ਕਬਾਇਲੀ ਮਾਮਲੇ ਮੰਤਰਾਲਾ

ਅਸਾਮ ਵਿੱਚ ਕਬਾਇਲੀ ਵਿਕਾਸ ਪ੍ਰੋਗਰਾਮਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ : ਕੇਂਦਰੀ ਕਬਾਇਲੀ ਕਾਰਜ ਮੰਤਰੀ


ਕਬਾਇਲੀ ਕਾਰਜ ਮੰਤਰਾਲਾ ਆਦਿਵਾਸੀਆਂ ਦੇ ਪੂਰੇ ਵਿਕਾਸ ’ਤੇ ਧਿਆਨ ਦਿੰਦਾ ਹੈ : ਸ਼੍ਰੀ ਅਰਜੁਨ ਮੁੰਡਾ

Posted On: 13 SEP 2021 6:53PM by PIB Chandigarh

ਮੁੱਖ ਬਿੰਦੂ :

  • ਅਸਾਮ  ਵਿੱਚ ਅਤੇ 184 ਵਨ ਧਨ ਕੇਂਦਰ ਸਥਾਪਤ ਕੀਤੇ ਜਾਣਗੇ

  • ਕਬਾਇਲੀ ਮਾਮਲੇ ਮੰਤਰਾਲਾ ਲਗਭਗ 40 ਮੰਤਰਾਲਿਆਂ ਦੇ ਨਾਲ ਤਾਲਮੇਲ ਕਰਦਾ ਹੈ ਅਤੇ ਕਬਾਇਲੀ ਖੇਤਰਾਂ ਦੇ ਸਭ ਤੋਂ ਉੱਤਮ ਵਿਕਾਸ ਲਈ ਕ੍ਰਮਬੱਧ ਦ੍ਰਿਸ਼ਟੀਕੋਣ  ਦੇ ਨਾਲ ਕੰਮ ਕਰ ਰਿਹਾ ਹੈ

  • ਕੇਂਦਰੀ ਮੰਤਰੀ ਨੇ ਪ੍ਰਸਿੱਧ ਸ਼ਕਤੀ ਪੀਠ ਕਾਮਾਖਿਆ ਮੰਦਿਰ ਦੀ ਵੀ ਯਾਤਰਾ ਕੀਤੀ

ਕੇਂਦਰੀ ਕਬਾਇਲੀ ਕਾਰਜ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਟ੍ਰਾਇਫੇਡ ਦੇ ਪ੍ਰਬੰਧ ਨਿਦੇਸ਼ਕ (ਐੱਮਡੀ) ਸ਼੍ਰੀ ਪ੍ਰਵੀਰ ਕ੍ਰਿਸ਼ਣ, ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ, 13 ਸਤੰਬਰ, 2021 ਨੂੰ ਅਸਾਮ  ਦੀ ਆਪਣੀ ਦੋ ਦਿਨੀਂ ਯਾਤਰਾ ਸਫ਼ਲਤਾਪੂਰਵਕ ਸੰਪੰਨ ਕੀਤੀ । ਕੇਂਦਰੀ ਮੰਤਰੀ ਨੇ ਅਸਾਮ  ਐਡਮਿਨਿਸਟ੍ਰੇਟਿਵ ਸਟਾਫ਼ ਕਾਲਜ ਵਿੱਚ ਅੱਜ ਇੱਕ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਬਾਇਲੀ ਕਾਰਜ ਮੰਤਰਾਲਾ ਰਾਜ ਵਿੱਚ ਆਦਿਵਾਸੀ ਵਿਕਾਸ ਪ੍ਰੋਗਰਾਮਾਂ ਦੇ ਸਮੁਚਿਤ ਲਾਗੂਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਇੱਥੇ ਆਦਿਵਾਸੀ ਵਿਕਾਸ ਨੂੰ ਹੁਲਾਰਾ ਦੇਣ ਲਈ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ।

