ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਪ੍ਰਮੁੱਖਾਂ ਦੀ ਪਰਿਸ਼ਦ ਦੀ 21ਵੀਂ ਬੈਠਕ ਵਿੱਚ ਵਰਚੁਅਲੀ ਹਿੱਸਾ ਲਿਆ

Posted On: 17 SEP 2021 6:20PM by PIB Chandigarh

ਪ੍ਰਧਾਨ ਮੰਤਰੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਦੇ ਪ੍ਰਮੁੱਖਾਂ ਦੀ ਪਰਿਸ਼ਦ ਦੀ 21ਵੀਂ ਬੈਠਕ ਵਿੱਚ ਵਰਚੁਅਲੀ ਅਤੇ ਅਫ਼ਗ਼ਾਨਿਸਤਾਨ ਬਾਰੇ ਸੰਯੁਕਤ ਐੱਸਸੀਓ-ਸੀਐੱਸਟੀਓ ਆਊਟਰੀਚ ਸੈਸ਼ਨ ਵਿੱਚ ਵੀਡੀਓ-ਸੰਦੇਸ਼ ਦੇ ਜ਼ਰੀਏ ਹਿੱਸਾ ਲਿਆ

ਐੱਸਸੀਓ ਮੈਂਬਰ ਦੇਸ਼ਾਂ ਦੇ ਪ੍ਰਮੁੱਖਾਂ ਦੀ ਪਰਿਸ਼ਦ ਦੀ 21ਵੀਂ ਬੈਠਕ ਹਾਇਬ੍ਰਿਡ ਫਾਰਮੈਟ ਵਿੱਚ ਦੁਸ਼ਾਂਬੇ ਵਿੱਚ 17 ਸਤੰਬਰ, 2021 ਨੂੰ ਹੋਈ

ਬੈਠਕ ਦੀ ਪ੍ਰਧਾਨਗੀ ਤਾਜਿਕਿਸਤਾਨ ਦੇ ਰਾਸ਼ਟਰਪਤੀ, ਮਹਾਮਹਿਮ ਏਮੋਮਲੀ ਰਹਮਾਨ (H.E. Emomali Rahmon) ਨੇ ਕੀਤੀ ਸੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ-ਲਿੰਕ ਦੇ ਜ਼ਰੀਏ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ ਦੁਸ਼ਾਂਬੇ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕੀਤੀ ਸੀ

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਵਿਆਪਕ ਐੱਸਸੀਓ ਖੇਤਰ ਵਿੱਚ ਵਧਦੀ ਕੱਟੜਤਾ ਅਤੇ ਅਤਿਵਾਦ ਦੇ ਕਾਰਨ ਹੋ ਰਹੀਆਂ ਸਮੱਸਿਆਵਾਂ ’ਤੇ ਪ੍ਰਕਾਸ਼ ਪਾਇਆ, ਜੋ ਉਦਾਰ ਅਤੇ ਪ੍ਰਗਤੀਸ਼ੀਲ ਸੱਭਿਆਚਾਰਾਂ ਅਤੇ ਕਦਰਾਂ-ਕੀਮਤਾਂ ਦੇ ਗੜ੍ਹ ਦੇ ਰੂਪ ਵਿੱਚ ਖੇਤਰ ਦੇ ਇਤਿਹਾਸ ਦੇ ਉਲਟ ਹੈ।

ਉਨ੍ਹਾਂ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਹਾਲ ਦੇ ਘਟਨਾਕ੍ਰਮਾਂ ਨਾਲ ਅਤਿਵਾਦ ਦੀ ਇਹ ਪ੍ਰਵਿਰਤੀ ਅੱਗੇ ਹੋਰ ਵਧ ਸਕਦੀ ਹੈ।

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਐੱਸਸੀਓ ਸੰਜਮ ਅਤੇ ਵਿਗਿਆਨਕ ਤੇ ਤਰਕਸੰਗਤ ਵਿਚਾਰ ਨੂੰ ਪ੍ਰੋਤਸਾਹਨ ਦੇਣ ਦੇ ਏਜੰਡਾ ’ਤੇ ਕੰਮ ਕਰ ਸਕਦਾ ਹੈ, ਜੋ ਵਿਸ਼ੇਸ਼ ਰੂਪ ਨਾਲ ਖੇਤਰ ਦੇ ਨੌਜਵਾਨਾਂ ਦੇ ਲਈ ਪ੍ਰਾਸੰਗਿਕ ਹੋਵੇਗਾ

