ਆਯੂਸ਼

ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਜੰਮੂ-ਕਸ਼ਮੀਰ ਦੇ ਸਭ ਤੋਂ ਪਹਿਲੇ ਸਰਕਾਰੀ ਯੂਨਾਨੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੀਯੂਐੱਮਐੱਸ ਦੇ ਕੋਰਸ ਦਾ ਉਦਘਾਟਨ ਕਰਨਗੇ

Posted On: 16 SEP 2021 11:11AM by PIB Chandigarh

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਗੰਦਰਬਲ ਜ਼ਿਲ੍ਹੇ ਦੇ ਨਵਾਬ ਬਾਗ ਵਿਖੇ ਆਪਣੇ ਪਹਿਲੇ ਸਰਕਾਰੀ ਯੂਨਾਨੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸਵਾਗਤ ਕਰਨ ਲਈ ਤਿਆਰ ਹੈ। ਕੇਂਦਰੀ ਆਯੁਸ਼ ਅਤੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ 17 ਸਤੰਬਰ 2021 ਨੂੰ ਕਾਲਜ ਦੇ ਬੀਯੂਐਮਐਸ (ਬੈਚਲਰ ਆਫ਼ ਯੂਨਾਨੀ ਮੈਡੀਸਨ ਐਂਡ ਸਰਜਰੀ) ਕੋਰਸ ਦਾ ਉਦਘਾਟਨ ਕਰਨਗੇ। ਮੰਤਰਾਲਾ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਜੰਮੂ ਕਸ਼ਮੀਰ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਇਸ ਸਮਾਗਮ ਵਿੱਚ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਵੀ ਸ਼ਮੂਲੀਅਤ ਕਰਨਗੇ।

ਆਯੁਸ਼ ਮੰਤਰਾਲਾ ਨੇ ਕੇਂਦਰੀ ਸਪਾਂਸਰਡ ਯੋਜਨਾ (ਸੀਐਸਐਸ) ਦੇ ਤਹਿਤ ਕਸ਼ਮੀਰ ਵਿੱਚ ਯੂਨਾਨੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਥਾਪਨਾ ਲਈ 32.50 ਕਰੋੜ ਦੀ ਅਨੁਮਾਨਤ ਲਾਗਤ ਵਿੱਚੋਂ 17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਕਦਮ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ -ਕਸ਼ਮੀਰ ਵਿੱਚ ਖਾਸ ਕਰਕੇ ਕਸ਼ਮੀਰ ਡਿਵੀਜ਼ਨ ਵਿੱਚ ਦਵਾਈਆਂ ਦੀ ਸਵਦੇਸ਼ੀ ਪ੍ਰਣਾਲੀ ਨੂੰ ਵਿਸ਼ੇਸ਼ ਤੌਰ ਤੇ ਯੂਨਾਨੀ ਦਵਾਈ ਦੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ । ਕਾਲਜ ਦੇ ਹਸਪਤਾਲ ਤੋਂ 136 ਪਿੰਡਾਂ ਦੇ ਤਕਰੀਬਨ ਤਿੰਨ ਲੱਖ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਉਮੀਦ ਹੈ ਅਤੇ ਨਾਲ ਹੀ ਸ਼੍ਰੀਨਗਰ, ਬਾਰਾਮੂਲਾ ਅਤੇ ਬਾਂਦੀਪੋਰਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੀ ਆਬਾਦੀ ਦੀਆਂ ਜਰੂਰਤਾਂ ਵੀ ਪੂਰੀਆਂ ਹੋ ਸਕਣਗੀਆਂ।ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਵਾਈ ਦੀਆਂ ਵਿਕਲਪਕ ਪ੍ਰਣਾਲੀਆਂ ਦੇ ਮਹੱਤਵ ਨੂੰ ਮਾਨਤਾ ਦੇਂਦੀਆਂ ਆਯੁਸ਼ ਮੰਤਰਾਲਾ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਿੱਚ ਸੁਧਾਰ ਲਈ ਦ੍ਰਿੜ ਸੰਕਲਪ ਹੈ। ਦਵਾਈ ਦੀ ਯੂਨਾਨੀ ਪ੍ਰਣਾਲੀ ਕਸ਼ਮੀਰ ਡਿਵੀਜਨ ਵਿੱਚ ਜਿਆਦਾ ਪ੍ਰਸਿੱਧ ਹੈ ਜਦਕਿ ਆਯੁਰਵੈਦਿਕ ਜੰਮੂ ਡਿਵੀਜਨ ਵਿੱਚ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ -ਕਸ਼ਮੀਰ ਦੀਆਂ ਦੋਹਾਂ ਡਿਵੀਜ਼ਨਾਂ ਵਿੱਚ ਦੇ ਯੂਟੀ ਦੇ ਦੋਵਾਂ ਵਿਭਾਗਾਂ ਵਿੱਚ ਜੰਮੂ ਡਿਵੀਜ਼ਨ ਵਿੱਚ ਹੋਮਿਓਪੈਥੀ ਅਤੇ ਯੋਗਾ ਤੇ ਨੈਚਰੋਪੈਥੀ ਆਮ ਤੌਰ ਤੇ ਪ੍ਰਸਿੱਧ ਹੈ।

ਕਾਲਜ ਵਿੱਚ 60 ਬਿਸਤਰਿਆਂ ਵਾਲੇ ਹਸਪਤਾਲ ਦੇ ਨਾਲ 60 ਬੀਯੂਐੱਮਐੱਸ ਵਿਦਿਆਰਥੀਆਂ ਦੀ ਸਾਲਾਨਾ ਦਾਖਲਾ ਸਮਰੱਥਾ ਹੈ। ਇੱਥੇ ਕਾਲਜ ਵਿੱਚ 07 ਕਲੀਨਿਕਲ ਵਿਭਾਗ ਹਨ; ਜਿਨ੍ਹਾਂ ਵਿੱਚ ਮੌਲੀਜਾਤ (ਦਵਾਈ), ਜਰਾਹਤ (ਸਰਜਰੀ), ਆਇਨ-ਉਜ਼ਨ-ਅਨਫ-ਹਲਕ (ਨੇਤਰ ਵਿਗਿਆਨ ਅਤੇ ਈਐਨਟੀ), ਇਲਮ-ਉਲ-ਕਾਬਲਤਵਾ ਨਿਸਵਾਨ (ਪ੍ਰਸੂਤੀ ਅਤੇ ਗਾਇਨੀਕੋਲੋਜੀ), ਇਲਮੁਲ ਅਤਫਲ (ਬਾਲ ਰੋਗ), ਅਮਰਾਜ਼-ਜਿਲਦ (ਡਰਮੇਟੋਲੋਜੀ) ਅਤੇ ਇਲਾਜ ਬਿਟਬੇਡ (ਰੈਜੀਮੈਂਟਲ ਥੈਰੇਪੀ) ਸ਼ਾਮਲ ਹਨ।

------------------------

ਐੱਮਵੀ/ਐਸਕੇ



(Release ID: 1755373) Visitor Counter : 159