ਰੱਖਿਆ ਮੰਤਰਾਲਾ

ਫੌਜ ਮੁਖੀ ਦਾ ਦੋ ਦਿਨਾ ਮੁੰਬਈ ਦੌਰਾ ਸਮਾਪਤ

Posted On: 14 SEP 2021 5:47PM by PIB Chandigarh

ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਣੇ ਨੇ 13 ਸਤੰਬਰ 2021 ਨੂੰ ਮੁੰਬਈ ਵਿਖੇ ਮਹੱਤਵਪੂਰਨ ਫੌਜੀ ਅਤੇ ਜਲ ਸੈਨਾ ਸਥਾਪਨਾਵਾਂ ਦਾ ਦੋ ਦਿਨਾ ਦੌਰਾ ਸਮਾਪਤ ਕੀਤਾ  ਫੌਜ ਮੁਖੀ ਨੇ ਪੱਛਮ ਜਲ ਸੈਨਾ ਕਮਾਂਡ ਦੇ ਹੈੱਡਕੁਆਟਰ ਦਾ ਦੌਰਾ ਕੀਤਾ , ਜਿੱਥੇ ਉਹਨਾਂ ਨੇ ਇੱਕ ਰਸਮੀ ਗਾਰਡ ਆਫ ਆਨਰ ਦਾ ਜਾਇਜ਼ਾ ਲਿਆ ਅਤੇ ਪੱਛਮ ਜਲ ਸੈਨਾ ਕਮਾਂਡ ਦੇ ਫਲੈਗ ਔਫੀਸਰਜ਼ ਕਮਾਂਡਿੰਗ ਇਨ ਚੀਫ ਵਾਇਸ ਐਡਮਿਰਲ ਆਰ ਹਰੀ ਕੁਮਾਰ ਨਾਲ ਗੱਲਬਾਤ ਕੀਤੀ  ਥਲ ਸੈਨਾ ਮੁਖੀ ਨੇ ਆਈ ਐੱਨ ਐੱਸ ਟੈੱਗ — "ਸਿੱਖ ਲਾਈਟ ਇਨਫੈਂਟਰੀ ਰੈਜਿਮੈਂਟਨਾਲ ਜੁੜਿਆ ਇੱਕ ਮਿਜ਼ਾਇਲ ਫ੍ਰਿਗੇਟ , ਦਾ ਦੌਰਾ ਵੀ ਕੀਤਾ  ਸ਼ਾਮ ਨੂੰ ਫੌਜ ਮੁਖੀ ਨੇ ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਸ਼੍ਰੀ ਭਗਤ ਕੋਸਿ਼ਆਰੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਵੈਟਰਨਜ਼ ਦੇ ਕਲਿਆਣ ਅਤੇ ਮੁੜ ਵਸੇਬੇ ਸਮੇਤ ਆਪਸੀ ਹਿੱਤਾਂ ਦੇ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ  ਬਾਅਦ ਵਿੱਚ ਉਹਨਾਂ ਨੇ ਰੱਖਿਆ ਫੌਜਾਂ ਲਈ ਅਤਿ ਆਧੁਨਿਕ ਉਪਕਰਣਾਂ ਦੀ ਸਪਲਾਈ ਅਤੇ  ਮੈਨੂਫੈਕਚਰਰ ਨਾਲ ਜੁੜੇ ਮੁੱਖ ਕਾਰੋਬਾਰੀ ਹਾਊਸੇਸ ਦੇ ਪ੍ਰਤੀਨਿੱਧਾਂ ਨਾਲ ਵੀ ਗੱਲਬਾਤ ਕੀਤੀ 
14 ਸਤੰਬਰ 2021 ਨੂੰ ਫੌਜ ਮੁਖੀ ਨੇ ਮਹਾਰਾਸ਼ਟਰ , ਗੁਜਰਾਤ ਅਤੇ ਗੋਆ ਖੇਤਰ ਦੇ ਹੈੱਡਕੁਆਟਰਾਂ ਅਤੇ ਮੁੰਬਈ ਵਿੱਚ ਸਥਿਤ ਵੱਖ ਵੱਖ ਪ੍ਰਬੰਧਕੀ ਖੇਤਰਾਂ ਦਾ ਦੌਰਾ ਕੀਤਾ  ਲੈਫਟੀਨੈਂਟ ਜਨਰਲ ਐੱਸ ਕੇ ਪਰਾਸ਼ਰ ਜੀ  ਸੀ ਨੇ ਇਸ ਸਾਲ ਹੜ੍ਹ ਰਾਹਤ ਸੰਚਾਲਨਾਂ ਅਤੇ ਕੋਵਿਡ 19 ਦੌਰਾਨ ਵੱਖ ਵੱਖ ਮਾਨਵਤਾਵਾਦੀ ਸਹਾਇਤਾ ਲਈ ਏਰੀਆ ਹੈਡਕੁਆਟਰ ਦੀ ਕਾਰਗੁਜ਼ਾਰੀ ਅਤੇ ਉਸ ਦੇ ਯੋਗਦਾਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ  ਫੌਜ ਮੁਖੀ ਨੇ ਏਰੀਆ ਹੈਡਕੁਆਟਰ ਦੁਆਰਾ ਵੈਟਰਨਸ ਅਤੇ ਉਹਨਾਂ ਦੇ ਪਰਿਵਾਰਾਂ , ਟੁਕੜੀਆਂ ਦੀ ਜਿ਼ੰਦਗੀ ਦੀ ਗੁਣਵਤਾ ਵਿੱਚ ਸੁਧਾਰ ਕਰਨ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ ਅਤੇ ਵੱਖ ਵੱਖ ਕਲਿਆਣਕਾਰੀ ਪਹਿਲਕਦਮੀਆਂ ਦੀ ਪ੍ਰਸ਼ੰਸਾ ਕੀਤੀ 

 

***************

 

ਐੱਸ ਸੀ / ਬੀ ਐੱਸ ਸੀ / ਵੀ ਬੀ ਵਾਈ



(Release ID: 1754921) Visitor Counter : 155