ਭਾਰੀ ਉਦਯੋਗ ਮੰਤਰਾਲਾ

ਸਰਕਾਰ ਨੇ ਭਾਰਤ ਦੀਆਂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਆਟੋ ਉਦਯੋਗ ਅਤੇ ਡ੍ਰੋਨ ਉਦਯੋਗ ਦੇ ਲਈ ਉਤਪਾਦ ਸੰਬੰਧਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ।


ਪੀਐੱਲਆਈ ਆਟੋ ਯੋਜਨਾ ਭਾਰਤ ਵਿੱਚ ਉਨੰਤ ਆਟੋਮੇਟਿਵ ਟੈਕਨੋਲੋਜੀ ਦੀ ਆਲਮੀ ਸਪਲਾਈ ਚੇਨ ਦੇ ਉਥਾਨ ਨੂੰ ਪ੍ਰੋਤਸਾਹਿਤ ਕਰੇਗੀ

7.6 ਲੱਖ ਤੋਂ ਵੱਧ ਲੋਕਾਂ ਨੂੰ ਵਧੇਰੇ ਰੋਜ਼ਗਾਰ ਸਿਰਜਣ ਵਿੱਚ ਮਦਦ ਕਰੇਗੀ

ਪੰਜ ਵਰ੍ਹਿਆਂ ਵਿੱਚ ਉਦਯੋਗ ਨੂੰ ₹26,058 ਕਰੋੜ ਦਾ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ

ਆਟੋ ਖੇਤਰ ਦੇ ਲਈ ਪੀਐੱਲਆਈ ਯੋਜਨਾ ਪੰਜ ਵਰ੍ਹਿਆਂ ਵਿੱਚ ₹42,500 ਕਰੋੜ ਤੋਂ ਵੱਧ ਦਾ ਨਿਵੇਸ਼ ਅਤੇ ₹2.3 ਲੱਖ ਕਰੋੜ ਤੋਂ ਵੱਧ ਦਾ ਵਧੇਰੇ ਉਤਪਾਦਨ ਲਿਆਵੇਗੀ

ਡ੍ਰੋਨ ਦੇ ਲਈ ਪੀਐੱਲਆਈ ਯੋਜਨਾ ਤਿੰਨ ਵਰ੍ਹਿਆਂ ਵਿੱਚ ₹5,000 ਕਰੋੜ ਤੋਂ ਵੱਧ ਦਾ ਨਵਾਂ ਨਿਵੇਸ਼ ਅਤੇ ₹1,500 ਕਰੋੜ ਤੋਂ ਵੱਧ ਦਾ ਵਧੇਰੇ ਉਤਪਾਦਨ ਲਿਆਵੇਗੀ

ਉਨੰਤ ਕੈਮਿਸਟ੍ਰੀ ਸੇਲ (18,100 ਕਰੋੜ ਰੁਪਏ) ਅਤੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦਾ ਤੇਜ਼ ਅੰਗੀਕਰਣ (ਫੇਮ) ਯੋਜਨਾ (10,000 ਕਰੋੜ ਰੁਪਏ) ਦੇ ਲਈ ਪਹਿਲਾਂ ਤੋਂ ਹੀ ਸ਼ੁਰੂ ਪੀਐੱਲਆਈ ਦੇ ਨਾਲ-ਨਾਲ ਆਟੋਮੋਟਿਵ ਖੇਤਰ ਦੇ ਲਈ ਪੀਐੱਲਆਈ ਯੋਜਨਾ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਹੁਲਾਰਾ ਦੇਵੇਗੀ

ਭਾਰਤ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਸਵੱਛ ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਈਂਧਣ ਸੈੱਲ ਵਾਹਨਾਂ ਨੂੰ ਤੇਜ਼ੀ ਨਾਲ ਅਗੇ ਵਧਾਉਣ ਵਿੱਚ ਸਮਰੱਥ ਬਣਾਵੇਗਾ

