ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਭਾਰਤ ਨੇ 27ਵਾਂ ਵਿਸ਼ਵ ਓਜ਼ੋਨ ਦਿਵਸ ਮਨਾਇਆ


ਇਮਾਰਤਾਂ ਵਿੱਚ ਥਿਮੈਟਿਕ ਏਰੀਆ ਸਪੇਸ ਕੂਲਿੰਗ ਲਈ ਇੰਡੀਆ ਕੂਲਿੰਗ ਐਕਸ਼ਨ ਯੋਜਨਾ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਜਾਰੀ

ਮੰਤਰੀ ਨੇ ਕਿਹਾ, ਓਜ਼ੋਨ ਡਿਪਲੀਟਿੰਗ ਪਦਾਰਥਾਂ ਦੀ ਪੜਾਅਵਾਰ ਪੋ੍ਗਰਾਮ ਲਾਗੂ ਕਰਨ ਵਿੱਚ ਭਾਰਤ ਦੀ ਸਫਲਤਾ ਯੋਜਨਾਬੰਦੀ ਦੇ ਨਾਲ ਨਾਲ ਲਾਗੂ ਕਰਨ ਦੇ ਦੋ ਮੁਖ ਭਾਗੀਦਾਰਾਂ ਦੀ ਸ਼ਮੂਲੀਅਤ ਕਰਕੇ ਪ੍ਰਾਪਤ ਹੋਈ


ਰਾਜ ਮੰਤਰੀ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਰਤਨ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ, ਕੀਗਾਲੀ ਸੋਧ ਹੇਠ ਇੱਕ ਹਾਈਡ੍ਰੋਫਲੋਰੋਕਾਰਬਨ ਫੇਸ ਡਾਊਨ ਰਣਨੀਤੀ ਵਿਕਸਿਤ ਕਰਦਿਆਂ ਵਿਰੋਧੀ ਆਰਥਿਕ ਅਸਰਾਂ ਨੂੰ ਢੁੱਕਵੇਂ ਢੰਗ ਨਾਲ ਨਜਿੱਠਣਾ ਚਾਹੀਦਾ ਹੈ

