ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਕੱਲ੍ਹ ਤੋਂ ਦੋ ਦਿਨਾਂ ਦੇ ਅਸਾਮ ਦੌਰੇ ‘ਤੇ ਰਹਿਣਗੇ
ਐੱਮਐੱਫਪੀ, ਵੀਡੀਵੀਕੇ ਅਤੇ ਟ੍ਰਾਈਫੂਡ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ
Posted On:
11 SEP 2021 2:40PM by PIB Chandigarh
ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਕੱਲ੍ਹ ਤੋਂ ਦੋ ਦਿਨਾਂ ਦੇ ਅਸਾਮ ਦੌਰੇ ‘ਤੇ ਰਹਿਣਗੇ। ਯਾਤਰਾ ਦੇ ਪ੍ਰੋਗਰਾਮ ਦੇ ਦੌਰਾਨ ਸ਼੍ਰੀ ਮੁੰਡਾ ਐੱਮਐੱਫਪੀ, ਵੀਡੀਵੀਕੇ ਅਤੇ ਟ੍ਰਾਈਫੂਡ ਪ੍ਰੋਗਰਾਮਾਂ ਦੇ ਲਾਗੂਕਰਨ ਪ੍ਰਗਤੀ ਦੀ ਸਮੀਖਿਆ ਕਰਨਗੇ। ਜਿਨ੍ਹਾਂ ਰਾਜ ਅਤੇ ਖੇਤਰ ਵਿੱਚ ਕਬਾਇਲੀ ਦੀ ਸਸ਼ਕਤੀਕਰਣ ਦੇ ਲਈ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਟ੍ਰਾਈਫੇਡ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਵੀਨ ਕ੍ਰਿਸ਼ਣਾ ਅਤੇ ਟ੍ਰਾਈਫੇਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਹੋਣਗੇ।
ਦੋ ਦਿਨਾਂ ਦੀ ਯਾਤਰਾ ਦੇ ਦੌਰਾਨ ਸ਼੍ਰੀ ਮੁੰਡਾ ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਅਸਾਮ ਦੇ ਕਬਾਇਲੀ ਕਾਰਜ ਮੰਤਰੀ, ਮੁੱਖ ਮੰਤਰੀ ਅਤੇ ਪ੍ਰਧਾਨ ਸਕੱਤਰ ਅਤੇ ਗੁਵਾਹਾਟੀ ਵਿੱਚ ਰਾਜ ਦੇ ਹੋਰ ਪ੍ਰਮੁੱਖ ਅਧਿਕਾਰੀਆਂ ਦੇ ਨਾਲ ਮੀਟਿੰਗ ਆਯੋਜਿਤ ਕਰਨਗੇ। ਜਿਨ੍ਹਾਂ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ ਉਨ੍ਹਾਂ ਵਿੱਚ ਦੋ ਕਾਰਜਸ਼ਾਲਾਂ/ਸੰਮੇਲਨ- ਪਹਿਲੇ ਦਿਨ ਵਾਇਸ ਆਵ੍ ਨੌਰਥ ਈਸਟ ਕਬਾਇਲੀ ਲੀਡਰ ਕਾਨਫਰੰਸ ਅਤੇ ਦੂਜੇ ਦਿਨ ਆਈਆਈਈ ਵਿੱਚ ਆਯੋਜਿਤ ਇੱਕ ਵਨ ਧਨ ਕਾਰਜਸ਼ਾਲਾ ਸ਼ਾਮਿਲ ਹਨ। ਸ਼੍ਰੀ ਮੁੰਡਾ ਦੇ ਯਾਤਰਾ ਪ੍ਰੋਗਰਾਮ ਵਿੱਚ ਲੋਖਰਾ ਗੁਵਾਹਾਟੀ ਦੇ ਕਟਕੀਪਾੜਾ ਵਿੱਚ ਵੀਡੀਵੀਕੇਸੀ ਦਾ ਦੌਰਾ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ।
ਮੰਤਰੀ ਦੇ ਦੋ ਦਿਨਾਂ ਦੌਰੇ ਦਾ ਉਦੇਸ਼ ਇਨ੍ਹਾਂ ਕਬਾਇਲੀ ਵਿਕਾਸ ਯੋਜਨਾਵਾਂ ਦਾ ਜਮੀਨੀ ਪੱਧਰ ‘ਤੇ ਲਾਗੂਕਰਨ, ਚੁਣੌਤੀਆਂ ਅਤੇ ਪ੍ਰਗਤੀ ਦੀ ਸਮੀਖਿਆ ਅਤੇ ਮੁਲਾਂਕਣ ਕਰਨਾ ਹੈ। ਦੇਸ਼ ਭਰ ਵਿੱਚ ਟ੍ਰਾਈਫੇਡ ਦੁਆਰਾ ਲਾਗੂਕਰਨ ਇਨ੍ਹਾਂ ਪ੍ਰੋਗਰਾਮਾਂ ਦਾ ਅੰਤਿਮ ਟੀਚਾ ਪੂਰੇ ਦੇਸ਼ ਵਿੱਚ ਕਬਾਇਲੀ ਜੀਵਨਾਂ ਅਤੇ ਆਜੀਵਿਕਾ ਵਿੱਚ ਪੂਰਨ ਪਰਿਵਰਤਨ ਲਿਆਉਣ ਅਤੇ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਪ੍ਰਗਤੀ ਕਰਨਾ ਹੈ।
*****
ਐੱਨਬੀ/ਯੂਡੀ
(Release ID: 1754630)
Visitor Counter : 145