Posted On: 15 SEP 2021 4:01PM by PIB Chandigarh

‘ਆਤਮਨਿਰਭਰ ਭਾਰਤ’ ਦੇ ਵਿਜ਼ਨ ਦੀ ਦਿਸ਼ਾ ਵਿੱਚ ਕਦਮ ਵਧਾਉਂਦੇ ਹੋਏ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 26,058 ਕਰੋੜ ਰੁਪਏ ਦੇ ਬਜਟੀ ਖਰਚ ਦੇ ਨਾਲ ਆਟੋਮੋਬਾਈਲ ਉਦਯੋਗ ਅਤੇ ਡ੍ਰੋਨ ਉਦਯੋਗ ਦੇ ਲਈ ਪੀਐੱਲਆਈ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਆਟੋ ਖੇਤਰ ਦੇ ਲਈ ਪੀਐੱਲਆਈ ਯੋਜਨਾ ਉੱਚ ਮੁੱਲ ਦੇ ਉਨੰਤ ਆਟੋਮੋਟਿਵ ਟੈਕਨੋਲੋਜੀ ਵਾਹਨਾਂ ਅਤੇ ਉਤਪਾਦਾਂ ਨੂੰ ਪ੍ਰੋਤਸਾਹਿਤ ਕਰੇਗੀ। ਇਹ ਉੱਚ ਟੈਕਨੋਲੋਜੀ, ਅਧਿਕ ਕੁਸ਼ਲ ਅਤੇ ਗ੍ਰੀਨ ਆਟੋਮੋਟਿਵ ਨਿਰਮਾਣ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ।

ਆਟੋਮੋਬਾਈਲ ਉਦਯੋਗ ਅਤੇ ਡ੍ਰੋਨ ਉਦਯੋਗ ਦੇ ਲਈ ਪੀਐੱਲਆਈ ਯੋਜਨਾ ਕੇਂਦਰੀ ਬਜਟ 2021-22 ਦੌਰਾਨ 1.97 ਲੱਖ ਕਰੋੜ ਰੁਪਏ ਦੇ ਖਰਚ ਦੇ ਨਾਲ ਪਹਿਲਾਂ ਕੀਤੇ ਗਏ 13 ਖੇਤਰਾਂ ਦੇ ਲਈ ਪੀਐੱਲਆਈ ਯੋਜਨਾਵਾਂ ਦੀ ਸਮੁੱਚੇ ਐਲਾਨ ਦਾ ਹਿੱਸਾ ਹੈ। 13 ਖੇਤਰਾਂ ਦੇ ਲਈ ਪੀਐੱਲਆਈ ਯੋਜਨਾਵਾਂ ਦੇ ਐਲਾਨ ਦੇ ਨਾਲ, ਭਾਰਤ ਵਿੱਚ ਨਿਊਨਤਮ ਅਤਿਰਿਕਤ ਉਤਪਾਦਨ 5 ਵਰ੍ਹਿਆਂ ਵਿੱਚ ਲਗਭਗ ₹ 37.5 ਲੱਖ ਕਰੋੜ ਹੋਣ ਦੀ ਉਮੀਦ ਹੈ ਅਤੇ 5 ਵਰ੍ਹਿਆਂ ਵਿੱਚ ਨਿਊਨਤਮ ਅਨੁਮਾਨਤ ਵਧੇਰੇ ਰੋਜ਼ਗਾਰ ਲਗਭਗ 1 ਕਰੋੜ ਹਨ।

 

ਆਟੋ ਖੇਤਰ ਦੇ ਲਈ ਪੀਐੱਲਆਈ ਯੋਜਨਾ ਵਿੱਚ ਭਾਰਤ ਵਿੱਚ ਉਨੰਤ ਆਟੋਮੋਟਿਵ ਟੈਕਨੋਲੋਜੀ ਉਤਪਾਦਾਂ ਦੇ ਨਿਰਮਾਣ ਦੇ ਲਈ ਉਦਯੋਗ ਦੀ ਲਾਗਤ ਅਸਮਰੱਥਾਵਾਂ ਨੂੰ ਦੂਰ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਪ੍ਰੋਤਸਾਹਨ ਸੰਰਚਨਾ ਉਦਯੋਗ ਨੂੰ ਉਨੰਤ ਆਟੋਮੋਟਿਵ ਟੈਕਨੋਲੋਜੀ ਉਤਪਾਦਾਂ ਦੀ ਸਵਦੇਸ਼ੀ ਆਲਮੀ ਸਪਲਾਈ ਚੇਨ ਦੇ ਲਈ ਨਵੇਂ ਨਿਵੇਸ਼ ਕਰਨ ਦੇ ਲਈ ਪ੍ਰੋਤਸਾਹਿਤ ਕਰੇਗੀ। ਇਹ ਅਨੁਮਾਨ ਹੈ ਕਿ ਪੰਜ ਵਰ੍ਹਿਆਂ ਦੀ ਮਿਆਦ ਵਿੱਚ, ਆਟੋਮੋਬਾਈਲ ਅਤੇ ਆਟੋ ਘਟਕ ਉਦਯੋਗ ਦੇ ਲਈ ਪੀਐੱਲਆਈ ਯੋਜਨਾ ਤੋਂ 42,500 ਕਰੋੜ ਰੁਪਏ ਤੋਂ ਵੱਧ ਦਾ ਨਵਾਂ ਨਿਵੇਸ ਹੋਵੇਗਾ, 2.3 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਧੇਰੇ ਉਤਪਾਦਨ ਹੋਵੇਗਾ ਅਤੇ 7.5 ਲੱਖ ਤੋਂ ਅਧਿਕ ਨੌਕਰੀਆਂ ਦੇ ਵਧੇਰੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਇਸ ਦੇ ਇਲਾਵਾ ਇਸ ਨਾਲ ਆਲਮੀ ਆਟੋਮੋਟਿਵ ਵਪਾਰ ਦੀ ਹਿੱਸੇਦਾਰੀ ਵਧੇਗੀ।

