ਨੀਤੀ ਆਯੋਗ

ਨੀਤੀ ਆਯੋਗ, ਆਰਐੱਮਆਈ ਤੇ ਆਰਐੱਮਆਈ ਇੰਡੀਆ ਨੇ ‘ਜ਼ੀਰੋ’ ਅਭਿਯਾਨ ਦੀ ਸ਼ੁਰੂਆਤ ਕੀਤੀ


30 ਤੋਂ ਅਧਿਕ ਈ-ਕਾਮਰਸ, ਓਈਐੱਮ, ਫਲੀਟ ਏਗ੍ਰੀਗੇਟਰਸ, ਚਾਰਜਿੰਗ ਇੰਫ੍ਰਾਸਟ੍ਰਕਚਰ ਨਾਲ ਜੁੜੀਆਂ ਕੰਪਨੀਆਂ ਫਾਈਨਲ-ਮਾਡਲ ਡਿਲੀਵਰੀ ਨੂੰ ਸਵੱਛ ਬਣਾਉਣ ਦੇ ਅਭਿਯਾਨ ਅਤੇ ਡਿਲੀਵਰੀ ਦੀ ਪ੍ਰਕਿਰਿਆ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਨਾਲ ਆਏ

Posted On: 15 SEP 2021 5:12PM by PIB Chandigarh

 

ਨੀਤੀ ਆਯੋਗ ਨੇ ਆਰਐੱਮਆਈ ਅਤੇ ਆਰਐੱਮਆਈ ਇੰਡੀਆ ਦੇ ਸਹਿਯੋਗ ਨਾਲ ਅੱਜ ਉਪਭੋਗਤਾਵਾਂ ਅਤੇ ਉਦਯੋਗ ਦੇ ਨਾਲ ਮਿਲ ਕੇ ਸਿਫ਼ਰ - ਪ੍ਰਦੂਸ਼ਣ ਵਾਲੇ ਡਿਲੀਵਰੀ ਵਾਹਨਾਂ ਨੂੰ ਹੁਲਾਰਾ ਦੇਣ ਵਾਲੀ ਸਿਫ਼ਰ – ਪਹਿਲ-ਦੀ ਸ਼ੁਰੂਆਤ ਕੀਤੀਇਸ ਅਭਿਆਨ ਦਾ ਉਦੇਸ਼ ਸ਼ਹਿਰੀ ਖੇਤਰ ਵਿੱਚ ਡਿਲੀਵਰੀ ਦੇ ਮਾਮਲੇ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅਪਨਾਉਣ ਵਿੱਚ ਤੇਜ਼ੀ ਲਿਆਉਣ ਅਤੇ ਸਿਫ਼ਰ - ਪ੍ਰਦੂਸ਼ਣ ਵਾਲੀ ਡਿਲੀਵਰੀ ਨਾਲ ਹੋਣ ਵਾਲੇ ਲਾਭਾਂ ਦੇ ਬਾਰੇ ਵਿੱਚ ਉਪਭੋਗਤਾਵਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ

ਈ-ਕਾਮਰਸ ਕੰਪਨੀਆਂ, ਫਲੀਟ ਐਗ੍ਰੀਗੇਟਰਸ , ਓਰੀਜਿਨਲ ਇਕੀਵਿਪਮੈਂਟ ਮੈਨਿਊਫੈਕਚਰਸ (ਓਈਐੱਮ) ਅਤੇ ਲੌਜੀਸਟਿਕਸ ਕੰਪਨੀਆਂ ਜਿਵੇਂ ਉਦਯੋਗ ਜਗਤ ਦੇ ਵੱਖ-ਵੱਖ ਹਿਤਧਾਰਕ ਫਾਈਨਲ ਮਾਇਲ ਡਿਲੀਵਰੀ ਦੇ ਬਿਜਲੀਕਰਨ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਵਿੱਚ ਵਾਧਾ ਕਰ ਰਹੇ ਹਨਇਸ ਅਭਿਆਨ ਦੀ ਸ਼ੁਰੂਆਤ ਵਿੱਚ ਮਹਿੰਦਰਾ ਇਲੈਕਟ੍ਰਿਕ , ਟਾਟਾ ਮੋਟਰਸ, ਜੋਮੈਟੋ, ਅਸ਼ੋਕ ਲੀਲੈਂਡ, ਸੰਨ ਮੋਬਿਲਿਟੀ , ਲਾਇਟਨਿੰਗ ਲੌਜੀਸਟਿਕਸ , ਬਿਗ ਬਾਸਕੇਟ , ਬਲੂਡਾਰਟ , ਹੀਰੋ ਇਲੈਕਟ੍ਰਿਕ ਅਤੇ ਸਿਵਗੀ ਸਹਿਤ ਲਗਭਗ 30 ਕੰਪਨੀਆਂ ਨੇ ਇਸ ਅਭਿਯਾਨ ਦੇ ਪ੍ਰਤੀ ਆਪਣਾ ਸਮਰਥਨ ਵਿਅਕਤ ਕਰਨ ਦੇ ਉਦੇਸ਼ ਨੂੰ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਦੀ ਪ੍ਰਧਾਨਗੀ ਹੇਠ ਆਯੋਜਿਤ ਉਦਘਾਟਨ ਮੀਟਿੰਗ ਵਿੱਚ ਹਿੱਸਾ ਲਿਆ । ਅੱਗੇ ਚਲਕੇ , ਉਦਯੋਗ ਜਗਤ ਦੀ ਹੋਰ ਕੰਪਨੀਆਂ ਨੂੰ ਵੀ ਇਸ ਪਹਿਲ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇਗਾ ।

