ਰੱਖਿਆ ਮੰਤਰਾਲਾ
ਭਾਰਤ ਨੇਪਾਲ ਸੰਯੁਕਤ ਅਭਿਆਸ ਸੂਰਿਆ ਕਿਰਨ ਦਾ 15ਵਾਂ ਸੰਸਕਰਣ 20 ਸਤੰਬਰ ਤੋਂ ਪਿਥੋਰਾਗੜ੍ਹ (ਯੁਕੇ) ਵਿਖੇ ਸ਼ੁਰੂ ਹੋਵੇਗਾ
प्रविष्टि तिथि:
17 SEP 2021 5:26PM by PIB Chandigarh
ਭਾਰਤ ਨੇਪਾਲ ਸੰਯੁਕਤ ਮਿਲਟ੍ਰੀ ਸਿਖਲਾਈ ਅਭਿਆਸ ਸੂਰਿਆ ਕਿਰਨ ਦਾ 15ਵਾਂ ਸੰਸਕਰਣ ਭਾਰਤੀ ਫੌਜ ਅਤੇ ਨੇਪਾਲੀ ਫੌਜ ਵਿਚਾਲੇ 20 ਸਤੰਬਰ 2021 ਨੂੰ ਪਿਥੋਰਾਗੜ੍ਹ (ਯੁਕੇ) ਵਿੱਚ ਸ਼ੁਰੂ ਹੋ ਰਿਹਾ ਹੈ । ਇਸ ਅਭਿਆਸ ਦੌਰਾਨ ਭਾਰਤੀ ਫੌਜ ਦੀ ਇਫੈਂਟਰੀ ਬਟਾਲੀਅਨ ਅਤੇ ਨੇਪਾਲ ਫੌਜ ਦੀ ਬਰਾਬਰ ਫੌਜ ਆਪੋ ਆਪਣੇ ਮੁਲਕਾਂ ਵਿੱਚ ਲੰਮੇ ਸਮੇਂ ਦੌਰਾਨ ਵੱਖ ਵੱਖ ਬਗ਼ਾਵਤ ਵਿਰੋਧੀ ਸੰਚਾਲਨ ਕਰਨ ਵੇਲੇ ਪ੍ਰਾਪਤ ਕੀਤੇ ਆਪਣੇ ਅਭਿਆਸਾਂ ਨੂੰ ਸਾਂਝਾ ਕਰਨਗੀਆਂ ।
ਅਭਿਆਸ ਦੇ ਹਿੱਸੇ ਵਜੋਂ ਦੋਨੋਂ ਫੌਜਾਂ ਇੱਕ ਦੂਜੇ ਦੇ ਹਥਿਆਰਾਂ , ਉਪਕਰਣਾਂ , ਚਾਲਬਾਜ਼ੀਆਂ , ਤਕਨੀਕਾਂ ਅਤੇ ਪਹਾੜੀ ਇਲਾਕਿਆਂ ਵਿੱਚ ਵਾਤਾਵਰਣ ਖਿਲਾਫ ਚਲਾਏ ਸੰਚਾਲਨਾਂ ਦੇ ਤਰੀਕਿਆਂ ਨਾਲ ਵਾਕਫਿਅਤ ਕਰਨਗੀਆਂ । ਇਸ ਦੌਰਾਨ ਵੱਖ ਵੱਖ ਵਿਸਿ਼ਆਂ ਜਿਵੇਂ ਮਾਨਵੀਕਰਨ ਸਹਾਇਤਾ ਅਤੇ ਆਪਦਾ ਰਾਹਤ , ਉੱਚੇ ਸਥਾਨਾਂ ਤੇ ਯੁੱਧਬੰਦੀ , ਜੰਗਲ ਵਿੱਚ ਯੁੱਧਬੰਦੀ ਆਦਿ ਬਾਰੇ ਇੱਕ ਮਾਹਰ ਅਕਾਦਮਿਕ ਵਿਚਾਰ ਵਟਾਂਦਰੇ ਦੀ ਕੜੀ ਹੋਵੇਗੀ । ਸੰਯੁਕਤ ਮਿਲਟ੍ਰੀ ਸਿਖਲਾਈ ਪਹਾੜੀ ਇਲਾਕਿਆਂ ਵਿੱਚ ਬਗ਼ਾਵਤ ਖਿਲਾਫ ਦੋਨੋਂ ਫੌਜਾਂ ਦੀ ਕਾਰਗੁਜਾਰੀ ਦਾ ਪ੍ਰਮਾਣੀਕਰਨ ਤੋਂ ਬਾਅਦ ਜ਼ਬਰਦਸਤ 48 ਘੰਟੇ ਅਭਿਆਨ ਨਾਲ ਸਮਾਪਤ ਹੋਵੇਗੀ । ਇਹ ਅਭਿਆਸ ਦੋਹਾਂ ਮੁਲਕਾਂ ਵਿਚਾਲੇ ਅੰਤਰ ਕਿਰਿਆਸ਼ੀਲਤਾ ਨੂੰ ਵਿਕਸਿਤ ਕਰਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਇੱਕ ਪਹਿਲਕਦਮੀ ਦਾ ਹਿੱਸਾ ਹੈ ।
ਇਹ ਸੰਯੁਕਤ ਮਿਲਟ੍ਰੀ ਸਿਖਲਾਈ ਦੁਵੱਲੇ ਸੰਬੰਧਾਂ ਵਿੱਚ ਸੁਧਾਰਾਂ ਲਈ ਲੰਮੇ ਸਮੇਂ ਤੱਕ ਜਾਵੇਗੀ ਅਤੇ ਦੋਨਾਂ ਮੁਲਕਾਂ ਵਿਚਾਲੇ ਰਵਾਇਤੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮੁੱਖ ਕਦਮ ਵੀ ਹੋਵੇਗਾ । ਅਭਿਆਸ ਸੂਰਿਆ ਕਿਰਨ ਦਾ ਪਿਛਲਾ ਸੰਸਕਰਣ ਨੇਪਾਲ ਵਿੱਚ 2019 ਵਿੱਚ ਕੀਤਾ ਗਿਆ ਸੀ ।
****************
ਐੱਸ ਸੀ / ਬੀ ਐੱਸ ਸੀ / ਵੀ ਕੇ ਟੀ
(रिलीज़ आईडी: 1755907)
आगंतुक पटल : 264