 

ਆਟੋ ਖੇਤਰ ਦੇ ਲਈ ਪੀਐੱਲਆਈ ਯੋਜਨਾ ਮੌਜੂਦਾ ਆਟੋਮੋਟਿਵ ਕੰਪਨੀਆਂ ਦੇ ਨਾਲ-ਨਾਲ ਨਵੇਂ ਨਿਵੇਸ਼ਕਾਂ ਦੇ ਲਈ ਖੁੱਲ੍ਹੀ ਹੈ ਜੋ ਵਰਤਮਾਨ ਵਿੱਚ ਆਟੋਮੋਬਾਈਲ ਜਾਂ ਆਟੋ ਘਟਕ ਨਿਰਮਾਣ ਕਾਰੋਬਾਰ ਵਿੱਚ ਨਹੀਂ ਹਨ। ਇਸ ਯੋਜਨਾ ਦੇ ਦੋ ਘਟਕ ਹਨ ਅਰਥਾਤ ਚੈਂਪੀਅਨ ਓਈਐੱਮ ਪ੍ਰੋਤਸਾਹਨ ਯੋਜਨਾ ਅਤੇ ਘਟਕ ਚੈਂਪੀਅਨ ਪ੍ਰੋਤਸਾਹਨ ਯੋਜਨਾ। ਚੈਂਪੀਅਨ ਓਈਐੱਮ ਪ੍ਰੋਤਸਾਹਨ ਯੋਜਨਾ ਇੱਕ ‘ਬਿਕ੍ਰੀ ਮੁੱਲ ਸੰਬੰਧ’ ਸਕੀਮ ਹੈ, ਜੋ ਸਾਰੇ ਸੈਗਮੈਂਟ ਦੇ ਬੈਟਰੀ ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਈਂਧਣ ਸੇਲ ਵਾਹਨਾਂ ‘ਤੇ ਲਾਗੂ ਹੁੰਦੀ ਹੈ। ਘਟਕ ਚੈਂਪੀਅਨ ਪ੍ਰੋਤਸਾਹਨ ਯੋਜਨਾ ਇੱਕ ‘ਬਿਕ੍ਰੀ ਮੁੱਲ ਸੰਬੰਧ’ ਸਕੀਮ ਹੈ, ਜੋ ਵਾਹਨਾਂ ਦੇ ਉਨੰਤ ਆਟੋਮੋਟਿਵ ਟੈਕਨੋਲੋਜੀ ਘਟਕਾਂ, ਕੰਪਲੀਟਲੀ ਨੌਕਡ ਡਾਉਨ (ਸੀਕੇਡੀ)/ਸੈਮੀ ਨੌਕਡ ਡਾਉਨ (ਐੱਸਕੇਡੀ) ਕਿਟ, ਦੋਪਹੀਆ, ਤਿੰਨਪਹੀਆ, ਯਾਤਰੀ ਵਾਹਨਾਂ ਦੇ ਐਗ੍ਰੀਗੇਟ੍ਸ, ਕਮਰਸ਼ੀਅਲ ਵਾਹਨ ਅਤੇ ਟ੍ਰੈਕਟਰ ਆਦਿ ‘ਤੇ ਲਾਗੂ ਹੁੰਦੀ ਹੈ।

