ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵਿਸ਼ਵੇਸ਼ਵਰਿਆ ਪੀਐੱਚਡੀ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ


ਸਕੀਮ ਦਾ ਉਦੇਸ਼ ਈਐੱਸਡੀਐੱਮ ਅਤੇ ਆਈਟੀ/ਆਈਟੀਈਐੱਸ ਵਿੱਚ ਖੋਜਕਰਤਾਵਾਂ ਦੀ ਮਦਦ ਕਰਨਾ ਹੈ

ਇਹ ਯੋਜਨਾ ਸਮਾਜ ਦੇ ਹੇਠਲੇ ਪੱਧਰ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਪ੍ਰਗਟਾਵਾ ਹੈ: ਸ਼੍ਰੀ ਵੈਸ਼ਣਵ

Posted On: 17 SEP 2021 6:51PM by PIB Chandigarh

ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ  (ਈਐੱਸਡੀਐੱਮ) ਅਤੇ ਸੂਚਨਾ ਤਕਨਾਲੋਜੀ (ਆਈਟੀ)/ ਸੂਚਨਾ ਤਕਨਾਲੋਜੀ ਯੋਗ ਸੇਵਾਵਾਂ (ਆਈਟੀਈਐੱਸ) ਵਿੱਚ 42 ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਖੋਜ ਨੂੰ ਉਤਸ਼ਾਹਤ ਕਰਨ ਲਈ ਵਿਸ਼ਵੇਸ਼ਵਰਿਆ ਪੀਐੱਚਡੀ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਇਸ ਯੋਜਨਾ ਨੂੰ ਸਮਰਪਿਤ ਕਰਦੇ ਹੋਏਸ਼੍ਰੀ ਵੈਸ਼ਣਵ ਨੇ ਕਿਹਾ ਕਿ  ਇਹ ਯੋਜਨਾ ਪ੍ਰਧਾਨ ਮੰਤਰੀ ਦੇ ਸਮਾਜ ਦੇ ਪਿਰਾਮਿਡ ਦੇ ਤਲ 'ਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਖੋਜ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਦੇ ਵਿਜ਼ਨ ਦਾ ਪ੍ਰਗਟਾਵਾ ਹੈ। ਇਹ ਸਕੀਮ ਉਸ ਪ੍ਰਤਿਭਾ ਦਾ ਸਮਰਥਨ ਕਰਦੀ ਹੈਜੋ ਸਾਡੇ ਦੇਸ਼ ਵਿੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੀਮ ਦੇ ਪਹਿਲੇ ਪੜਾਅ ਦੇ ਨਤੀਜੇ 63 ਗਲੋਬਲ ਪੇਟੈਂਟਸ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਹਜ਼ਾਰਾਂ ਖੋਜ ਪੱਤਰਾਂ ਦੇ ਪ੍ਰਕਾਸ਼ਨ ਨਾਲ ਸੱਚਮੁੱਚ ਉਤਸ਼ਾਹਜਨਕ ਹਨ।

ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਸਕੀਮ ਨੂੰ ਵਿਆਪਕ ਰੂਪ ਤੋਂ ਵਧਾਇਆ ਜਾਏ ਕਿਉਂਕਿ ਅਸੀਂ ਤੇਜ਼ੀ ਨਾਲ ਉੱਚ ਤਕਨੀਕੀ ਉਦਯੋਗਾਂ ਖਾਸ ਕਰਕੇ ਸੈਮੀਕੰਡਕਟਰ ਨਿਰਮਾਣ ਅਤੇ ਦੂਰਸੰਚਾਰ ਨਿਰਮਾਣ ਵਿੱਚ ਜਾ ਰਹੇ ਹਾਂ ਅਤੇ ਛੇਤੀ ਹੀ ਅਸੀਂ ਪ੍ਰਧਾਨ ਮੰਤਰੀ ਦੇ ਭਾਰਤ ਵਿੱਚ ਆਪਣੇ 4 ਜੀ ਕੋਰ ਨੈੱਟਵਰਕ ਅਤੇ 5 ਜੀ ਕੋਰ ਨੈੱਟਵਰਕ ਦੇ ਸੁਪਨੇ ਨੂੰ ਸਾਕਾਰ ਕਰਾਂਗੇ।

ਮੰਤਰਾਲੇ ਦੇ ਸਕੱਤਰ ਸ਼੍ਰੀ ਅਜੈ ਸਾਹਨੀ ਨੇ ਦੱਸਿਆ ਕਿ ਵਿਸ਼ਵੇਸ਼ਵਰਿਆ ਪੀਐੱਚਡੀ ਸਕੀਮ ਈਐੱਸਡੀਐੱਮ ਅਤੇ ਆਈਟੀ/ ਆਈਟੀਈਐੱਸ ਦੇ ਖੇਤਰਾਂ ਵਿੱਚ ਡਾਕਟਰੇਟ ਦੀ ਗਿਣਤੀ ਵਧਾਉਣ ਦੇ ਨਾਲ ਨਾਲ ਉੱਭਰ ਰਹੇ ਖੇਤਰਾਂ ਵਿੱਚ ਖੋਜ ਸੰਸਥਾਵਾਂ ਵਿੱਚ ਖੋਜ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨੌਜਵਾਨ ਫੈਕਲਟੀ ਨੂੰ ਖੋਜ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨੂੰ ਪੂਰਾ ਕਰਦੀ ਹੈ। ਸਕੀਮ ਦਾ ਦੂਜਾ ਪੜਾਅ ਭਾਰਤ ਵਿੱਚ ਉਤਪਾਦਕ ਖੋਜ ਦੇ ਉਦੇਸ਼ ਨੂੰ ਪੂਰਾ ਕਰਨ ਲਈ ਵਧੀਆਂ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਜਾ ਰਿਹਾ ਹੈ।