ਇਸ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ , ਫਾਈਨਲ ਮਾਇਲ ਦੀ ਡਿਲੀਵਰੀ ਲਈ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅਪਨਾਉਣ ਦੀ ਦਿਸ਼ਾ ਵਿੱਚ ਉਦਯੋਗ ਜਗਤ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਕਾਰਪੋਰੇਟ ਬ੍ਰਾਂਡਿੰਗ ਅਤੇ ਪ੍ਰਮਾਣਨ ਸੰਬੰਧੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈਇੱਕ ਔਨਲਾਇਨ ਟ੍ਰੈਕਿੰਗ ਪਲੇਟਫਾਰਮ , ਇਲੈਕਟ੍ਰਿਕ ਵਾਹਨਾਂ ਦੇ ਸੰਦਰਭ ਵਿੱਚ ਬਿਜਲੀਕਰਨ ਕਿਲੋਮੀਟਰ , ਕਾਰਬਨ ਸੰਬੰਧੀ ਬਚਤ , ਮਾਣਕ ਪ੍ਰਦੂਸ਼ਕ ਸੰਬੰਧੀ ਬਚਤ ਅਤੇ ਸਵੱਛ ਡਿਲੀਵਰੀ ਵਾਹਨਾਂ ਤੋਂ ਹੋਣ ਵਾਲੇ ਹੋਰ ਲਾਭਾਂ ਨਾਲ ਜੁੜੇ ਅੰਕੜਿਆਂ ਦੇ ਮਾਧਿਅਮ ਰਾਹੀਂ ਇਸ ਅਭਿਆਨ ਦੇ ਪ੍ਰਭਾਵਾਂ ਨੂੰ ਸਾਂਝਾ ਕਰੇਗਾ ।

ਇਸ ਅਭਿਯਾਨ ਦੇ ਮੁੱਢਲੀ ਉਦੇਸ਼ ‘ਤੇ ਚਾਨਣਾ ਪਾਉਂਦੇ ਹੋਏ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ, “ਅਸੀ ਸਿਫ਼ਰ ਅਭਿਯਾਨ ਦੇ ਰਾਹੀਂ ਇਲੈਕਟ੍ਰਿਕ ਵਾਹਨਾਂ ਨਾਲ ਹੋਣ ਵਾਲੇ ਸਿਹਤ ਸੰਬੰਧੀ , ਵਾਤਾਵਰਣ ਸੰਬੰਧੀ ਅਤੇ ਆਰਥਿਕ ਲਾਭਾਂ ਦੇ ਬਾਰੇ ਵਿੱਚ ਜਾਗਰੂਕਤਾ ਨੂੰ ਹੁਲਾਰਾ ਦੇਵਾਂਗੇਮੈਂ ਈ-ਕਾਮਰਸ ਕੰਪਨੀਆਂ, ਆਟੋ ਨਿਰਮਾਤਾਵਾਂ ਅਤੇ ਲੌਜੀਸਟਿਕਸ ਫਲੀਟ ਆਪਰੇਟਰਾਂ ਨੂੰ ਤਾਕੀਦ ਕਰਾਂਗਾ ਕਿ ਉਹ ਸ਼ਹਿਰੀ ਖੇਤਰ ਵਿੱਚ ਮਾਲ ਢੁਲਾਈ ਦੇ ਕ੍ਰਮ ਵਿੱਚ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਮੌਕੇ ਨੂੰ ਪਹਿਚਾਣਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਗਤੀਸ਼ੀਲ ਨਿਜੀ ਖੇਤਰ ਸਿਫ਼ਰ ਅਭਿਯਾਨ ਨੂੰ ਵਿਆਪਕ ਰੂਪ ਤੋਂ ਸਫਲ ਬਣਾਉਣ ਦੀ ਚੁਣੋਤੀ ਨੂੰ ਸਵੀਕਾਰ ਕਰੇਗਾ