ਆਟੋਮੋਟਿਵ ਖੇਤਰ ਦੇ ਲਈ ਇਹ ਪੀਐੱਲਆਈ ਯੋਜਨਾ ਉਨੰਤ ਕੈਮਿਸਟ੍ਰੀ ਸੇਲ (ਏਸੀਸੀ) (₹18,100 ਕਰੋੜ) ਅਤੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦਾ ਤੇਜ਼ ਅੰਗੀਕਰਣ (ਫੇਮ) ((₹10,100) ਦੇ ਲਈ ਪਹਿਲਾਂ ਤੋਂ ਸ਼ੁਰੂ ਕੀਤੀ ਗਈ ਪੀਐੱਲਆਈ ਯੋਜਨਾ ਦੇ ਨਾਲ-ਨਾਲ ਭਾਰਤ ਨੂੰ ਆਟੋਮੋਬਾਈਲ ਟ੍ਰਾਂਸਪੋਰਟ ਪ੍ਰਣਾਲੀ ਅਧਾਰਿਤ ਪਾਰੰਪਰਿਕ ਜੀਵਾਸ਼ਮ ਈਂਧਣ ਦੇ ਸਥਾਨ ‘ਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਸਵੱਛ, ਟਿਕਾਊ, ਉਨੰਤ ਅਤੇ ਅਧਿਕ ਕੁਸ਼ਲ ਇਲੈਕਟ੍ਰਿਕ ਵਾਹਨ (ਈਵੀ) ਅਧਾਰਿਤ ਪ੍ਰਣਾਲੀ ਦੇ ਪ੍ਰਯੋਗ ਵਿੱਚ ਸਮਰੱਥ ਬਣਾਵੇਗੀ।

ਡ੍ਰੋਨ ਅਤੇ ਡ੍ਰੋਨ ਕੰਪੋਨੈਂਟਸ ਉਦਯੋਗ ਦੇ ਲਈ ਪੀਐੱਲਆਈ ਯੋਜਨਾ ਇਸ ਕ੍ਰਾਂਤੀਕਾਰੀ ਤਕਨੀਕ ਦੇ ਰਣਨੀਤਕ, ਸਾਮਰਿਕ ਤੇ ਪਰਿਚਾਲਨ ਉਪਯੋਗਾਂ ਦਾ ਸਮਾਧਾਨ ਕਰਦੀ ਹੈ। ਸਪਸ਼ਟ ਰੈਵਨਿਊ ਟੀਚੇ ਨੇ ਨਾਲ ਡ੍ਰੋਨ ਦੇ ਲਈ ਉਤਪਾਦ ਵਿਸ਼ੇਸ਼ ਪੀਐੱਲਆਈ ਯੋਜਨਾ ਅਤੇ ਘਰੇਲੂ ਮੁੱਲਵਰਧਨ ‘ਤੇ ਧਿਆਨ ਕੇਂਦ੍ਰਿਤ ਕਰਨਾ, ਸਮਰੱਥਾ ਨਿਰਮਾਣ ਅਤੇ ਭਾਰਤ ਦੀ ਵਿਕਾਸ ਰਣਨੀਤੀ ਦੇ ਇਨ੍ਹਾਂ ਪ੍ਰਮੁੱਖ ਚਾਲਕਾਂ ਨੂੰ ਬਣਾਉਣ ਦੀ ਕੁੰਜੀ ਹੈ। ਡ੍ਰੋਨ ਅਤੇ ਡ੍ਰੋਨ ਕੰਪੋਨੈਂਟਸ ਉਦਯੋਗ ਦੇ ਲਈ ਪੀਐੱਲਆਈ, ਤਿੰਨ ਸਾਲ ਦੀ ਮਿਆਦ ਵਿੱਚ, ₹ 5,000 ਕਰੋੜ ਦੇ ਨਿਵੇਸ਼ ਨੂੰ ਹੁਲਾਰਾ ਦੇਵੇਗਾ, ₹ 5,000 ਕਰੋੜ ਦੀ ਯੋਗ ਵਿਕਰੀ ਵਿੱਚ ਵਾਧਾ ਕਰੇਗਾ ਅਤੇ ਲਗਭਗ 10,000 ਨੌਕਰੀਆਂ ਦਾ ਵਧੇਰੇ ਰੋਜ਼ਗਾਰ ਪੈਦਾ ਕਰੇਗਾ।

 

*****


 

ਡੀਐੱਸ(Release ID: 1755176) Visitor Counter : 209