ਪੰਚਾਇਤੀ ਰਾਜ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ‘ਨੈਸ਼ਨਲ ਮੀਟ ਔਨ ਸਵਾਮਿਤਵ ਸਕੀਮ’ ਦਾ ਸ਼ੁਭਾਰੰਭ ਕਰਨਗੇ
ਸੰਮੇਲਨ, ਸਵਾਮਿਤਵ ਯੋਜਨਾ ਦੀਆਂ ਪ੍ਰਕਿਰਿਆਵਾਂ ਦੇ ਸੰਬੰਧ ਵਿੱਚ ਰਾਜਾਂ ਲਈ ਕਰਾਸ-ਲਰਨਿੰਗ ਪਲੇਟਫਾਰਮ ਪ੍ਰਦਾਨ ਕਰੇਗਾ
प्रविष्टि तिथि:
13 SEP 2021 6:01PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ 14 ਸਤੰਬਰ, 2021 ਨੂੰ ਨੈਸ਼ਨਲ ਮੀਟ ਔਨ ਸਵਾਮਿਤਵ ਸਕੀਮ : ਅ ਸਟੇਪਿੰਗ ਸਟੇਪ ਟੂਵਾਰਡਸ ਅਪਲਿਫਟਮੈਂਟ ਆਵ੍ ਰੂਰਲ ਇਕੋਨੌਮੀ (ਸਵਾਮਿਤਵ ਯੋਜਨਾ ’ਤੇ ਰਾਸ਼ਟਰੀ ਬੈਠਕ : ਗ੍ਰਾਮੀਣ ਅਰਥਵਿਵਸਥਾ ਦੇ ਉਥਾਨ ਦੀ ਦਿਸ਼ਾ ਵਿੱਚ ਇੱਕ ਅਹਿਮ ਪੜਾਅ) ਦਾ ਸ਼ੁਭਾਰੰਭ ਕਰਨਗੇ ਅਤੇ ਆਪਣਾ ਮੁੱਖ ਭਾਸ਼ਣ ਦੇਣਗੇ । ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੰਤੀ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੀਆਂ । ਪੰਚਾਇਤੀ ਰਾਜ ਮੰਤਰਾਲੇ ਦੇ ਰਾਜ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਉਦਘਾਟਨ ਸੈਸ਼ਨ ਦੇ ਦੌਰਾਨ ਆਪਣੇ ਵਿਚਾਰ ਅਤੇ ਟਿੱਪਣੀਆਂ ਸਾਂਝਾ ਕਰਨਗੇ । ਪੰਚਾਇਤੀ ਰਾਜ ਮੰਤਰਾਲਾ ਦੇ ਸਕੱਤਰ ਸ਼੍ਰੀ ਸੁਨੀਲ ਕੁਮਾਰ ਉਦਘਾਟਨ ਭਾਸ਼ਣ ਦੇਣਗੇ ।
ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੇ ਪ੍ਰਤੀਨਿਧੀ ਅਤੇ ਭੂ-ਸਥਾਨਕ ਡੇਟਾ ਕੇਂਦਰਾਂ (ਜੀਡੀਸੀ), ਭਾਰਤੀ ਸਰਵੇਖਣ ਵਿਭਾਗ ਦੇ ਅਧਿਕਾਰੀ ਸਵਾਮਿਤਵ ਯੋਜਨਾ ਦੇ ਲਾਗੂਕਰਨ ਵਿੱਚ ਸਰਗਰਮ ਰੂਪ ਤੋਂ ਸ਼ਾਮਲ ਹਨ ਅਤੇ ਰਾਜ/ਕੇਂਦਰ ਸ਼ਾਸਿਤ ਖੇਤਰਾਂ ਦੇ ਪੰਚਾਇਤੀ ਰਾਜ, ਮਾਲੀਆ, ਸਰਵੇਖਣ, ਬੰਦੋਬਸਤ, ਭੂਮੀ ਅਭਿਲੇਖ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਨਾਲ ਹੀ ਭਾਰਤੀਯ ਬੈਂਕ ਸੰਘ ਦੇ ਪ੍ਰਤੀਨਿਧੀਆਂ ਦੇ ਇਸ ਦਿਨ ਭਰ ਚੱਲਣ ਵਾਲੇ ਰਾਸ਼ਟਰੀ ਸੰਮੇਲਨ ਵਿੱਚ ਭਾਗ ਲੈਣ ਦੀ ਉਮੀਦ ਹੈ।