Posted On: 16 SEP 2021 2:31PM by PIB Chandigarh

ਕੇਂਦਰੀ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਹੈ ਕਿ ਸਰਕਾਰ ਨੇ ਕਈ ਮੁੱਖ ਓਜ਼ੋਨ ਡਿਪਲੀਟਿੰਗ ਸਬਟਾਂਸੇਸ ( ਡੀ ਐੱਸ ) ਦੀ ਖ਼ਪਤ ਅਤੇ ਉਤਪਾਦਨ ਨੂੰ ਪੜਾਅਵਾਰ ਬਾਹਰ ਕੀਤਾ ਹੈ ਅਤੇ ਮੋਂਟਰੀਆਲ ਪ੍ਰੋਟੋਕੋਲ ਦੀਆਂ ਸਾਰੀਆਂ ਜਿ਼ੰਮੇਵਾਰੀਆਂ ਨੂੰ ਹੁਣ ਤੱਕ ਪੂਰਾ ਕੀਤਾ ਹੈ ਅਤੇ ਇਹ ਮੋਂਟਰੀਆਲ ਪ੍ਰੋਟੋਕੋਲ ਦੇ ਵਿੱਤੀ ਢੰਗ ਤਰੀਕਿਆਂ ਤੋਂ ਵਿੱਤੀ ਸਹਾਇਤਾ ਅਤੇ ਤਕਨੀਕੀ ਪਹੁੰਚ ਦੁਆਰਾ ਕੀਤਾ ਗਿਆ ਹੈ
ਮੰਤਰੀ ਅੱਜ ਨਵੀਂ ਦਿੱਲੀ ਵਿੱਚ 27ਵੇਂ ਵਿਸ਼ਵ ਓਜ਼ੋਨ ਦਿਵਸ ਨੂੰ ਮਨਾਉਣ ਲਈ ਇੱਕ ਈਵੇਂਟ ਦੀ ਪ੍ਰਧਾਨਗੀ ਕਰ ਰਹੇ ਸਨ
ਸ਼੍ਰੀ ਚੌਬੇ ਨੇ ਕਿਹਾ ਕਿ ਓਜ਼ੋਨ ਡਿਪਲੀਟਿੰਗ ਸਬਸਟਾਂਸੇਜ਼ ਨੂੰ ਪੜਾਅਵਾਰ ਬਾਹਰ ਕੱਢਣਾ ਭਾਰਤ ਦੀ ਸਫਲਤਾ ਦਾ ਇੱਕ ਕਾਰਨ ਹੈ , ਜਿਸ ਵਿੱਚ ਯੋਜਨਬੰਦੀ ਦੇ ਨਾਲ ਨਾਲ ਲਾਗੂ ਕਰਨ ਦੇ ਪੱਧਰ ਦੋਨੋਂ ਵੇਲੇ ਮੁੱਖ ਭਾਗੀਦਾਰਾਂ ਦੀ ਸਮੂਲੀਅਤ ਸ਼ਾਮਲ ਹੈ ਉਹਨਾਂ ਕਿਹਾ ਕਿ ਉਦਯੋਗ , ਖੋਜ ਸੰਸਥਾਵਾਂ , ਲਾਈਨ ਮੰਤਰਾਲੇ , ਉਪਭੋਗਤਾਵਾਂ ਨੇ ਭਾਰਤ ਵਿੱਚ ਮੋਂਟਰੀਆਲ ਪ੍ਰੋਟੋਕੋਲ ਦੇ ਓਜ਼ੋਨ ਡਿਪਲੀਟਿੰਗ ਸਬਸਟਾਂਸੇਸ ਫੇਸਆਊਟ ਪ੍ਰੋਗਰਾਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ



ਮੋਂਟਰੀਆਲ ਪ੍ਰੋਟੋਕੋਲ ਦੀ ਕਿਗਾਲੀ ਦੀ ਸੋਧ ਦਾ ਹਵਾਲਾ ਦਿੰਦਿਆਂ ਜਿਸ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਪ੍ਰਮਾਣਿਤ ਕੀਤਾ ਸੀ , ਬਾਰੇ ਮੰਤਰੀ ਨੇ ਕਿਹਾ ਕਿ ਉਦਯੋਗਿਕ ਪ੍ਰਚਲਿਤਤਾ ਨੂੰ ਘਟਾਉਣ ਅਤੇ ਇਸ ਨੂੰ ਲਾਗੂ ਕਰਨ ਲਈ ਹਾਈਡ੍ਰੋ ਫਿਲਿਯੁਰੋ ਫੇਸਡਾਊਨ ਰਣਨੀਤੀ ਵਿਕਸਿਤ ਕਰਦੇ ਸਮੇਂ ਵਿਰੋਧੀ ਆਰਥਿਕ ਅਸਰਾਂ ਨੂੰ ਢੁੱਕਵੇਂ ਢੰਗ ਨਾਲ ਨਜਿੱਠਣਾ ਚਾਹੀਦਾ ਹੈ



