ਵਿੱਤ ਮੰਤਰਾਲਾ
ਬ੍ਰਿਕਸ ਟੈਕਸ ਅਥਾਰਟੀਆਂ ਦੇ ਮੁਖੀਆਂ ਅਤੇ ਟੈਕਸ ਮਾਮਲਿਆਂ ਦੇ ਮਾਹਿਰਾਂ ਦੀ ਮੀਟਿੰਗ ਵਰਚੁਅਲ ਤੌਰ ਤੇ ਭਾਰਤ ਦੀ ਪ੍ਰਧਾਨਗੀ ਹੇਠ ਹੋਈ
Posted On:
15 SEP 2021 5:36PM by PIB Chandigarh
ਬ੍ਰਿਕਸ ਦੇਸ਼ਾਂ ਦੇ ਟੈਕਸ ਅਥਾਰਟੀਆਂ ਦੇ ਮੁਖੀਆਂ, ਜਿਨ੍ਹਾਂ ਵਿੱਚ ਸੰਘੀ ਗਣਰਾਜ ਬ੍ਰਾਜ਼ੀਲ, ਰੂਸੀ ਸੰਘ, ਭਾਰਤ ਗਣਰਾਜ, ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇ ਗਣਰਾਜ ਦੱਖਣੀ ਅਫਰੀਕਾ ਸ਼ਾਮਲ ਸਨ, ਨੇ ਅੱਜ ਇੱਥੇ ਭਾਰਤ ਦੀ ਪ੍ਰਧਾਨਗੀ ਹੇਠ ਇੱਕ ਵਰਚੁਅਲ ਮੀਟਿੰਗ ਕੀਤੀ। ਭਾਰਤ ਸਰਕਾਰ ਦੇ ਸਕੱਤਰ ਮਾਲ, ਸ਼੍ਰੀ ਤਰੁਣ ਬਜਾਜ, ਨੇ ਭਾਰਤ ਵਿੱਚ ਟੈਕਸ ਅਥਾਰਟੀਆਂ ਦੇ ਮੁਖੀ ਵਦੇ ਰੂਪ ਵਿੱਚ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਬ੍ਰਿਕਸ ਟੈਕਸ ਅਥਾਰਿਟੀਆਂ ਨੇ ਡਿਜੀਟਲ ਯੁੱਗ ਵਿੱਚ ਬ੍ਰਿਕਸ ਟੈਕਸ ਪ੍ਰਸ਼ਾਸਨਾਂ ਨੂੰ ਕੋਵਿਡ -19 ਮਹਾਮਾਰੀ ਦੇ ਪ੍ਰਕੋਪ ਦੇ ਨਾਲ ਦਰਪੇਸ਼ ਚੁਣੌਤੀਆਂ ਤੇ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀਆਂ ਤਿਆਰ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ। ਮੀਟਿੰਗ ਦਾ ਵਿਸ਼ਾਲ ਵਿਸ਼ਾ ਕੋਵਿਡ-19 ਅਤੇ ਡਿਜੀਟਲ ਯੁੱਗ ਵਿੱਚ ਦਰਪੇਸ਼ ਚੁਣੌਤੀਆਂ ਦੇ ਵਿਚਕਾਰ ਟੈਕਸ ਪ੍ਰਸ਼ਾਸਨ ਦੀਆਂ ਕਾਰੋਬਾਰੀ ਪ੍ਰਕਿਰਿਆਵਾਂ ਦੀ ਮੁੜ ਤੋਂ ਵਿਆਖਿਆ ਕਰਨਾ ਸੀ। ਮੀਟਿੰਗ ਦੌਰਾਨ ਟੈਕਸ ਅਥਾਰਟੀਆਂ ਨੇ 9 ਸਤੰਬਰ, 2021 ਨੂੰ ਜਾਰੀ ਕੀਤੇ ਗਏ ਨਵੀਂ ਦਿੱਲੀ ਵਿਖੇ ਹੋਏ ਤੇਰ੍ਹਵੇਂ ਬ੍ਰਿਕਸ ਸੰਮੇਲਨ ਦੌਰਾਨ ਐਲਾਨਨਾਮੇ ਵਿੱਚ ਦੱਸੇ ਅਨੁਸਾਰ ਆਪਸੀ ਸਮਾਨ-ਸਨਮਾਨ, ਏਕੀਕਰਨ ਅਤੇ ਨਿਰੰਤਰਤਾ ਦੇ ਸਿਧਾਂਤਾਂ ਪ੍ਰਤੀ ਮੌਜੂਦਾ ਵਚਨਬੱਧਤਾ ਦੇ ਅਧਾਰ ਤੇ ਵਿਚਾਰਾਂ ਦਾ ਅਦਾਨ -ਪ੍ਰਦਾਨ ਵੀ ਕੀਤਾ।
ਮੀਟਿੰਗ ਤੋਂ ਪਹਿਲਾਂ 13 ਅਤੇ 14 ਸਤੰਬਰ, 2021 ਨੂੰ ਬ੍ਰਿਕਸ ਦੇਸ਼ਾਂ ਦੇ ਟੈਕਸ ਮਾਹਿਰਾਂ ਦੀਆਂ ਮੀਟਿੰਗਾਂ ਹੋਈਆਂ। ਇਸ ਮੀਟਿੰਗ ਵਿੱਚ, ਟੈਕਸ ਮਾਹਰਾਂ ਨੇ ਸਹਿਯੋਗ ਦੇ ਸੰਭਾਵੀ ਖੇਤਰਾਂ, ਵਿਚਾਰਾਂ ਦਾ ਆਦਾਨ -ਪ੍ਰਦਾਨ ਅਤੇ ਤਜ਼ਰਬਿਆਂ 'ਤੇ ਚਰਚਾ ਕੀਤੀ। ਵਿਚਾਰ-ਵਟਾਂਦਰੇ ਢੁਕਵੇਂ ਵਿਸ਼ਿਆਂ ਤੇ ਹੋਏ, ਜਿਨ੍ਹਾਂ ਵਿੱਚ ਟੈਕਸ ਪ੍ਰਸ਼ਾਸਨ ਦਾ ਡਿਜੀਟਾਈਜੇਸ਼ਨ, ਟੈਕਸ ਚੋਰੀ ਨਾਲ ਨਜਿੱਠਣ ਲਈ ਟੈਕਨੋਲੋਜੀ ਦਾ ਲਾਭ ਲੈਣਾ, ਅਮਲ ਤੋਂ ਲੈ ਕੇ ਸੇਵਾ ਤੱਕ ਟੈਕਸ ਪ੍ਰਸ਼ਾਸਨ ਦੀ ਬਦਲਦੀ ਭੂਮਿਕਾ, ਕੋਵਿਡ -19 ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰੀ ਅਤੇ ਰਣਨੀਤੀਆਂ ਅਤੇ ਟੈਕਸ ਦਾਤਾਵਾਂ ਵੱਲੋਂ ਸਵੈ-ਇੱਛਾ ਨਾਲ ਟੈਕਸ ਪ੍ਰਸ਼ਾਸਨ ਦੀ ਪਾਲਣਾ ਦੇ ਵਿਕਾਸ ਨੂੰ ਵਧਾਉਣਾ ਸ਼ਾਮਲ ਹਨ।
ਟੈਕਸ ਮੁਖੀਆਂ ਦੀ ਮੀਟਿੰਗ ਦੀ ਸਮਾਪਤੀ 'ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।
-------------------
ਆਰਐਮ/ਕੇਐਮਐਨ
(Release ID: 1755282)