ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਆਰਥਿਕ ਵਿਕਾਸ ਲਈ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੀਆਂ ਸੜਕਾਂ ਦੇ ਨੈੱਟਵਰਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ

Posted On: 17 SEP 2021 4:37PM by PIB Chandigarh

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੀਆਂ ਸੜਕਾਂ ਦੇ ਨੈੱਟਵਰਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਕੰਮ ਦੀ ਪ੍ਰਗਤੀ ਦੀ ਦੋ ਦਿਨਾਂ ਦੀ ਸਮੀਖਿਆ ਦੇ ਦੂਜੇ ਦਿਨ ਗੁਜਰਾਤ ਦੇ ਭਰੂਚ ਸੈਕਸ਼ਨ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਕਸਪ੍ਰੈੱਸਵੇਅ ਨਾ ਸਿਰਫ ਦਿੱਲੀ ਅਤੇ ਮੁੰਬਈ ਬਲਕਿ ਦੂਜੇ ਵੱਡੇ ਸ਼ਹਿਰਾਂ ਦੇ ਵਿਚਕਾਰ ਵੀ ਯਾਤਰਾ ਦਾ ਸਮਾਂ ਘਟਾ ਦੇਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਗੁਜਰਾਤ ਵਿੱਚ 35,100 ਕਰੋੜ ਰੁਪਏ ਦੀ ਲਾਗਤ ਨਾਲ 423 ਕਿਲੋਮੀਟਰ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈੱਸਵੇਅ ਦੇ ਤਹਿਤ, ਰਾਜ ਵਿੱਚ 60 ਵੱਡੇ ਪੁਲ, 17 ਇੰਟਰਚੇਂਜ, 17 ਫਲਾਈਓਵਰ ਅਤੇ 8 ਆਰਓਬੀ ਬਣਾਏ ਜਾਣਗੇ।

ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈੱਸਵੇਅ ’ਤੇ 33 ਰਾਹ ਕਿਨਾਰੇ ਦੀਆਂ ਸਹੂਲਤਾਂ ਦਾ ਨਿਰਮਾਣ ਵੀ ਪ੍ਰਸਤਾਵਿਤ ਹੈ ਤਾਂ ਜੋ ਰਾਜ ਵਿੱਚ ਵਿਸ਼ਵ ਪੱਧਰੀ ਆਵਾਜਾਈ ਸਹੂਲਤਾਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।

ਇਸ ਫੇਰੀ ਦੌਰਾਨ, ਸ਼੍ਰੀ ਗਡਕਰੀ ਨੇ ਉਸ ਜਗ੍ਹਾ ਦਾ ਨਿਰੀਖਣ ਕੀਤਾ ਜਿੱਥੇ ਫਰਵਰੀ 2021 ਵਿੱਚ ਇੱਕ ਦਿਨ ਵਿੱਚ ਸਭ ਤੋਂ ਤੇਜ਼ ਸੜਕ ਨਿਰਮਾਣ ਦਾ ਵਿਸ਼ਵ ਰਿਕਾਰਡ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਨੇ ਭਰੂਚ ਦੇ ਨੇੜੇ ਨਰਮਦਾ ਨਦੀ ’ਤੇ ਬਣੇ ਬੇਮਿਸਾਲ ਪੁਲ ਦਾ ਵੀ ਨਿਰੀਖਣ ਕੀਤਾ। 2 ਕਿਲੋਮੀਟਰ ਲੰਬਾ ਐਕਸਟਰਾਡੋਜ਼ਡ ਕੇਬਲ ਸਪੈਨ ਬ੍ਰਿਜ ਭਾਰਤ ਦਾ ਪਹਿਲਾ 8 ਲੇਨ ਵਾਲਾ ਪੁਲ ਹੋਵੇਗਾ ਜੋ ਐਕਸਪ੍ਰੈੱਸਵੇਅ ਦੇ ਉੱਤੇ ਬਣਾਇਆ ਜਾਵੇਗਾ।

ਭਰੂਚ ਦੇ ਨੇੜੇ ਬੇਮਿਸਾਲ ਇੰਟਰਚੇਂਜ ਦੇ ਨਾਲ, ਇਹ ਪ੍ਰੋਜੈਕਟ ਦੇਸ਼ ਵਿੱਚ ਐਕਸਪ੍ਰੈੱਸਵੇਅ ਵਿਕਾਸ ਦਾ ਚਿਹਰਾ ਬਣ ਜਾਵੇਗਾ।

ਮੱਧ ਪ੍ਰਦੇਸ਼ ਵਿੱਚ ਕੱਲ੍ਹ ਸ਼੍ਰੀ ਗਡਕਰੀ ਨੇ 9577 ਕਰੋੜ ਰੁਪਏ ਦੀ ਲਾਗਤ ਵਾਲੇ 1356 ਕਿਲੋਮੀਟਰ ਲੰਬੇ 34 ਸੜਕੀ ਪ੍ਰੋਜੈਕਟਾਂ ਨੂੰ ਲਾਂਚ ਕੀਤਾ ਹੈ।

**********

ਐੱਮਜੇਪੀਐੱਸ(Release ID: 1755813) Visitor Counter : 76


Read this release in: English , Urdu , Marathi , Hindi