ਵਿਸ਼ਵ ਓਜ਼ੋਨ ਦਿਵਸ ਹਰ ਵਰ੍ਹੇ ਮੋਂਟਰੀਆਲ ਪ੍ਰੋਟੋਕੋਲ ਤੇ ਦਸਤਖ਼ਤ ਕੀਤੇ ਜਾਣ ਦੀ ਯਾਦ ਵਿੱਚ 16 ਸਤੰਬਰ ਨੂੰ ਮਨਾਇਆ ਜਾਂਦਾ ਹੈ ਮੋਂਟਰੀਆਲ ਪ੍ਰੋਟੋਕੋਲ ਓਜ਼ੋਨ ਡਿਪਲਿਟਿੰਗ ਸਬਸਟਾਂਸੇਸ ਦੀ ਖਪਤ ਅਤੇ ਉਤਪਾਦਨ ਨੂੰ ਖ਼ਤਮ ਕਰਨ ਲਈ ਇੱਕ ਅੰਤਰਰਾਸ਼ਟਰੀ ਵਾਤਾਵਰਣ ਸਮਝੌਤਾ ਹੈ , ਜੋ 1987 ਵਿੱਚ ਇਸ ਦਿਨ ਲਾਗੂ ਕੀਤਾ ਗਿਆ ਸੀ ਇਹ ਦਿਨ ਹਰ ਸਾਲ ਓਜ਼ੋਨ ਲੇਅਰ ਡਿਪਲੀਸ਼ਨ ਅਤੇ ਇਸ ਦੀ ਸੰਭਾਲ ਲਈ ਕੀਤੇ ਗਏ ਉਪਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ ਵਾਤਾਵਰਣ , ਵਣ ਅਤੇ ਜਲਵਾਯੁ ਪਰਿਵਰਤਨ (ਐੱਮ ਐੱਫ ਅਤੇ ਸੀ ਸੀ) , ਭਾਰਤ ਸਰਕਾਰ ਦਾ ਓਜ਼ੋਨ ਸੈੱਲ ਵਿਸ਼ਵ ਓਜ਼ੋਨ ਦਿਵਸ ਨੂੰ 1995 ਤੋਂ ਰਾਸ਼ਟਰੀ ਅਤੇ ਸੂਬਾ ਪੱਧਰ ਤੇ ਮਨਾਉਂਦਾ ਰਿਹਾ ਹੈ
ਵਿਸ਼ਵ ਓਜ਼ੋਨ ਦਿਵਸ 2021 ਦਾ ਥੀਮ ਹੈ "ਮੋਂਟਰੀਆਲ ਪੋ੍ਟੋਕੋਲ ਸਾਨੂੰ , ਸਾਡੇ ਫੂਡ ਅਤੇ ਟੀਕਿਆਂ ਨੂੰ ਠੰਢਾ ਰੱਖਦਾ ਹੈ"
ਐੱਮ ਐੱਸ ਸ਼੍ਰੀ ਚੌਬੇ ਨੇ ਇਮਾਰਤਾਂ ਵਿੱਚ ਥਿਮੈਟਿਕ ਏਰੀਆ ਸਪੇਸ ਕੂਲਿੰਗ ਲਈ ਇੰਡੀਆ ਕੂਲਿੰਗ ਐਕਸ਼ਨ ਯੋਜਨਾ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਜਾਰੀ ਕੀਤੀ ਕਾਰਜ ਯੋਜਨਾ ਨੂੰ ਆਈ ਸੀ ਪੀ ਦੁਆਰਾ ਦਿੱਤੀਆਂ ਗਈਆਂ ਮੈਪਿੰਗ ਦੀਆਂ ਸਿਫਾਰਸ਼ਾਂ ਪਿੱਛੋਂ ਵਿਕਸਿਤ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਲਾਈਨ ਵਿਭਾਗਾਂ ਅਤੇ ਮੰਤਰਾਲਿਆਂ ਸਮੇਤ ਸਾਰੇ ਭਾਗੀਦਾਰਾਂ ਨਾਲ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ
ਭਾਰਤ ਕੂਲਿੰਗ ਕਾਰਜ ਯੋਜਨਾ (ਆਈ ਸੀ ਪੀ) ਵਿਸ਼ਵ ਵਿੱਚ ਆਪਣੀ ਕਿਸਮ ਦੀ ਪਹਿਲੀ ਐੱਮ ਐੱਫ ਅਤੇ ਸੀ ਸੀ ਦੁਆਰਾ ਵਿਕਸਿਤ ਕੀਤੀ ਜਾਵੇਗੀ ਇਹ ਵੱਖ ਵੱਖ ਖੇਤਰਾਂ ਵਿੱਚ ਕੂਲਿੰਗ ਦੀਆਂ ਲੋੜਾਂ ਨਾਲ ਨਜਿੱਠਦੀ ਹੈ ਅਤੇ ਉਹਨਾਂ ਕਾਰਜਾਂ ਦੀ ਸੂਚੀ ਤਿਆਰ ਕਰਦੀ ਹੈ , ਜੋ ਦੋਨੋਂ ਵਾਤਾਵਰਣ ਅਤੇ ਸਮਾਜਿਕ ਆਰਥਿਕ ਲਾਭਾਂ ਨੂੰ ਸੁਰੱਖਿਅਤ ਕਰਨ ਲਈ ਕਾਰਜਾਂ ਵਿੱਚ ਤਾਲਮੇਲ ਦੁਆਰਾ ਕੂਲਿੰਗ ਮੰਗ ਨੂੰ ਘੱਟ ਕਰ ਸਕਦੀ ਹੈ ਆਈ ਸੀ ਪੀ ਦਾ ਮਕਸਦ ਸਿੱਧੀ ਅਤੇ ਅਸਿੱਧੀ ਨਿਕਾਸੀ ਨੂੰ ਘੱਟ ਕਰਨਾ ਹੈ



