ਖੇਤੀਬਾੜੀ ਮੰਤਰਾਲਾ
ਮਾਣਯੋਗ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ "ਬਰਾਮਦਕਾਰ ਸੰਮੇਲਨ" ਕਮ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
Posted On:
22 SEP 2021 3:51PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਅਤੇ ਮਨਾਉਣ ਅਤੇ ਆਪਣੇ ਲੋਕਾਂ , ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਮਾਰਚ 2021 ਨੂੰ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ "ਡਾਂਡੀ ਮਾਰਚ" ਨੂੰ ਹਰੀ ਝੰਡੀ ਵਿਖਾ ਕੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦਾ ਉਦਘਾਟਨ ਕੀਤਾ ਸੀ । ਇਹ ਮਹੋਤਸਵ 15 ਅਗਸਤ 2023 ਤੱਕ ਜਾਰੀ ਰਹੇਗਾ । ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦਾ ਮਕਸਦ 2047 ਵਿੱਚ ਭਾਰਤ ਦੀ ਕਲਪਨਾ ਕਰਨਾ ਹੈ ।
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਅਪੀਡਾ (ਏ ਪੀ ਈ ਡੀ ਏ) ਇੱਕ ਵਿਧਾਨਕ ਸੰਸਥਾ ਹੈ , ਜੋ ਭਾਰਤੀ ਐਗਰੋ ਅਤੇ ਪ੍ਰੋਸੈਸਡ ਫੂਡ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਨੋਡਲ ਏਜੰਸੀ ਹੈ ਅਤੇ ਬਾਗਬਾਨੀ , ਫਲੋਰੀ ਕਲਚਰ , ਪ੍ਰੋਸੈਸਡ ਫੂਡ , ਪੋਲਟਰੀ ਉਤਪਾਦਾਂ , ਡੇਅਰੀ ਅਤੇ ਹੋਰ ਖੇਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਸਹੂਲਤਾਂ ਦੇਣ ਲਈ ਜਿ਼ੰਮੇਵਾਰ ਹੈ ।
ਅਪੀਡਾ ਨੇ ਵਰਚੁਅਲ ਵਪਾਰ ਮੇਲੇ , ਕਿਸਾਨ ਕਨੈਕਟ ਪੋਰਟਲ , ਈ ਦਫ਼ਤਰ , ਹੋਟੀਨੈੱਟ , ਟਰੇਸੇਬਿਲਟੀ ਪ੍ਰਣਾਲੀ , ਖਰੀਦਦਾਰ ਵਿਕਰੇਤਾ ਮੀਟਿੰਗਾਂ , ਰਿਵਰਸ ਖਰੀਦਦਾਰ ਵਿਕਰੇਤਾ ਮੀਟਿੰਗਾਂ , ਉਤਪਾਦ ਵਿਸ਼ੇਸ਼ਕ ਮੁਹਿੰਮਾ ਆਦਿ ਆਯੋਜਿਤ ਕਰਨ ਲਈ ਵਰਚੁਅਲ ਪੋਰਟਲ ਦਾ ਵਿਕਾਸ ਕਰਕੇ ਕਈ ਬਰਾਮਦ ਉਤਸ਼ਾਹ ਗਤੀਵਿਧੀਆਂ ਅਤੇ ਪਹਿਲਕਦਮੀਆਂ ਕੀਤੀਆਂ ਹਨ । ਅਪੀਡਾ ਸੂਬਿਆਂ ਤੋਂ ਬਰਾਮਦ ਨੂੰ ਉਤਸ਼ਾਹਿਤ ਕਰਨ ਅਤੇ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਸੁਬਾ ਸਰਕਾਰਾਂ ਨਾਲ ਨੇੜੇ ਹੋ ਕੇ ਕੰਮ ਕਰਦੀ ਰਹੀ ਹੈ ।
ਕਰਨਾਟਕ ਦੇ ਵੱਡੀ ਬਰਾਮਦ ਸੰਭਾਵਨਾ ਦੇ ਮੱਦੇਨਜ਼ਰ ਅਤੇ ਅਪੀਡਾ ਦੁਆਰਾ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਸਮਾਗਮਾਂ ਤਹਿਤ ਆਯੋਜਿਤ ਕੀਤੇ ਜਾ ਰਹੇ ਪੋ੍ਗਰਾਮਾਂ ਦੀ ਲੜੀ ਦੇ ਇੱਕ ਹਿੱਸੇ ਵਜੋਂ ਅਪੀਡਾ ਬੰਗਲੌਰ ਖੇਤਰੀ ਦਫ਼ਤਰ ਨੇ 22 ਸਤੰਬਰ 2021 (ਬੁੱਧਵਾਰ) ਬੰਗਲੋਰ ਦੇ ਲਲਿਤ ਅਸ਼ੋਕ ਵਿਖੇ "ਬਰਾਮਦਕਾਰ ਸੰਮੇਲਨ" ਕਮ ਪ੍ਰਦਰਸ਼ਨੀ ਦਾ ਆਯੋਜਨ ਕੀਤਾ । ਕਰੀਬ ਮਹੱਤਵਪੂਰਨ ਭਾਗੀਦਾਰਾਂ — ਸੂਬਾ ਵਿਭਾਗ ਅਧਿਕਾਰੀਆਂ , ਕੇਂਦਰੀ ਸਰਕਾਰੀ ਏਜੰਸੀਆਂ , ਬਰਾਮਦਕਾਰਾਂ , ਐੱਫ ਪੀ ਓਜ਼ ਸਮੇਤ ਕਰੀਬ 200 ਭਾਗੀਦਾਰਾਂ ਨੇ ਈਵੈਂਟ ਵਿੱਚ ਹਿੱਸਾ ਲਿਆ । ਵੱਖ ਵੱਖ ਏਜੰਸੀਆਂ / ਭਾਗੀਦਾਰਾਂ ਵੱਲੋਂ ਇਸ ਈਵੇਂਟ ਦੇ ਹਿੱਸੇ ਵਜੋਂ ਕਰੀਬ 25 ਸਟਾਲ ਲਗਾਏ ਗਏ ।
ਸੰਮੇਲਨ ਦਾ ਉਦਘਾਟਨ ਸੁਸ਼੍ਰੀ ਸ਼ੋਭਾ ਕਰੰਦਲਾਜੇ, ਮਾਣਯੋਗ ਕੇਂਦਰੀ ਰਾਜ ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ , ਭਾਰਤ ਸਰਕਾਰ ਨੇ ਕੀਤਾ ।
(Release ID: 1757118)
Visitor Counter : 153