PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 16 SEP 2021 3:58PM by PIB Chandigarh

 

https://static.pib.gov.in/WriteReadData/userfiles/image/image001BPSF.jpg

  • 76.57 Cr. vaccine doses have been administered so far under Nationwide Vaccination Drive

  • 30,570 new cases in the last 24 hours

  • Active cases account for 1.03% of total cases

  • India's Active caseload stands at 3,42,923

  • Recovery Rate currently at 97.64%

  • 38,303 recoveries in the last 24 hours increases Total Recoveries to 3,25,60,474

  • Weekly Positivity Rate (1.93%) less than 3% for last 83 days

  • Daily positivity rate (1.94%) less than 3% for last 17 days

  • 54.77 crore Total Tests conducted so far

 • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 76.57 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 30,570 ਨਵੇਂ ਮਾਮਲੇ ਸਾਹਮਣੇ ਆਏ

• ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.03% ਹਨ

• ਭਾਰਤ ਵਿੱਚ ਐਕਟਿਵ ਕੇਸਲੋਡ 3,42,923‘ਤੇ ਹੈ

• ਵਰਤਮਾਨ ਵਿੱਚ ਰਿਕਵਰੀ ਦਰ97.64%

• ਪਿਛਲੇ 24 ਘੰਟਿਆਂ ਦੌਰਾਨ 38,303 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,25,60,474 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 1.93% ਹੈ; ਪਿਛਲੇ 83 ਦਿਨਾਂ ਲਈ 3% ਤੋਂ ਹੇਠਾਂ, 

• 1.94% ਦੀ ਰੋਜ਼ਾਨਾ ਸਕਾਰਾਤਮਕਤਾ ਦਰ;ਪਿਛਲੇ 17 ਦਿਨਾਂ ਲਈ 3% ਤੋਂ ਹੇਠਾਂ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 54.77 ਕਰੋੜ ਟੈਸਟ ਕੀਤੇ ਗਏ (ਕੁੱਲ)

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

Image

Image

Image

 

ਕੋਵਿਡ-19 ਅੱਪਡੇਟ

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ 76.57 ਕਰੋੜ ਨੂੰ ਪਾਰ ਕਰ ਲਿਆ ਹੈ

ਪਿਛਲੇ 24 ਘੰਟਿਆਂ ਵਿੱਚ 64.5 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

ਰਿਕਵਰੀ ਦਰ ਇਸ ਸਮੇਂ 97.64 ਫੀਸਦੀ ਹੈ

ਪਿਛਲੇ 24 ਘੰਟਿਆਂ ਦੌਰਾਨ 30,570 ਨਵੇਂ ਕੇਸ ਸਾਹਮਣੇ ਆਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,42,923 ਹੋਈ; ਕੁੱਲ ਮਾਮਲਿਆਂ ਦਾ 1.03 ਫੀਸਦੀ

ਹਫ਼ਤਾਵਰੀ ਪਾਜ਼ਿਟਿਵਿਟੀ ਦਰ 1.93 ਫੀਸਦੀ ਹੋਈ; ਪਿਛਲੇ 83 ਦਿਨਾਂ ਤੋਂ 3 ਫੀਸਦੀ ਤੋਂ ਘੱਟ

 

ਪਿਛਲੇ 24 ਘੰਟਿਆਂ ਵਿੱਚ 64,51,423 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 76.57 ਕਰੋੜ (76,57,17,137) ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 77,22,914 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ: 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,65,645

ਦੂਜੀ ਖੁਰਾਕ

86,41,364

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,40,334

ਦੂਜੀ ਖੁਰਾਕ

1,42,03,101

 

18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

30,91,72,935

ਦੂਜੀ ਖੁਰਾਕ

4,88,51,566

 45 ਤੋਂ 59 ਸਾਲ ਤਕ ਉਮਰ ਵਰਗ 

 

ਪਹਿਲੀ ਖੁਰਾਕ

14,62,56,729

ਦੂਜੀ ਖੁਰਾਕ

6,50,07,644

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

9,45,11,108

ਦੂਜੀ ਖੁਰਾਕ

5,03,66,711

ਕੁੱਲ

76,57,17,137

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,25,60,474ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 38,303 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.64ਫੀਸਦੀ ਹੈ ਗਈ ਹੈ।

 

https://static.pib.gov.in/WriteReadData/userfiles/image/image001OR2D.jpg

ਦੇਸ਼ ਵਿੱਚ ਪਿਛਲੇ 81ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 30,570 ਨਵੇਂ ਕੇਸ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image0029WXO.jpg

 

ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 3,42,923ਹੈI ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 1.03ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image003CZRZ.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 15,79,761ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 54.77 ਕਰੋੜ ਤੋਂ ਵੱਧ  (54,77,01,729)ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 83ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਰਹਿ ਰਹੀ ਹੈ,ਇਸ ਸਮੇਂ 1.93ਫੀਸਦੀ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.94ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 100ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

