ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਾਂ ਦਾ ਉਤਪਾਦਨ ਵਧਾਉਣ ਦਾ ਸੱਦਾ ਦਿੱਤਾ


ਅਖੁੱਟ ਊਰਜਾ (ਆਰਈ) ਸੈਕਟਰ ਦੀ ਪੂਰੀ ਸਮਰੱਥਾ ਨੂੰ ਅਨਲੌਕ ਕਰਨ ਲਈ ਕਾਰਜਬਲ ਨੂੰ ਟ੍ਰੇਨਿੰਗ ਦੇਣ ਲਈ ਨਿਵੇਸ਼ ਕਰੋ: ਉਪ ਰਾਸ਼ਟਰਪਤੀ, ਸ਼੍ਰੀ ਨਾਇਡੂ

ਜਲ ਅਧਾਰਿਤ ਅਤੇ ਰੂਫਟੌਪ ਪਲਾਂਟਸ ਜਿਹੇ ਅਖੁੱਟ ਊਰਜਾ ਉਤਪਾਦਨ ਦੇ ਵਿਕਲਪਿਕ ਤਰੀਕਿਆਂ ਦੀ ਖੋਜ ਕਰਨ ਦਾ ਸੁਝਾਅ ਦਿੱਤਾ

ਅਖੁੱਟ ਊਰਜਾ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਪਾਂਡੀਚੇਰੀ ਯੂਨੀਵਰਸਿਟੀ ਵਿੱਚ ਸੌਰ ਊਰਜਾ ਪਲਾਂਟ ਦਾ ਉਦਘਾਟਨ ਕੀਤਾ

Posted On: 13 SEP 2021 1:20PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਰਾਜਾਂ ਨੂੰ ਭਾਰਤ ਵਿੱਚ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਮੈਨੂਫੈਕਚਰਿੰਗ ਪਲਾਂਟਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

 

ਸੌਰ ਸੈੱਲਾਂ ਅਤੇ ਮੌਡਿਊਲਾਂ ਜਿਹੇ ਆਯਾਤ ਕੀਤੇ ਹਿੱਸਿਆਂ 'ਤੇ ਭਾਰਤ ਦੀ ਹਾਲੇ ਵੀ ਬਹੁਤ ਜ਼ਿਆਦਾ ਨਿਰਭਰਤਾ ਦੇ ਮੱਦੇਨਜ਼ਰ, ਉਨ੍ਹਾਂ ਨੇ ਰਾਜਾਂ ਦੀ ਸਰਗਰਮ ਭਾਗੀਦਾਰੀ ਦੁਆਰਾ ਸੌਰ ਊਰਜਾ ਵਿੱਚ ‘ਆਤਮਨਿਰਭਰਤਾ’ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਸਬੰਧ ਵਿੱਚ ਉਦਯੋਗ ਦੇ ਛੋਟੇ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

 

ਅਗਲੇ ਕੁਝ ਸਾਲਾਂ ਵਿੱਚ ਅਖੁੱਟ ਊਰਜਾ ਖੇਤਰ ਵਿੱਚ ਭਾਰਤ ਦੀ ਵਿਕਾਸ ਦੀ ਸੰਭਾਵਨਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਟ੍ਰੇਂਡ ਫੋਰਸ ਦੀ ਕਮੀ ਇਸ ਖੇਤਰ ਵਿੱਚ ਸਾਡੇ ਤੇਜ਼ੀ ਨਾਲ ਵਾਧੇ ਵਿੱਚ ਰੁਕਾਵਟ ਹੈ। ਉਨ੍ਹਾਂ ਨਵੀਨਤਮ ਟੈਕਨੋਲੋਜੀਆਂ ਨੂੰ ਅਪਣਾਉਣ ਵਿੱਚ ਕਾਰਜਬਲ ਦੀ ਟ੍ਰੇਨਿੰਗ ਅਤੇ ਅੱਪਸਕਿਲਿੰਗ ਵਿੱਚ ਨਿਵੇਸ਼ ਕਰਨ ਦਾ ਸੁਝਾਅ ਦਿੱਤਾ ਅਤੇ 'ਸੂਰਯ ਮਿੱਤਰ' ਯੋਜਨਾ ਦਾ ਉਦਾਹਰਣ ਦਿੱਤਾ।

 

ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਪਾਂਡੀਚੇਰੀ ਯੂਨੀਵਰਸਿਟੀ ਵਿਖੇ 2.4 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪਲਾਂਟ ਦਾ ਉਦਘਾਟਨ ਕਰਦਿਆਂ, ਉਨ੍ਹਾਂ ਜਲਵਾਯੂ ਪਰਿਵਰਤਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ। ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੌਰ, ਪੌਣ ਅਤੇ ਲਘੂ ਪਣ ਬਿਜਲੀ ਜਿਹੀ ਗ੍ਰੀਨ ਊਰਜਾ ਸਾਡੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਵਿਵਹਾਰਕ ਵਿਕਲਪ ਪ੍ਰਦਾਨ ਕਰਦੀ ਹੈ।

 