ਮੰਤਰੀ ਨੇ ਭਾਰਤ ਵਿੱਚ ਕੋਲ ਚੇਨ ਖੇਤਰ ਦੇ ਗੈਰ ਓਜ਼ੋਨ ਡਿਪਲੀਟਿੰਗ ਸਬਸਟਾਂਸੇਸ ਤੇ ਅਧਾਰਿਤ ਰੈਫਰੀਜਰੇਸ਼ਨਾਂ ਅਤੇ ਏਅਰ ਕੰਡੀਸ਼ਨਿੰਗ ਉਪਕਰਣਾਂ ਲਈ ਜਨਤਕ ਖਰੀਦ ਨੀਤੀਆਂ ਬਾਰੇ ਅਧਿਅਨ ਰਿਪੋਰਟ ਵੀ ਜਾਰੀ ਕੀਤੀ ਉਹਨਾਂ ਨੇ ਭਾਰਤ ਦੇ ਵੱਖ ਵੱਖ ਸਕੂਲਾਂ ਵਿੱਚ ਇਸ ਮੌਕੇ ਪੋਸਟਰ ਅਤੇ ਸਲੋਗਨ ਮੁਕਾਬਲਿਆਂ ਦੀਆਂ ਜੇਤੂ ਐਂਟਰੀਆਂ ਵੀ ਜਾਰੀ ਕੀਤੀਆਂ 3000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ
ਸਕੱਤਰ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਸ਼੍ਰੀ ਆਰ ਪੀ ਗੁਪਤਾ , ਸ਼੍ਰੀ ਅਤੁਲ ਬਘਈ , ਭਾਰਤ ਵਿੱਚ ਯੂ ਐੱਨ ਪੀ ਦੇ ਮੁਖੀ , ਐੱਸ ਐੱਸ ਸ਼ੋਕੋ ਨੱਢਾ , ਭਾਰਤ ਵਿੱਚ ਯੂ ਐੱਨ ਡੀ ਪੀ ਦੇ ਰੈਜ਼ੀਡੈਂਟ ਪ੍ਰਤੀਨਿੱਧ ਅਤੇ ਉਦਯੋਗਾਂ , ਉਦਯੋਗਿਕ ਸੰਸਥਾਵਾਂ , ਵੱਖ ਵੱਖ ਭਾਗੀਦਾਰਾਂ ਅਤੇ 3,000 ਤੋਂ ਵੱਧ ਸਕੂਲ ਵਿਦਿਆਰਥੀਆਂ ਨੇ ਇਸ ਵਰਚੁਅਲ ਈਵੈਂਟ ਵਿੱਚ ਹਿੱਸਾ ਲਿਆ

 

*********

 

ਵੀ ਆਰ ਆਰ ਕੇ



(Release ID: 1755554) Visitor Counter : 203