 

Details: https://pib.gov.in/PressReleasePage.aspx?PRID=1755297

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 76.11ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

5.33 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ ਅਤੇ 1.65ਕਰੋੜ ਤੋਂ ਵੱਧ ਖੁਰਾਕਾਂ ਪਾਈਪਲਾਈਨ ਵਿੱਚ ਹਨ 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 

ਟੀਕਿਆਂ ਦੀਆਂ ਖੁਰਾਕਾਂ

 

 (16 ਸਤੰਬਰ 2021 ਤੱਕ)

 

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

76,11,49,825

ਖੁਰਾਕਾਂ ਪਾਈਪ ਲਾਈਨ ਵਿੱਚ

 

1,65,76,510

 

ਬੈਲੰਸ ਉਪਲਬਧ

 

 

5,33,75,475

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 76.11 ਕਰੋੜ ਤੋਂ ਵੀ ਜ਼ਿਆਦਾ (76,11,49,825) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ, 1.65 ਕਰੋੜ ਤੋਂ ਵੱਧ ਖੁਰਾਕਾਂ (1,65,76,510) ਪਾਈਪਲਾਈਨ ਵਿੱਚ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ5.33 ਕਰੋੜ (5,33,75,475) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।  

 

Details: https://pib.gov.in/PressReleasePage.aspx?PRID=1755296

ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਸਫਦਰਜੰਗ ਹਸਪਤਾਲ ਵਿੱਚ ਬਹੁਪੱਖੀ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ

ਹਸਪਤਾਲ ਕਮਿਉਨਿਟੀ ਨੂੰ ਅਪੀਲ ਕੀਤੀ ਕਿ ਇਸਨੂੰ ਪੂਰੇ ਦੇਸ਼ ਲਈ ਇੱਕ ਆਦਰਸ਼ ਹਸਪਤਾਲ ਬਣਾਉ

"ਆਓ ਅਸੀਂ ਨਵੇਂ ਭਾਰਤ ਲਈ ਸਿਹਤ ਪ੍ਰਣਾਲੀ ਨੂੰ ਸਮੁੱਚੇ ਤੌਰ ਤੇ ਬਦਲਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰੀਏ"

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਸਫਦਰਜੰਗ ਹਸਪਤਾਲ ਵਿੱਚ ਬਹੁਤ ਸਾਰੀਆਂ ਮਰੀਜ਼-ਕੇਂਦਰਿਤ ਸਹੂਲਤਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਹਸਪਤਾਲ ਦੇ ਨਵੇਂ ਬਲਾਕ ਵਿੱਚ ਬਾਲ ਰੋਗ ਦੇਖਭਾਲ ਅਤੇ ਬਜ਼ੁਰਗਾਂ ਲਈ ਦੇਖਭਾਲ ਕੇਂਦਰ, ਇੱਕ ਮੀਟ੍ਰਿਕ ਟਨ ਦੀ ਸਮਰੱਥਾ ਦੇ ਤੀਜੇ ਪੀਐੱਮ-ਕੇਅਰਜ਼ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ ਆਕਸੀਜਨ ਪਲਾਂਟ ਅਤੇ ਹਸਪਤਾਲ ਦੇ ਵਿਹੜੇ ਵਿੱਚ ਨਵੇਂ ਅਸਥਾਈ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ 'ਕੁਆਲਟੀ ਕੀ ਬਾਤ' ਬੁੱਕਲੈਟ ਰਿਲੀਜ਼ ਕੀਤੀ ਅਤੇ ਹਸਪਤਾਲ ਨੂੰ ਇਸਦੇ ਪ੍ਰਵੇਸ਼ ਪੱਧਰ ਦਾ ਐਨਏਬੀਐਚ ਮਾਨਤਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ।

Details: https://pib.gov.in/PressReleseDetail.aspx?PRID=1755398

ਮਹੱਤਵਪੂਰਨ ਟਵੀਟ

https://twitter.com/mansukhmandviya/status/1438440147205328901

https://twitter.com/MoHFW_INDIA/status/1438432854615080961

https://twitter.com/NITIAayog/status/1438397822814986240

https://twitter.com/COVIDNewsByMIB/status/1438369711729770496

https://twitter.com/COVIDNewsByMIB/status/1438393272506863616

https://twitter.com/COVIDNewsByMIB/status/1438425565023801344

https://twitter.com/ICMRDELHI/status/1438359003990409218

https://twitter.com/ICMRDELHI/status/1438359003990409218

https://twitter.com/IndianDiplomacy/status/1438409770227044354

*********

ਏਐੱਸ



(Release ID: 1755817) Visitor Counter : 152