ਵਿੱਤ ਮੰਤਰਾਲਾ

ਤੇਲ ਮਾਰਕੀਟਿੰਗ ਕੰਪਨੀਆਂ ਦੀ ਐਸਬੀ, 2021 ਦੀ 8.13% ਮੁੜ ਅਦਾਇਗੀ

Posted On: 20 SEP 2021 4:12PM by PIB Chandigarh

ਤੇਲ ਮਾਰਕਿਟਿੰਗ ਕੰਪਨੀ ਜੀਓਆਈ ਐੱਸਬੀ 2021 ਦਾ 8.13%  ਆਊਟਸਟੈਂਡਿੰਗ ਬਕਾਇਆ 16 ਅਕਤੂਬਰ, 2021 ਨੂੰ ਬਰਾਬਰ ਮੁੜਅਦਾਇਗੀ ਯੋਗ ਹੈ। ਉਕਤ ਮਿਤੀ ਤੋਂ ਇਸ 'ਤੇ ਕੋਈ ਵਿਆਜ ਨਹੀਂ ਮਿਲੇਗਾ। ਕਿਸੇ ਵੀ ਰਾਜ ਸਰਕਾਰ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਅਧੀਨ 16 ਅਕਤੂਬਰ, 2021 ਨੂੰ ਛੁੱਟੀ ਦਾ ਐਲਾਨ ਕੀਤੇ ਜਾਣ ਦੀ ਸੂਰਤ ਵਿੱਚ,  ਕਰਜ਼ੇ/ਕਰਜ਼ਿਆਂ ਦੀ ਅਦਾਇਗੀ ਉਸ ਰਾਜ ਵਿੱਚ ਭੁਗਤਾਨ ਕਰਨ ਵਾਲੇ ਦਫਤਰਾਂ ਵੱਲੋਂ ਪਿਛਲੇ ਕੰਮਕਾਜੀ ਦਿਨ ਨੂੰ ਕੀਤੀ ਜਾਵੇਗੀ। 

ਸਰਕਾਰੀ ਪ੍ਰਤੀਭੂਤੀ ਨਿਯਮਾਂ, 2007 ਦੇ ਉਪ-ਨਿਯਮਾਂ 24 (2) ਅਤੇ 24 (3) ਅਨੁਸਾਰਪਰਿਪੱਕਤਾ ਦਾ ਭੁਗਤਾਨਸਹਾਇਕ ਜਨਰਲ ਲੇਜ਼ਰ ਜਾਂ ਸੰਵਿਧਾਨਕ ਸਹਾਇਕ ਜਨਰਲ ਲੇਜ਼ਰ ਖਾਤੇ ਜਾਂ ਸਟਾਕ ਸਰਟੀਫਿਕੇਟ ਦੇ ਰੂਪ ਵਿੱਚ ਰੱਖੀ ਗਈ ਸਰਕਾਰੀ ਸੁਰੱਖਿਆ ਦੇ ਰਜਿਸਟਰਡ ਧਾਰਕ ਨੂੰ ਇਲੈਕਟ੍ਰੌਨਿਕ ਸਾਧਨਾਂ ਰਾਹੀਂ ਫੰਡ ਪ੍ਰਾਪਤ ਕਰਨ ਦੀ ਸੁਵਿਧਾ ਵਾਲੇ ਕਿਸੇ ਵੀ ਬੈਂਕ ਵਿੱਚ ਉਸਦੇ ਬੈਂਕ ਖਾਤੇ ਦੇ ਸੰਬੰਧਤ ਵੇਰਵਿਆਂ ਨੂੰ ਸ਼ਾਮਲ ਕਰਨ ਵਾਲੇ ਪੇਅ ਆਰਡਰ ਰਾਹੀਂ ਜਾਂ ਕ੍ਰੈਡਿਟ ਰਾਹੀਂ ਕੀਤਾ ਜਾਵੇਗਾ। ਪ੍ਰਤੀਭੂਤੀਆਂ ਦੇ ਸੰਬੰਧ ਵਿੱਚ ਭੁਗਤਾਨ ਕਰਨ ਦੇ ਮਕਸਦ ਲਈਮੂਲ ਗਾਹਕ ਜਾਂ ਅਜਿਹੀ ਸਰਕਾਰੀ ਪ੍ਰਤੀਭੂਤੀਆਂ ਦੇ ਬਾਅਦ ਦੇ ਧਾਰਕਆਪਣੇ ਬੈਂਕ ਖਾਤੇ ਦੇ ਸੰਬੰਧਤ ਵੇਰਵੇ ਪਹਿਲਾਂ ਤੋਂ ਜਮ੍ਹਾਂ ਕਰਵਾਉਣਗੇ। 

ਹਾਲਾਂਕਿਇਲੈਕਟ੍ਰੌਨਿਕ ਸਾਧਨਾਂ ਰਾਹੀਂ ਫੰਡਾਂ ਦੀ ਪ੍ਰਾਪਤੀ ਲਈ ਬੈਂਕ ਖਾਤੇ/ਆਦੇਸ਼ ਦੇ ਸੰਬੰਧਤ ਵੇਰਵਿਆਂ ਦੀ ਗੈਰਹਾਜ਼ਰੀ ਵਿੱਚਨਿਰਧਾਰਤ ਮਿਤੀ 'ਤੇ ਕਰਜ਼ੇ ਦੀ ਅਦਾਇਗੀ ਦੀ ਸਹੂਲਤ ਲਈ,  ਧਾਰਕ ਜਨਤਕ ਉਧਾਰੀ ਦਫਤਰਾਂਖਜ਼ਾਨਿਆਂ/ਉਪ-ਖਜ਼ਾਨਿਆਂ ਅਤਰ ਭਾਰਤੀ ਸਟੇਟ ਬੈਂਕ ਦੀਆਂ ਸ਼ਾਖਾਵਾਂ (ਜਿੱਥੇ ਉਹ ਵਿਆਜ ਦੇ ਭੁਗਤਾਨ ਲਈ ਦਰਜ / ਰਜਿਸਟਰਡ ਹਨ) ਵਿਖੇ ਅਦਾਇਗੀ ਦੀ ਨਿਰਧਾਰਤ ਮਿਤੀ ਤੋਂ 20 ਦਿਨ ਪਹਿਲਾਂ ਸਕਿਊਰਟੀਆਂ ਜਮਾ ਕਰਵਾ ਸਕਦੇ ਹਨ। 

ਡਿਸਚਾਰਜ ਮੁੱਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਪੂਰਾ ਵੇਰਵਾ ਉਪਰੋਕਤ ਭੁਗਤਾਨ ਕਰਨ ਵਾਲੇ ਕਿਸੇ ਵੀ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ.

---------------------- 

ਆਰਐਮ/ਕੇਐਮਐਨ



(Release ID: 1756452) Visitor Counter : 130


Read this release in: Hindi , English , Urdu , Tamil