ਈਐੱਸਡੀਐੱਮ ਅਤੇ ਆਈਟੀ/ਆਈਟੀਈਐੱਸ ਸੈਕਟਰਾਂ ਵਿੱਚ ਪੀਐੱਚਡੀ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਪ੍ਰਵਾਨਗੀ ਨਾਲ ਵਿਸ਼ਵੇਸ਼ਵਰਿਆ ਪੀਐੱਚਡੀ ਯੋਜਨਾ ਦੀ ਸ਼ੁਰੂਆਤ  2014  ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਕੀਤੀ ਗਈ ਸੀ। ਪੀਐੱਚਡੀ ਦੀਆਂ ਸੀਟਾਂ 25 ਰਾਜਾਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 97 ਸੰਸਥਾਵਾਂ (ਆਈਆਈਟੀਐੱਨਆਈਟੀਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਆਦਿ) ਨੂੰ ਅਲਾਟ ਕੀਤੀਆਂ ਗਈਆਂ ਸਨ। ਇਸ ਵੇਲੇ 492 ਫੁੱਲ-ਟਾਈਮ ਅਤੇ 268 ਪਾਰਟ-ਟਾਈਮ ਪੀਐੱਚਡੀ ਫੈਲੋ ਖੋਜ ਕਰ ਰਹੇ ਹਨਜਦ ਕਿ  422 ਫੁੱਲ-ਟਾਈਮ ਅਤੇ 43 ਪਾਰਟ ਟਾਈਮ ਪੀਐੱਚਡੀ ਨੇ ਥੀਸਿਸ ਜਮ੍ਹਾਂ ਕਰਵਾਏ ਹਨ ਜਾਂ ਪੀਐੱਚਡੀ ਪੂਰੀ ਕੀਤੀ ਹੈ। ਸਮਾਗਮ ਦੇ ਦੌਰਾਨ ਵਿਸ਼ਵੇਸ਼ਵਰਿਆ ਪੀਐੱਚਡੀ ਯੋਜਨਾ ਦੇ ਪਹਿਲੇ ਪੜਾਅ ਦੀਆਂ ਪ੍ਰਾਪਤੀਆਂ ਦਾ ਜਸ਼ਨ ਵੀ ਮਨਾਇਆ ਗਿਆ।

ਸਕੀਮ ਦੇ ਦੂਜੇ ਪੜਾਅ ਦਾ ਉਦੇਸ਼ 1000 ਫੁੱਲ-ਟਾਈਮ ਪੀਐੱਚਡੀ ਉਮੀਦਵਾਰਾਂ, 150 ਪਾਰਟ ਟਾਈਮ ਪੀਐੱਚਡੀ ਉਮੀਦਵਾਰਾਂ, 50 ਯੰਗ ਫੈਕਲਟੀ ਰਿਸਰਚ ਫੈਲੋਸ਼ਿਪਾਂ ਅਤੇ 225 ਪੋਸਟ-ਡਾਕਟੋਰਲ ਫੈਲੋਸ਼ਿਪਾਂ ਦਾ ਸਮਰਥਨ ਕਰਨਾ ਹੈ।

ਅਕਾਦਮਿਕਤਾ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਬਹੁਤ ਸਾਰੇ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਮੌਜੂਦ ਕੁਝ ਉੱਘੇ ਬੁਲਾਰੇ ਸ਼੍ਰੀ ਅਜੇ ਸਾਹਨੀਸਕੱਤਰ ਮੀਟਵਾਈਡਾ: ਬੀ ਕੇ ਮੂਰਤੀਜੀਸੀਆਰ ਐਂਡ ਡੀਮੀਟਵਾਈਸ਼੍ਰੀ ਅਭਿਸ਼ੇਕ ਸਿੰਘਐੱਮਡੀ ਅਤੇ ਸੀਈਓਡੀਆਈਸੀਡਾ. ਵਿਨੇ ਠਾਕੁਰਸੀਨੀਅਰ ਡਾਇਰੈਕਟਰ (ਖੋਜ ਅਤੇ ਪ੍ਰਬੰਧਨ)ਡੀਆਈਸੀ ਅਤੇ ਸ਼੍ਰੀ ਮਨੋਜ ਜੈਨਵਿਗਿਆਨੀ ਐੱਫਮੀਟਵਾਈ ਨੇ ਭਾਸ਼ਣ ਦਿੱਤੇ। ਸਕੀਮ ਦੇ ਪਹਿਲੇ ਪੜਾਅ ਦੌਰਾਨ ਕੀਤੇ ਗਏ ਖੋਜ ਕਾਰਜ ਦੀ ਸਾਰਿਆਂ ਵਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ।

****

ਆਰਕੇਜੇ/ਐੱਮ


(Release ID: 1755941) Visitor Counter : 200


Read this release in: English , Urdu , Hindi