ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਂਦਰੀ ਐੱਮ ਐੱਸ ਐੱਮ ਈ ਮੰਤਰੀ ਨਰਾਇਣ ਰਾਣੇ ਨੇ ਕੇ ਵੀ ਆਈ ਸੀ ਦਾ ਦੌਰਾ ਕੀਤਾ, ਵਰਚੁਅਲੀ ਰੋਹਤਕ ਸੈਂਟਰ ਦਾ ਕੀਤਾ ਉਦਘਾਟਨ
ਟੈਕਨੋਲੋਜੀ ਕੇਂਦਰਾਂ ਦੀ ਉਸਾਰੀ ਉੱਦਮੀਆਂ ਭਰੇ ਰਾਸ਼ਟਰ ਨਿਰਮਾਣ ਵਿੱਚ ਸਹਾਇਤਾ ਕਰੇਗਾ ਅਤੇ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਪਾਵੇਗਾ : ਨਰਾਇਣ ਰਾਣੇ
प्रविष्टि तिथि:
17 SEP 2021 4:57PM by PIB Chandigarh
ਕੇਂਦਰੀ ਸੂਖ਼ਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਰਾਇਣ ਰਾਣੇ ਨੇ ਵਰਚੁਅਲੀ ਅੱਜ 17 ਸਤੰਬਰ 2021 ਮੁੰਬਈ ਵਿਲੇ ਪਾਰਲੇ ਵਿਖੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦੇ ਦਫ਼ਤਰ ਦੇ ਦੌਰੇ ਦੌਰਾਨ ਹਰਿਆਣਾ ਦੇ ਰੋਹਤਕ ਵਿਚਲੇ ਇੱਕ ਤਕਨਾਲੋਜੀ ਸੈਂਟਰ ਦਾ ਉਦਘਾਟਨ ਕੀਤਾ । ਇਹ ਕੇਂਦਰ ਐੱਮ ਐੱਸ ਐੱਮ ਈ ਮੰਤਰਾਲੇ ਤਹਿਤ 20 ਏਕੜ ਦੇ ਖੇਤਰ ਵਿੱਚ ਵਿਕਸਿਤ ਕੀਤਾ ਗਿਆ ਹੈ । ਮੰਤਰੀ ਨੇ ਦੱਸਿਆ ਕਿ ਇਹ ਕੇਂਦਰ ਸਾਲਾਨਾ 8,400 ਤੋਂ ਵੱਧ ਸਿਖਲਾਈ ਕਰਤਾਵਾਂ ਨੂੰ ਸਿਖਲਾਈ ਦੇਵੇਗਾ । ਉਹਨਾਂ ਦੱਸਿਆ ਕਿ 135 ਕਰੋੜ ਦੀ ਵਸੋਂ ਲਈ ਰਾਸ਼ਟਰ ਨੂੰ ਹੋਰ ਤੇ ਹੋਰ ਤਕਨਾਲੋਜੀ ਕੇਂਦਰਾਂ ਦੀ ਲੋੜ ਹੈ , ਜਿਸ ਦਾ ਨਿਰਮਾਣ ਤੇਜ਼ੀ ਨਾਲ ਕਰਨ ਦੀ ਲੋੜ ਹੈ ।

ਮੰਤਰੀ ਨੇ ਕਿਹਾ ਕਿ ਇਹਨਾਂ ਕੇਂਦਰਾਂ ਵਿੱਚ ਵਿਕਸਿਤ ਕੀਤੀ ਨਵੀਂ ਤਕਨਾਲੋਜੀ ਜਿ਼ਆਦਾ ਤੋਂ ਜਿ਼ਆਦਾ ਲੋਕਾਂ ਵਿੱਚ ਉੱਦਮੀਆਂ ਦੇ ਰਾਸ਼ਟਰ ਨਿਰਮਾਣ ਲਈ ਅਤੇ ਰਾਸ਼ਟਰੀ ਜੀ ਡੀ ਪੀ ਨੂੰ ਵਧਾਉਣ ਲਈ ਲਿਜਾਣੀ ਚਾਹੀਦੀ ਹੈ । ਉਹਨਾਂ ਕਿਹਾ ,"ਇਹਨਾਂ ਐੱਮ ਐੱਸ ਐੱਮ ਈ ਕੇਂਦਰਾਂ ਵਿੱਚ ਵਿਕਸਿਤ ਕੀਤੀ ਤਕਨਾਲੋਜੀ, ਕੋਵਿਡ 19 ਮਹਾਮਾਰੀ ਦੇ ਮੁਸ਼ਕਲ ਭਰੇ ਸਮਿਆਂ ਦੌਰਾਨ , ਆਤਮਨਿਰਭਰ ਭਾਰਤ ਪਹਿਲਕਦਮੀ ਨੂੰ ਇੱਕ ਚੰਗਾ ਹੁਲਾਰਾ ਦੇਵੇਗੀ । ਇਹ ਰਾਸ਼ਟਰ ਨੂੰ ਗਰੀਬੀ ਨਾਲ ਲੜਾਈ ਲੜਨ ਲਈ ਸਾਡੀ ਸਹਾਇਤਾ ਕਰੇਗੀ ਅਤੇ ਰਾਸ਼ਟਰ ਨੂੰ ਇੱਕ ਸੂਪਰ ਪਾਵਰ ਵਜੋਂ ਉਭਰਨ ਯੋਗ ਬਣਾਏਗੀ"।
ਇਸ ਤੋਂ ਪਹਿਲਾਂ ਦਿਨ ਵਿੱਚ ਮੰਤਰੀ ਨੇ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ।

ਮੰਤਰੀ ਨੇ ਕੇ ਵੀ ਆਈ ਸੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਸੰਸਥਾ ਦੇ ਕੰਮਕਾਜ ਦਾ ਜਾਇਜ਼ਾ ਲਿਆ ।

ਸੰਸਦ ਮੈਂਬਰ ਡਾਕਟਰ ਅਰਵਿੰਦ ਸ਼ਰਮਾ , ਸਕੱਤਰ ਐੱਮ ਐੱਸ ਐੱਮ ਈ ਸ਼੍ਰੀ ਬੀ ਬੀ ਸੁਵੇਨ , ਵਧੀਕ ਸਕੱਤਰ , ਐੱਮ ਐੱਸ ਐੱਮ ਈ ਸ਼੍ਰੀ ਦਵੇਂਦਰ ਕੁਮਾਰ ਸਿੰਘ , ਸੀ ਈ ਓ , ਕੇ ਵੀ ਆਈ ਸੀ , ਐੱਮ ਐੱਸ ਪਰੀਤਾ ਵਰਮਾ ਵੀ ਇਸ ਮੌਕੇ ਹਾਜ਼ਰ ਸਨ ।
*************************
ਪੀ ਆਈ ਬੀ ਮੁੰਬਈ 003/ਕੇ ਵੀ ਆਈ ਸੀ / ਡੀ ਜੇ ਐੱਨ / ਪੀ ਕੇ
(रिलीज़ आईडी: 1755939)
आगंतुक पटल : 275