ਕੇਂਦਰੀ ਮੰਤਰੀ ਨੇ ਮੀਡੀਆ ਕਰਮੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦਾ ਟੀਚਾ ਕਬਾਇਲੀ ਖੇਤਰਾਂ ਦੇ ਜੈਵਿਕ ਅਤੇ ਕੁਦਰਤੀ ਪ੍ਰੋਸੈਸਿੰਗ ਦੇ ਤਰੀਕਿਆਂ ਨੂੰ ਬਰਕਰਾਰ ਰੱਖਦੇ ਹੋਏ ਕਬਾਇਲੀ ਅਤੇ ਜਾਤੀ ਉਤਪਾਦਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਰਕੀਟਿੰਗ ਅਤੇ ਪ੍ਰੋਮੋਸਨ ਦੇ ਮਾਧਿਅਮ ਰਾਹੀਂ ਉਨ੍ਹਾਂ ਖੇਤਰਾਂ ਦਾ ਪੂਰਾ ਵਿਕਾਸ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਕਾਰਜ ਮੰਤਰਾਲਾ ਲਗਭਗ 40 ਮੰਤਰਾਲਿਆਂ ਦੇ ਨਾਲ ਤਾਲਮੇਲ ਕਰਦਾ ਹੈ ਅਤੇ ਦੇਸ਼ ਵਿੱਚ ਕਬਾਇਲੀ ਖੇਤਰਾਂ  ਦੇ ਸਰਬਪੱਖੀ ਵਿਕਾਸ ਲਈ ਕ੍ਰਮਬੱਧ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰ ਰਿਹਾ ਹੈ ।  ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਅਸਾਮ  ਦੇ ਮੁੱਖ ਮੰਤਰੀ ਦੇ ਨਾਲ ਚਰਚਾ ਦੇ ਸਮਾਨ ਰਾਜ ਵਿੱਚ ਅਤੇ 184 ਵਨ ਧਨ ਕੇਂਦਰ ਸਥਾਪਤ ਕੀਤੇ ਜਾਣਗੇ ।

https://ci4.googleusercontent.com/proxy/_H1sfSrwnmqk9WX_dvMkhgm8qe_2If-vSKaESlaNDQCfgarJCGwsnxqI4u0Ao9W_QZNnaU2N11Ipk6dY-clnUYln-MzAbLns80jU11CrKr5f8sL03Yn_rqvilA=s0-d-e1-ft#https://static.pib.gov.in/WriteReadData/userfiles/image/image001A80Q.jpg

ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅਸਾਮ  ਦੀ ਆਪਣੀ ਦੋ ਦਿਨਾਂ ਯਾਤਰਾ ਦੇ ਦੌਰਾਨ ਗੁਵਾਹਾਟੀ ਸਥਿਤ ਰਾਜ-ਮਹਿਲ ਵਿੱਚ ਅਸਾਮ  ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ ਨਾਲ ਵੀ ਮੁਲਾਕਾਤ ਕੀਤੀ ।  ਬੈਠਕ ਦੇ ਦੌਰਾਨ, ਮੰਤਰੀ ਅਤੇ ਰਾਜਪਾਲ ਨੇ ਰਾਜ ਵਿੱਚ ਆਦਿਵਾਸੀ ਵਿਕਾਸ ਗਤੀਵਿਧੀਆਂ ਦੇ ਸੰਪੂਰਣ ਪਹਿਲੂਆਂ ਵਿਸ਼ੇਸ਼ ਰੂਪ ਨਾਲ ਲਘੂ ਵਨ ਉਤਪਾਦ (ਐੱਮਐੱਫਪੀ) ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ), ਵਨ ਧਨ ਯੋਜਨਾ ਜਿਹੇ ਪ੍ਰੋਗਰਾਮਾਂ ’ਤੇ ਚਰਚਾ ਦੀ ਜਿਨ੍ਹਾਂ ਦਾ ਇਸ ਸਮੇਂ ਲਾਗੂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਸਾਮ  ਵਿੱਚ ਆਦਿਵਾਸੀ ਆਜੀਵਿਕਾ ਅਤੇ ਉੱਦਮਾਂ ਬਾਰੇ ਵਿੱਚ ਵਿਸਤਾਰ ਨਾਲ ਗੱਲ ਕੀਤੀ । ਰਾਜ ਵਿੱਚ ਆਦਿਵਾਸੀ ਵਿਕਾਸ ਪ੍ਰੋਗਰਾਮਾਂ ਨੂੰ ਰਣਨੀਤਕ ਤਰੀਕੇ ਨਾਲ ਲਾਗੂ ਕਰਨ ਅਤੇ ਆਦਿਵਾਸੀਆਂ ਦੀ ਆਜੀਵਿਕਾ ਵਿੱਚ ਸੁਧਾਰ ਦੇ ਸੰਦਰਭ ਵਿੱਚ ਅੱਗੇ ਵੱਧਣ ’ਤੇ ਵਿਚਾਰ ਕੀਤਾ ਗਿਆ ।

https://ci5.googleusercontent.com/proxy/TqtCEst4lIUDEmbFHoWSE5L1OgS1QFiveYP34JHgf0W1nbTcclBuHMolWBPn4ciQsdy3MO-H3UQDmzug-jDjQ6Pjp0io914EvNP-U5eI-UW1Jd9d_O9xemeiuQ=s0-d-e1-ft#https://static.pib.gov.in/WriteReadData/userfiles/image/image002MTHA.jpg

