ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਡਿਊਟੀ ਦੀ ਮਿਆਰੀ ਦਰ ਵਿੱਚ ਕਟੌਤੀ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ ਭਾਰੀ ਗਿਰਾਵਟ
ਪਾਮ ਤੇਲ ਦੀਆਂ ਥੋਕ ਕੀਮਤਾਂ 2.50%, ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ 0.97% ਤੱਕ ਦੀ ਗਿਰਾਵਟ
ਸੂਰਜਮੁਖੀ ਤੇਲ ਦੀਆਂ ਕੀਮਤਾਂ ਵਿੱਚ 1.30% ਅਤੇ ਵਣਸਪਤੀ ਵਿੱਚ 0.71% ਦੀ ਗਿਰਾਵਟ
ਖਾਣ ਵਾਲੇ ਤੇਲ ਦੇ ਭੰਡਾਰਾਂ ਦੀ ਨਿਗਰਾਨੀ ਲਈ ਵੈਬ ਪੋਰਟਲ ਦਾ ਸੰਚਾਲਨ ਪ੍ਰਕ੍ਰਿਆ ਅਧੀਨ
Posted On:
17 SEP 2021 3:24PM by PIB Chandigarh
ਕੀਮਤਾਂ ਦੀ ਜਾਂਚ ਕਰਨ ਲਈ ਇੱਕ ਹਫ਼ਤਾ ਪਹਿਲਾਂ ਖਾਣ ਵਾਲੇ ਤੇਲ 'ਤੇ ਡਿਊਟੀ ਦੀ ਮਿਆਰੀ ਦਰ ਘਟਾਉਣ ਦੇ ਕੇਂਦਰ ਦੇ ਦਲੇਰਾਨਾ ਕਦਮ ਦੇ ਬਾਅਦ, ਰੋਜ਼ਾਨਾ ਥੋਕ ਕੀਮਤਾਂ ਵਿੱਚ ਵੱਡੇ ਅੰਤਰ ਦੀ ਰਿਪੋਰਟ ਕੀਤੀ ਗਈ ਸੀ।
ਪੈਕਡ ਪਾਮ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ 2.50% ਦੀ ਗਿਰਾਵਟ ਆਈ, ਇਸ ਤੋਂ ਬਾਅਦ ਸੀਸੈਮ ਤੇਲ ਵਿੱਚ 2.08%, ਨਾਰੀਅਲ ਤੇਲ ਵਿੱਚ 1.72%, ਪੈਕਡ ਮੂੰਗਫਲੀ ਤੇਲ ਵਿੱਚ 1.38%, ਪੈਕਡ ਸੂਰਜਮੁਖੀ ਤੇਲ ਵਿੱਚ 1.30%, ਪੈਕਡ ਸਰੋਂ ਦੇ ਤੇਲ ਵਿੱਚ 0.97%, ਪੈਕਡ ਵਨਸਪਤੀ ਵਿੱਚ 0.71% ਅਤੇ ਪੈਕਡ ਸੋਇਆ ਤੇਲ ਵਿੱਚ 0.68% ਦੀ ਕਮੀ ਆਈ ਹੈ।
ਸਾਰੇ ਰਾਜਾਂ ਅਤੇ ਖਾਣ ਵਾਲੇ ਤੇਲ ਉਦਯੋਗ ਸੰਗਠਨਾਂ ਨਾਲ ਗੱਲਬਾਤ ਦੇ ਅਧਾਰ ਤੇ, ਵਧੇਰੇ ਪਾਰਦਰਸ਼ਤਾ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇੱਕ ਅਗਲੀ ਕਾਰਵਾਈ ਦੇ ਰੂਪ ਵਿੱਚ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇਸ਼ ਵਿੱਚ ਹਫਤਾਵਾਰੀ ਅਧਾਰ ਤੇ ਖਾਣ ਵਾਲੇ ਤੇਲ/ਤੇਲ ਬੀਜਾਂ ਦੇ ਭੰਡਾਰਾਂ ਦੀ ਨਿਗਰਾਨੀ ਲਈ ਇੱਕ ਵੈਬ ਪੋਰਟਲ ਬਣਾਉਣ ਦੀ ਪ੍ਰਕਿਰਿਆ ਵਿੱਚ ਹੈ। ਪੋਰਟਲ 'ਤੇ ਡਾਟਾ ਮਿੱਲਰਾਂ, ਰਿਫਾਈਨਰਾਂ, ਸਟਾਕਿਸਟਾਂ ਅਤੇ ਥੋਕ ਵਿਕਰੇਤਾ ਆਦਿ ਵੱਲੋਂ ਦਰਜ ਕੀਤਾ ਜਾਵੇਗਾ।
ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਨੰਬਰ 42/2021- ਕਸਟਮਜ਼, ਮਿਤੀ 10 ਸਤੰਬਰ 2021 ਅਨੁਸਾਰ, ਡਿਊਟੀ ਦੀ ਮਿਆਰੀ ਦਰ ਨੂੰ ਹੋਰ ਘਟਾ ਦਿੱਤਾ ਹੈ।
1. ਕੱਚਾ ਪਾਮ ਤੇਲ, ਕੱਚਾ ਸੋਇਆਬੀਨ ਤੇਲ ਅਤੇ ਕੱਚਾ ਸੂਰਜਮੁਖੀ ਦਾ ਤੇਲ 11.09.2021 ਤੋਂ 2.5% ਘਟ ਗਿਆ ਹੈ।
2. ਰਿਫਾਈਂਡ ਪਾਮ ਤੇਲ, ਰਿਫਾਈਂਡ ਸੋਇਆਬੀਨ ਤੇਲ ਅਤੇ ਰਿਫਾਈਂਡ ਸੂਰਜਮੁਖੀ ਦੇ ਤੇਲ 'ਤੇ ਡਿਊਟੀ ਦੀ ਮਿਆਰੀ ਦਰ 11.09.2021 ਤੋਂ 32.5% ਹੋਵੇਗੀ।
ਨਤੀਜੇ ਵੱਜੋਂ ਇਸਨੇ ਖਾਣ ਵਾਲੇ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ ਗਿਰਾਵਟ ਦੀ ਰਿਪੋਰਟ ਕੀਤੀ ਹੈ :
ਉਪਰ ਦਿੱਤੇ ਟੇਬਲ ਤੋਂ ਪਿਛਲੇ ਹਫਤੇ ਤੋਂ ਖਾਣ ਵਾਲੇ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਸਕਦਾ ਹੈ।
-----------
ਡੀਜੇਐਨ/ਐਨਐਸ
(Release ID: 1755821)
Visitor Counter : 211