ਇਸਪਾਤ ਮੰਤਰਾਲਾ
ਕੇਂਦਰੀ ਇਸਪਾਤ ਮੰਤਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਸਟੀਲ ਸੀਪੀਐੱਸਈ ਦੇ ਭੂਮੀ ਮੁੱਦਿਆਂ ਦੀ ਸਮੀਖਿਆ ਕੀਤੀ, ਭੂਮੀ ਰਿਕਾਰਡਾਂ ਨੂੰ ਡਿਜੀਟਲ ਬਣਾਉਣ ‘ਤੇ ਜ਼ੋਰ ਦਿੱਤਾ
Posted On:
14 SEP 2021 5:57PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਅੱਜ ਇੱਥੇ ਸਟੀਲ ਖੇਤਰ ਦੇ ਕੇਂਦਰੀ ਜਨਤਕ ਖੇਤਰ ਦੇ ਉੱਦਮ (ਸੀਪੀਐੱਸਈ) ਦੇ ਸੀਐੱਮਡੀ ਦੇ ਨਾਲ ਸੇਲ ਅਤੇ ਹੋਰ ਸਟੀਲ ਸੀਪੀਐੱਸਈ ਦੇ ਏਕੀਕ੍ਰਿਤ ਸਟੀਲ ਪਲਾਂਟਾਂ ਦੇ ਭੂਮੀ ਮੁੱਦਿਆਂ ਦੀ ਸਮੀਖਿਆ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਮੰਤਰੀ ਨੇ ਸਟੀਲ ਸੀਪੀਐੱਸਈ ਦੇ ਕੋਲ ਉਪਲੱਬਧ ਭੂਮੀ ਨਾਲ ਸੰਬੰਧਿਤ ਕਈ ਮੁੱਦਿਆਂ ਦੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਭਵਿੱਖ ਦੇ ਪ੍ਰੋਜੈਕਟਾਂ/ਪਲਾਂਟਾਂ ਅਤੇ ਖਦਾਨਾਂ ਦੇ ਵਿਸਤਾਰ ਲਈ ਉਪਲੱਬਧ ਭੂਮੀ, ਕਬਜ਼ੇ ਹੇਠ ਜ਼ਮੀਨ, ਫ੍ਰੀ ਹੋਲਡ ਜਾਂ ਲੀਜ਼ ਹੋਲਡ ਦੀ ਸਥਿਤੀ , ਭੂਮੀ ਉਪਯੋਗ ਆਦਿ ਸ਼ਾਮਿਲ ਹਨ। ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਇਸਪਾਤ ਸਕੱਤਰ, ਸ਼੍ਰੀ ਪ੍ਰਦੀਪ ਕੁਮਾਰ ਤ੍ਰਿਪਾਠੀ ਵੀ ਬੈਠਕ ਵਿੱਚ ਮੌਜੂਦ ਸਨ ।
ਇਸਪਾਤ ਮੰਤਰੀ ਨੂੰ ਸਟੀਲ ਸੀਪੀਐੱਸਈ ਦੁਆਰਾ ਉਨ੍ਹਾਂ ਦੀ ਭੂਮੀ ਅਤੇ ਕੁਆਰਟਰਾਂ ਤੋਂ ਨਾਜਾਇਜ਼ ਅਤੇ ਅਣਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਲਈ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਾਇਆ ਗਿਆ। ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਸਟੀਲ ਸੀਪੀਐੱਸਈ ਨੂੰ ਕਬਜ਼ੇ ਹਟਾਉਣ ਲਈ ਕਾਰਵਾਈ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਤਾਕਿ ਸਟੀਲ ਸੀਪੀਐੱਸਈ ਦੁਆਰਾ ਭੂਮੀ ਅਤੇ ਕੁਆਰਟਰਾਂ ਦਾ ਲਾਭਕਾਰੀ ਉਪਯੋਗ ਕੀਤਾ ਜਾ ਸਕੇ । ਉਨ੍ਹਾਂ ਨੇ ਅੱਗੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਰਾਜ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ ਦੇ ਮਸ਼ਵਰੇ ਨਾਲ ਪਲਾਂਟਾਂ ਵਿੱਚ ਭੂਮੀ ਨੂੰ ਸੀਪੀਐੱਸਈ ਦੇ ਨਾਮ ‘ਤੇ ਤੱਤਕਾਲ ਦਰਜ ਕਰਾਇਆ ਜਾਵੇ। ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਟੀਲ ਸੀਪੀਐੱਸਈ ਦੇ ਸਾਰੇ ਭੂਮੀ ਰਿਕਾਰਡਾਂ ਨੂੰ ਡਿਜੀਟਲ ਰੂਪ ਦਿੱਤਾ ਜਾਣਾ ਚਾਹੀਦਾ ਹੈ ਅਤੇ ਸੁਰੱਖਿਅਤ ਹੱਥਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਭਵਿੱਖ ਦੀਆਂ ਜ਼ਰੂਰਤਾਂ ਲਈ ਸੀਪੀਐੱਸਈ ਦੇ ਕੋਲ ਉਪਲੱਬਧ ਸਾਰੇ ਭੂ-ਭਾਗਾਂ ਦੇ ਵਿਵੇਕਪੂਰਣ ਉਪਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ।
*******
ਐੱਮਵੀ/ਐੱਸਕੇ
(Release ID: 1755169)