ਰੱਖਿਆ ਮੰਤਰਾਲਾ
ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ)- 2020 ਦੇ ਅਧੀਨ ਪੂੰਜੀ ਪ੍ਰਾਪਤੀਆਂ ਵਿੱਚ ਵਿਦੇਸ਼ੀ ਬੈਂਕਾਂ ਦੀ ਬੈਂਕ ਗਾਰੰਟੀ ਦੀ ਪੁਸ਼ਟੀ ਲਈ ਸਰਲ ਪ੍ਰਕਿਰਿਆ
Posted On:
16 SEP 2021 5:51PM by PIB Chandigarh
ਰੱਖਿਆ ਮੰਤਰਾਲੇ ਦੇ ਪ੍ਰਾਪਤੀ ਵਿੰਗ ਨੇ ਅੰਤਰਰਾਸ਼ਟਰੀ ਬੈਂਕਾਂ ਤੋਂ ਬੋਲੀਕਾਰਾਂ ਵਲੋਂ ਪੇਸ਼ ਕੀਤੀ ਗਈ ਬੈਂਕ ਗਾਰੰਟੀ (ਬੀਜੀ) ਦੇ ਸੰਬੰਧ ਵਿੱਚ ਖਰੀਦਦਾਰ ਵਲੋਂ ਅਪਣਾਈ ਜਾਣ ਵਾਲੀ ਪ੍ਰਕਿਰਿਆ ਵਿੱਚ ਸਪੱਸ਼ਟਤਾ ਦੀ ਸਹੂਲਤ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਇਸ ਨਾਲ ਵਿਦੇਸ਼ੀ ਬੈਂਕਾਂ ਤੋਂ ਬੀਜੀ ਨਾਲ ਜੁੜੇ ਖਰੀਦ ਮਾਮਲਿਆਂ ਵਿੱਚ ਸਮੇਂ ਸਿਰ ਸਮਝੌਤਿਆਂ ਦੀ ਮੁਕੰਮਲੀ ਹੋਵੇਗੀ।
ਅੰਤਰਰਾਸ਼ਟਰੀ ਬੈਂਕਾਂ ਦੇ ਬੀਜੀ ਲਈ, ਡੀਏਪੀ ਖਰੀਦਦਾਰ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਬੋਲੀਕਾਰ ਦੀ ਕੀਮਤ 'ਤੇ, ਇੱਕ ਭਾਰਤੀ ਬੈਂਕ ਤੋਂ, ਜਿੱਥੇ ਲੋੜ ਹੋਵੇ, ਬੀਜੀ ਦੀ ਪੁਸ਼ਟੀ ਮੰਗੇ। ਅਜਿਹੇ ਬੀਜੀ ਦੀ ਪੁਸ਼ਟੀ ਦੀ ਜ਼ਰੂਰਤ ਦੇ ਸੰਬੰਧ ਵਿੱਚ ਐੱਸਬੀਆਈ, ਪਾਰਲੀਮੈਂਟ ਸਟਰੀਟ ਬ੍ਰਾਂਚ, ਨਵੀਂ ਦਿੱਲੀ ਦੀ ਸਲਾਹ ਲੈਣ ਲਈ ਖਰੀਦਦਾਰ ਵਲੋਂ ਅਪਣਾਏ ਜਾਣ ਵਾਲੇ ਕਦਮਾਂ ਬਾਰੇ ਇੱਕ ਐੱਸਓਪੀ ਜਾਰੀ ਕੀਤਾ ਗਿਆ ਹੈ। ਜੇਕਰ ਲੋੜ ਪਵੇ, ਤਾਂ ਵਿਦੇਸ਼ੀ ਬੈਂਕ ਦੀਆਂ ਬੈਂਕ ਗਾਰੰਟੀਆਂ ਦੀ ਪੁਸ਼ਟੀ ਬੋਲੀਕਾਰ ਦੀ ਕੀਮਤ 'ਤੇ ਇੱਕ ਭਾਰਤੀ ਜਨਤਕ ਜਾਂ ਪ੍ਰਾਈਵੇਟ ਅਨੁਸੂਚਿਤ ਵਪਾਰਕ ਬੈਂਕ ਵਲੋਂ ਇੱਕ ਕਾਊਂਟਰ ਗਾਰੰਟੀ ਰਾਹੀਂ ਕੀਤੀ ਜਾਏਗੀ।
ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ) 2020 ਵੱਖ -ਵੱਖ ਬੈਂਕ ਗਾਰੰਟੀਆਂ (ਬੀਜੀ) ਜਮ੍ਹਾਂ ਕਰਾਉਣ ਦੀ ਵਿਵਸਥਾ ਕਰਦੀ ਹੈ, ਜਿਵੇਂ ਕਿ ਵੱਖ -ਵੱਖ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵਿਕਰੇਤਾਵਾਂ ਦੁਆਰਾ ਅਡਵਾਂਸ ਪੇਮੈਂਟ ਬੈਂਕ ਗਾਰੰਟੀ (ਏਪੀਬੀਜੀ), ਵਧੀਕ ਬੈਂਕ ਗਾਰੰਟੀ (ਏਬੀਜੀ), ਕਾਰਗੁਜ਼ਾਰੀ ਕਮ ਵਾਰੰਟੀ ਬੈਂਕ ਗਾਰੰਟੀ (ਪੀਡਬਲਯੂਬੀਜੀ) ਆਦਿ। ਇਹ ਬੀਜੀ ਕਿਸੇ ਵੀ ਭਾਰਤੀ ਜਨਤਕ ਜਾਂ ਪ੍ਰਾਈਵੇਟ ਅਨੁਸੂਚਿਤ ਵਪਾਰਕ ਬੈਂਕ (ਜੋ ਕਿ ਆਰਬੀਆਈ ਵਲੋਂ ਨੋਟੀਫਾਈ ਕੀਤੇ ਗਏ ਹਨ) ਜਾਂ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਪਹਿਲੇ ਦਰਜੇ ਦੇ ਬੈਂਕਾਂ ਦੇ ਹੋ ਸਕਦੇ ਹਨ।
*********
ਏਬੀਬੀ/ਨੈਂਪੀ/ਡੀਕੇ/ਆਰਪੀ/ਸੈਵੀ/ਏਡੀਏ
(Release ID: 1755605)