ਯਾਤਰਾ ਦੇ ਦੂਜੇ ਅਹਿਮ ਬਿੰਦੂਆਂ ਵਿੱਚ ਆਈਆਈਈ (ਇੰਡੀਅਨ ਇੰਸਟੀਚਿਊਟ ਆਵ੍ ਐਂਟਰਪ੍ਰੇਂਨਿਓਰਸ਼ਿਪ), ਲਖਰਾ ਵਿੱਚ ਆਯੋਜਿਤ ਵਣ ਧਨ ਕਾਰਜਸ਼ਾਲਾ ਵਿੱਚ ਕਈ ਆਦਿਵਾਸੀ ਲਾਭਾਰਥੀਆਂ ਦੇ ਨਾਲ ਕੀਤੀ ਗਈ ਗੱਲਬਾਤ ਸ਼ਾਮਲ ਸੀ ।

 

https://ci4.googleusercontent.com/proxy/X8RRh3kff2CRtKhyL73Qfu1WnYYK_iNNE9MIr9pHW16Jz_Lnps37ovD3RzndeM_g3g8SB8B_GfqZ2qNzlpuQ5i317VPZUQTHabPWQKXgQ-kHrZXZkT62e7rNtw=s0-d-e1-ft#https://static.pib.gov.in/WriteReadData/userfiles/image/image003QXMD.jpghttps://ci6.googleusercontent.com/proxy/1jK4ulf9_aSeAiRQSJoTlAEmSm3nubPYYYF3Id9p8MD4H12SUz-YBGyf0Wy-NQLDqzvjObVUe7mAEOhRuSQZjRCulNBkgqG64WX9PgG4HTmUbwiUNVn4jesmuw=s0-d-e1-ft#https://static.pib.gov.in/WriteReadData/userfiles/image/image0041K0P.jpg

 

ਇਸ ਤੋਂ ਪਹਿਲਾਂ, ਮੰਤਰੀ ਨੇ ਆਪਣੇ ਅਸਾਮ  ਦੌਰੇ ਦੇ ਦੂਜੇ ਦਿਨ ਦੀ ਸ਼ੁਰੂਆਤ ਪ੍ਰਸਿੱਧ ਸ਼ਕਤੀ ਪੀਠ ਕਾਮਾਖਿਆ ਮੰਦਿਰ ਦੀ ਯਾਤਰਾ  ਦੇ ਨਾਲ ਕੀਤੀ, ਜਿੱਥੇ ਉਨ੍ਹਾਂ ਨੇ ਕਾਮਾਖਿਆ ਦੇਵੀ ਦੀ ਪੂਜਾ ਕੀਤੀ ।  ਆਪਣੀ ਯਾਤਰਾ ਦੇ ਦੌਰਾਨ, ਕੇਂਦਰੀ ਮੰਤਰੀ ਨੇ ਕਬਾਇਲੀ ਵਿਕਾਸ ਯੋਜਨਾਵਾਂ ਦੇ ਜ਼ਮੀਨੀ ਪੱਧਰ ’ਤੇ ਲਾਗੂਕਰਨ, ਚੁਣੌਤੀਆਂ ਅਤੇ ਤਰੱਕੀ ਦੀ ਸਮੀਖਿਆ ਕੀਤੀ ।

 

https://ci5.googleusercontent.com/proxy/nboa0F4bkvnNeNEgR--LQLqDEKDZTmBL_ywnlQljh1mmLH1YTFgUv7Gdf_S5OXoP53hhFpRaiW6MXqewlg45orZFeHUVm2UH696KC1xcxMSPYDqzxlLtTy272Q=s0-d-e1-ft#https://static.pib.gov.in/WriteReadData/userfiles/image/image00587J2.jpg

 

*****

ਐੱਨਬੀ/ਐੱਸਕੇ



(Release ID: 1754810) Visitor Counter : 134