ਉਨ੍ਹਾਂ ਨੇ ਆਪਣੇ ਵਿਕਾਸ ਪ੍ਰੋਗਰਾਮਾਂ ਵਿੱਚ ਡਿਜੀਟਲ ਟੈਕਨੋਲੋਜੀਆਂ ਦੇ ਉਪਯੋਗ ਦੇ ਭਾਰਤ ਦੇ ਅਨੁਭਵ ’ਤੇ ਵੀ ਗੱਲ ਕੀਤੀ ਅਤੇ ਇਨ੍ਹਾਂ ਓਪਨ-ਸੋਰਸ ਸਮਾਧਾਨਾਂ ਨੂੰ ਹੋਰ ਐੱਸਸੀਓ ਮੈਂਬਰਾਂ ਦੇ ਨਾਲ ਸਾਂਝੇ ਕਰਨ ਦੀ ਪੇਸ਼ਕਸ਼ ਕੀਤੀ

ਖੇਤਰ ਵਿੱਚ ਸੰਪਰਕ ਵਿਕਸਿਤ ਕਰਨ ਦੇ ਮਹੱਤਵ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਰਸਪਰ ਵਿਸ਼ਵਾਸ ਵਧਾਉਣ ਦੇ ਲਈ ਕਨੈਕਟੀਵਿਟੀ ਪ੍ਰੋਜੈਕਟ ਪਾਰਦਰਸ਼ੀ, ਭਾਗੀਦਾਰੀਪੂਰਨ ਅਤੇ ਸਲਾਹ-ਮਸ਼ਵਰੇ ਉੱਤੇ ਅਧਾਰਿਤ ਹੋਣੇ ਚਾਹੀਦੇ ਹਨ।

ਐੱਸਸੀਓ ਸਿਖਰ ਸੰਮੇਲਨ ਦੇ ਬਾਅਦ ਐੱਸਸੀਓ ਅਤੇ ਕਲੈਕਟਿਵ ਸਕਿਉਰਿਟੀ ਟ੍ਰੀਟੀ ਆਰਗਨਾਇਜੇਸ਼ਨ (ਸੀਐੱਸਟੀਓ) ਦੇ ਦਰਮਿਆਨ ਅਫ਼ਗ਼ਾਨਿਸਤਾਨ ’ਤੇ ਆਊਟਰੀਚ ਸੈਸ਼ਨ ਹੋਇਆ  ਪ੍ਰਧਾਨ ਮੰਤਰੀ ਨੇ ਇੱਕ ਵੀਡੀਓ-ਸੰਦੇਸ਼ ਦੇ ਜ਼ਰੀਏ ਆਊਟਰੀਚ ਸੈਸ਼ਨ ਵਿੱਚ ਹਿੱਸਾ ਲਿਆ

ਵੀਡੀਓ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਐੱਸਸੀਓ ਖੇਤਰ ਵਿੱਚ ਆਤੰਕਵਾਦ ਦੇ ਮਾਮਲੇ ਵਿੱਚ ‘ਜ਼ੀਰੇ ਟੌਲਰੈਂਸ’ ’ਤੇ ਇੱਕ ਆਚਾਰ ਸੰਹਿਤਾ ਵਿਕਸਿਤ ਕਰ ਸਕਦਾ ਹੈ ਅਤੇ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਮਾਨਵ ਤਸਕਰੀ ਦੇ ਖ਼ਤਰਿਆਂ ਨੂੰ ਵੀ ਰੇਖਾਂਕਿਤ ਕੀਤਾ ਅਫ਼ਗ਼ਾਨਿਸਤਾਨ ਵਿੱਚ ਮਾਨਵੀ ਸੰਕਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਨਾਲ ਭਾਰਤ ਦੀ ਇਕਜੁੱਟਤਾ ਨੂੰ ਦੁਹਰਾਇਆ

 

 

 ******

ਡੀਐੱਸ/ਏਕੇਜੇ



(Release ID: 1756165) Visitor Counter : 192