ਗ੍ਰਹਿ ਮੰਤਰਾਲਾ
azadi ka amrit mahotsav

ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਕਨੈਕਟਿਵਿਟੀ ਨੂੰ ਉਤਸ਼ਾਹਤ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਦੀ ਪਾਲਣਾ ਕਰਦਿਆਂ, ਆਈਸੀਪੀ ਪੈਟਰਾਪੋਲ ਵਿਖੇ ਨਵੀਂ ਯਾਤਰੀ ਟਰਮੀਨਲ ਬਿਲਡਿੰਗ (ਆਈ) ਦਾ ਉਦਘਾਟਨ ਕੀਤਾ ਗਿਆ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਨਵੀਂ ਯਾਤਰੀ ਟਰਮੀਨਲ ਇਮਾਰਤ (I) ਯਾਤਰੀਆਂ ਦੀ ਨਿਰਵਿਘਨ ਅਤੇ ਅਰਾਮਦਾਇਕ ਆਵਾਜਾਈ ਦੀ ਸਹੂਲਤ ਦੇਵੇਗੀ, ਜੋ ਇਮੀਗ੍ਰੇਸ਼ਨ, ਕਸਟਮ ਅਤੇ ਸੁਰੱਖਿਆ ਸਹੂਲਤਾਂ ਨਾਲ ਲੈਸ ਹੋਵੇਗੀ

Posted On: 18 SEP 2021 2:27PM by PIB Chandigarh

ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਕਨੈਕਟਿਵਿਟੀ ਨੂੰ ਉਤਸ਼ਾਹਤ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਦੀ ਪਾਲਣਾ ਕਰਦਿਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚਆਈਸੀਪੀ ਪੈਟਰਾਪੋਲ ਵਿਖੇ 17 ਸਤੰਬਰ ਨੂੰ ਇੱਕ ਨਵੀਂ ਯਾਤਰੀ ਟਰਮੀਨਲ ਬਿਲਡਿੰਗ (ਆਈ) ਦਾ ਉਦਘਾਟਨ ਸਤੰਬਰ ਨੂੰ ਕੀਤਾ ਗਿਆ । ਇਹ ਸਰਹੱਦੀ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਬੰਗਲਾਦੇਸ਼ ਨਾਲ ਭਾਰਤ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡੇ ਹੁਲਾਰੇ ਦਾ ਸੰਕੇਤ ਦਿੰਦਾ ਹੈ।

ਉਦਘਾਟਨ ਭਾਰਤ ਸਰਕਾਰ ਅਤੇ ਬੰਗਲਾਦੇਸ਼ ਸਰਕਾਰ ਦੇ ਅਧਿਕਾਰੀਆਂ ਵੱਲੋਂ  ਸਾਂਝੇ ਤੌਰ 'ਤੇ ਕੀਤਾ ਗਿਆ । ਭਾਰਤ ਵਾਲੇ ਪਾਸਿਉਂਉਦਘਾਟਨ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ ਵੱਲੋਂ ਕੀਤਾ ਗਿਆ ਸੀ।  ਬੰਗਲਾਦੇਸ਼ ਸਰਕਾਰ ਦੇ ਜਹਾਜ਼ਰਾਨੀ ਰਾਜ ਮੰਤਰੀ,  ਖਾਲਿਦ  ਮਹਿਮੂਦ ਚੌਧਰੀਬੰਗਲਾਦੇਸ਼ ਦੀ ਤਰਫੋਂ ਮੁੱਖ ਮਹਿਮਾਨ ਸਨ। ਉਦਘਾਟਨ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਵਿਕਰਮ ਡੋਰੇਸਵਾਮੀ ਦੀ ਮੌਜੂਦਗੀ ਵਿੱਚ ਹੋਇਆ। ਇਸ ਮੌਕੇ ਭਾਰਤੀ ਲੈਂਡ ਪੋਰਟਸ ਅਥਾਰਟੀ ਦੇ ਚੇਅਰਮੈਨ ਸ਼੍ਰੀ ਆਦਿੱਤਿਆ ਮਿਸ਼ਰਾ ਅਤੇ ਬੰਗਲਾ ਦੇਸ਼ ਲੈਂਡ ਪੋਰਟ ਅਥਾਰਟੀ ਦੇ ਵਧੀਕ ਸਕੱਤਰ ਅਤੇ ਚੇਅਰਮੈਨਆਲਮਗੀਰ ਵੀ ਮੌਜੂਦ ਸਨ।

 

 

ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜ਼ਮੀਨੀ ਬੰਦਰਗਾਹ ਆਈਸੀਪੀ ਪੈਟਰਾਪੋਲਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਸਭ ਤੋਂ ਮਹੱਤਵਪੂਰਨ ਬੰਦਰਗਾਹ ਹੈ। ਇਹ ਭਾਰਤ ਦੀ ਨੌਵੀਂ ਸਭ ਤੋਂ ਵੱਡੀ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਬੰਦਰਗਾਹ ਵੀ ਹੈਜੋ ਸਾਲਾਨਾ ਲਗਭਗ 23 ਲੱਖ ਯਾਤਰੀਆਂ ਨੂੰ ਸੰਭਾਲਦੀ ਹੈ। ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੁਆਰਾ ਬਣਾਇਆ ਗਿਆਨਵਾਂ ਪੀਟੀਬੀ (ਆਈ) 1,305 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਕਿਸੇ ਵੀ ਸਮੇਂ ਲਗਭਗ  550 ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਨਵਾਂ ਪੀਟੀਬੀ (ਆਈ) ਯਾਤਰੀਆਂ ਨੂੰ ਨਿਰਵਿਘਨ ਅਤੇ ਅਰਾਮਦਾਇਕ ਆਵਾਜਾਈ ਦੀ ਸਹੂਲਤ ਦੇਵੇਗਾ ਅਤੇ ਇਹ ਇਮੀਗ੍ਰੇਸ਼ਨਕਸਟਮਜ਼ ਅਤੇ ਸੁਰੱਖਿਆ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਟਰਮੀਨਲ ਬਿਲਡਿੰਗ 32 ਇਮੀਗ੍ਰੇਸ਼ਨ ਕਾਊਂਟਰਾਂ, 4 ਕਸਟਮ ਕਾਊਂਟਰਾਂ, 8 ਸੁਰੱਖਿਆ ਕਾਊਂਟਰਾਂ ਨਾਲ ਵੀ ਲੈਸ ਹੈ ਅਤੇ ਸਹਿਯੋਗੀ ਹਿੱਸੇਦਾਰਾਂ ਲਈ ਢੁਕਵੇਂ ਦਫਤਰ ਹਨ।  

ਜਿਵੇਂ ਕਿ ਭਾਰਤ-ਬੰਗਲਾਦੇਸ਼, ਕੂਟਨੀਤਕ ਸਾਂਝੇਦਾਰੀ ਦੇ 50 ਮਹੱਤਵਪੂਰਨ ਸਾਲਾਂ ਦਾ ਜਸ਼ਨ ਮਨਾ ਰਹੇ ਹਨਸਾਰੇ ਸਤਿਕਾਰਯੋਗ ਪਤਵੰਤਿਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋੜੀਂਦੇ  ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਤਾਂ ਜੋ ਲੋਕਾਂ ਤੋਂ ਲੋਕਾਂ ਤਕ ਸੰਪਰਕ ਨੂੰ ਵੱਡੀ ਪੱਧਰ ਤੇ ਸਹੂਲਤ ਮਿਲ ਸਕੇ। 

ਐਲਪੀਏਆਈ, ਆਈਸੀਪੀ ਪੈਟਰਾਪੋਲ ਵਿਖੇ ਇੱਕ ਨਵੀਂ ਅਤਿ ਆਧੁਨਿਕ ਯਾਤਰੀ ਟਰਮੀਨਲ ਬਿਲਡਿੰਗ (II) ਬਣਾਉਣ ਦੀ ਪ੍ਰਕਿਰਿਆ ਵਿੱਚ ਵੀ ਹੈ ਜਿਸਦੀ ਪੰਜ ਲੱਖ ਲੋਕਾਂ ਦੀ ਹੈਂਡਲਿੰਗ ਸਮਰੱਥਾ ਨੂੰ ਪੂਰਾ ਕਰਨ ਦੀ ਯੋਜਨਾ ਹੈ। ਨਿਰਮਾਣ ਕਾਰਜ ਫਰਵਰੀ 2020 ਵਿੱਚ ਸ਼ੁਰੂ ਹੋਇਆ ਸੀ ਅਤੇ 2022  ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। 

ਉਦਘਾਟਨੀ ਸਮਾਰੋਹ ਦੌਰਾਨਮੁੱਖ ਮਹਿਮਾਨਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਇੱਕ ਸਾਂਝੇ ਦੂਜੇ ਕਾਰਗੋ ਗੇਟ ਦਾ ਨੀਂਹ ਪੱਥਰ ਵੀ ਰੱਖਿਆ। ਐਲਪੀਏਆਈ ਅਤੇ ਬੀਐਲਪੀਏ ਵਿਚਕਾਰ ਮਜ਼ਬੂਤ  ਬਾਰਡਰ ਏਜੰਸੀ ਤਾਲਮੇਲ ਦੀ ਮਿਸਾਲ ਕਾਇਮ ਕਰਦਿਆਂ ਇਸ ਕਦਮ ਨਾਲ ਇੱਕ ਬਿਹਤਰ ਸੰਸਥਾਗਤ ਪ੍ਰਬੰਧ ਰਾਹੀਂ ਸਰਹੱਦ ਪਾਰ ਤੋਂ ਮਾਲ ਦੀ ਰਿਲੀਜ/ਕਲੀਅਰੈਂਸ ਵਿੱਚ ਤੇਜ਼ੀ ਆਉਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਅਤੇ ਸੰਪਰਕ ਦੇ ਹੋਰ ਵਧਣ ਦੀ ਉਮੀਦ ਹੈ। 

 

 **************

ਐੱਨ ਡਬਲਯੂ/ਆਰ ਕੇ/ਏ ਡੀ /ਆਰ ਆਰ  (Release ID: 1756158) Visitor Counter : 91