'ਊਰਜਾ ਪਰਿਵਰਤਨ' ਦੇ ਖੇਤਰ ਵਿਸ਼ਵ ਵਿੱਚ ਭਾਰਤ ਦੁਆਰਾ ਇੱਕ ਗਲੋਬਲ ਲੀਡਰ ਦੀ ਭੂਮਿਕਾ ਨਿਭਾਉਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਵਿੱਚ ਕਿਹਾ ਕਿ 40 ਗੀਗਾਵਾਟ ਤੋਂ ਵੱਧ ਸਥਾਪਿਤ ਸੋਲਰ ਸਮਰੱਥਾ ਦੇ ਨਾਲ, ਭਾਰਤ ਸੌਰ ਊਰਜਾ ਸਮਰੱਥਾ ਵਿੱਚ ਵਿਸ਼ਵ ਪੱਧਰ 'ਤੇ ਪੰਜਵੇਂ ਸਥਾਨ ‘ਤੇ ਹੈ।

 

ਸੋਲਰ ਸੈਕਟਰ ਵਿੱਚ ਇਨੋਵੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਗਰਾਊਂਡ-ਮਾਊਂਟਿਡ ਪੀਵੀ ਸਿਸਟਮ ਸਥਾਪਿਤ ਕਰਨ ਦੇ ਵਿਕਲਪਕ ਤਰੀਕਿਆਂ ਦੀ ਖੋਜ ਕਰਨ ਦਾ ਸੁਝਾਅ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਪਾਣੀ ਉੱਤੇ ਤੈਰਦੇ ਸੋਲਰ ਪਲਾਂਟਾਂ, ਖਾਸ ਕਰਕੇ ਤੇਲੰਗਾਨਾ ਦੇ ਰਾਮਾਗੁੰਡਮ ਵਿੱਚ ਐੱਨਟੀਪੀਸੀ ਦੇ 100 ਮੈਗਾਵਾਟ ਸਮਰੱਥਾ ਦੇ ਫਲੋਟਿੰਗ ਸੋਲਰ ਪਲਾਂਟ ਦਾ ਉਦਾਹਰਣ ਦਿੱਤਾ। ਉਨ੍ਹਾਂ ਦੱਸਿਆ ਕਿ ਰੂਫਟੌਪ-ਮਾਊਂਟਿਡ ਸੋਲਰ ਪਲਾਂਟ ਇੱਕ ਸਥਾਈ ਵਿਕਲਪ ਹਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।

 

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਖੋਜ ਕਾਰਜ ਕਰਨ ਅਤੇ ਅਜਿਹੇ ਪ੍ਰੋਜੈਕਟਾਂ ਨੂੰ ਸਰਗਰਮ ਤੌਰ ‘ਤੇ ਚਲਾਉਣ ਦਾ ਸੱਦਾ ਦਿੱਤਾ ਜਿਨ੍ਹਾਂ ਵਿੱਚ ਅਖੁੱਟ ਊਰਜਾ ਦਾ ਕੰਪੋਨੈਂਟ ਹੈ। ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਸਲਾਹ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਅਖੁੱਟ ਊਰਜਾ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਅੰਤਿਮ ਸਾਲ ਦੇ ਪ੍ਰੋਜੈਕਟਾਂ ਅਤੇ ਇੰਟਰਨਸ਼ਿਪਾਂ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ, “ਇਹ ਨਾ ਸਿਰਫ਼ ਉਨ੍ਹਾਂ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿੱਚ ਬਿਹਤਰੀ ਕਰੇਗਾ ਬਲਕਿ ਸਾਡੇ ਘਰੇਲੂ ਸੋਲਰ ਉਦਯੋਗ ਵਿੱਚ ਇਨੋਵੇਸ਼ਨਸ ਅਤੇ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਹਾਇਤਾ ਕਰੇਗਾ।”

 

ਸਮਾਰੋਹ ਵਿੱਚ ਪੁਦੂਚੇਰੀ ਦੇ ਉਪ ਰਾਜਪਾਲ, ਡਾ. ਤਮਿਲਿਸਾਈ ਸੁੰਦਰਰਾਜਨ, ਮੁੱਖ ਮੰਤਰੀ, ਸ਼੍ਰੀ ਐੱਨ ਰੰਗਾਸਾਮੀ, ਪੁਦੂਚੇਰੀ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਇਮਬਲਮ ਆਰ ਸੇਲਵਮ, ਪੁਦੂਚੇਰੀ ਵਿਧਾਨ ਸਭਾ ਦੇ ਮੈਂਬਰ, ਸ਼੍ਰੀ ਪੀ ਐੱਮ ਐੱਲ ਕਲਯਾਣ ਸੁੰਦਰਮ, ਪਾਂਡੀਚੇਰੀ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋ. ਗੁਰਮੀਤ ਸਿੰਘ, ਡਾਇਰੈਕਟਰ ਆਵ੍ ਸਟਡੀਜ਼, ਡਾ. ਐੱਸ ਬਾਲਾਕ੍ਰਿਸ਼ਨਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

*********

 

ਐੱਮਐੱਸ/ਆਰਕੇ/ਡੀਪੀ



(Release ID: 1754634) Visitor Counter : 186