਾਸ਼ਾ (ਡਿਜਿਟਲ ਪ੍ਰਾਰੂਪ) ਵਿੱਚ ਰੂਪਾਂਤਰਣ ਕਰਵਾਉਣ ਦੇ ਉਦੇਸ਼ ਨੂੰ 6 ਅਕਤੂਬਰ, 2020 ਨੂੰ ਰਾਸ਼ਟਰੀ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਸਨ ਤਾਂਕਿ ਇਸ ਪਾਠ ਪੁਸਤਕਾਂ ਨੂੰ ਸੁਣਨ ਵਿੱਚ ਅਯੋਗ ਰਹਿਣ ਵਾਲੇ ਬੱਚਿਆਂ ਲਈ ਆਸਾਨ ਬਣਾਇਆ ਜਾ ਸਕੇ। ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੀਆਂ ਪਾਠਪੁਸਤਕਾਂ ਦੇ ਰੂਪਾਂਤਰਣ ਦੀ ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਿਆ ਹੈ ਅਤੇ ਇਸ ਪ੍ਰੋਗਰਾਮ ਦੇ ਦੌਰਾਨ ਇਸ ਪਾਠਪੁਸਤਕਾਂ ਦੀ ਈ - ਸਮੱਗਰੀ ਦਾ ਸ਼ੁਭਾਰੰਭ ਕੀਤਾ ਜਾਵੇਗਾ
*******
ਐੱਮਜੀ/ਆਰਐੱਨਐੱਮ
(Release ID: 1757246)
Visitor Counter : 215