ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਪਾਰਾਦੀਪ ਪੋਰਟ ਟ੍ਰਸਟ ’ਚ ਰਾਜਭਾਸ਼ਾ ਦਿਵਸ 2021 ਮਨਾਇਆ

Posted On: 14 SEP 2021 5:36PM by PIB Chandigarh

ਪਾਰਾਦੀਪ ਪੋਰਟ ਟ੍ਰੱਸਟ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨਾਲ ਸਬੰਧਤ ਜਸ਼ਨਾਂ ਦੇ ਚੱਲਦਿਆਂ ‘ਰਾਜਭਾਸ਼ਾ ਦਿਵਸ’ ਮਨਾਇਆ ਗਿਆ। ਸ਼੍ਰੀ ਏਕੇ ਬੋਸ, ਮੀਤ ਪ੍ਰਧਾਨ ਪੀਪੀਟੀ ਨੇ ਬੋਰਡ ਰੂਮ ਦੇ ਵਿਭਾਗੀ ਮੁਖੀਆਂ, ਉੱਪ ਵਿਭਾਗੀ ਮੁਖੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਰਾਜਭਾਸ਼ਾ ਦੀ ਸਹੁੰ ਚੁਕਵਾਈ। ਇਸੇ ਤਰ੍ਹਾਂ ਦਫ਼ਤਰਾਂ ’ਚ ਸਬੰਧਤ ਕੰਟਰੋਲਿੰਗ ਅਥਾਰਟੀ ਵੱਲੋਂ ਰਾਜਭਾਸ਼ਾ ਸਹੁੰ ਵੀ ਚੁਕਵਾਈ ਗਈ।

ਸ਼੍ਰੀ ਐੱਨ.ਕੇ. ਪਟਨਾਇਕ, ਸੀਨੀਅਰ ਭਲਾਈ ਅਫ਼ਸਰ, ਪੀਪੀਟੀ ਦੇ ਮਾਰਗ–ਦਰਸ਼ਨ ’ਚ ਪੀਪੀਟੀ ਕਰਮਚਾਰੀਆਂ ਵਿੱਚ ਰਾਜਭਾਸ਼ਾ ਹਿੰਦੀ ਦੀ ਵਰਤੋਂ ਕਰਦਿਆ ਸਿਰਜਣਾਤਮਕ ਲੇਖਣ ਉੱਤੇ ਇੱਕ ਮੁਕਾਬਲਾ ਕਰਵਾਇਆ ਗਿਆ। ਗ਼ੌਰਤਲਬ ਹੈ ਕਿ ਰਾਜਭਾਸ਼ਾ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਸੰਵਿਧਾਨ ਸਭਾ ਵੱਲੋਂ 14 ਸਤੰਬਰ, 1949 ਨੂੰ ਹਿੰਦੀ ਨੂੰ ਦੇਸ਼ ਦੀ ਰਾਜਭਾਸ਼ਾ ਵਜੋਂ ਅਪਣਾਇਆ ਗਿਆ ਸੀ। ਅਪਣਾਏ ਗਏ ਦਿਨ ਤੋਂ ਹੀ ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ ’ਚ ਰਾਜਭਾਸ਼ਾ ਹਿੰਦੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਹਿੰਦੀ ਦੇਸ਼ ਤੇ ਵਿਦੇਸ਼ਾਂ ਦੇ ਲੋਕਾਂ ’ਚ ਆਪਣੀ ਸਭਿਆਚਾਰਕ ਵਿਰਾਸਤ ਅਤੇ ਕਦਰਾਂ–ਕੀਮਤਾਂ ਦਾ ਪ੍ਰਸਾਰ ਕਰ ਰਹੀ ਹੈ।

                  

 ****

ਐੱਮਜੇਪੀਐੱਸ/ਐੱਮਐੱਸ


(Release ID: 1755166) Visitor Counter : 150


Read this release in: English , Urdu , Hindi , Tamil