ਨੈਸ਼ਨਲ ਮੀਟ ਔਨ ਸਵਾਮਿਤਵ ਸਕੀਮ ’ਤੇ ਰਾਸ਼ਟਰੀ ਬੈਠਕ ਮਹੱਤਵ ਰੱਖਦੀ ਹੈ ਕਿਉਂਕਿ ਇਹ ਯੋਜਨਾ ਦੇ ਪਾਇਲਟ-ਫੇਜ਼ ਦੇ ਸਫ਼ਲਤਾਪੂਰਵਕ ਪੂਰਾ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ 24 ਅਪ੍ਰੈਲ, 2021 ਨੂੰ ਯੋਜਨਾ ਦੇ ਪੂਰੇ ਦੇਸ਼ ਵਿੱਚ ਸ਼ੁਰੂਆਤ ਦੇ ਬਾਅਦ ਆਯੋਜਿਤ ਕੀਤੀ ਜਾ ਰਹੀ ਹੈ। ਰਾਸ਼ਟਰੀ ਬੈਠਕ ਵੱਖ-ਵੱਖ ਹਿਤਧਾਰਕਾਂ ਨੂੰ ਪਾਇਲਟ ਫੇਜ਼ ਵਿੱਚ ਯੋਜਨਾ ਦੇ ਲਾਗੂਕਰਨ ਪ੍ਰਕਿਰਿਆ ਤੋਂ ਪ੍ਰਾਪਤ ਗਿਆਨ ਅਤੇ ਅਨੁਭਵ ਨੂੰ ਸਾਂਝਾ ਕਰਨ ਅਤੇ ਚਰਚਾ ਕਰਨ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕਰੇਗੀ । ਸੰਮੇਲਨ ਸਵਾਮਿਤਵ ਯੋਜਨਾ ਦੀਆਂ ਪ੍ਰਕਿਰਿਆਵਾਂ, ਸਾਹਮਣੇ ਆਈਆਂ ਸਭ ਤੋਂ ਉੱਤਮ ਪ੍ਰਥਾਵਾਂ, ਸਮੇਂ ’ਤੇ ਲਾਗੂਕਰਨ ਲਈ ਤਕਨੀਕੀ ਦਖਲ, ਅਤੇ ਜਾਇਦਾਦ/ਸੰਪਤੀ ਕਾਰਡ ਦੀ ਭਰੋਸੇਯੋਗਤਾ, ਛੇਵੀਂ ਅਨੁਸੂਚੀ ਦੇ ਖੇਤਰਾਂ ਸਹਿਤ ਹੋਰ ਵਿਚਾਰਾਂ ਦੇ ਸੰਬੰਧ ਵਿੱਚ ਰਾਜਾਂ ਲਈ ਕ੍ਰਾਸ-ਲਰਨਿੰਗ ਪਲੇਟਫਾਰਮ ਪ੍ਰਦਾਨ ਕਰੇਗਾ ।
ਪਿਛੋਕੜ :
ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਪੰਚਾਇਤੀ ਰਾਜ ਦਿਵਸ, 24 ਅਪ੍ਰੈਲ 2020 ਨੂੰ ਪਿੰਡ ਦੇ ਹਰ ਘਰ ਮਾਲਿਕ ਨੂੰ “ਅਧਿਕਾਰਾਂ ਦਾ ਦਸਤਾਵੇਜ” ਪ੍ਰਦਾਨ ਕਰਕੇ ਗ੍ਰਾਮੀਣ ਭਾਰਤ ਦੀ ਆਰਥਕ ਪ੍ਰਗਤੀ ਨੂੰ ਸਮਰੱਥ ਕਰਨ ਦੇ ਸੰਕਲਪ ਦੇ ਨਾਲ ਸਵਾਮਿਤਵ (ਸਰਵੇ ਆਵ੍ ਵਿਲੇਜੇਜ ਐਂਡ ਮੈਪਿੰਗ ਵਿਥ ਇੰਪ੍ਰੋਵਾਇਜਡ ਟੈਕਨੋਲੋਜੀ ਇਨ ਵਿਲੇਜ ਏਰਿਆਜ) ਯੋਜਨਾ ਸ਼ੁਰੂ ਕੀਤੀ ਗਈ ਸੀ । ਨਵੀਨਤਮ ਸਰਵੇਖਣ ਡ੍ਰੋਨ-ਤਕਨੀਕੀ ਦੇ ਮਾਧਿਅਮ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਰਿਹਾਇਸ਼ੀ (ਆਬਾਦੀ ਵਾਲੀ) ਭੂਮੀ ਦਾ ਸੀਮਾਂਕਣ ਕਰਨ ਦੇ ਉਦੇਸ਼ ਦੇ ਨਾਲ ਤਿਆਰ ਕੀਤੀ ਗਈ ਸਵਾਮਿਤਵ ਯੋਜਨਾ ਪੰਚਾਇਤੀ ਰਾਜ ਮੰਤਰਾਲਾ, ਰਾਜਾਂ ਦੇ ਰੈਵਿਨਿਊ ਵਿਭਾਗਾਂ, ਰਾਜਾਂ ਦੇ ਪੰਚਾਇਤੀ ਰਾਜ ਵਿਭਾਗਾਂ ਅਤੇ ਭਾਰਤੀ ਸਰਵੇਖਣ ਵਿਭਾਗ ਦਾ ਇੱਕ ਸਹਿਯੋਗਾਤਮਕ ਪ੍ਰਯਤਨ ਹੈ। ਇਸ ਯੋਜਨਾ ਵਿੱਚ ਵਿਵਿਧ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨਾਂ ਵਿੱਚ ਸੰਪਤੀਆਂ ਦੇ ਮੌਦਰੀਕਰਣ ਨੂੰ ਸੁਗਮ ਬਣਾਉਣਾ ਅਤੇ ਬੈਂਕ ਕਰਜ਼ਾ ਲੈਣ ਵਿੱਚ ਮਦਦ ਕਰਨਾ ; ਜਾਇਦਾਦ ਸਬੰਧੀ ਵਿਵਾਦਾਂ ਨੂੰ ਘੱਟ ਕਰਨਾ ; ਵਿਆਪਕ ਗ੍ਰਾਮ ਪੱਧਰ ਦੀ ਯੋਜਨਾ ਆਦਿ ਸ਼ਾਮਲ ਹੈ ਅਤੇ ਇਹ ਸਹੀ ਮਾਇਨੇ ਵਿੱਚ ਗ੍ਰਾਮ ਸਵਰਾਜ ਪ੍ਰਾਪਤ ਕਰਨ ਅਤੇ ਗ੍ਰਾਮੀਣ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਮਦਦਗਾਰ ਹੋਵੇਗਾ ।
ਪਹਿਲਾ ਫੇਜ਼- ਪਾਇਲਟ ਯੋਜਨਾ (ਅਪ੍ਰੈਲ 2020-ਮਾਰਚ 2021) ਦੇ ਦਾਇਰੇ ਵਿੱਚ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਰਾਜਸਥਾਨ, ਆਂਧਰਾ ਪ੍ਰਦੇਸ਼ ਆਉਂਦੇ ਹਨ ਅਤੇ ਨਾਲ ਹੀ ਇਸ ਵਿੱਚ ਹਰਿਆਣਾ, ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਿੱਚ ਹਮੇਸ਼ਾ ਸੰਚਾਲਨ ਸੰਦਰਭ ਪ੍ਰਣਾਲੀ (ਸੀਓਆਰਐੱਸ) ਦੀ ਸਥਾਪਨਾ ਸ਼ਾਮਲ ਹੈ।
ਦੂਜਾ ਫੇਜ਼ (ਅਪ੍ਰੈਲ 2021-ਮਾਰਚ 2025) ਵਿੱਚ 2022 ਤੱਕ ਦੇਸ਼ ਭਰ ਵਿੱਚ ਬਾਕੀ ਪਿੰਡਾਂ ਦਾ ਪੂਰਾ ਸਰਵੇਖਣ ਅਤੇ ਸੀਓਆਰਐੱਸ ਨੈੱਟਵਰਕ ਕਵਰੇਜ ਸ਼ਾਮਲ ਹਨ ।
ਪ੍ਰਧਾਨ ਮੰਤਰੀ ਨੇ 11 ਅਕਤੂਬਰ, 2020 ਨੂੰ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ 763 ਪਿੰਡਾਂ ਦੇ ਲਗਭਗ 1.25 ਲੱਖ ਨਿਵਾਸੀਆਂ ਨੂੰ ਜਾਇਦਾਦ/ਸੰਪਤੀ ਕਾਰਡ ਦੀ ਪ੍ਰਤੱਖ ਵੰਡ ਦਾ ਸ਼ੁਭਾਰੰਭ ਕੀਤਾ । ਇਸ ਦੇ ਇਲਾਵਾ, 24 ਅਪ੍ਰੈਲ, 2021 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ ਦੀ ਰਾਸ਼ਟਰੀ ਸ਼ੁਰੂਆਤ ਕੀਤੀ ਅਤੇ 5,000 ਪਿੰਡਾਂ ਵਿੱਚ ਚਾਰ ਲੱਖ ਤੋਂ ਅਧਿਕ ਲਾਭਾਰਥੀਆਂ ਨੂੰ ਸੰਪਤੀ ਕਾਰਡ / ਸਵਾਮਿਤਵ ਕਾਰਡ ਪ੍ਰਾਪਤ ਹੋਏ ।
*****
ਏਪੀਐੱਸ / ਜੇਕੇ
(रिलीज़ आईडी: 1754812)
आगंतुक पटल : 275