ਸਵੱਛ ਟੈਕਨੋਲੋਜੀ ਨੂੰ ਤੱਤਕਾਲ ਅਪਨਾਉਣ ਦੀ ਜ਼ਰੂਰਤ ‘ਤੇ ਟਿੱਪਣੀ ਕਰਦੇ ਹੋਏ ਆਰਐੱਮਆਈ ਦੇ ਪ੍ਰਬੰਧ ਨਿਦੇਸ਼ਕ ਕਲੇ ਸਟ੍ਰੇਂਜਰ ਨੇ ਕਿਹਾ , “ਸਵੱਛ ਟ੍ਰਾਂਸਪੋਰਟ ਦੀ ਦਿਸ਼ਾ ਵਿੱਚ ਵਧਣਾ ਬੇਹਦ ਜ਼ਰੂਰੀ ਹੈ ਕਿਉਂਕਿ ਭਾਰਤ ਇੱਕ ਟਿਕਾਊ ਅਤੇ ਲਚਕੀਲੇ ਭਵਿੱਖ ਦੇ ਵੱਲ ਅੱਗੇ ਵੱਧ ਰਿਹਾ ਹੈਮੁਕਾਬਲਾ ਅਰਥ ਸ਼ਾਸਤਰ ਅਤੇ ਉਪਲੱਬਧ ਤਕਨੀਕ ਭਾਰਤ ਦੇ ਸ਼ਹਿਰੀ ਖੇਤਰ ਵਿੱਚ ਡਿਲੀਵਰੀ ਕਰਨ ਵਾਲੇ ਵਾਹਨਾਂ ਦੇ ਬੇੜੇ ਦੀ ਤੇਜ਼ ਗਤੀ ਨਾਲ ਪੂਰਨ ਬਿਜਲੀਕਰਨ ਕਰਨ ਦਾ ਸਮਰਥਨ ਕਰਦੇ ਹਨ, ਜਿਸ ਦੇ ਨਾਲ ਬਜ਼ਾਰ ਦੇ ਹੋਰ ਖੇਤਰਾਂ ਲਈ ਇਸ ਪ੍ਰਕਿਰਿਆ ਦੀ ਨਕਲ ਕਰਨ ਲਈ ਅਨੁਕੂਲ ਮਾਹੌਲ ਪੈਦਾ ਹੋਵੇਗਾ

ਭਾਰਤ ਵਿੱਚ ਮਾਲ ਢੁਲਾਈ ਵਿੱਚ ਹੋਣ ਵਾਲੇ ਕਾਰਬਨ ਡਾਇਆਕਸਾਇਡ ਦੇ ਕੁੱਲ ਨਿਕਾਸ ਦਾ 10 % ਸ਼ਹਿਰੀ ਮਾਲਵਾਹਕ ਵਾਹਨਾਂ ਨਾਲ ਹੁੰਦਾ ਹੈ ਅਤੇ 2030 ਤੱਕ ਇਸ ਨਿਕਾਸ ਵਿੱਚ 114 % ਦਾ ਵਾਧਾ ਹੋਣ ਦੀ ਉਮੀਦ ਹੈਇਲੈਕਟ੍ਰਿਕ ਵਾਹਨ (ਈਵੀ) ਆਪਣੇ ਟੈਲਪਾਈਪ ਦੇ ਰਾਹੀਂ ਕੋਈ ਨਿਕਾਸ ਨਹੀਂ ਕਰਦੇ ਹਨ ਅਤੇ ਇਸ ਦ੍ਰਿਸ਼ਟੀ ਤੋਂ ਉਹ ਹਵਾ ਦੀ ਗੁਣਵੱਤਾ ਬਿਹਤਰ ਕਰਨ ਦੀ ਦਿਸ਼ਾ ਵਿੱਚ ਬਹੁਤ ਜ਼ਿਆਦਾ ਯੋਗਦਾਨ ਕਰ ਸਕਦੇ ਹਨਇੱਥੇ ਤੱਕ ​​​​ਕਿ ਉਤਪਾਦਨ ਲਈ ਕੀਤੇ ਜਾਣ ਵਾਲੇ ਲੇਖਾਂਕਨ ਦੇ ਦੌਰਾਨ ਉਹ ਆਂਤਰਿਕ ਦਹਨ ਇੰਜਨ ਤੋਂ ਲੈਸ ਆਪਣੇ ਸਮਾਨ ਵਾਹਨਾਂ ਦੀ ਤੁਲਣਾ ਵਿੱਚ 15-40 % ਘੱਟ ਕਾਰਬਨ ਡਾਇਆਕਸਾਇਡ ਦੀ ਨਿਕਾਸੀ ਕਰਦੇ ਹਨ ਅਤੇ ਉਨ੍ਹਾਂ ਦੀ ਪਰਿਚਾਲਨ ਲਾਗਤ ਘੱਟ ਹੁੰਦੀ ਹੈ । ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਨੇ ਇਲੈਕਟ੍ਰਿਕ ਵਾਹਨਾਂ ਲਈ ਮੋਹਰੀ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਸੰਬੰਧ ਵਿੱਚ ਕਈ ਨੀਤੀਆਂ ਪੇਸ਼ ਕੀਤੀਆਂ ਹਨ, ਜਿਸ ਦੇ ਨਾਲ ਪੂੰਜੀਗਤ ਲਾਗਤ ਵਿੱਚ ਭਾਰੀ ਅੰਤਰ ਆਏਗਾ

 

***

ਡੀਐੱਸ/ਏਕੇਜੇ/ਏਕੇ
 



(Release ID: 1755549) Visitor Counter : 189